Back to Baanis

ਰਹਰਾਸਿ ਸਾਹਿਬ

Rehras Sahib (Rahraas Saahib)

By: Guru Nanak Dev Ji, Guru Ram Das Ji, Guru Arjan Dev Ji, Guru Gobind Singh Ji · Read: Evening (sunset) · 530 lines

About this Baani

Rehras Sahib is the evening prayer, recited at sunset as the day's work ends. It gathers the So Dar and So Purakh shabads of Guru Nanak Dev Ji, Guru Ram Das Ji and Guru Arjan Dev Ji, Benti Chaupai and a savaiya of Guru Gobind Singh Ji, pauris of Anand Sahib and the Mundavani, giving thanks and asking for the Guru's protection through the night.

ਬਾਣੀ ਬਾਰੇ

ਰਹਰਾਸਿ ਸਾਹਿਬ ਸ਼ਾਮ ਦੀ ਬਾਣੀ ਹੈ, ਜੋ ਸੂਰਜ ਡੁੱਬਣ ਵੇਲੇ ਦਿਨ ਦੀ ਕਿਰਤ ਮੁਕਾ ਕੇ ਪੜ੍ਹੀ ਜਾਂਦੀ ਹੈ। ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ 'ਸੋ ਦਰੁ' ਤੇ 'ਸੋ ਪੁਰਖੁ' ਸ਼ਬਦ, ਗੁਰੂ ਗੋਬਿੰਦ ਸਿੰਘ ਜੀ ਦੀ ਬੇਨਤੀ ਚੌਪਈ ਤੇ ਸਵੱਯਾ, ਅਨੰਦੁ ਸਾਹਿਬ ਦੀਆਂ ਪਉੜੀਆਂ ਅਤੇ ਮੁੰਦਾਵਣੀ ਸ਼ਾਮਲ ਹਨ; ਇਹ ਸ਼ੁਕਰਾਨਾ ਕਰਦੀ ਹੈ ਅਤੇ ਰਾਤ ਲਈ ਗੁਰੂ ਦੀ ਰੱਖਿਆ ਮੰਗਦੀ ਹੈ।

Show:

ਰਹਰਾਸਿ ਸਾਹਿਬ

raharaas saahib

Rehras Sahib

ਸਲੋਕ ਮਃ ੧ ॥

salok mahalaa pehilaa ||

ਸਲੋਕ ਪਹਿਲੀ ਪਾਤਿਸ਼ਾਹੀ।

Shalok, First Mehla:

ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥

dha(n)nu su kaagadh kalam dha(n)n dhan bhaa(n)ddaa dhan mas ||

ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;

Blessed is the paper, blessed is the pen, blessed is the inkwell, and blessed is the ink.

ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥

dhan lekhaaree naanakaa jin naam likhaiaa sach ||1||

ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਾਈ) ।੧।

Blessed is the writer, O Nanak, who writes the True Name. ||1||

ਮਃ ੧ ॥

mahalaa pehilaa ||

ਪਹਿਲੀ ਪਾਤਿਸ਼ਾਹੀ।

First Mehla:

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥

aape paTee kalam aap upar lekh bh too(n) ||

ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤਿ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ ।

You Yourself are the writing tablet, and You Yourself are the pen. You are also what is written on it.

ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥

eko kaheeaai naanakaa dhoojaa kaahe koo ||2||

ਹੇ ਨਾਨਕ! (ਸਿਫ਼ਤਿ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ । ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ।੨।

Speak of the One Lord, O Nanak; how could there be any other? ||2||

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥

har jug jug bhagat upaiaa paij rakhadhaa aaiaa raam raaje ||

ਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ

In each and every age, He creates His devotees and preserves their honor, O Lord King.

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥

haranaakhas dhusaT har maariaa prahalaadh taraiaa ||

(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ

The Lord killed the wicked Harnaakhash, and saved Prahlaad.

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥

aha(n)kaareeaa ni(n)dhakaa piTh dhei naamadheau mukh laiaa ||

(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ ।

He turned his back on the egotists and slanderers, and showed His Face to Naam Dayv.

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥

jan naanak aaisaa har seviaa a(n)t le chhaddaiaa ||4||13||20||

ਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ।੪।੧੩।੨੦।

Servant Nanak has so served the Lord, that He will deliver him in the end. ||4||13||20||

ਸਲੋਕੁ ਮਃ ੧ ॥

salok mahalaa pehilaa ||

ਸਲੋਕ ਪਹਿਲੀ ਪਾਤਸ਼ਾਹੀ।

Shalok, First Mehla:

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

dhukh dhaaroo sukh rog bhiaa jaa sukh taam na hoiee ||

(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ । ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ ।

Suffering is the medicine, and pleasure the disease, because where there is pleasure, there is no desire for God.

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

too(n) karataa karanaa mai naahee jaa hau karee na hoiee ||1||

ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ) । ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ।੧।

You are the Creator Lord; I can do nothing. Even if I try, nothing happens. ||1||

ਬਲਿਹਾਰੀ ਕੁਦਰਤਿ ਵਸਿਆ ॥

balihaaree kudharat vasiaa ||

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,

I am a sacrifice to Your almighty creative power which is pervading everywhere.

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

teraa a(n)t na jaiee lakhiaa ||1|| rahaau ||

ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ।੧।ਰਹਾਉ।

Your limits cannot be known. ||1||Pause||

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

jaat meh jot jot meh jaataa akal kalaa bharapoor rahiaa ||

ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ ।

Your Light is in Your creatures, and Your creatures are in Your Light; Your almighty power is pervading everywhere.

ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ ॥

too(n) sachaa saahib sifat suaali(h)au jin keetee so paar piaa ||

ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ । ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੰੁਦਰ ਤੋਂ ਤਰ ਗਿਆ ਹੈ ।

You are the True Lord and Master; Your Praise is so beautiful. One who sings it, is carried across.

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

kahu naanak karate keeaa baataa jo kichh karanaa su kar rahiaa ||2||

ਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ।੧।

Nanak speaks the stories of the Creator Lord; whatever He is to do, He does. ||2||

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।

One Universal Creator God. By The Grace Of The True Guru:

ਸੋ ਦਰੁ ਰਾਗੁ ਆਸਾ ਮਹਲਾ ੧

so dhar raag aasaa mahalaa pehilaa

'ਸੋ ਦਰੁ' ਜੀ ਸੇ ਆਦਿ ਲੇ ਕਰ 'ਭਈ ਪ੍ਰਾਪਤਿ ਮਾਨੁਖ ਦੇਹੁਰੀਆ' ਈਹਾਂ ਪਰਯੰਤ ਸਾਯੰਕਾਲ ਕੀ ਰਹਿਰਾਸ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਕ ਗੁਰੂ ਮਤ ਕੇ ਲੋਕ ਪੜਤੇ ਥੇ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਚੇ ਪਾਤਿਸਾਹ ਕੇ ਸਮੇ ਇਸ ਮੇ ਚਉਪਈ ਆਦਿਕ ਔਰ ਦਸਮ ਗੁਰੂ ਕੀ ਬਾਣੀ ਭੀ ਮਿਲਾਈ ਗਈ ਹੈ। ਇਸ ਸਬਦ ਕਾ ਅਰਥ 'ਜਪੁ' ਜੀ ਕੇ 'ਸੋ ਦਰੁ' ਮੇ ਹੋ ਚੁਕਾ ਹੈ। ਕੋਈ ਕੋਈ ਅਖਰ ਕਾ ਪਾਠ ਭੇਦੁ ਹੈ। ਉਥਾਨਕਾ ਇਸ ਕੀ ਐਸੇ ਅਲੱਗ ਕਥਨ ਕਰਤੇ ਹੈਂ ਕਿ ਜਬ ਧ੍ਰੂ ਲੋਕ ਸੇਂ ਆਗੇ ਬੈਕੁੰਠ ਲੋਕ ਮੈ ਗਏ ਹੈਂ, ਤਬ ਏਹੁ ਸਬਦੁ ਭਗਵੰਤ ਕੇ ਸਨਮੁਖ ਉਚਾਰਨ ਕੀਆ ਹੈ। ਵਾ ਜਬ ਬੀਬੀ ਨਾਨਕੀ ਜੀ ਨੇ ਸੁਲਤਾਨਪੁਰਿ ਮੈ ਪੂਛਾ ਹੈ ਕਿ ਹੇ ਭਾਈ ਜੀ! ਆਪ ਜੋ ਸੇਖ ਸਾਂਈ ਪਾਸ ਗਏ ਥੇ, ਸੋ ਊਹਾਂ ਕੈਸਾ ਘਰੁ ਦਰੁ ਦੇਖਾ? ਤਬ ਬੀਬੀ ਜੀ ਕੋ 'ਜਪੁ' ਜੀ ਕਾ 'ਸੋ ਦਰੁ' ਸੁਨਾਇਆ ਹੈ। ਇਸ ਸੇ ਕੁਛ ਪਾਠਾਂਤ੍ਰ ਰੱਖ ਦੀਆ ਹੈ। ਸੋ ਈਹਾਂ ਸਨਮੁਖ ਬੇਨਤੀ ਮੈ ਲਗਾਵਨਾਂ। ਵਾ ਕੋਈਕ ਮਹਾਤਮਾਂ ਐਸੇ ਭੀ ਕਹਤੇ ਹੈਂ ਕਿ 'ਜਪੁ' ਜੀ ਕਾ 'ਸੋ ਦਰੁ' ਸਿਧੋਂ ਕੇ ਪ੍ਰਸਨੁ ਕਾ ਉਤਰੁ ਦੀਆ ਹੈ, ਔਰ ਰਹਿਰਾਸ ਕਾ 'ਸੋ ਦਰੁ' ਬੀਬੀ ਜੀ ਕੇ ਪ੍ਰਸਨੁ ਕਾ ਉਤਰੁ ਦੀਆ ਹੈ। ਔਰ ਆਸਾ ਕਾ 'ਸੋ ਦਰੁ' ਸੱਚਖੰਡ ਧ੍ਰੂਲੋਕ ਸੇ ਊਪਰ ਜਾਕਰ ਕਥਨੁ ਕੀਆ ਹੈ। ਵਾਸਤਵ ਤੇ ਦੋ ਹੀ 'ਸੋ ਦਰੁ' ਹੈਂ। ਏਕ 'ਜਪੁ' ਜੀ ਕਾ ਔਰ ਏਕ ਆਸਾ ਰਾਗ ਕਾ। ਔਰ ਆਸਾ ਰਾਗ ਕਾ ਹੀ ਰਹਿਰਾਸ ਮੈ ਲਿਖਿਆ ਹੈ, ਕੋਈ ਔਰ ਤੀਸਰਾ ਨਹੀਂ॥੧॥

So Dar ~ That Door. Raag Aasaa, First Mehla:

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।

One Universal Creator God. By The Grace Of The True Guru:

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

so dhar teraa kehaa so ghar kehaa jit beh sarab samaale ||

(ਹੇ ਪ੍ਰਭੂ !) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ ।

Where is That Door of Yours, and where is That Home, in which You sit and take care of all?

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥

vaaje tere naadh anek asa(n)khaa kete tere vaavanahaare ||

(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ ।

The Sound-current of the Naad vibrates there for You, and countless musicians play all sorts of instruments there for You.

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

kete tere raag paree siau kahe'eeh kete tere gaavanahaare ||

ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ । ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ) ।

There are so many Ragas and musical harmonies to You; so many minstrels sing hymns of You.

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥

gaavan tudhano pavan paanee baisa(n)tar gaavai raajaa dharam dhuaare ||

(ਹੇ ਪ੍ਰਭੂ !) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ) । ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤਿ-ਸਾਲਾਹ ਦੇ ਗੀਤ) ਗਾ ਰਿਹਾ ਹੈ ।

Wind, water and fire sing of You. The Righteous Judge of Dharma sings at Your Door.

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥

gaavan tudhano chit gupat likh jaanan likh likh dharam beechaare ||

ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਰਹੇ ਹਨ ।

Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥

gaavan tudhano ieesar brahamaa dhevee sohan tere sadhaa savaare ||

(ਹੇ ਪ੍ਰਭੂ !) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ) ।

Shiva, Brahma and the Goddess of Beauty, ever adorned by You, sing of You.

ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

gaavan tudhano i(n)dhr i(n)dhraasan baiThe dhevatiaa dhar naale ||

ਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਰਹੇ ਹਨ) ।

Indra, seated on His Throne, sings of You, with the deities at Your Door.

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥

gaavan tudhano sidh samaadhee a(n)dhar gaavan tudhano saadh beechaare ||

(ਹੇ ਪ੍ਰਭੂ !) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ । ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ ।

The Siddhas in Samaadhi sing of You; the Saadhus sing of You in contemplation.

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥

gaavan tudhano jatee satee sa(n)tokhee gaavan tudhano veer karaare ||

ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ । ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ ।

The celibates, the fanatics, and the peacefully accepting sing of You; the fearless warriors sing of You.

ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥

gaavan tudhano pa(n)ddit paRan rakheesur jug jug vedhaa naale ||

(ਹੇ ਪ੍ਰਭੂ !) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ ।

The Pandits, the religious scholars who recite the Vedas, with the supreme sages of all the ages, sing of You.

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥

gaavan tudhano mohaneeaa man mohan surag machh piaale ||

ਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ ਮਨੁੱਖ ਦੇ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ) । ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ ।

The Mohinis, the enchanting heavenly beauties who entice hearts in paradise, in this world, and in the underworld of the subconscious, sing of You.

ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥

gaavan tudhano ratan upaae tere aThasaTh teerath naale ||

(ਹੇ ਪ੍ਰਭੂ !) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ ।

The celestial jewels created by You, and the sixty-eight sacred shrines of pilgrimage, sing of You.

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥

gaavan tudhano jodh mahaabal sooraa gaavan tudhano khaanee chaare ||

ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤਿ ਕਰ ਰਹੇ ਹਨ । ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ ।

The brave and mighty warriors sing of You. The spiritual heroes and the four sources of creation sing of You.

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥

gaavan tudhano kha(n)dd ma(n)ddal brahama(n)ddaa kar kar rakhe tere dhaare ||

ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ ।

The worlds, solar systems and galaxies, created and arranged by Your Hand, sing of You.

ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥

seiee tudhano gaavan jo tudh bhaavan rate tere bhagat rasaale ||

ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤਿ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ ।

They alone sing of You, who are pleasing to Your Will. Your devotees are imbued with Your Sublime Essence.

ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥

hor kete tudhano gaavan se mai chit na aavan naanak kiaa beechaare ||

ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ । (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ) ।

So many others sing of You, they do not come to mind. O Nanak, how can I think of them all?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥

soiee soiee sadhaa sach saahib saachaa saachee naiee ||

ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ । ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ।

That True Lord is True, forever True, and True is His Name.

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥

hai bhee hosee jai na jaasee rachanaa jin rachaiee ||

ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ ।

He is, and shall always be. He shall not depart, even when this Universe which He has created departs.

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥

ra(n)gee ra(n)gee bhaatee kar kar jinasee maiaa jin upaiee ||

ਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ, ਜਿਵੇਂ ਉਸ ਦੀ ਰਜ਼ਾ ਹੈ,

He created the world, with its various colors, species of beings, and the variety of Maya.

ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥

kar kar dhekhai keetaa aapanaa jiau tis dhee vaddiaaiee ||

ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ ।

Having created the creation, He watches over it Himself, by His Greatness.

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥

jo tis bhaavai soiee karasee fir hukam na karanaa jaiee ||

ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ । ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ ‘ਇਉਂ ਨਹੀਂ, ਇਉਂ ਕਰ’) ।

He does whatever He pleases. No one can issue any order to Him.

ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥

so paatisaahu saahaa patisaahib naanak rahan rajaiee ||1||

ਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ । ਹੇ ਨਾਨਕ ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ ।੧।

He is the King, the King of kings, the Supreme Lord and Master of kings. Nanak remains subject to His Will. ||1||

ਆਸਾ ਮਹਲਾ ੧ ॥

aasaa mahalaa pehilaa ||

ਰਾਗ ਆਸਾ, ਪਹਿਲੀ ਪਾਤਸ਼ਾਹੀ।

Aasaa, First Mehla:

ਸੁਣਿ ਵਡਾ ਆਖੈ ਸਭੁ ਕੋਇ ॥

sun vaddaa aakhai sabh koi ||

ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ !) ਤੂੰ ਵੱਡਾ ਹੈਂ ।

Hearing of His Greatness, everyone calls Him Great.

ਕੇਵਡੁ ਵਡਾ ਡੀਠਾ ਹੋਇ ॥

kevadd vaddaa ddeeThaa hoi ||

ਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ)—ਇਹ ਗੱਲ ਤੇਰਾ ਦਰਸਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ) ।

But just how Great His Greatness is-this is known only to those who have seen Him.

ਕੀਮਤਿ ਪਾਇ ਨ ਕਹਿਆ ਜਾਇ ॥

keemat pai na kahiaa jai ||

ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ।

His Value cannot be estimated; He cannot be described.

ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥

kahanai vaale tere rahe samai ||1||

ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ।੧।

Those who describe You, Lord, remain immersed and absorbed in You. ||1||

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥

vadde mere saahibaa gahir ga(n)bheeraa gunee gaheeraa ||

ਹੇ ਮੇਰੇ ਵੱਡੇ ਮਾਲਕ ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ ।

O my Great Lord and Master of Unfathomable Depth, You are the Ocean of Excellence.

ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥

koi na jaanai teraa ketaa kevadd cheeraa ||1|| rahaau ||

ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ।੧।ਰਹਾਉ।

No one knows the extent or the vastness of Your Expanse. ||1||Pause||

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥

sabh suratee mil surat kamaiee ||

(ਤੂੰ ਕੇਡਾ ਵੱਡਾ ਹੈਂ—ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ ,

All the intuitives met and practiced intuitive meditation.

ਸਭ ਕੀਮਤਿ ਮਿਲਿ ਕੀਮਤਿ ਪਾਈ ॥

sabh keemat mil keemat paiee ||

ਮੁੜ ਮੁੜ ਜਤਨ ਕੀਤੇ, ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹੈਤਾ ਲੈ ਕੇ,

All the appraisers met and made the appraisal.

ਗਿਆਨੀ ਧਿਆਨੀ ਗੁਰ ਗੁਰਹਾਈ ॥

giaanee dhiaanee gur gurahaiee ||

ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,

The spiritual teachers, the teachers of meditation, and the teachers of teachers

ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥

kahan na jaiee teree til vaddiaaiee ||2||

ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ।੨।

-they cannot describe even an iota of Your Greatness. ||2||

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥

sabh sat sabh tap sabh cha(n)giaaieeaa ||

ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਗੁਣ,

All Truth, all austere discipline, all goodness,

ਸਿਧਾ ਪੁਰਖਾ ਕੀਆ ਵਡਿਆਈਆ ॥

sidhaa purakhaa keeaa vaddiaaieeaa ||

ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ

all the great miraculous spiritual powers of the Siddhas

ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥

tudh vin sidhee kinai na paieeaa ||

—ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ । (ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ।

without You, no one has attained such powers.

ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥

karam milai naahee Thaak rahaieeaa ||3||

ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ।੩।

They are received only by Your Grace. No one can block them or stop their flow. ||3||

ਆਖਣ ਵਾਲਾ ਕਿਆ ਵੇਚਾਰਾ ॥

aakhan vaalaa kiaa vechaaraa ||

ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ ?

What can the poor helpless creatures do?

ਸਿਫਤੀ ਭਰੇ ਤੇਰੇ ਭੰਡਾਰਾ ॥

sifatee bhare tere bha(n)ddaaraa ||

(ਹੇ ਪ੍ਰਭੂ !) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ ।

Your Praises are overflowing with Your Treasures.

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥

jis too dheh tisai kiaa chaaraa ||

ਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,

Those, unto whom You give-how can they think of any other?

ਨਾਨਕ ਸਚੁ ਸਵਾਰਣਹਾਰਾ ॥੪॥੨॥

naanak sach savaaranahaaraa ||4||2||

(ਕਿਉਂਕਿ) ਹੇ ਨਾਨਕ ! (ਆਖ—ਹੇ ਪ੍ਰਭੂ !) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ।੪।੨।

O Nanak, the True One embellishes and exalts. ||4||2||

ਆਸਾ ਮਹਲਾ ੧ ॥

aasaa mahalaa pehilaa ||

ਰਾਗ ਆਸਾ, ਪਹਿਲੀ ਪਾਤਸ਼ਾਹੀ।

Aasaa, First Mehla:

ਆਖਾ ਜੀਵਾ ਵਿਸਰੈ ਮਰਿ ਜਾਉ ॥

aakhaa jeevaa visarai mar jaau ||

(ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ । (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ ।

Chanting it, I live; forgetting it, I die.

ਆਖਣਿ ਅਉਖਾ ਸਾਚਾ ਨਾਉ ॥

aakhan aaukhaa saachaa naau ||

(ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ-ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ) ।

It is so difficult to chant the True Name.

ਸਾਚੇ ਨਾਮ ਕੀ ਲਾਗੈ ਭੂਖ ॥

saache naam kee laagai bhookh ||

(ਜਿਸ ਮਨੁੱਖ ਦੇ ਅੰਦਰ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ,

If someone feels hunger for the True Name,

ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥

aut bhookhai khai chale'eeh dhookh ||1||

ਉਸ ਤਾਂਘ ਦੀ ਬਰਕਤਿ ਨਾਲ (ਹਰਿ-ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।੧।

that hunger shall consume his pain. ||1||

ਸੋ ਕਿਉ ਵਿਸਰੈ ਮੇਰੀ ਮਾਇ ॥

so kiau visarai meree mai ||

ਹੇ ਮੇਰੀ ਮਾਂ ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ ।

How can I forget Him, O my mother?

ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥

saachaa saahib saachai nai ||1|| rahaau ||

ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ।੧।ਰਹਾਉ।

True is the Master, True is His Name. ||1||Pause||

ਸਾਚੇ ਨਾਮ ਕੀ ਤਿਲੁ ਵਡਿਆਈ ॥

saache naam kee til vaddiaaiee ||

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)

Trying to describe even an iota of the Greatness of the True Name,

ਆਖਿ ਥਕੇ ਕੀਮਤਿ ਨਹੀ ਪਾਈ ॥

aakh thake keemat nahee paiee ||

ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ ।

people have grown weary, but they have not been able to evaluate it.

ਜੇ ਸਭਿ ਮਿਲਿ ਕੈ ਆਖਣ ਪਾਹਿ ॥

je sabh mil kai aakhan paeh ||

। ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ, ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ)

Even if everyone were to gather together and speak of Him,

ਵਡਾ ਨ ਹੋਵੈ ਘਾਟਿ ਨ ਜਾਇ ॥੨॥

vaddaa na hovai ghaaT na jai ||2||

ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ । (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ।੨।

He would not become any greater or any lesser. ||2||

ਨਾ ਓਹੁ ਮਰੈ ਨ ਹੋਵੈ ਸੋਗੁ ॥

naa oh marai na hovai sog ||

ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ ।

That Lord does not die; there is no reason to mourn.

ਦੇਦਾ ਰਹੈ ਨ ਚੂਕੈ ਭੋਗੁ ॥

dhedhaa rahai na chookai bhog ||

ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ) ।

He continues to give, and His Provisions never run short.

ਗੁਣੁ ਏਹੋ ਹੋਰੁ ਨਾਹੀ ਕੋਇ ॥

gun eho hor naahee koi ||

ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ,

This Virtue is His alone; there is no other like Him.

ਨਾ ਕੋ ਹੋਆ ਨਾ ਕੋ ਹੋਇ ॥੩॥

naa ko hoaa naa ko hoi ||3||

(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ।੩।

There never has been, and there never will be. ||3||

ਜੇਵਡੁ ਆਪਿ ਤੇਵਡ ਤੇਰੀ ਦਾਤਿ ॥

jevadd aap tevadd teree dhaat ||

(ਹੇ ਪ੍ਰਭੂ !) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼ ।

As Great as You Yourself are, O Lord, so Great are Your Gifts.

ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥

jin dhin kar kai keetee raat ||

(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ ।

The One who created the day also created the night.

ਖਸਮੁ ਵਿਸਾਰਹਿ ਤੇ ਕਮਜਾਤਿ ॥

khasam visaareh te kamajaat ||

ਹੇ ਨਾਨਕ ! ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ, ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ ।

Those who forget their Lord and Master are vile and despicable.

ਨਾਨਕ ਨਾਵੈ ਬਾਝੁ ਸਨਾਤਿ ॥੪॥੩॥

naanak naavai baajh sanaat ||4||3||

ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ।੪।੩।

O Nanak, without the Name, they are wretched outcasts. ||4||3||

ਰਾਗੁ ਗੂਜਰੀ ਮਹਲਾ ੪ ॥

raag goojaree mahalaa chauthhaa ||

ਰਾਗ ਗੂਜਰੀ, ਚੌਥੀ ਪਾਤਸ਼ਾਹੀ।

Raag Goojaree, Fourth Mehla:

ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥

har ke jan satigur satapurakhaa binau karau gur paas ||

ਹੇ ਮਹਾਪੁਰਖ ਗੁਰੂ ! ਹੇ ਪ੍ਰਭੂ ਦੇ ਭਗਤ ਸਤਿਗੁਰੂ ! ਮੈਂ, ਹੇ ਗੁਰੂ ! ਤੇਰੇ ਅੱਗੇ ਬੇਨਤੀ ਕਰਦਾ ਹਾਂ

O humble servant of the Lord, O True Guru, O True Primal Being: I offer my humble prayer to You, O Guru.

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

ham keere kiram satigur saranaiee kar dhiaa naam paragaas ||1||

—ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ । ਹੇ ਸਤਿਗੁਰੂ ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ ।੧।

I am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

mere meet gurdhev mo kau raam naam paragaas ||

ਹੇ ਮੇਰੇ ਮਿੱਤਰ ਗੁਰੂ ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼ ।

O my Best Friend, O Divine Guru, please enlighten me with the Name of the Lord.

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

gurmat naam meraa praan sakhaiee har keerat hamaree raharaas ||1|| rahaau ||

ਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤਿ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ ।੧।ਰਹਾਉ।

Through the Guru's Teachings, the Naam is my breath of life. The Kirtan of the Lord's Praise is my life's occupation. ||1||Pause||

ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥

har jan ke vadd bhaag vaddere jin har har saradhaa har piaas ||

ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ ।

The servants of the Lord have the greatest good fortune; they have faith in the Lord, and a longing for the Lord.

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥

har har naam milai tirapataaseh mil sa(n)gat gun paragaas ||2||

ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ ।੨।

Obtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||

ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥

jin har har har ras naam na paiaa te bhaagaheen jam paas ||

ਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)।

Those who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

jo satigur saran sa(n)gat nahee aae dhirag jeeve dhirag jeevaas ||3||

ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ।੩।

Those who have not sought the Sanctuary of the True Guru and the Sangat, the Holy Congregation-cursed are their lives, and cursed are their hopes of life. ||3||

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

jin har jan satigur sa(n)gat paiee tin dhur masatak likhiaa likhaas ||

ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ ।

Those humble servants of the Lord who have attained the Company of the True Guru, have such pre-ordained destiny inscribed on their foreheads.

ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥

dhan dha(n)n satasa(n)gat jit har ras paiaa mil jan naanak naam paragaas ||4||4||

ਹੇ ਨਾਨਕ ! ਧੰਨ ਹੈ ਸਤਸੰਗ ! ਧੰਨ ਹੈ ਸਤਸੰਗ ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ ।੪।੪।

Blessed, blessed is the Sat Sangat, the True Congregation, where the Lord's Essence is obtained. Meeting with His humble servant, O Nanak, the Light of the Naam shines forth. ||4||4||

ਰਾਗੁ ਗੂਜਰੀ ਮਹਲਾ ੫ ॥

raag goojaree mahalaa panjavaa ||

ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ।

Raag Goojaree, Fifth Mehla:

ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥

kaahe re man chitaveh udham jaa aahar har jeeau pariaa ||

ਹੇ ਮਨ ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ ?

Why, O mind, do you plot and plan, when the Dear Lord Himself provides for your care?

ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

sail pathar meh ja(n)t upaae taa kaa rijak aagai kar dhariaa ||1||

ਜੇਹੜੇ ਜੀਵ ਪ੍ਰਭੂ ਨੇ ਚਿਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ।੧।

From rocks and stones He created living beings; He places their nourishment before them. ||1||

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥

mere maadhau jee satasa(n)gat mile su tariaa ||

ਹੇ ਮੇਰੇ ਪ੍ਰਭੂ ਜੀ ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ ।

O my Dear Lord of souls, one who joins the Sat Sangat, the True Congregation, is saved.

ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥

gur parasaadh param padh paiaa sooke kaasaT hariaa ||1|| rahaau ||

ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ।੧।ਰਹਾਉ।

By Guru's Grace, the supreme status is obtained, and the dry wood blossoms forth again in lush greenery. ||1||Pause||

ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥

janan pitaa lok sut banitaa koi na kis kee dhariaa ||

(ਹੇ ਮਨ !) ਮਾਂ, ਪਿਉ, ਪੁੱਤਰ, ਲੋਕ, ਵਹੁਟੀ—ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ ।

Mothers, fathers, friends, children and spouses-no one is the support of anyone else.

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥

sir sir rijak sa(n)baahe Thaakur kaahe man bhau kariaa ||2||

ਹੇ ਮਨ ! ਤੂੰ ਕਿਉਂ ਡਰਦਾ ਹੈਂ ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ।੨।

For each and every person, our Lord and Master provides sustenance. Why are you so afraid, O mind? ||2||

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥

uoodde uoodd aavai sai kosaa tis paachhai bachare chhariaa ||

(ਹੇ ਮਨ ! ਵੇਖ ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ । ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ ।

The flamingoes fly hundreds of miles, leaving their young ones behind.

ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥

tin kavan khalaavai kavan chugaavai man meh simaran kariaa ||3||

ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ।੩।

Who feeds them, and who teaches them to feed themselves? Have you ever thought of this in your mind? ||3||

ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥

sabh nidhaan dhas asaT sidhaan Thaakur kar tal dhariaa ||

ਹੇ ਪਾਲਣਹਾਰ ਪ੍ਰਭੂ ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ ।

All the nine treasures, and the eighteen supernatural powers are held by our Lord and Master in the Palm of His Hand.

ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥

jan naanak bal bal sadh bal jaieeaai teraa a(n)t na paaraavariaa ||4||5||

ਹੇ ਦਾਸ ਨਾਨਕ ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ—ਹੇ ਪ੍ਰਭੂ !) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ।੪।੫।

Servant Nanak is devoted, dedicated, forever a sacrifice to You, Lord. Your Expanse has no limit, no boundary. ||4||5||

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

One Universal Creator God. By The Grace Of The True Guru:

ਰਾਗੁ ਆਸਾ ਮਹਲਾ ੪ ਸੋ ਪੁਰਖੁ

raag aasaa mahalaa chauthhaa so purakhu

ਰਾਗ ਆਸਾ, ਚਉਥੀ ਪਾਤਸ਼ਾਹੀ। ਉਹ ਸੁਆਮੀ।

Raag Aasaa, Fourth Mehla, So Purakh ~ That Primal Being:

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

One Universal Creator God. By The Grace Of The True Guru:

ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥

so purakh nira(n)jan har purakh nira(n)jan har agamaa agam apaaraa ||

ਉਹ ਪਰਮਾਤਮਾ ਸਾਰੇ ਜੀਵਾਂ ਵਿਚ ਵਿਆਪਕ ਹੈ (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ ।

That Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥

sabh dhiaaveh sabh dhiaaveh tudh jee har sache sirajanahaaraa ||

ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ ।

All meditate, all meditate on You, Dear Lord, O True Creator Lord.

ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥

sabh jeea tumaare jee too(n) jeeaa kaa dhaataaraa ||

ਹੇ ਪ੍ਰਭੂ ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ ।

All living beings are Yours-You are the Giver of all souls.

ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥

har dhiaavahu sa(n)tahu jee sabh dhookh visaaranahaaraa ||

ਹੇ ਸੰਤ ਜਨੋ ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ।

Meditate on the Lord, O Saints; He is the Dispeller of all sorrow.

ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥

har aape Thaakur har aape sevak jee kiaa naanak ja(n)t vichaaraa ||1||

ਉਹ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ । ਹੇ ਨਾਨਕ ! ਉਸ ਤੋਂ ਬਿਨਾ) ਜੀਵ ਵਿਚਾਰੇ ਕੀਹ ਹਨ ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ) ।੧।

The Lord Himself is the Master, the Lord Himself is the Servant. O Nanak, the poor beings are wretched and miserable! ||1||

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥

too(n) ghaT ghaT a(n)tar sarab nira(n)tar jee har eko purakh samaanaa ||

ਹੇ ਹਰੀ ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ ।

You are constant in each and every heart, and in all things. O Dear Lord, you are the One.

ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥

eik dhaate ik bhekhaaree jee sabh tere choj viddaanaa ||

(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ—ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ

Some are givers, and some are beggars. This is all Your Wondrous Play.

ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥

too(n) aape dhaataa aape bhugataa jee hau tudh bin avar na jaanaa ||

(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ । (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ) ।

You Yourself are the Giver, and You Yourself are the Enjoyer. I know no other than You.

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥

too(n) paarabraham bea(n)t bea(n)t jee tere kiaa gun aakh vakhaanaa ||

ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ ? ਤੂੰ ਬੇਅੰਤ ਪਾਰਬ੍ਰਹਮ ਹੈਂ, ਹੇ ਪ੍ਰਭੂ !

You are the Supreme Lord God, Limitless and Infinite. What Virtues of Yours can I speak of and describe?

ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥

jo seveh jo seveh tudh jee jan naanak tin kurabaanaa ||2||

ਜੇਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ (ਤੇਰਾ) ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ।੨।

Unto those who serve You, unto those who serve You, Dear Lord, servant Nanak is a sacrifice. ||2||

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥

har dhiaaveh har dhiaaveh tudh jee se jan jug meh sukhavaasee ||

ਹੇ ਪ੍ਰਭੂ ਜੀ ! ਜੇਹੜੇ ਮਨੱੁਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ ।

Those who meditate on You, Lord, those who meditate on You-those humble beings dwell in peace in this world.

ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥

se mukat se mukat bhe jin har dhiaaiaa jee tin tooTee jam kee faasee ||

ਜਿਨ੍ਹਾਂ ਮਨੱੁਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ) ।

They are liberated, they are liberated-those who meditate on the Lord. For them, the noose of death is cut away.

ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥

jin nirabhau jin har nirabhau dhiaaiaa jee tin kaa bhau sabh gavaasee ||

ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ ।

Those who meditate on the Fearless One, on the Fearless Lord-all their fears are dispelled.

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥

jin seviaa jin seviaa meraa har jee te har har roop samaasee ||

ਜਿਨ੍ਹਾਂ ਮਨੱੁਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ ।

Those who serve, those who serve my Dear Lord, are absorbed into the Being of the Lord, Har, Har.

ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥

se dha(n)n se dha(n)n jin har dhiaaiaa jee jan naanak tin bal jaasee ||3||

ਭਾਗਾਂ ਵਾਲੇ ਹਨ ਉਹ ਮਨੱੁਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ । ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ।੩।

Blessed are they, blessed are they, who meditate on their Dear Lord. Servant Nanak is a sacrifice to them. ||3||

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥

teree bhagat teree bhagat bha(n)ddaar jee bhare bia(n)t bea(n)taa ||

ਹੇ ਪ੍ਰਭੂ ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ ।

Devotion to You, devotion to You, is a treasure overflowing, infinite and beyond measure.

ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥

tere bhagat tere bhagat salaahan tudh jee har anik anek ana(n)taa ||

ਹੇ ਹਰੀ ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ।

Your devotees, Your devotees praise You, Dear Lord, in many and various and countless ways.

ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥

teree anik teree anik kareh har poojaa jee tap taapeh japeh bea(n)taa ||

ਹੇ ਪ੍ਰਭੂ ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ । ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ ।

For You, many, for You, so very many perform worship services, O Dear Infinite Lord; they practice disciplined meditation and chant endlessly.

ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥

tere anek tere anek paReh bahu simirat saasat jee kar kiriaa khaT karam kara(n)taa ||

ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤਿਆਂ ਅਤੇ ਸ਼ਾਸਤ੍ਰ ਪੜ੍ਹਦੇ ਹਨ (ਅਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ ।

For You, many, for You, so very many read the various Simritees and Shaastras. They perform rituals and religious rites.

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

se bhagat se bhagat bhale jan naanak jee jo bhaaveh mere har bhagava(n)taa ||4||

ਹੇ ਦਾਸ ਨਾਨਕ ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ।੪।

Those devotees, those devotees are sublime, O servant Nanak, who are pleasing to my Dear Lord God. ||4||

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥

too(n) aadh purakh apara(n)par karataa jee tudh jevadd avar na koiee ||

ਹੇ ਪ੍ਰਭੂ ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।

You are the Primal Being, the Most Wonderful Creator. There is no other as Great as You.

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥

too(n) jug jug eko sadhaa sadhaa too(n) eko jee too(n) nihachal karataa soiee ||

ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ ।

Age after age, You are the One. Forever and ever, You are the One. You never change, O Creator Lord.

ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥

tudh aape bhaavai soiee varatai jee too(n) aape kareh su hoiee ||

ਹੇ ਪ੍ਰਭੂ ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ।

Everything happens according to Your Will. You Yourself accomplish all that occurs.

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥

tudh aape sirasaT sabh upaiee jee tudh aape siraj sabh goiee ||

ਹੇ ਪ੍ਰਭੂ ! ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ । ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ ਕਰਦਾ ਹੈਂ ।

You Yourself created the entire universe, and having fashioned it, You Yourself shall destroy it all.

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥

jan naanak gun gaavai karate ke jee jo sabhasai kaa jaanoiee ||5||1||

ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ।੫।੧।

Servant Nanak sings the Glorious Praises of the Dear Creator, the Knower of all. ||5||1||

ਆਸਾ ਮਹਲਾ ੪ ॥

aasaa mahalaa chauthhaa ||

ਆਸਾ ਰਾਗ, ਚਊਥੀ ਪਾਤਸ਼ਾਹੀ।

Aasaa, Fourth Mehla:

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥

too(n) karataa sachiaar maiddaa saa(n)iee ||

(ਹੇ ਪ੍ਰਭੂ !) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ ।

You are the True Creator, my Lord and Master.

ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥

jo tau bhaavai soiee theesee jo too(n) dheh soiee hau paiee ||1|| rahaau ||

(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ । ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ।੧।

Whatever pleases You comes to pass. As You give, so do we receive. ||1||Pause||

ਸਭ ਤੇਰੀ ਤੂੰ ਸਭਨੀ ਧਿਆਇਆ ॥

sabh teree too(n) sabhanee dhiaaiaa ||

(ਹੇ ਪ੍ਰਭੂ !) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ ।

All belong to You, all meditate on you.

ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥

jis no kirapaa kareh tin naam ratan paiaa ||

ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ ਕੀਮਤੀ) ਨਾਮ ਲੱਭਾ ਹੈ ।

Those who are blessed with Your Mercy obtain the Jewel of the Naam, the Name of the Lord.

ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥

gurmukh laadhaa manmukh gavaiaa ||

ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ । ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ ।

The Gurmukhs obtain it, and the self-willed manmukhs lose it.

ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥

tudh aap vichhoRiaa aap milaiaa ||1||

(ਪਰ ਕਿਸੇ ਜੀਵ ਦੇ ਕੀਹ ਵੱਸ ? ਹੇ ਪ੍ਰਭੂ !) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ ।੧।

You Yourself separate them from Yourself, and You Yourself reunite with them again. ||1||

ਤੂੰ ਦਰੀਆਉ ਸਭ ਤੁਝ ਹੀ ਮਾਹਿ ॥

too(n) dhareeaau sabh tujh hee maeh ||

(ਹੇ ਪ੍ਰਭੂ !) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ ।

You are the River of Life; all are within You.

ਤੁਝ ਬਿਨੁ ਦੂਜਾ ਕੋਈ ਨਾਹਿ ॥

tujh bin dhoojaa koiee naeh ||

ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ ।

There is no one except You.

ਜੀਅ ਜੰਤ ਸਭਿ ਤੇਰਾ ਖੇਲੁ ॥

jeea ja(n)t sabh teraa khel ||

ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ ।

All living beings are Your playthings.

ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥

vijog mil vichhuRiaa sa(n)jogee mel ||2||

ਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਭੀ ਤੈਥੋਂ ਵਿਛੁੜੇ ਹੋਏ ਹਨ । (ਪਰ ਤੇਰੀ ਰਜ਼ਾ ਅਨੁਸਾਰ) ਸੰਜੋਗਾਂ ਦੇ ਲੇਖ ਨਾਲ (ਫਿਰ ਤੇਰੇ ਨਾਲ) ਮਿਲਾਪ ਹੋ ਜਾਂਦਾ ਹੈ ।੨।

The separated ones meet, and by great good fortune, those suffering in separation are reunited once again. ||2||

ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥

jis no too jaanaieh soiee jan jaanai ||

(ਹੇ ਪ੍ਰਭੂ !) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ।

They alone understand, whom You inspire to understand;

ਹਰਿ ਗੁਣ ਸਦ ਹੀ ਆਖਿ ਵਖਾਣੈ ॥

har gun sadh hee aakh vakhaanai ||

ਉਹ ਮਨੁੱਖ, ਹੇ ਹਰੀ ! ਸਦਾ ਤੇਰੇ ਗੁਣ ਗਾਂਦਾ ਹੈ, ਅਤੇ (ਹੋਰਨਾਂ ਨੂੰ) ਉਚਾਰ ਉਚਾਰ ਕੇ ਸੁਣਾਂਦਾ ਹੈ ।

they continually chant and repeat the Lord's Praises.

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥

jin har seviaa tin sukh paiaa ||

(ਹੇ ਭਾਈ !) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ ।

Those who serve You find peace.

ਸਹਜੇ ਹੀ ਹਰਿ ਨਾਮਿ ਸਮਾਇਆ ॥੩॥

sahaje hee har naam samaiaa ||3||

ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ।੩।

They are intuitively absorbed into the Lord's Name. ||3||

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥

too aape karataa teraa keeaa sabh hoi ||

(ਹੇ ਪ੍ਰਭੂ !) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ ।

You Yourself are the Creator. Everything that happens is by Your Doing.

ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥

tudh bin dhoojaa avar na koi ||

ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ ।

There is no one except You.

ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥

too kar kar vekheh jaaneh soi ||

ਜੀਵ ਪੈਦਾ ਕਰ ਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ ।

You created the creation; You behold it and understand it.

ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥

jan naanak gurmukh paragaT hoi ||4||2||

ਹੇ ਦਾਸ ਨਾਨਕ ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ ।੪।੨।

O servant Nanak, the Lord is revealed through the Gurmukh, the Living Expression of the Guru's Word. ||4||2||

ਆਸਾ ਮਹਲਾ ੧ ॥

aasaa mahalaa pehilaa ||

ਆਸਾ ਰਾਗ, ਪਹਿਲੀ ਪਾਤਸ਼ਾਹੀ।

Aasaa, First Mehla:

ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥

tit saravaraRai bhieele nivaasaa paanee paavak tineh keeaa ||

(ਹੇ ਭਾਈ ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ (ਅਤੇ ਉਸ ਭਿਆਨਕ ਸਰੀਰ ਵਿਚ)

In that pool, people have made their homes, but the water there is as hot as fire!

ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

pa(n)kaj moh pag nahee chaalai ham dhekhaa teh ddoobeeale ||1||

ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ) । ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ।੧।

In the swamp of emotional attachment, their feet cannot move. I have seen them drowning there. ||1||

ਮਨ ਏਕੁ ਨ ਚੇਤਸਿ ਮੂੜ ਮਨਾ ॥

man ek na chetas mooR manaa ||

ਹੇ ਮਨ ! ਹੇ ਮੂਰਖ ਮਨ ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ ।

In your mind, you do not remember the One Lord-you fool!

ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥

har bisarat tere gun galiaa ||1|| rahaau ||

ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ।੧।ਰਹਾਉ।

You have forgotten the Lord; your virtues shall wither away. ||1||Pause||

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥

naa hau jatee satee nahee paRiaa moorakh mugadhaa janam bhiaa ||

(ਹੇ ਪ੍ਰਭੂ !) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ । ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਮੂਰਖਾਂ ਵਾਲੀ ਹੁੰਦੀ ਹੈ) ।

I am not celibate, nor truthful, nor scholarly. I was born foolish and ignorant into this world.

ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥

pranavat naanak tin kee saranaa jin too naahee veesariaa ||2||3||

ਸੋ, ਨਾਨਕ ਬੇਨਤੀ ਕਰਦਾ ਹੈ—(ਹੇ ਪ੍ਰਭੂ ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ।੨।੩।

Prays Nanak, I seek the Sanctuary of those who have not forgotten You, O Lord! ||2||3||

ਆਸਾ ਮਹਲਾ ੫ ॥

aasaa mahalaa panjavaa ||

ਰਾਗ ਆਸਾ, ਪੰਜਵੀਂ ਪਾਤਸ਼ਾਹੀ।

Aasaa, Fifth Mehla:

ਭਈ ਪਰਾਪਤਿ ਮਾਨੁਖ ਦੇਹੁਰੀਆ ॥

bhiee paraapat maanukh dhehureeaa ||

(ਹੇ ਭਾਈ !) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ ।

This human body has been given to you.

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥

gobi(n)dh milan kee ieh teree bareeaa ||

ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ ।

This is your chance to meet the Lord of the Universe.

ਅਵਰਿ ਕਾਜ ਤੇਰੈ ਕਿਤੈ ਨ ਕਾਮ ॥

avar kaaj terai kitai na kaam ||

(ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ) ।

Nothing else will work.

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥

mil saadhasa(n)gat bhaj keval naam ||1||

(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿਚ ਜੁੜੇਂ) ।੧।

Join the Saadh Sangat, the Company of the Holy; vibrate and meditate on the Jewel of the Naam. ||1||

ਸਰੰਜਾਮਿ ਲਾਗੁ ਭਵਜਲ ਤਰਨ ਕੈ ॥

sara(n)jaam laag bhavajal taran kai ||

(ਹੇ ਭਾਈ !) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ ।

Make every effort to cross over this terrifying world-ocean.

ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥

janam birathaa jaat ra(n)g maiaa kai ||1|| rahaau ||

(ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ।੧।ਰਹਾਉ।

You are squandering this life uselessly in the love of Maya. ||1||Pause||

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥

jap tap sa(n)jam dharam na kamaiaa ||

(ਹੇ ਭਾਈ !) ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ—ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ ।

I have not practiced meditation, self-discipline, self-restraint or righteous living.

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥

sevaa saadh na jaaniaa har raiaa ||

ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ ।

I have not served the Holy; I have not acknowledged the Lord, my King.

ਕਹੁ ਨਾਨਕ ਹਮ ਨੀਚ ਕਰੰਮਾ ॥

kahu naanak ham neech kara(n)maa ||

ਹੇ ਨਾਨਕ ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ) ਆਖ—(ਹੇ ਪ੍ਰਭੂ !) ਅਸੀ ਜੀਵ ਮੰਦ-ਕਰਮੀ ਹਾਂ

Says Nanak, my actions are contemptible!

ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥

saran pare kee raakhahu saramaa ||2||4||

(ਤੇਰੀ ਸਰਨ ਪਏ ਹਾਂ), ਸਰਨ ਪਿਆਂ ਦੀ ਲਾਜ ਰੱਖ ।੨।੪।

O Lord, I seek Your Sanctuary; please, preserve my honor! ||2||4||

ਦੋਹਰਾ ॥

dhoharaa ||

ਦੋਹਰਾ:

ਮਹਾ ਕਾਲ ਕੀ ਸਰਨਿ ਜੇ ਪਰੇ ਸੁ ਲਏ ਬਚਾਇ ॥

mahaa kaal kee saran je pare su le bachai ||

ਮਹਾ ਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਦਾ ਹੈ।

ਔਰ ਨ ਉਪਜਾ ਦੂਸਰ ਜਗ ਭਛਿਯੋ ਸਭੈ ਬਨਾਇ ॥੩੬੬॥

aauar na upajaa dhoosar jag bhachhiyo sabhai banai ||366||

ਹੋਰ ਦੂਜਾ (ਦੈਂਤ) ਜਗਤ ਵਿਚ ਪੈਦਾ ਨਹੀਂ ਹੋਇਆ, (ਕਾਲਿ ਨੇ) ਸਭ ਨੂੰ ਖਾ ਲਿਆ ॥੩੬੬॥

ਜੋ ਪੂਜਾ ਅਸਿਕੇਤੁ ਕੀ ਨਿਤ ਪ੍ਰਤਿ ਕਰੈ ਬਨਾਇ ॥

jo poojaa asiket kee nit prat karai banai ||

ਜੋ ਅਸਿਕੇਤੁ (ਮਹਾ ਕਾਲ) ਦੀ ਹਰ ਰੋਜ਼ ਪੂਜਾ ਕਰਦੇ ਹਨ,

ਤਿਨ ਪਰ ਅਪਨੋ ਹਾਥ ਦੈ ਅਸਿਧੁਜ ਲੇਤ ਬਚਾਇ ॥੩੬੭॥

tin par apano haath dhai asidhuj let bachai ||367||

ਉਨ੍ਰਹਾ ਨੂੰ ਆਪਣਾ ਹੱਥ ਦੇ ਕੇ ਅਸਿਧੁਜ ਬਚਾ ਲੈਂਦਾ ਹੈ ॥੩੬੭॥

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

One Universal Creator God. By The Grace Of The True Guru:

ਸ੍ਰੀ ਵਾਹਿਗੁਰੂ ਜੀ ਕੀ ਫਤਹ ॥

sree vaahiguroo jee kee fateh ||

Victory is the Lord's.

ਪਾਤਿਸ਼ਾਹੀ ੧੦ ॥

paatishaahee 10 ||

Written by the Sovereign King, Guru Gobind Singh Ji

ਚੌਪਈ ॥

chauapiee ||

ਚੌਪਈ:

ਦੁਸਟ ਦੈਤ ਕਛੁ ਬਾਤ ਨ ਜਾਨੀ ॥

dhusaT dhait kachh baat na jaanee ||

ਦੁਸ਼ਟ ਦੈਂਤ ਨੇ ਕੋਈ ਗੱਲ ਨਾ ਸਮਝੀ।

ਮਹਾ ਕਾਲ ਤਨ ਪੁਨਿ ਰਿਸਿ ਠਾਨੀ ॥

mahaa kaal tan pun ris Thaanee ||

ਮਹਾ ਕਾਲ ਪ੍ਰਤਿ (ਉਸ ਨੇ) ਫਿਰ ਰੋਹ ਪਾਲ ਲਿਆ।

ਬਲ ਅਪਬਲ ਅਪਨੋ ਨ ਬਿਚਾਰਾ ॥

bal apabal apano na bichaaraa ||

(ਉਸ ਨੇ) ਆਪਣੀ ਸ਼ਕਤੀ ਅਤੇ ਕਮਜ਼ੋਰੀ ਨੂੰ ਨਾ ਵਿਚਾਰਿਆ।

ਗਰਬ ਠਾਨਿ ਜਿਯ ਬਹੁਰਿ ਹੰਕਾਰਾ ॥੩੬੮॥

garab Thaan jiy bahur ha(n)kaaraa ||368||

ਮਨ ਵਿਚ ਬਹੁਤ ਅਭਿਮਾਨ ਅਤੇ ਹੰਕਾਰ ਠਾਨ ਲਿਆ ॥੩੬੮॥

ਰੇ ਰੇ ਕਾਲ ਫੂਲਿ ਜਿਨਿ ਜਾਹੁ ॥

re re kaal fool jin jaahu ||

(ਅਤੇ ਕਹਿਣ ਲਗਾ) ਹੇ ਕਾਲ! ਐਵੇਾਂ ਫੁਲਿਆ ਨਾ ਫਿਰ,

ਬਹੁਰਿ ਆਨਿ ਸੰਗ੍ਰਾਮ ਮਚਾਹੁ ॥

bahur aan sa(n)graam machaahu ||

(ਮੇਰੇ ਨਾਲ) ਆ ਕੇ ਫਿਰ ਯੁੱਧ ਕਰ।

ਏਕ ਨਿਦਾਨ ਕਰੋ ਰਨ ਮਾਹੀ ॥

ek nidhaan karo ran maahee ||

(ਅਜ) ਯੁੱਧ-ਭੂਮੀ ਵਿਚ ਇਕ ਨਿਰਣਾ ਹੋ ਜਾਏ।

ਕੈ ਅਸਿਧੁਜਿ ਕੈ ਦਾਨਵ ਨਾਹੀ ॥੩੬੯॥

kai asidhuj kai dhaanav naahee ||369||

ਜਾ ਅਸਿਧੁਜ ਨਹੀਂ ਜਾ ਦੈਂਤ ਨਹੀਂ ॥੩੬੯॥

ਏਕ ਪਾਵ ਤਜਿ ਜੁਧ ਨ ਭਾਜਾ ॥

ek paav taj judh na bhaajaa ||

(ਉਹ) ਦੈਂਤਾ ਦਾ ਰਾਜਾ ਇਕ ਵੀ ਪੈਰ

ਮਹਾਰਾਜ ਦੈਤਨ ਕਾ ਰਾਜਾ ॥

mahaaraaj dhaitan kaa raajaa ||

ਪਿਛੇ ਕਰ ਕੇ ਯੁੱਧ ਤੋਂ ਨਾ ਭਜਿਆ।

ਆਂਤੌ ਗੀਧ ਗਗਨ ਲੈ ਗਏ ॥

aa(n)tau geedh gagan lai ge ||

ਭਾਵੇਾਂ ਉਸ ਦੀਆਂ ਆਂਦਰਾ ਗਿੱਧਾ ਲੈ ਕੇ ਆਕਾਸ਼ ਵਿਚ ਪਹੁੰਚ ਗਈਆਂ,

ਬਾਹਤ ਬਿਸਿਖ ਤਊ ਹਠ ਭਏ ॥੩੭੦॥

baahat bisikh tuoo haTh bhe ||370||

ਤਾ ਵੀ ਉਹ ਹਠ ਪੂਰਵਕ ਬਾਣ ਚਲਾਉਾਂਦਾ ਰਿਹਾ ॥੩੭੦॥

ਅਸੁਰ ਅਮਿਤ ਰਨ ਬਾਨ ਚਲਾਏ ॥

asur amit ran baan chalaae ||

ਦੈਂਤ ਰਾਜੇ ਨੇ ਰਣ ਵਿਚ ਅਣਗਿਣਤ ਤੀਰ ਚਲਾਏ,

ਨਿਰਖਿ ਖੜਗਧੁਜ ਕਾਟਿ ਗਿਰਾਏ ॥

nirakh khaRagadhuj kaaT giraae ||

ਪਰ ਖੜਗਧੁਜ (ਮਹਾ ਕਾਲ) ਨੇ ਵੇਖ ਕੇ ਕਟ ਸੁਟੇ।

ਬੀਸ ਸਹਸ੍ਰ ਅਸੁਰ ਪਰ ਬਾਨਾ ॥

bees sahasr asur par baanaa ||

ਤਦ ਅਸਿਧੁਜ (ਮਹਾ ਕਾਲ) ਨੇ ਕਈ ਤਰ੍ਰਹਾ ਨਾਲ

ਸ੍ਰੀ ਅਸਿਧੁਜ ਛਾਡੇ ਬਿਧਿ ਨਾਨਾ ॥੩੭੧॥

sree asidhuj chhaadde bidh naanaa ||371||

ਵੀਹ ਹਜ਼ਾਰਾ ਬਾਣ ਦੈਂਤ ਉਤੇ ਛਡੇ ॥੩੭੧॥

ਮਹਾ ਕਾਲ ਪੁਨਿ ਜਿਯ ਮੈ ਕੋਪਾ ॥

mahaa kaal pun jiy mai kopaa ||

ਮਹਾ ਕਾਲ ਫਿਰ ਮਨ ਵਿਚ ਕ੍ਰੋਧਵਾਨ ਹੋਇਆ

ਧਨੁਖ ਟੰਕੋਰ ਬਹੁਰਿ ਰਨ ਰੋਪਾ ॥

dhanukh Ta(n)kor bahur ran ropaa ||

ਅਤੇ ਧਨੁਸ਼ ਨੂੰ ਟੰਕਾਰ ਕੇ ਫਿਰ ਯੁੱਧ ਜਮਾ ਦਿੱਤਾ।

ਏਕ ਬਾਨ ਤੇ ਧੁਜਹਿ ਗਿਰਾਯੋ ॥

ek baan te dhujeh giraayo ||

(ਉਸ ਨੇ) ਇਕ ਬਾਣ ਨਾਲ (ਦੈਂਤ ਦਾ) ਝੰਡਾ ਡਿਗਾ ਦਿੱਤਾ।

ਦੁਤਿਯ ਸਤ੍ਰੁ ਕੋ ਸੀਸ ਉਡਾਯੋ ॥੩੭੨॥

dhutiy satr ko sees uddaayo ||372||

ਦੂਜੇ ਨਾਲ ਵੈਰੀ ਦਾ ਸਿਰ ਉਡਾ ਦਿੱਤਾ ॥੩੭੨॥

ਦੁਹੂੰ ਬਿਸਿਖ ਕਰਿ ਦ੍ਵੈ ਰਥ ਚਕ੍ਰ ॥

dhuhoo(n) bisikh kar dhavai rath chakr ||

ਦੋ ਤੀਰਾ ਨਾਲ ਰਥ ਦੇ ਦੋਵੇਾਂ ਟੇਢੇ ਚਕ੍ਰ (ਪਹੀਏ)

ਕਾਟਿ ਦਏ ਛਿਨ ਇਕ ਮੈ ਬਕ੍ਰ ॥

kaaT dhe chhin ik mai bakr ||

ਇਕ ਛਿਣ ਵਿਚ ਕਟ ਦਿੱਤੇ।

ਚਾਰਹਿ ਬਾਨ ਚਾਰ ਹੂੰ ਬਾਜਾ ॥

chaareh baan chaar hoo(n) baajaa ||

ਚਾਰ ਤੀਰਾ ਨਾਲ ਚੌਹਾ ਹੀ ਘੋੜਿਆਂ ਨੂੰ

ਮਾਰ ਦਏ ਸਭ ਜਗ ਕੇ ਰਾਜਾ ॥੩੭੩॥

maar dhe sabh jag ke raajaa ||373||

ਸਾਰੇ ਜਗਤ ਦੇ ਰਾਜੇ ਨੇ ਮਾਰ ਦਿੱਤਾ ॥੩੭੩॥

ਬਹੁਰਿ ਅਸੁਰ ਕਾ ਕਾਟਸਿ ਮਾਥਾ ॥

bahur asur kaa kaaTas maathaa ||

ਫਿਰ ਜਗਤ ਦੇ ਨਾਥ ਅਸਿਕੇਤੁ ਨੇ

ਸ੍ਰੀ ਅਸਿਕੇਤਿ ਜਗਤ ਕੇ ਨਾਥਾ ॥

sree asiket jagat ke naathaa ||

(ਬਾਣ ਮਾਰ ਕੇ) ਦੈਂਤ ਦਾ ਮੱਥਾ ਕਟ ਦਿੱਤਾ।

ਦੁਤਿਯ ਬਾਨ ਸੌ ਦੋਊ ਅਰਿ ਕਰ ॥

dhutiy baan sau dhouoo ar kar ||

ਅਤੇ ਮਨੁੱਖਾ ਦੇ ਰਾਜੇ ਅਸਿਧੁਜ ਨੇ

ਕਾਟਿ ਦਯੋ ਅਸਿਧੁਜ ਨਰ ਨਾਹਰ ॥੩੭੪॥

kaaT dhayo asidhuj nar naahar ||374||

ਦੂਜੇ ਬਾਣ ਨਾਲ ਵੈਰੀ ਦੇ ਹੱਥ ਕਟ ਸੁਟੇ ॥੩੭੪॥

ਪੁਨਿ ਰਾਛਸ ਕਾ ਕਾਟਾ ਸੀਸਾ ॥

pun raachhas kaa kaaTaa seesaa ||

ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ

ਸ੍ਰੀ ਅਸਿਕੇਤੁ ਜਗਤ ਕੇ ਈਸਾ ॥

sree asiket jagat ke ieesaa ||

ਰਾਖਸ਼ ਦਾ ਸੀਸ ਕਟ ਦਿੱਤਾ।

ਪੁਹਪਨ ਬ੍ਰਿਸਟਿ ਗਗਨ ਤੇ ਭਈ ॥

puhapan birasaT gagan te bhiee ||

ਆਕਾਸ਼ ਤੋਂ ਫੁਲਾ ਦੀ ਬਰਖਾ ਹੋਈ।

ਸਭਹਿਨ ਆਨਿ ਬਧਾਈ ਦਈ ॥੩੭੫॥

sabhahin aan badhaiee dhiee ||375||

ਸਾਰਿਆਂ ਨੇ ਆ ਕੇ ਵਧਾਈ ਦਿੱਤੀ ॥੩੭੫॥

ਧੰਨ੍ਯ ਧੰਨ੍ਯ ਲੋਗਨ ਕੇ ਰਾਜਾ ॥

dha(n)nay dha(n)nay logan ke raajaa ||

(ਅਤੇ ਕਿਹਾ) ਹੇ ਲੋਕਾ ਦੇ ਰਾਜੇ! ਤੁਸੀਂ ਧੰਨ ਹੋ,

ਦੁਸਟਨ ਦਾਹ ਗਰੀਬ ਨਿਵਾਜਾ ॥

dhusaTan dhaeh gareeb nivaajaa ||

(ਤੁਸੀਂ) ਦੁਸ਼ਟਾ ਨੂੰ ਮਾਰ ਕੇ ਗ਼ਰੀਬਾ ਦੀ ਰਖਿਆ ਕੀਤੀ ਹੈ।

ਅਖਲ ਭਵਨ ਕੇ ਸਿਰਜਨਹਾਰੇ ॥

akhal bhavan ke sirajanahaare ||

ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ!

ਦਾਸ ਜਾਨਿ ਮੁਹਿ ਲੇਹੁ ਉਬਾਰੇ ॥੩੭੬॥

dhaas jaan muh leh ubaare ||376||

ਦਾਸ ਜਾਣ ਕੇ ਮੇਰੀ ਰਖਿਆ ਕਰੋ ॥੩੭੬॥

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ikOankaar sree vaahiguroo jee kee fateh ||

There is one god, Waheguroo, Victory is his.

ਪਾਤਿਸ਼ਾਹੀ ੧੦ ॥

paatishaahee 10 ||

Written by the Sovereign King, Guru Gobind Singh Ji

ਕਬਿਯੋ ਬਾਚ ਬੇਨਤੀ ॥

kabiyo baach benatee ||

ਕਵੀ ਨੇ ਬੇਨਤੀ ਕੀਤੀ:

Speech of the poet.

ਚੌਪਈ ॥

chauapiee ||

ਚੌਪਈ:

Chaupai

ਹਮਰੀ ਕਰੋ ਹਾਥ ਦੈ ਰੱਛਾ ॥

hamaree karo haath dhai ra'chhaa ||

(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।

Protect me O Lord! with Thine own Hands

ਪੂਰਨ ਹੋਇ ਚਿਤ ਕੀ ਇੱਛਾ ॥

pooran hoi chit kee i'chhaa ||

(ਤਾ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ।

all the desires of my heart be fulfilled.

ਤਵ ਚਰਨਨ ਮਨ ਰਹੈ ਹਮਾਰਾ ॥

tav charanan man rahai hamaaraa ||

ਮੇਰਾ ਮਨ (ਸਦਾ) ਤੁਹਾਡੇ ਚਰਨਾ ਨਾਲ ਜੁੜਿਆ ਰਹੇ।

Let my mind rest under Thy Feet

ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥

apanaa jaan karo pratipaaraa ||377||

ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ॥੩੭੭॥

Sustain me, considering me Thine own.377.

ਹਮਰੇ ਦੁਸਟ ਸਭੈ ਤੁਮ ਘਾਵਹੁ ॥

hamare dhusaT sabhai tum ghaavahu ||

ਮੇਰੇ ਸਾਰੇ ਦੁਸ਼ਟਾ (ਦੁਸ਼ਮਣਾ) ਨੂੰ ਤੁਸੀਂ ਖ਼ਤਮ ਕਰੋ।

Destroy, O Lord! all my enemies and

ਆਪੁ ਹਾਥ ਦੈ ਮੋਹਿ ਬਚਾਵਹੁ ॥

aap haath dhai moh bachaavahu ||

ਮੈਨੂੰ ਆਪਣਾ ਹੱਥ ਦੇ ਕੇ ਬਚਾਓ।

protect me with Thine won Hands.

ਸੁਖੀ ਬਸੈ ਮੋਰੋ ਪਰਿਵਾਰਾ ॥

sukhee basai moro parivaaraa ||

ਹੇ ਕਰਤਾਰ! ਮੇਰਾ ਪਰਿਵਾਰ,

May my family live in comfort

ਸੇਵਕ ਸਿੱਖ ਸਭੈ ਕਰਤਾਰਾ ॥੩੭੮॥

sevak si'kh sabhai karataaraa ||378||

ਸੇਵਕ, ਸਿੱਖ ਸਭ ਸੁਖੀ ਵਸਦੇ ਰਹਿਣ ॥੩੭੮॥

and ease alongwith all my servants and disciples.378.

ਮੋ ਰੱਛਾ ਨਿਜ ਕਰ ਦੈ ਕਰਿਯੈ ॥

mo ra'chhaa nij kar dhai kariyai ||

ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।

Protect me O Lord! with Thine own Hands

ਸਭ ਬੈਰਨ ਕੋ ਆਜ ਸੰਘਰਿਯੈ ॥

sabh bairan ko aaj sa(n)ghariyai ||

ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ।

and destroy this day all my enemies

ਪੂਰਨ ਹੋਇ ਹਮਾਰੀ ਆਸਾ ॥

pooran hoi hamaaree aasaa ||

ਮੇਰੀ ਆਸ ਪੂਰੀ ਹੋ ਜਾਏ।

May all the aspirations be fulfilled

ਤੋਰ ਭਜਨ ਕੀ ਰਹੈ ਪਿਆਸਾ ॥੩੭੯॥

tor bhajan kee rahai piaasaa ||379||

(ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ ॥੩੭੯॥

Let my thirst for Thy Name remain afresh.379.

ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥

tumeh chhaadd koiee avar na dhiyaauoo(n) ||

ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨਾ ਕਰਾ।

I may remember none else except Thee

ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥

jo bar chaho(n) su tum te paauoo(n) ||

ਜੋ ਵਰ ਚਾਹਵਾ, ਤੁਹਾਡੇ ਤੋਂ ਹੀ ਪ੍ਰਾਪਤ ਕਰਾ।

And obtain all the required boons from Thee

ਸੇਵਕ ਸਿੱਖ ਹਮਾਰੇ ਤਾਰੀਅਹਿ ॥

sevak si'kh hamaare taare'eh ||

ਮੇਰੇ ਸੇਵਕਾ ਅਤੇ ਸਿੱਖਾ ਨੂੰ (ਭਵਸਾਗਰ ਵਿਚੋਂ) ਤਾਰ ਦਿਓ।

Let my servants and disciples cross the world-ocean

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੩੮੦॥

chun chun satr hamaare maare'eh ||380||

ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ॥੩੮੦॥

All my enemies be singled out and killed.380.

ਆਪ ਹਾਥ ਦੈ ਮੁਝੈ ਉਬਰਿਯੈ ॥

aap haath dhai mujhai ubariyai ||

ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ।

Protect me O Lord! with Thine own Hands and

ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥

maran kaal kaa traas nivariyai ||

ਮੌਤ ਦੇ ਸਮੇਾਂ ਦਾ ਡਰ ਦੂਰ ਕਰ ਦਿਓ।

relieve me form the fear of death

ਹੂਜੋ ਸਦਾ ਹਮਾਰੇ ਪੱਛਾ ॥

hoojo sadhaa hamaare pa'chhaa ||

ਸਦਾ ਮੇਰੇ ਪੱਖ ਵਿਚ ਰਹੋ

May Thou ever Bestow Thy favours on my side

ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੩੮੧॥

sree asidhuj joo kariyahu ra'chhaa ||381||

ਹੇ ਅਸਿਧੁਜ ਜੀ! ਅਤੇ ਮੇਰੀ ਰਖਿਆ ਕਰੋ ॥੩੮੧॥

Protect me O Lord! Thou, the Supreme Destroyer.381.

ਰਾਖਿ ਲੇਹੁ ਮੁਹਿ ਰਾਖਨਹਾਰੇ ॥

raakh leh muh raakhanahaare ||

ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ।

Protect me, O Protector Lord!

ਸਾਹਿਬ ਸੰਤ ਸਹਾਇ ਪਿਯਾਰੇ ॥

saahib sa(n)t sahai piyaare ||

(ਤੁਸੀਂ) ਸੰਤਾ ਦੇ ਸਾਹਿਬ (ਸੁਆਮੀ) ਅਤੇ ਪਿਆਰੇ ਸਹਾਇਕ ਹੋ।

Most dear, the Protector of the Saints:

ਦੀਨ ਬੰਧੁ ਦੁਸਟਨ ਕੇ ਹੰਤਾ ॥

dheen ba(n)dh dhusaTan ke ha(n)taa ||

(ਤੁਸੀਂ) ਦੀਨਾ ਦੇ ਬੰਧੂ ਅਤੇ ਦੁਸ਼ਟਾ ਦੇ ਸੰਘਾਰਕ ਹੋ।

Friend of poor and the Destroyer of the enemies

ਤੁਮ ਹੋ ਪੁਰੀ ਚਤੁਰ ਦਸ ਕੰਤਾ ॥੩੮੨॥

tum ho puree chatur dhas ka(n)taa ||382||

ਤੁਸੀਂ ਹੀ ਚੌਦਾ ਪੁਰੀਆਂ (ਲੋਕਾ) ਦੇ ਸੁਆਮੀ ਹੋ ॥੩੮੨॥

Thou art the Master of the fourteen worlds.382.

ਕਾਲ ਪਾਇ ਬ੍ਰਹਮਾ ਬਪੁ ਧਰਾ ॥

kaal pai brahamaa bap dharaa ||

ਸਮਾ ਆਣ ਤੇ ਹੀ ਬ੍ਰਹਮਾ ਨੇ ਸ਼ਰੀਰ ਧਾਰਨ ਕੀਤਾ।

In due time Brahma appeared in physical form

ਕਾਲ ਪਾਇ ਸਿਵਜੂ ਅਵਤਰਾ ॥

kaal pai sivajoo avataraa ||

ਸਮਾ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ।

In due time Shiva incarnated

ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥

kaal pai kar bisan prakaasaa ||

ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ।

In due time Vishnu manifested himself

ਸਕਲ ਕਾਲ ਕਾ ਕੀਆ ਤਮਾਸਾ ॥੩੮੩॥

sakal kaal kaa keeaa tamaasaa ||383||

(ਹੇ ਮਹਾਕਾਲ! ਤੁਸੀਂ ਹੀ) ਸਾਰਿਆਂ ਕਾਲਾ ਦਾ ਕੌਤਕ ਰਚਾਇਆ ਹੋਇਆ ਹੈ ॥੩੮੩॥

All this is the play of the Temporal Lord.383.

ਜਵਨ ਕਾਲ ਜੋਗੀ ਸਿਵ ਕੀਓ ॥

javan kaal jogee siv keeo ||

ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ

The Temporal Lord, who created Shiva, the Yogi

ਬੇਦ ਰਾਜ ਬ੍ਰਹਮਾ ਜੂ ਥੀਓ ॥

bedh raaj brahamaa joo theeo ||

ਅਤੇ ਬ੍ਰਹਮਾ ਜੀ ਨੂੰ ਵੇਦਾ ਦਾ ਰਾਜਾ ਬਣਾਇਆ ਹੈ।

Who created Brahma, the Master of the Vedas

ਜਵਨ ਕਾਲ ਸਭ ਲੋਕ ਸਵਾਰਾ ॥

javan kaal sabh lok savaaraa ||

ਜਿਸ ਕਾਲ ਨੇ ਸਾਰਿਆਂ ਲੋਕਾ (ਭੁਵਨਾ) ਨੂੰ ਸੰਵਾਰਿਆ ਹੈ,

The Temporal Lord who fashioned the entire world

ਨਮਸਕਾਰ ਹੈ ਤਾਹਿ ਹਮਾਰਾ ॥੩੮੪॥

namasakaar hai taeh hamaaraa ||384||

ਉਸ ਨੂੰ ਮੇਰਾ ਪ੍ਰਨਾਮ ਹੈ ॥੩੮੪॥

I salute the same Lord.384.

ਜਵਨ ਕਾਲ ਸਭ ਜਗਤ ਬਨਾਯੋ ॥

javan kaal sabh jagat banaayo ||

ਜਿਸ ਕਾਲ ਨੇ ਸਾਰਾ ਜਗਤ ਬਣਾਇਆ

The Temporal Lord, who created the whole world

ਦੇਵ ਦੈਤ ਜੱਛਨ ਉਪਜਾਯੋ ॥

dhev dhait ja'chhan upajaayo ||

ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ।

Who created gods, demons and yakshas

ਆਦਿ ਅੰਤਿ ਏਕੈ ਅਵਤਾਰਾ ॥

aadh a(n)t ekai avataaraa ||

(ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ ਪ੍ਰਕਾਸ਼ਮਾਨ ਹੈ)

He is the only one form the beginning to the end

ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥

soiee guroo samajhiyahu hamaaraa ||385||

ਉਸੇ ਨੂੰ ਮੇਰਾ ਗੁਰੂ ਸਮਝੋ ॥੩੮੫॥

I consider Him only my Guru.385.

ਨਮਸਕਾਰ ਤਿਸ ਹੀ ਕੋ ਹਮਾਰੀ ॥

namasakaar tis hee ko hamaaree ||

ਉਸ ਨੂੰ ਮੇਰਾ ਨਮਸਕਾਰ ਹੈ,

I salute Him, non else, but Him

ਸਕਲ ਪ੍ਰਜਾ ਜਿਨ ਆਪ ਸਵਾਰੀ ॥

sakal prajaa jin aap savaaree ||

ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ।

Who has created Himself and His subject

ਸਿਵਕਨ ਕੋ ਸਿਵਗੁਨ ਸੁਖ ਦੀਓ ॥

sivakan ko sivagun sukh dheeo ||

(ਹੇ ਪਰਮ ਸੱਤਾ! ਤੁਸੀਂ) ਸੇਵਕਾ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ

He bestows Divine virtues and happiness on His servants

ਸਤੱ੍ਰੁਨ ਕੋ ਪਲ ਮੋ ਬਧ ਕੀਓ ॥੩੮੬॥

sata'run ko pal mo badh keeo ||386||

ਅਤੇ ਵੈਰੀਆਂ ਦਾ ਛਿਣ ਵਿਚ ਵੱਧ ਕੀਤਾ ਹੈ ॥੩੮੬॥

He destroys the enemies instantly.386.

ਘਟ ਘਟ ਕੇ ਅੰਤਰ ਕੀ ਜਾਨਤ ॥

ghaT ghaT ke a(n)tar kee jaanat ||

(ਤੁਸੀਂ) ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹੋ

He knows the inner feelings of every heart

ਭਲੇ ਬੁਰੇ ਕੀ ਪੀਰ ਪਛਾਨਤ ॥

bhale bure kee peer pachhaanat ||

ਅਤੇ ਚੰਗੇ ਮਾੜੇ ਦੀ ਪੀੜ (ਦੁਖ) ਨੂੰ ਪਛਾਣਦੇ ਹੋ।

He knows the anguish of both good and bad

ਚੀਟੀ ਤੇ ਕੁੰਚਰ ਅਸਥੂਲਾ ॥

cheeTee te ku(n)char asathoolaa ||

ਕੀੜੀ ਤੋਂ ਲੈ ਕੇ ਵਡਾਕਾਰੇ ਹਾਥੀ ਤਕ,

From the ant to the solid elephant

ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥੩੮੭॥

sabh par kirapaa dhirasaT kar foolaa ||387||

ਸਭ ਉਤੇ ਕ੍ਰਿਪਾ ਦ੍ਰਿਸ਼ਟੀ ਰਖ ਕੇ ਪ੍ਰਸੰਨ ਹੁੰਦੇ ਹੋ ॥੩੮੭॥

He casts His Graceful glance on all and feels pleased.387.

ਸੰਤਨ ਦੁਖ ਪਾਏ ਤੇ ਦੁਖੀ ॥

sa(n)tan dhukh paae te dhukhee ||

ਸੰਤਾ ਦੇ ਦੁਖੀ ਹੋਣ ਤੇ (ਤੁਸੀਂ) ਦੁਖੀ ਹੁੰਦੇ ਹੋ

He is painful, when He sees His saints in grief

ਸੁਖ ਪਾਏ ਸਾਧੁਨ ਕੇ ਸੁਖੀ ॥

sukh paae saadhun ke sukhee ||

ਅਤੇ ਸਾਧਾ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੁੰਦੇ ਹੋ।

He is happy, when His saints are happy.

ਏਕ ਏਕ ਕੀ ਪੀਰ ਪਛਾਨੈਂ ॥

ek ek kee peer pachhaanai(n) ||

(ਤੁਸੀਂ) ਇਕ ਇਕ ਦੇ ਦੁਖ ਨੂੰ ਪਛਾਣਦੇ ਹੋ

He knows the agony of everyone

ਘਟ ਘਟ ਕੇ ਪਟ ਪਟ ਕੀ ਜਾਨੈਂ ॥੩੮੮॥

ghaT ghaT ke paT paT kee jaanai(n) ||388||

ਅਤੇ ਹਰ ਇਕ ਦੇ ਅੰਦਰ ਪਰਦਿਆਂ (ਵਿਚ ਲੁਕੇ ਭੇਦਾ ਨੂੰ) ਜਾਣਦੇ ਹੋ ॥੩੮੮॥

He knows the innermost secrets of every heart.388.

ਜਬ ਉਦਕਰਖ ਕਰਾ ਕਰਤਾਰਾ ॥

jab udhakarakh karaa karataaraa ||

ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ,

When the Creator projected Himself,

ਪ੍ਰਜਾ ਧਰਤ ਤਬ ਦੇਹ ਅਪਾਰਾ ॥

prajaa dharat tab dheh apaaraa ||

ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ।

His creation manifested itself in innumerable forms

ਜਬ ਆਕਰਖ ਕਰਤ ਹੋ ਕਬਹੂੰ ॥

jab aakarakh karat ho kabahoo(n) ||

ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) ਖਿਚਦੇ ਹੋ,

When at any time He withdraws His creation,

ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥

tum mai milat dheh dhar sabhahoo(n) ||389||

(ਤਦ) ਤੁਹਾਡੇ ਵਿਚ ਸਾਰੇ ਆਕਾਰ (ਦੇਹ-ਧਾਰੀ) ਸਮਾ ਜਾਦੇ ਹਨ ॥੩੮੯॥

all the physical forms are merged in Him.389.

ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥

jete badhan sirasaT sabh dhaarai ||

ਸ੍ਰਿਸ਼ਟੀ ਵਿਚ ਜਿਤਨੇ ਵੀ ਸਭ ਮੂੰਹ ('ਬਦਨ') ਬਣੇ ਹੋਏ ਹਨ,

All the bodies of living beings created in the world

ਆਪੁ ਆਪਨੀ ਬੂਝ ਉਚਾਰੈ ॥

aap aapanee boojh uchaarai ||

(ਉਨ੍ਰਹਾ ਸਭ ਨੇ) ਆਪਣੀ ਆਪਣੀ ਸੂਝ ਅਨੁਸਾਰ (ਤੇਰੇ ਗੁਣਾ ਦਾ) ਗਾਇਨ ਕੀਤਾ ਹੈ।

speak about Him according to their understanding

ਤੁਮ ਸਭਹੀ ਤੇ ਰਹਤ ਨਿਰਾਲਮ ॥

tum sabhahee te rahat niraalam ||

ਤੁਸੀਂ ਸਾਰਿਆਂ ਤੋਂ ਬੇਲਾਗ ਰਹਿੰਦੇ ਹੋ।

But Thou, O Lord! live quite apart from everything

ਜਾਨਤ ਬੇਦ ਭੇਦ ਅਰ ਆਲਮ ॥੩੯੦॥

jaanat bedh bhedh ar aalam ||390||

(ਇਸ) ਭੇਦ ਨੂੰ ਸਾਰੇ ਵੇਦ ਅਤੇ (ਸੰਸਾਰ ਦੇ) ਵਿਦਵਾਨ ਜਾਣਦੇ ਹਨ ॥੩੯੦॥

this fact is know to the Vedas and the learned.390.

ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥

nira(n)kaar nirabikaar nirala(n)bh ||

(ਹੇ ਪਰਮ ਸੱਤਾ! ਤੁਸੀਂ) ਨਿਰਾਕਾਰ, ਨਿਰਵਿਕਾਰ, ਨਿਰਾਧਾਰ ('ਨ੍ਰਿਲੰਭ')

The Lord is Formless, Sinless and shelterless:

ਆਦਿ ਅਨੀਲ ਅਨਾਦਿ ਅਸੰਭ ॥

aadh aneel anaadh asa(n)bh ||

ਆਦਿ (ਸਰੂਪ) ਅਨੀਲ (ਉਜਲੇ) ਅਨਾਦਿ, ਅਸੰਭ (ਜਨਮ ਰਹਿਤ) ਹੋ।

He is the Primal Power, without Blemish, without Beginning and Unborn

ਤਾਕਾ ਮੂੜ੍ਹ ਉਚਾਰਤ ਭੇਦਾ ॥

taakaa mooRh uchaarat bhedhaa ||

ਮੂਰਖ ਲੋਗ ਉਸ ਦੇ ਭੇਦ ਦਾ ਵਰਣਨ ਕਰਦੇ ਹਨ,

The fool claims boastfully about the knowledge of His secrets,

ਜਾ ਕੋ ਭੇਵ ਨ ਪਾਵਤ ਬੇਦਾ ॥੩੯੧॥

jaa ko bhev na paavat bedhaa ||391||

ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਹਨ ॥੩੯੧॥

which even the Vedas do not know.391.

ਤਾ ਕੋ ਕਰਿ ਪਾਹਨ ਅਨੁਮਾਨਤ ॥

taa ko kar paahan anumaanat ||

(ਜੋ) ਉਸ ਦਾ ਅਨੁਮਾਨ ਪੱਥਰ ਵਿਚ ਕਰਦੇ ਹਨ,

The fool considers Him a stone,

ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥

mahaa mooRh kachh bhedh na jaanat ||

(ਉਹ) ਮਹਾ ਮੂਰਖ (ਉਸ ਦਾ) ਕੁਝ ਵੀ ਭੇਦ ਨਹੀਂ ਜਾਣਦੇ।

but the great fool does not know any secret

ਮਹਾਦੇਵ ਕੋ ਕਹਤ ਸਦਾ ਸਿਵ ॥

mahaadhev ko kahat sadhaa siv ||

ਉਹ ਮਹਾਦੇਵ ਨੂੰ ਸਦਾ ਸ਼ਿਵ (ਸਦਾ ਕਲਿਆਣਕਾਰੀ ਈਸ਼ਵਰ) ਕਹਿੰਦੇ ਹਨ,

He calls Shiva “The Eternal Lord",

ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

nira(n)kaar kaa cheenat neh bhiv ||392||

ਪਰ ਨਿਰੰਕਾਰ ਦਾ ਭੇਦ ਨਹੀਂ ਸਮਝਦੇ ॥੩੯੨॥

“but he does not know the secret of the Formless Lord.392.

ਆਪੁ ਆਪਨੀ ਬੁਧਿ ਹੈ ਜੇਤੀ ॥

aap aapanee budh hai jetee ||

(ਹਰ ਇਕ ਦੀ) ਆਪੋ ਆਪਣੀ ਜਿਤਨੀ ਬੁੱਧੀ ਹੈ,

According to ones won intellect,

ਬਰਨਤ ਭਿੰਨ ਭਿੰਨ ਤੁਹਿ ਤੇਤੀ ॥

baranat bhi(n)n bhi(n)n tuh tetee ||

(ਉਹ) ਤੁਹਾਡਾ ਭਿੰਨ ਭਿੰਨ ਵਰਣਨ ਕਰਦੇ ਹਨ।

one describes Thee differently

ਤੁਮਰਾ ਲਖਾ ਨ ਜਾਇ ਪਸਾਰਾ ॥

tumaraa lakhaa na jai pasaaraa ||

(ਹੇ ਪ੍ਰਭੂ!) ਤੁਹਾਡੇ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ

The limits of Thy creation cannot be known

ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥

keh bidh sajaa pratham sa(n)saaraa ||393||

ਕਿ ਕਿਸ ਤਰ੍ਰਹਾ ਪਹਿਲਾ ਸੰਸਾਰ ਸਾਜਿਆ ਗਿਆ ॥੩੯੩॥

and how the world was fashioned in the beginning?393.

ਏਕੈ ਰੂਪ ਅਨੂਪ ਸਰੂਪਾ ॥

ekai roop anoop saroopaa ||

(ਤੇਰਾ) ਇਕੋ ਰੂਪ ਅਨੇਕ ਸਰੂਪਾ ਵਾਲਾ ਹੈ।

He hath only one unparalleled Form

ਰੰਕ ਭਯੋ ਰਾਵ ਕਹੀ ਭੂਪਾ ॥

ra(n)k bhayo raav kahee bhoopaa ||

(ਤੁਸੀਂ ਹੀ) ਕਿਤੇ ਰੰਕ ਹੋ, ਕਿਤੇ ਰਾਓ ਅਤੇ ਕਿਤੇ ਰਾਜੇ ਕਹੀਦੇ ਹੋ।

He manifests Himself as a poor man or a king at different places

ਅੰਡਜ ਜੇਰਜ ਸੇਤਜ ਕੀਨੀ ॥

a(n)ddaj jeraj setaj keenee ||

(ਤੁਸੀਂ ਪਹਿਲਾ) ਅੰਡਜ, ਜੇਰਜ ਅਤੇ ਸੇਤਜ (ਖਾਣੀਆਂ ਦੀ ਰਚਨਾ) ਕੀਤੀ

He created creatures from eggs, wombs and perspiration

ਉਤਭੁਜ ਖਾਨਿ ਬਹੁਰ ਰਚਿ ਦੀਨੀ ॥੩੯੪॥

autabhuj khaan bahur rach dheenee ||394||

ਅਤੇ ਫਿਰ ਉਤਭੁਜ ਖਾਣੀ ਦੀ ਰਚਨਾ ਕਰ ਦਿੱਤੀ ॥੩੯੪॥

Then He created the vegetable kingdom.394.

ਕਹੂੰ ਫੂਲ ਰਾਜਾ ਹ੍ਵੈ ਬੈਠਾ ॥

kahoo(n) fool raajaa havai baiThaa ||

ਕਿਤੇ (ਤੁਸੀਂ) ਪ੍ਰਸੰਨਤਾ ਪੂਰਵਕ ਰਾਜੇ ਬਣੇ ਬੈਠੇ ਹੋ

Somewhere He sits joyfully as a king

ਕਹੂੰ ਸਿਮਟਿ ਭ੍ਯਿੋ ਸੰਕਰ ਇਕੈਠਾ ॥

kahoo(n) simaT bhiyo sa(n)kar ikaiThaa ||

ਅਤੇ ਕਿਤੇ ਸਿਮਟ ਕੇ ਸ਼ੰਕਰ ਦੀ (ਮੂਰਤੀ ਵਿਚ) ਇਕੱਠੇ ਹੋ ਗਏ ਹੋ (ਅਰਥਾਤਰ- ਕਿਤੇ ਸੰਯੁਕਤ ਹੋ ਕੇ ਇਕੱਠੇ ਸਿਮਟੇ ਹੋਏ ਹੋ)।

Somewhere He contracts Himself as Shiva, the Yogi

ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥

sagaree sirasaT dhikhai acha(n)bhav ||

(ਤੁਸੀਂ) ਸਾਰੀ ਸ੍ਰਿਸ਼ਟੀ ਦਾ ਅਚੰਭਾ ਵਿਖਾਇਆ ਹੈ।

All His creation unfolds wonderful things

ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥

aadh jugaadh saroop suya(n)bhav ||395||

(ਤੁਸੀਂ) ਮੁਢ ਵਿਚ, ਜੁਗਾ ਦੇ ਆਰੰਭ ਵਿਚ ਆਪਣੇ ਆਪ ਹੋਂਦ ਵਿਚ ਆਣ ਵਾਲੇ ਸਰੂਪ ਹੋ ॥੩੯੫॥

He, the Primal Power, is from the beginning and Self-Existent.395.

ਅਬ ਰੱਛਾ ਮੇਰੀ ਤੁਮ ਕਰੋ ॥

ab ra'chhaa meree tum karo ||

(ਤੁਸੀਂ) ਹੁਣ ਮੇਰੀ ਰਖਿਆ ਕਰੋ।

O Lord! keep me now under Thy protection

ਸਿੱਖ ਉਬਾਰਿ ਅਸਿੱਖ ਸੰਘਰੋ ॥

si'kh ubaar asi'kh sa(n)gharo ||

(ਤੁਸੀਂ) ਸਿੱਖਾ ਨੂੰ ਬਚਾਓ ਅਤੇ ਅਸਿੱਖਾ ਨੂੰ ਨਸ਼ਟ ਕਰੋ।

Protect my disciples and destroy my enemies

ਦੁਸ਼ਟ ਜਿਤੇ ਉਠਵਤ ਉਤਪਾਤਾ ॥

dhushaT jite uThavat utapaataa ||

ਜਿਤਨੇ ਦੁਸ਼ਟ ਉਤਪਾਤ (ਉਪਦ੍ਰ) ਮਚਾਉਾਂਦੇ ਹਨ,

All the villains creations outrage

ਸਕਲ ਮਲੇਛ ਕਰੋ ਰਣ ਘਾਤਾ ॥੩੯੬॥

sakal malechh karo ran ghaataa ||396||

(ਉਨ੍ਰਹਾ) ਸਾਰਿਆਂ ਮਲੇਛਾ ਦਾ ਰਣ ਵਿਚ ਨਾਸ਼ ਕਰੋ ॥੩੯੬॥

and all the infidels be destroyed in the battlefield.396.

ਜੇ ਅਸਿਧੁਜ ਤਵ ਸਰਨੀ ਪਰੇ ॥

je asidhuj tav saranee pare ||

ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

O Supreme Destroyer! those who sought Thy refuge,

ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥

tin ke dhushaT dhukhit havai mare ||

ਉਨ੍ਰਹਾ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ।

their enemies met painful death

ਪੁਰਖ ਜਵਨ ਪਗ ਪਰੇ ਤਿਹਾਰੇ ॥

purakh javan pag pare tihaare ||

(ਜੋ) ਪੁਰਸ਼ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

The persons who fell at Thy Feet,

ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

tin ke tum sa(n)kaT sabh Taare ||397||

ਉਨ੍ਰਹਾ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ॥੩੯੭॥

thou didst remove all their troubles.397.

ਜੋ ਕਲਿ ਕੋ ਇਕ ਬਾਰ ਧਿਐ ਹੈ ॥

jo kal ko ik baar dhiaai hai ||

ਜੋ 'ਕਲਿ' ਨੂੰ ਇਕ ਵਾਰ ਧਿਆਉਾਂਦੇ ਹਨ,

Those who meditate even on the Supreme Destroyer,

ਤਾ ਕੇ ਕਾਲ ਨਿਕਟਿ ਨਹਿ ਐਹੈ ॥

taa ke kaal nikaT neh aaihai ||

(ਫਿਰ) ਕਾਲ ਉਨ੍ਰਹਾ ਦੇ ਨੇੜੇ ਨਹੀਂ ਆਉਾਂਦਾ।

death cannot approach them.

ਰੱਛਾ ਹੋਇ ਤਾਹਿ ਸਭ ਕਾਲਾ ॥

ra'chhaa hoi taeh sabh kaalaa ||

ਉਨ੍ਰਹਾ ਦੀ ਸਾਰੇ ਕਾਲਾ ਵਿਚ ਰਖਿਆ ਹੁੰਦੀ ਹੈ

They remain protected at all times

ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥

dhusaT arisaT Tare(n) tatakaalaa ||398||

(ਅਤੇ ਉਨ੍ਰਹਾ ਦੇ) ਦੁਸ਼ਟ ਅਤੇ ਵਿਘਨ ਉਸੇ ਵੇਲੇ ਦੂਰ ਹੋ ਜਾਦੇ ਹਨ ॥੩੯੮॥

Their enemies and troubles come to and end instantly.398.

ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥

kirapaa dhirasaT tan jaeh nihariho ||

(ਤੁਸੀਂ) ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਦੇ ਹੋ,

Upon whomsoever Thou dost cast Thy favourable glance,

ਤਾਕੇ ਤਾਪ ਤਨਕ ਮੋ ਹਰਿਹੋ ॥

taake taap tanak mo hariho ||

ਉਨ੍ਰਹਾ ਦੇ (ਸਾਰੇ) ਦੁਖ ਛਿਣ ਵਿਚ ਹਰੇ ਜਾਦੇ ਹਨ।

they are absolved of sins instantly

ਰਿੱਧਿ ਸਿੱਧਿ ਘਰ ਮੋ ਸਭ ਹੋਈ ॥

ri'dh si'dh ghar mo sabh hoiee ||

(ਉਨ੍ਰਹਾ ਦੇ) ਘਰ ਵਿਚ ਸਭ ਰਿਧੀਆਂ ਅਤੇ ਸਿਧੀਆਂ ਹੋ ਜਾਦੀਆਂ ਹਨ

They have all the worldly and spiritual pleasures in their homes

ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੩੯੯॥

dhushaT chhaeh chhavai sakai na koiee ||399||

ਅਤੇ ਕੋਈ ਦੁਸ਼ਟ (ਦੁਸ਼ਮਨ) (ਉਨ੍ਰਹਾ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦਾ ॥੩੯੯॥

None of their enemies can even touch their shadow.399.

ਏਕ ਬਾਰ ਜਿਨ ਤੁਮੈ ਸੰਭਾਰਾ ॥

ek baar jin tumai sa(n)bhaaraa ||

(ਹੇ ਪਰਮ ਸੱਤਾ!) ਜਿਸ ਨੇ ਇਕ ਵਾਰ ਤੁਹਾਨੂੰ ਯਾਦ ਕਰ ਲਿਆ,

He, who remembered Thee even once,

ਕਾਲ ਫਾਸ ਤੇ ਤਾਹਿ ਉਬਾਰਾ ॥

kaal faas te taeh ubaaraa ||

ਉਸ ਨੂੰ (ਤੁਸੀਂ) ਕਾਲ ਦੀ ਫਾਹੀ ਤੋਂ ਬਚਾ ਲਿਆ।

thou didst protect him from the noose of death

ਜਿਨ ਨਰ ਨਾਮ ਤਿਹਾਰੋ ਕਹਾ ॥

jin nar naam tihaaro kahaa ||

ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ,

Those persons, who repeated Thy Name,

ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

dhaaridh dhusaT dhokh te rahaa ||400||

(ਉਹ) ਦਰਿਦ੍ਰ (ਗ਼ਰੀਬੀ) ਦੁਸ਼ਟ (ਦੁਸ਼ਮਨ) ਅਤੇ ਦੁਖਾ ਤੋਂ ਬਚ ਗਿਆ ॥੪੦੦॥

they were saved from poverty and attacks of enemies.400.

ਖੜਗ ਕੇਤ ਮੈ ਸਰਣਿ ਤਿਹਾਰੀ ॥

khaRag ket mai saran tihaaree ||

ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿਚ ਹਾ।

O Immortal Being (with the sword on Your banner)! I am under Your protection.

ਆਪ ਹਾਥ ਦੈ ਲੇਹੁ ਉਬਾਰੀ ॥

aap haath dhai leh ubaaree ||

ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ।

Give me Your hand and save me.

ਸਰਬ ਠੌਰ ਮੋ ਹੋਹੁ ਸਹਾਈ ॥

sarab Thauar mo hoh sahaiee ||

ਸਭ ਥਾਵਾ ਤੇ ਮੇਰੇ ਸਹਾਇਕ ਹੋ ਜਾਓ।

Stand by me everywhere,

ਦੁਸਟ ਦੋਖ ਤੇ ਲੇਹੁ ਬਚਾਈ ॥੪੦੧॥

dhusaT dhokh te leh bachaiee ||401||

ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ ॥੪੦੧॥

and guard me against enmity and pain. 401.

ਕ੍ਰਿਪਾ ਕਰੀ ਹਮ ਪਰ ਜਗਮਾਤਾ ॥

kirapaa karee ham par jagamaataa ||

ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ

The Mother of the world has been kind towards me

ਗ੍ਰੰਥ ਕਰਾ ਪੂਰਨ ਸੁਭਰਾਤਾ ॥

gra(n)th karaa pooran subharaataa ||

(ਅਤੇ ਮੈਂ) ਸ਼ੁਭ ਗੁਣਾ ਨਾਲ ਭਰਪੂਰ ('ਸੁਭਰਾਤਾ') ਗ੍ਰੰਥ ਪੂਰਾ ਕੀਤਾ ਹੈ।

and I have completed the book this auspicious night

ਕਿਲਬਿਖ ਸਕਲ ਦੇਹ ਕੋ ਹਰਤਾ ॥

kilabikh sakal dheh ko harataa ||

(ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾ ਨੂੰ ਨਸ਼ਟ ਕਰਨ ਵਾਲੀ

The Lord is the destroyer of all the sins of the body

ਦੁਸਟ ਦੋਖਿਯਨ ਕੋ ਛੈ ਕਰਤਾ ॥੪੦੨॥

dhusaT dhokhiyan ko chhai karataa ||402||

ਅਤੇ ਦੁਸ਼ਟਾ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ ॥੪੦੨॥

and all the malicious and wicked persons.402.

ਸ੍ਰੀ ਅਸਿਧੁਜ ਜਬ ਭਏ ਦਯਾਲਾ ॥

sree asidhuj jab bhe dhayaalaa ||

ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ,

When Mahakal became kind,

ਪੂਰਨ ਕਰਾ ਗ੍ਰੰਥ ਤਤਕਾਲਾ ॥

pooran karaa gra(n)th tatakaalaa ||

ਤਾ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ।

he immediately caused me to complete this book

ਮਨ ਬਾਛਤ ਫਲ ਪਾਵੈ ਸੋਈ ॥

man baachhat fal paavai soiee ||

(ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ।

He will obtain the fruit desired by the mind (who will read or listen to this book)

ਦੂਖ ਨ ਤਿਸੈ ਬਿਆਪਤ ਕੋਈ ॥੪੦੩॥

dhookh na tisai biaapat koiee ||403||

ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ ॥੪੦੩॥

and no suffering will occur to him.403.

ਅੜਿਲ ॥

aRil ||

ਅੜਿਲ:

ARRIL

ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥

sunai gu(n)g jo yaeh su rasanaa paaviee ||

ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾ) ਉਹ ਜੀਭ ਪ੍ਰਾਪਤ ਕਰ ਲਵੇਗਾ।

The dumb, who will listen to it, will be blessed with the tongue to speak

ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ॥

sunai mooR chit lai chaturataa aaviee ||

ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾ ਉਸ ਦੇ ਅੰਦਰ) ਸਿਆਣਪ ਆ ਜਾਏਗੀ।

The fool, who will listen to it attentively, will get wisdom

ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥

dhookh dharadh bhau nikaT na tin nar ke rahai ||

ਉਸ ਵਿਅਕਤੀ ਦੇ ਨੇੜੇ ਦੁਖ, ਦਰਦ ਅਤੇ ਭੈ ਨਹੀਂ ਰਹੇਗਾ,

That person will be absolved of suffering, pain or fear,

ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ॥੪੦੪॥

ho jo yaa kee ek baar chauapiee ko kahai ||404||

ਜੋ ਇਕ ਵਾਰ ਇਸ ਚੌਪਈ ਦਾ ਪਾਠ ਕਰੇਗਾ ॥੪੦੪॥

Who will even once recite this Chaupai-prayer.404.

ਚੌਪਈ ॥

chauapiee ||

ਚੌਪਈ:

CHAUPAI

ਸੰਬਤ ਸਤ੍ਰਹ ਸਹਸ ਭਣਿਜੈ ॥

sa(n)bat satreh sahas bhanijai ||

(ਪਹਿਲਾ) ਸਤਾਰਾ ਸੌ ਸੰਮਤ ਕਹੋ

ਅਰਧ ਸਹਸ ਫੁਨਿ ਤੀਨਿ ਕਹਿਜੈ ॥

aradh sahas fun teen kahijai ||

ਅਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ਤਿੰਨ ਕਹੋ (ਅਰਥਾਤ ੧੭੫੩ ਬਿ.)।

ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥

bhaadhrav sudhee asaTamee rav vaaraa ||

ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ

ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥੪੦੫॥

teer satudhrav gra(n)th sudhaaraa ||405||

ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ ॥੪੦੫॥

It was Bikrami Samvat 1753

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੫॥੭੫੫੮॥ ਅਫਜੰੂ ॥

eit sree charitr pakhayaane tirayaa charitre ma(n)tree bhoop sa(n)baadhe chaar sau paa(n)ch charitr samaapatam sat subham sat ||405||7558|| afaja(n)oo ||

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੫ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੫॥੭੫੫੮॥ ਅਫਜੰੂ ॥

This book was completed on the banks of Sutlej on Sunday, the eighth Sudi of the month of Bhadon.

ਦੋਹਰਾ ॥

dhoharaa ||

ਦੋਹਰਾ:

DOHRA

ਦਾਸ ਜਾਨ ਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾਰ ॥

dhaas jaan kar dhaas par keejai kirapaa apaar ||

(ਮੈਨੂੰ ਆਪਣਾ) ਦਾਸ ਸਮਝ ਕੇ, ਦਾਸ ਉਤੇ ਅਪਾਰ ਕ੍ਰਿਪਾ ਕਰੋ।

ਆਪ ਹਾਥ ਦੈ ਰਾਖ ਮੁਹਿ ਮਨ ਕ੍ਰਮ ਬਚਨ ਬਿਚਾਰਿ ॥੪੩੩॥

aap haath dhai raakh muh man kram bachan bichaar ||433||

ਮਨ, ਬਾਣੀ ਅਤੇ ਕਰਮ ਦਾ ਵਿਚਾਰ ਕੇ ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ ॥੪੩੩॥

Considering me as Thy slave, be Gracius towards me and keep Thy hand over my head and protect me with Thy mind, action, speech and thought.433.

ਚੌਪਈ ॥

chauapiee ||

ਚੌਪਈ:

CHUPAI

ਮੈ ਨ ਗਨੇਸਹਿ ਪ੍ਰਿਥਮ ਮਨਾਊ ॥

mai na ganeseh piratham manaauoo ||

ਮੈਂ ਪਹਿਲਾ ਗਣੇਸ ਨੂੰ ਨਹੀਂ ਮਨਾਉਾਂਦਾ

I do not adore Ganesha in the beginning.

ਕਿਸਨ ਬਿਸਨ ਕਬਹੂੰ ਨ ਧਿਆਊ ॥

kisan bisan kabahoo(n) na dhiaauoo ||

ਅਤੇ ਕ੍ਰਿਸ਼ਨ ਤੇ ਵਿਸ਼ਣੂ ਨੂੰ ਵੀ ਨਹੀਂ ਧਿਆਉਾਂਦਾ।

Nor do I meditate on Krishna and Vishnu

ਕਾਨਿ ਸੁਨੇ ਪਹਿਚਾਨ ਨ ਤਿਨ ਸੋ ॥

kaan sune pahichaan na tin so ||

(ਮੈਂ ਉਨ੍ਰਹਾ ਬਾਰੇ) ਕੰਨਾ ਨਾਲ ਸੁਣਿਆ ਹੈ, (ਪਰ) ਉਨ੍ਰਹਾ ਨਾਲ (ਕੋਈ) ਪਛਾਣ ਨਹੀਂ ਹੈ।

I have only heard about them with my ears so I do not recognize them.

ਲਿਵ ਲਾਗੀ ਮੋਰੀ ਪਗ ਇਨ ਸੋ ॥੪੩੪॥

liv laagee moree pag in so ||434||

ਮੇਰੀ ਲਿਵ ਤਾ ਇਨ੍ਰਹਾ ਚਰਨਾ ਨਾਲ ਲਗੀ ਹੋਈ ਹੈ ॥੪੩੪॥

My consciousness is absorbed at the feet of the Supreme Kal (the Immanent Brahman).434.

ਮਹਾਕਾਲ ਰਖਵਾਰ ਹਮਾਰੋ ॥

mahaakaal rakhavaar hamaaro ||

ਮਹਾਕਾਲ ਮੇਰਾ ਰਾਖਾ ਹੈ।

The Supreme Kal (God) is my Protector.

ਮਹਾ ਲੋਹ ਮੈ ਕਿੰਕਰ ਥਾਰੋ ॥

mahaa loh mai ki(n)kar thaaro ||

ਹੇ ਮਹਾ ਲੋਹ! ਮੈਂ ਤੇਰਾ ਦਾਸ ਹਾ।

O Supreme Steel-Purusha Lord! I am a slave to You.

ਅਪੁਨਾ ਜਾਨਿ ਕਰੋ ਰਖਵਾਰ ॥

apunaa jaan karo rakhavaar ||

ਆਪਣਾ ਸਮਝ ਕੇ ਮੇਰੀ ਰਖਿਆ ਕਰੋ

Considering me as Your own, protect me.

ਬਾਹ ਗਹੇ ਕੀ ਲਾਜ ਬਿਚਾਰ ॥੪੩੫॥

baeh gahe kee laaj bichaar ||435||

ਅਤੇ ਬਾਹ ਪਕੜੇ ਦੀ ਲਾਜ ਵਿਚਾਰੋ ॥੪੩੫॥

Do me the honour of catching my arm.435.

ਅਪੁਨਾ ਜਾਨਿ ਮੁਝੈ ਪ੍ਰਤਿਪਰੀਐ ॥

apunaa jaan mujhai pratipareeaai ||

ਆਪਣਾ ਸਮਝ ਕੇ ਹਰ ਤਰ੍ਰਹਾ ਨਾਲ ਮੇਰੀ ਪਾਲਨਾ ਕਰੋ।

Considering me as Your own, sustain me.

ਚੁਨਿ ਚੁਨਿ ਸਤ੍ਰ ਹਮਾਰੇ ਮਰੀਐ ॥

chun chun satr hamaare mareeaai ||

ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰੋ।

Destroy my enemies by picking them up.

ਦੇਗ ਤੇਗ ਜਗ ਮੈ ਦੋਊ ਚਲੈ ॥

dheg teg jag mai dhouoo chalai ||

ਦੇਗ ਅਤੇ ਤੇਗ ਦੋਵੇਾਂ ਜਗਤ ਵਿਚ ਚਲਦੀਆਂ ਰਹਿਣ।

Let the cauldron and Sword (for the keep and protection of the lowly) ever flourish through me.

ਰਾਖੁ ਆਪਿ ਮੁਹਿ ਅਉਰ ਨ ਦਲੈ ॥੪੩੬॥

raakh aap muh aaur na dhalai ||436||

(ਤੁਸੀਂ) ਆਪ ਮੇਰੀ ਰਖਿਆ ਕਰੋ, (ਤਾ ਜੋ) ਹੋਰ ਕੋਈ ਮੈਨੂੰ ਦਲ ਨਾ ਸਕੇ ॥੪੩੬॥

Keep me under your protection so that none, other than You, should be able to kill.436.

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥

tum mam karahu sadhaa pratipaaraa ||

ਤੁਸੀਂ ਮੇਰੀ ਸਦਾ ਪ੍ਰਤਿਪਾਲਨਾ ਕਰੋ।

Sustain me forever, O Lord!

ਤੁਮ ਸਾਹਿਬ ਮੈ ਦਾਸ ਤਿਹਾਰਾ ॥

tum saahib mai dhaas tihaaraa ||

ਤੁਸੀਂ ਸੁਆਮੀ ਹੋ ਅਤੇ ਮੈਂ ਤੁਹਾਡਾ ਦਾਸ ਹਾ।

You are my Master and I am Your slave

ਜਾਨਿ ਆਪਨਾ ਮੁਝੈ ਨਿਵਾਜ ॥

jaan aapanaa mujhai nivaaj ||

ਮੈਨੂੰ ਆਪਣਾ ਜਾਣ ਕੇ ਨਿਵਾਜੋ

Considering me as Your own, be gracious towards me.

ਆਪਿ ਕਰੋ ਹਮਰੇ ਸਭ ਕਾਜ ॥੪੩੭॥

aap karo hamare sabh kaaj ||437||

ਅਤੇ ਮੇਰੇ ਸਾਰੇ ਕੰਮ ਪੂਰੇ ਕਰੋ ॥੪੩੭॥

You are the one to complete all my works.437.

ਤੁਮ ਹੋ ਸਭ ਰਾਜਨ ਕੇ ਰਾਜਾ ॥

tum ho sabh raajan ke raajaa ||

ਤੁਸੀਂ ਸਾਰਿਆਂ ਰਾਜਿਆਂ ਦੇ ਰਾਜੇ ਹੋ।

O Lord! Thou art eh king of all kings and Gracious towards the poor

ਆਪੇ ਆਪੁ ਗਰੀਬ ਨਿਵਾਜਾ ॥

aape aap gareeb nivaajaa ||

ਤੁਸੀਂ ਆਪਣੇ ਆਪ ਹੀ ਗ਼ਰੀਬਾ ਨੂੰ ਵਡਿਆਉਣ ਵਾਲੇ ਹੋ।

Be Benevolent towards me,

ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥

dhaas jaan kar kirapaa karahu muh ||

(ਆਪਣਾ) ਦਾਸ ਜਾਣ ਕੇ ਮੇਰੇ ਉਤੇ ਕ੍ਰਿਪਾ ਕਰੋ।

Considering me as Thy own,

ਹਾਰਿ ਪਰਾ ਮੈ ਆਨਿ ਦਵਾਰਿ ਤੁਹਿ ॥੪੩੮॥

haar paraa mai aan dhavaar tuh ||438||

ਮੈਂ ਹਾਰ ਕੇ ਤੁਹਾਡੇ ਦੁਆਰੇ ਉਤੇ ਆ ਪਿਆ ਹਾ ॥੪੩੮॥

Because, I have surrendered and fallen at Thy Gate.438.

ਅਪੁਨਾ ਜਾਨਿ ਕਰੋ ਪ੍ਰਤਿਪਾਰਾ ॥

apunaa jaan karo pratipaaraa ||

ਆਪਣਾ ਜਾਣ ਕੇ ਮੇਰੀ ਪ੍ਰਤਿਪਾਲਣਾ ਕਰੋ।

Sustain me, considering me as Thy own

ਤੁਮ ਸਾਹਿਬੁ ਮੈ ਕਿੰਕਰ ਥਾਰਾ ॥

tum saahib mai ki(n)kar thaaraa ||

ਤੁਸੀਂ ਸੁਆਮੀ ਹੋ ਅਤੇ ਮੈਂ ਤੁਹਾਡਾ ਦਾਸ ਹਾ।

Thou art my Lord and I am Thy slave

ਦਾਸ ਜਾਨਿ ਕੈ ਹਾਥਿ ਉਬਾਰੋ ॥

dhaas jaan kai haath ubaaro ||

(ਮੈਨੂੰ ਆਪਣਾ) ਦਾਸ ਜਾਣ ਕੇ, ਹੱਥ ਦੇ ਕੇ ਬਚਾ ਲਵੋ।

Considering me as Thy slave,

ਹਮਰੇ ਸਭ ਬੈਰੀਅਨ ਸੰਘਾਰੋ ॥੪੩੯॥

hamare sabh baireean sa(n)ghaaro ||439||

ਮੇਰੇ ਸਾਰੇ ਵੈਰੀਆਂ ਦਾ ਸੰਘਾਰ ਕਰੋ ॥੪੩੯॥

Save me with Thy own hands and destroy all my enemies.439.

ਪ੍ਰਥਮਿ ਧਰੋ ਭਗਵਤ ਕੋ ਧ੍ਯਾਨਾ ॥

pratham dharo bhagavat ko dhayaanaa ||

ਸਭ ਤੋਂ ਪਹਿਲਾ ਮੈਂ ਭਗਵਤੀ (ਦੇਵੀ) ਦਾ ਧਿਆਨ ਧਰਦਾ ਹਾ।

At the very outset, I meditate on Bhagavata (Lord-God)

ਬਹੁਰਿ ਕਰੋ ਕਬਿਤਾ ਬਿਧਿ ਨਾਨਾ ॥

bahur karo kabitaa bidh naanaa ||

ਫਿਰ ਮੈਂ ਅਨੇਕ ਤਰ੍ਰਹਾ ਦੀ ਕਵਿਤਾ ਕਰਦਾ ਹਾ।

Then endeavour to compose various types of poesy.

ਕ੍ਰਿਸਨ ਜਥਾਮਤਿ ਚਰਿਤ੍ਰ ਉਚਾਰੋ ॥

kirasan jathaamat charitr uchaaro ||

ਜਿਸ ਤਰ੍ਰਹਾ ਦੀ ਬੁੱਧੀ ਹੈ, ਉਸ ਅਨੁਰੂਪ ਕ੍ਰਿਸ਼ਨ ਦੇ ਚਰਿਤ੍ਰ ਦਾ ਉੱਚਾਰਨ ਕਰਦਾ ਹਾ।

I speak out the memories of Krishna according to my

ਚੂਕ ਹੋਇ ਕਬਿ ਲੇਹੁ ਸੁਧਾਰੋ ॥੪੪੦॥

chook hoi kab leh sudhaaro ||440||

ਹੇ ਕਵੀਓ! (ਕਿਤੇ) ਗ਼ਲਤੀ ਹੋਵੇ ਤਾ ਸੁਧਾਰ ਲੈਣਾ ॥੪੪੦॥

Intellect and if there remins any shortcoming in it, then the poets may improve it.440.

ਕਬਿਬਾਚ ॥ ਦੋਹਰਾ ॥

kabibaach || dhoharaa ||

ਕਵੀ ਨੇ ਕਿਹਾ, ਦੋਹਰਾ:

The Words of the Poet: DOHRA

ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋਂ ਜਗ ਮਾਹਿ ॥

jo nij prabh mo so kahaa so kahiho(n) jag maeh ||

ਜੋ ਪ੍ਰਭੂ ਨੇ ਮੈਨੂੰ ਕਿਹਾ, ਉਹੀ ਮੈਂ ਜਗਤ ਵਿਚ ਕਹਿ ਰਿਹਾ ਹਾ।

Whatever my Lord said to me, I say the same in the world.

ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ॥੫੯॥

jo teh prabh ko dhiaai hai a(n)t surag ko jaeh ||59||

ਜੋ ਉਸ ਪ੍ਰਭੂ ਦਾ ਸਿਮਰਨ ਕਰਨਗੇ, ਉਹੀ ਅੰਤ ਵਿਚ ਸੁਅਰਗ ਨੂੰ ਜਾਣਗੇ ॥੫੯॥

Those who have meditated on the Lord, ultimately go to heaven.59.

ਦੋਹਰਾ ॥

dhoharaa ||

ਦੋਹਰਾ:

DOHRA

ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ॥

har har jan dhui ek hai bib bichaar kachh naeh ||

ਹਰਿ ਅਤੇ ਹਰਿ-ਜਨ (ਸਾਧਕ) ਦੋਵੇਾਂ ਇਕ ਹਨ, (ਉਨ੍ਹਾ ਵਿਚ) ਕੋਈ ਹੋਰ ਵਿਚਾਰ ਨਹੀਂ ਹੈ।

The Lord and His devotees are one, there is no difference between them.

ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥

jal te upaj tara(n)g jiau jal hee bikhai samaeh ||60||

ਜਿਵੇਾਂ ਜਲ ਤੋਂ ਤਰੰਗ ਪੈਦਾ ਹੋ ਕੇ ਫਿਰ ਜਲ ਵਿਚ ਹੀ ਸਮਾ ਜਾਦੀ ਹੈ (ਅਰਥਾਤ ਉਹ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਹੀ ਸਮਾ ਜਾਦੇ ਹਨ) ॥੬੦॥

Just as the wave of water, arising in water, merges in water.60.

ਦੋਹਰਾ ॥

dhoharaa ||

ਦੋਹਰਾ:

DOHRA

ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ ॥

bhekh dhikhai jagat ko logan ko bas keen ||

(ਜਿਨ੍ਹਾ ਨੇ) ਜਗਤ ਨੂੰ ਭੇਖ ਵਿਖਾ ਕੇ, ਲੋਕਾ ਨੂੰ ਵਸ ਵਿਚ ਕਰ ਲਿਆ ਹੈ,

Those who exhibit various guises in the world and win people on their side.

ਅੰਤਿ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ ॥੫੬॥

a(n)t kaal kaatee kaTio baas narak mo leen ||56||

(ਉਹ) ਅੰਤ ਸਮੇਾਂ ਕਾਲ ਦੀ ਛੁਰੀ ਨਾਲ ਕਟੇ ਹੋਏ ਨਰਕਾ ਵਿਚ ਜਾਣਗੇ ॥੫੬॥

They will reside in hell, when the sword of death chops them. 56.

ਦੋਹਰਾ ॥

dhoharaa ||

ਦੋਹਰਾ:

DOHRA

ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥

tin bedheean kee kul bikhai pragaTe naanak rai ||

ਉਨ੍ਹਾ ਬੇਦੀਆਂ ਦੀ ਕੁਲ ਵਿਚ (ਗੁਰੂ) ਨਾਨਕ ਰਾਇ ਪ੍ਰਗਟ ਹੋਏ,

Nanak Rai took birth in the Bedi clan.

ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥

sabh si'khan ko sukh dhe jeh teh bhe sahai ||4||

ਜਿਨ੍ਹਾ ਨੇ ਸਾਰਿਆਂ ਸਿੱਖਾ ਨੂੰ ਸੁਖ ਦਿੱਤਾ ਅਤੇ ਜਿਥੇ ਕਿਥੇ (ਭੀੜ ਬਣੀ ਤਾ) ਸਹਾਇਤਾ ਕੀਤੀ ॥੪॥

He brought comfort to all his disciples and helped them at all times.4.

ਚੌਪਈ ॥

chauapiee ||

ਚੌਪਈ:

CHAUPAI

ਤਿਨ ਇਹ ਕਲ ਮੋ ਧਰਮੁ ਚਲਾਯੋ ॥

tin ieh kal mo dharam chalaayo ||

ਉਨ੍ਹਾ (ਗੁਰੂ ਨਾਨਕ ਦੇਵ) ਨੇ ਕਲਿਯੁਗ ਵਿਚ ਧਰਮ ਚੱਕਰ ਚਲਾਇਆ

ਸਭ ਸਾਧਨ ਕੋ ਰਾਹੁ ਬਤਾਯੋ ॥

sabh saadhan ko raahu bataayo ||

ਅਤੇ ਸਾਰੇ ਸਾਧੂ ਸੁਭਾ ਵਾਲਿਆਂ ਨੂੰ ਸਹੀ ਮਾਰਗ ਦਸਿਆ।

Guru Nanak spread Dharma in the Iron age and put the seekers on the path.

ਜੋ ਤਾਂ ਕੇ ਮਾਰਗ ਮਹਿ ਆਏ ॥

jo taa(n) ke maarag meh aae ||

ਜੋ (ਲੋਕ) ਉਨ੍ਹਾ ਦੇ ਦਸੇ ਧਰਮ ਮਾਰਗ ਵਿਚ ਆ ਗਏ,

ਤੇ ਕਬਹੂੰ ਨਹਿ ਪਾਪ ਸੰਤਾਏ ॥੫॥

te kabahoo(n) neh paap sa(n)taae ||5||

ਉਨ੍ਹਾ ਨੂੰ (ਫਿਰ) ਪਾਪ ਨੇ ਕਦੇ ਪਰੇਸ਼ਾਨ ਨਹੀਂ ਕੀਤਾ ॥੫॥

Those who followed the path propagated by him, were never harmed by the vices.5.

ਜੇ ਜੇ ਪੰਥ ਤਵਨ ਕੇ ਪਰੇ ॥

je je pa(n)th tavan ke pare ||

ਜੋ ਜੋ (ਲੋਕ) ਉਨ੍ਹਾ ਦੇ ਦਸੇ ਧਰਮ ਮਾਰਗ ਉਤੇ ਪੈ ਗਏ

ਪਾਪ ਤਾਪ ਤਿਨ ਕੇ ਪ੍ਰਭ ਹਰੇ ॥

paap taap tin ke prabh hare ||

ਤਾ ਉਨ੍ਹਾ ਦੇ ਪਾਪਾ ਅਤੇ ਦੋਖਾ ਨੂੰ ਪਰਮਾਤਮਾ ਨੇ ਹਰ ਲਿਆ।

All those who came within his fold, they were absolved of all their sins and troubles,

ਦੂਖ ਭੂਖ ਕਬਹੂੰ ਨ ਸੰਤਾਏ ॥

dhookh bhookh kabahoo(n) na sa(n)taae ||

(ਉਨ੍ਹਾ ਨੂੰ) ਦੁਖ ਅਤੇ ਭੁਖ ਕਦੇ ਵੀ ਨਹੀਂ ਸਤਾਉਾਂਦੀ

ਜਾਲ ਕਾਲ ਕੇ ਬੀਚ ਨ ਆਏ ॥੬॥

jaal kaal ke beech na aae ||6||

ਅਤੇ ਉਹ ਕਾਲ ਦੇ ਜਾਲ ਵਿਚ ਨਹੀਂ ਫਸਦੇ ॥੬॥

Their sorrows, their wants were vanished and even their transmigration came to and end.6.

ਕਬਿਬਾਚ ॥ ਦੋਹਰਾ ॥

kabibaach || dhoharaa ||

ਕਵੀ ਨੇ ਕਿਹਾ ਦੋਹਰਾ:

The World of the Poet: DOHRA

ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥

Thaadd bhayo mai jor kar bachan kahaa sir niaai ||

ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨੀਵਾ ਕਰ ਕੇ ਬੇਨਤੀ ਕੀਤੀ

I stood up with folded hands and bowing down my head, I said:

ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥

pa(n)th chalai tab jagat mai jab tum karahu sahai ||30||

ਕਿ ਜਦੋਂ ਤੁਸੀਂ ਸਹਾਇਤਾ ਕਰੋਗੇ ਤਾ ਜਗਤ ਵਿਚ (ਨਿਸਚੇ ਹੀ) ਪੰਥ ਦਾ ਵਿਕਾਸ ਹੋਏਗਾ ॥੩੦॥

“The path (Panth) shall prevail only in the world, with THY ASSISTANCE.”30.

ਦੋਹਰਾ ॥

dhoharaa ||

ਦੋਹਰਾ:

DOHRA

ਸੁਨਿ ਭੂਪਤਿ ਯਾ ਜਗਤ ਮੈ ਦੁਖੀ ਰਹਤ ਹਰਿ ਸੰਤ ॥

sun bhoopat yaa jagat mai dhukhee rahat har sa(n)t ||

ਹੇ ਰਾਜਨ! ਸੁਣੋ, ਇਸ ਜਗਤ ਵਿਚ ਹਰਿ ਦੇ ਸੰਤ (ਹਰਿ-ਜਨ) ਸਦਾ ਦੁਖੀ ਰਹਿੰਦੇ ਹਨ।

ਅੰਤਿ ਲਹਤ ਹੈ ਮੁਕਤਿ ਫਲ ਪਾਵਤ ਹੈ ਭਗਵੰਤ ॥੨੪੫੫॥

a(n)t lahat hai mukat fal paavat hai bhagava(n)t ||2455||

(ਪਰ) ਅੰਤ ਨੂੰ ਮੁਕਤੀ ਰੂਪ ਫਲ ਹਾਸਲ ਕਰਦੇ ਹਨ ਅਤੇ ਭਗਵਾਨ ਨੂੰ ਪ੍ਰਾਪਤ ਕਰ ਲੈਂਦੇ ਹਨ ॥੨੪੫੫॥

“O king! listen, the saints of God live in agony in this world, but ultimately they attain salvation and realise the Lord.2455.

ਸੋਰਠਾ ॥

soraThaa ||

ਸੋਰਠਾ:

SORTHA

ਰੁਦ੍ਰ ਭਗਤ ਜਗ ਮਾਹਿ ਸੁਖ ਕੇ ਦਿਵਸ ਸਦਾ ਭਰੈ ॥

rudhr bhagat jag maeh sukh ke dhivas sadhaa bharai ||

ਰੁਦ੍ਰ ਦੇ ਭਗਤ ਸੰਸਾਰ ਵਿਚ ਸਦਾ ਸੁਖ ਦੇ ਦਿਨ ਭੋਗਦੇ ਹਨ। (ਪਰ ਉਹ) ਮਰਦੇ ਹਨ,

ਮਰੈ ਫਿਰਿ ਆਵਹਿ ਜਾਹਿ ਫਲੁ ਕਛੁ ਲਹੈ ਨ ਮੁਕਤਿ ਕੋ ॥੨੪੫੬॥

marai fir aaveh jaeh fal kachh lahai na mukat ko ||2456||

ਫਿਰ ਆਉਾਂਦੇ ਜਾਦੇ ਹਨ ਅਤੇ ਮੁਕਤ ਰੂਪ ਫਲ ਕਦੇ ਵੀ ਨਹੀਂ ਲੈ ਸਕਦੇ ॥੨੪੫੬॥

“The devotees of the Rudra always pass their life in the world comfortably, but they cannot attain salvation and always remain in transmigration.”2456.

ਦੋਹਰਾ ॥

dhoharaa ||

ਦੋਹਰਾ:

DOHRA

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ ॥

Theekar for dhilees sir prabh pur keeyaa payaan ||

(ਗੁਰੂ ਜੀ ਨੇ ਸ਼ਰੀਰ ਰੂਪੀ) ਠੀਕਰਾ ਦਿੱਲੀ ਦੇ ਬਾਦਸ਼ਾਹ (ਔਰੰਗਜ਼ੇਬ) ਦੇ ਸਿਰ ਉਤੇ ਭੰਨ ਕੇ ਪ੍ਰਭੂ-ਲੋਕ ਲਈ ਪ੍ਰਸਥਾਨ ਕੀਤੀ।

Breaking the potsherd of his body head of the king of Delhi (Aurangzeb), He left for the abode of the Lord.

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥

teg bahaadhar see kriaa karee na kinahoo(n) aan ||15||

(ਗੁਰੂ) ਤੇਗ ਬਹਾਦੁਰ ਵਰਗਾ ਮਹਾਨ ਕਾਰਜ ਕਿਸੇ ਹੋਰ ਤੋਂ ਨਹੀਂ ਹੋਇਆ ॥੧੫॥

None could perform such a feat as that of Tegh Bahadur.15.

ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥

teg bahaadhar ke chalat bhayo jagat ko sok ||

(ਗੁਰੂ) ਤੇਗ ਬਹਾਦੁਰ ਦੇ ਚਲਾਣੇ ਦੇ ਕੌਤੁਕ ਨਾਲ ਸਾਰੇ ਜਗਤ ਵਿਚ ਸੋਗ ਛਾ ਗਿਆ।

The whole world bemoaned the departure of Tegh Bahadur.

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥੧੬॥

hai hai hai sabh jag bhayo jai jai jai sur lok ||16||

ਜਗਤ ਵਿਚ ਹਾ-ਹਾ-ਕਾਰ ਮਚ ਗਿਆ, ਪਰ ਦੇਵ-ਪੁਰੀ ਵਿਚ ਜੈ-ਜੈ-ਕਾਰ ਹੋਣ ਲਗ ਗਿਆ ॥੧੬॥

While the world Iamented, the gods hailed his arrival in heavens.16.

ਦੋਹਰਾ ॥

dhoharaa ||

ਦੋਹਰਾ:

DOHRA

ਜਬ ਆਇਸੁ ਪ੍ਰਭ ਕੋ ਭਯੋ ਜਨਮੁ ਧਰਾ ਜਗ ਆਇ ॥

jab aais prabh ko bhayo janam dharaa jag aai ||

ਜਦੋਂ ਪ੍ਰਭੂ ਦੀ ਆਗਿਆ ਹੋਈ ਤਾ (ਮੈਂ) ਇਸ ਸੰਸਾਰ ਵਿਚ ਜਨਮ ਲਿਆ।

When the Lord Willed, I was born on this earth.

ਅਬ ਮੈ ਕਥਾ ਸੰਛੇਪ ਤੇ ਸਬਹੂੰ ਕਹਤ ਸੁਨਾਇ ॥੬੪॥

ab mai kathaa sa(n)chhep te sabahoo(n) kahat sunai ||64||

ਹੁਣ ਮੈਂ ਕਥਾ ਨੂੰ ਸੰਖੇਪ ਨਾਲ ਸਾਰਿਆਂ ਨੂੰ ਕਹਿ ਕੇ ਸੁਣਾਉਾਂਦਾ ਹਾ ॥੬੪॥

Now I shall narrate briefly my own story.64.

ਕਬਿਬਾਚ ॥ ਦੋਹਰਾ ॥

kabibaach || dhoharaa ||

ਕਵੀ ਨੇ ਕਿਹਾ ਦੋਹਰਾ:

The World of the Poet: DOHRA

ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥

Thaadd bhayo mai jor kar bachan kahaa sir niaai ||

ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨੀਵਾ ਕਰ ਕੇ ਬੇਨਤੀ ਕੀਤੀ

I stood up with folded hands and bowing down my head, I said:

ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥

pa(n)th chalai tab jagat mai jab tum karahu sahai ||30||

ਕਿ ਜਦੋਂ ਤੁਸੀਂ ਸਹਾਇਤਾ ਕਰੋਗੇ ਤਾ ਜਗਤ ਵਿਚ (ਨਿਸਚੇ ਹੀ) ਪੰਥ ਦਾ ਵਿਕਾਸ ਹੋਏਗਾ ॥੩੦॥

“The path (Panth) shall prevail only in the world, with THY ASSISTANCE.”30.

ਦੋਹਰਾ ॥

dhoharaa ||

ਦੋਹਰਾ:

DOHRA

ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐਹੈ ਸੰਤ ॥

je je tumare dhiaan ko nit uTh dhiaaihai sa(n)t ||

(ਹੇ ਦੇਵੀ ਮਾਤਾ!) ਜੋ ਜੋ ਸੰਤ ਨਿੱਤ ਉਠ ਕੇ ਤੇਰਾ ਧਿਆਨ ਧਰਨਗੇ,

All those saints, who will ever meditate on Thee

ਅੰਤ ਲਹੈਗੇ ਮੁਕਤਿ ਫਲੁ ਪਾਵਹਿਗੇ ਭਗਵੰਤ ॥੬॥੨੬੨॥

a(n)t lahaige mukat fal paavahige bhagava(n)t ||6||262||

(ਉਹ) ਅੰਤ ਵਿਚ ਮੁਕਤੀ ਰੂਪੀ ਫਲ ਪ੍ਰਾਪਤ ਕਰਨਗੇ ਅਤੇ ਭਗਵਾਨ ਨੂੰ ਪ੍ਰਾਪਤ ਕਰ ਲੈਣਗੇ, (ਅਰਥਾਤ ਭਗਵਾਨ ਨਾਲ ਅਭੇਦ ਹੋ ਜਾਣਗੇ) ॥੬॥੨੬੨॥

They will attain salvation at the end and will realize the Lord.6.262.

ਦੋਹਰਾ ॥

dhoharaa ||

ਦੋਹਰਾ:

DOHRA

ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ ॥

kaal purakh kee dheh mo koTik bisan mahes ||

ਕਾਲ-ਪੁਰਖ' ਦੀ ਵਿਰਾਟ ਦੇਹ ਵਿਚ ਕਰੋੜਾ ਵਿਸ਼ਣੂ ਤੇ ਸ਼ਿਵ (ਮਹੇਸ਼) ਹਨ

In the body of the Immanent Lord, million of Vishnus and Shivas abide.

ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰਿ ਜਲੇਸ ॥੧॥

koT i(n)dhr brahamaa kite rav sas kror jales ||1||

ਅਤੇ ਕਰੋੜਾ ਇੰਦਰ ਤੇ ਕਿਤਨੇ ਹੀ ਬ੍ਰਹਮੇ ਅਤੇ ਕਰੋੜਾ ਸੂਰਜ, ਚੰਦ੍ਰਮਾ ਤੇ ਵਰੁਣ ਦੇਵਤੇ ਉਸ ਵਿਚ ਸਮਾਏ ਹੋਏ ਹਨ ॥੧॥

Million of Indras, Brahmas, Suryas, Chandras and Varunas are present thre in His divine body.1.

ਸਵੈਯਾ ॥

savaiyaa ||

ਸਵੈਯਾ:

SWAYYA

ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥

chhatree ko poot hau baaman ko neh kai tap aavat hai ju karo ||

(ਮੈਂ) ਛਤ੍ਰੀ ਦਾ ਪੁੱਤਰ ਹਾ, ਬ੍ਰਾਹਮਣ ਦਾ (ਪੁੱਤਰ) ਨਹੀਂ ਹਾ। (ਮੈਨੂੰ) ਤਪ ਕਰਨਾ ਕਿਥੇ ਆਉਾਂਦਾ ਹੈ, ਜੇ ਕਰਾ।

I am the son of a Kshatriya and not of a Brahmin who may instruct for performing severe austerities

ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ ॥

ar aaur ja(n)jaar jito gireh ko tuh tiaag kahaa chit taa mai dharo ||

ਅਤੇ ਘਰ ਦੇ ਹੋਰ ਜਿਤਨੇ ਜੰਜਾਲ ਹਨ, ਤੁਹਾਨੂੰ ਤਿਆਗ ਕੇ ਕੀਹ ਚਿਤ ਉਨ੍ਰਹਾ ਵਿਚ ਧਰਾ।

How can I absorb myself in the embarrassments of the world by leaving you

ਅਬ ਰੀਝਿ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰਿ ਕਰੋ ॥

ab reejh kai dheh vahai ham kau jouoo hau binatee kar jor karo ||

(ਇਸ ਲਈ) ਹੁਣ ਪ੍ਰਸੰਨ ਹੋ ਕੇ ਮੈਨੂੰ ਉਹੀ (ਵਰ) ਦਿਓ, ਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾ।

Whatever request I am making with my folded hands, O Lord!

ਜਬ ਆਉ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ ॥੨੪੮੯॥

jab aau kee aaudh nidhaan banai at hee ran mai tab joojh maro ||2489||

ਜਦੋਂ ਮੇਰੀ ਆਯੂ ਦੀ ਅਵਧੀ ਦਾ ਅੰਤ ਆ ਬਣੇ ਤਾ ਭਿਆਨਕ ਯੁੱਧ ਵਿਚ ਲੜਦਾ ਹੋਇਆ ਮਰ ਜਾਵਾ ॥੨੪੮੯॥

Kindly be graceful and bestow this boon on me that when ever my end comes, that I may die fighting in the battlefield.2489.

ਚਾਰਣੀ ॥ ਦੋਹਰਾ ॥

chaaranee || dhoharaa ||

ਚਾਰਣੀ ਦੋਹਰਾ:

CHAARNI. DOHRA

ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ ॥

jis no saajan raakhasee dhusaman kavan bichaar ||

ਜਿਸ ਨੂੰ ਪ੍ਰਭੂ (ਖੁਦ) ਰਖੇਗਾ, ਤਾ ਦੁਸ਼ਮਣ ਵਿਚਾਰੇ ਦੀ ਕੀ ਮਜਾਲ ਹੈ?

To whomsoever the Lord protects, the enemy can do nothing to him.

ਛ੍ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥

chhavai na sakai teh chhaeh kau nihafal jai gavaar ||24||

ਉਸ ਦੀ ਪਰਛਾਈ ਨੂੰ ਵੀ ਨਹੀਂ ਛੋਹ ਸਕਦਾ, (ਉਸ) ਮੂਰਖ ਦਾ (ਯਤਨ) ਨਿਸਫਲ ਜਾਦਾ ਹੈ ॥੨੪॥

None can touch his shadow, the fool makes useless effort.24.

ਜੋ ਸਾਧੂ ਸਰਣੀ ਪਰੇ ਤਿਨ ਕੇ ਕਵਨ ਬਿਚਾਰ ॥

jo saadhoo saranee pare tin ke kavan bichaar ||

ਜਿਹੜੇ ਸੰਤਾ ਦੀ ਸ਼ਰਨ ਵਿਚ ਪਏ ਹਨ, ਉਨ੍ਹਾ ਦਾ ਕੀ ਵਿਚਾਰ ਕਹੀਏ?

Those who have taken refuge with the saints, what can be said about them?

ਦੰਤ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰ ॥੨੫॥

dha(n)t jeebh jim raakh hai dhusaT arisaT sa(n)ghaar ||25||

(ਉਨ੍ਹਾ ਦੀ ਰਖਿਆ) ਦੰਦਾ ਵਿਚ ਰਹਿੰਦੀ ਜੀਭ ਵਾਗ ਹੁੰਦੀ ਹੈ ਅਤੇ ਉਨ੍ਹਾ ਦੀਆਂ ਬਿਪਤਾਵਾ ਅਤੇ ਦੁਸ਼ਟ ਨਸ਼ਟ ਹੋ ਜਾਦੇ ਹਨ ॥੨੫॥

God saves from the inimical and wicked persons by destroying them, just as the tongue is protected within the teeth.25.

ਦੋਹਰਾ ॥

dhoharaa ||

ਦੋਹਰਾ:

DOHRA

ਸਤ੍ਰਹ ਸੈ ਪੈਤਾਲਿ ਮਹਿ ਸਾਵਨ ਸੁਦਿ ਥਿਤਿ ਦੀਪ ॥

satreh sai paitaal meh saavan sudh thit dheep ||

ਸਤਾਰ੍ਰਹਾ ਸੌ ਪੰਤਾਲੀ (੧੭੪੫ ਬਿ.) ਵਿਚ ਸਾਵਣ ਦੀ ਸੁਦੀ ਸੱਤਵੀਂ ਥਿਤ ਨੂੰ

In the year 1745 of the Vikrami era in the Sudi aspect of the moon in the month of Sawan,

ਨਗਰ ਪਾਵਟਾ ਸੁਭ ਕਰਨ ਜਮੁਨਾ ਬਹੈ ਸਮੀਪ ॥੨੪੯੦॥

nagar paavaTaa subh karan jamunaa bahai sameep ||2490||

ਪਾਵਟਾ ਨਗਰ (ਵਿਚ ਕਵਿਤਾ ਰਚਣ ਦਾ ਇਹ) ਸ਼ੁਭ ਕਰਮ (ਕੀਤਾ ਜਿਥੇ) ਨੇੜੇ ਹੀ ਜਮਨਾ ਵਗ ਰਹੀ ਹੈ ॥੨੪੯੦॥

In the town of Paonta at the auspicious hour, on banks of the flowing Yamuna, (this work has been completed).2490.

ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ ॥

dhasam kathaa bhaagauat kee bhaakhaa karee banai ||

ਭਾਗਵਤ (ਪੁਰਾਣ) ਦੇ ਦਸਮ (ਸਕੰਧ) ਦੀ ਕਥਾ (ਮੈਂ) ਭਾਖਾ ਵਿਚ ਰਖੀ ਹੈ।

I have composed the discourse of the tenth part (Skandh) of Bhagavat in the vernacular

ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ ॥੨੪੯੧॥

avar baasanaa naeh prabh dharam judh ke chai ||2491||

ਹੇ ਪ੍ਰਭੂ! (ਮੇਰੇ ਮਨ ਵਿਚ) ਹੋਰ ਕੋਈ ਕਾਮਨਾ ਨਹੀਂ ਹੈ, (ਬਸ) ਧਰਮ ਦੇ ਯੁੱਧ ਦੀ ਚਾਹ (ਲਈ ਪ੍ਰੇਰਿਤ ਕਰਨਾ) ਹੈ ॥੨੪੯੧॥

O Lord! I have no other desire and have only the zeal for the war fought on the basis of righteousness.2491.

ਸਵੈਯਾ ॥

savaiyaa ||

ਸਵੈਯਾ:

SWAYYA

ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ ॥

dha(n)n jeeo teh ko jag mai mukh te har chit mai judh bichaarai ||

ਜਗਤ ਵਿਚ ਉਨ੍ਰਹਾ ਦਾ ਜੀਉਣਾ ਧੰਨ ਹੈ (ਜੋ) ਮੁਖ ਤੋਂ ਹਰਿ (ਦਾ ਨਾਮ ਜਪਦੇ ਹਨ ਅਤੇ) ਚਿਤ ਵਿਚ ਯੁੱਧ (ਕਰਨ ਦਾ) ਵਿਚਾਰ ਪਾਲਦੇ ਹਨ।

Bravo to the soul of that person, who remembers the Lord through his mouth and reflects in his mind about the war of righteousness

ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ ॥

dheh anit na nit rahai jas naav chaRai bhav saagar taarai ||

(ਕਿਉਾਂਕਿ) ਦੇਹ ਅਨਿਤ ਹੈ, ਨਿਤ ਨਹੀਂ ਰਹੇਗੀ। (ਜੋ ਵਿਅਕਤੀ ਧਰਮ ਯੁੱਧ ਕਰਕੇ) ਯਸ਼ ਦੀ ਬੇੜੀ ਉਤੇ ਚੜ੍ਰਹੇਗਾ, ਉਹ ਭਵ ਸਾਗਰ ਵਿਚੋਂ ਤਰ ਜਾਏਗਾ।

Who considers this body the war of righteousness, who considers this body as transient, ascends the boat of Lords’ praise a

ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ ॥

dheeraj dhaam banai ihai tan budh su dheepak jiau ujeeaarai ||

ਇਸ ਸ਼ਰੀਰ ਨੂੰ ਧੀਰਜ ਦਾ ਘਰ ਬਣਾ ਲਵੋ ਅਤੇ ਬੁੱਧੀ ਨੂੰ ਦੀਪਕ ਵਾਗ (ਇਸ ਵਿਚ) ਜਗਾ ਲਵੋ।

ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥

giaaneh kee baddanee manahu haath lai kaatarataa kutavaar buhaarai ||2492||

ਗਿਆਨ ਦੇ ਝਾੜੂ ਨੂੰ ਮਨ ਰੂਪ ਹੱਥ ਵਿਚ ਲੈ ਕੇ, ਕਾਇਰਤਾ ਰੂਪ ਕੂੜੇ ਨੂੰ ਬਾਹਰ ਹੂੰਝ ਦਿਓ ॥੨੪੯੨॥

Who makes this body as the abode of forbearance and enlightens it with the lamp of intellect and who taking the broom of knowledge in his hand sweeps away the rubbish of cowardice.2492.

ਦੋਹਰਾ ॥

dhoharaa ||

ਦੋਹਰਾ

DOHRA

ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ॥

raam kathaa jug jug aTal sabh koiee bhaakhat net ||

ਸ੍ਰੀ ਰਾਮ ਦੀ ਕਥਾ ਯੁਗਾ-ਯੁਗਾ ਵਿੱਚ ਅਟਲ ਹੈ, (ਉਸ ਕਥਾ ਨੂੰ) ਸਭ ਕੋਈ ਸਦੀਵੀ ਕਹਿੰਦਾ ਹੈ।

ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥

surag baas raghubar karaa sagaree puree samet ||858||

ਸ੍ਰੀ ਰਾਮ ਨੇ ਸਾਰੀ ਨਗਰੀ ਸਹਿਤ ਸੁਅਰਗ ਵਿੱਚ ਨਿਵਾਸ ਕੀਤਾ ॥੮੫੮॥

The story of Ram remain immortal throughout the ages and in this way Ram went to abide in heaven alongwith (all the resident of) the city.858.

ਚੌਪਈ ॥

chauapiee ||

ਚੌਪਈ

CHAUPAI

ਜੋ ਇਹ ਕਥਾ ਸੁਨੈ ਅਰੁ ਗਾਵੈ ॥

jo ieh kathaa sunai ar gaavai ||

ਜੇ ਕੋਈ ਇਸ ਰਾਮ ਕਥਾ ਨੂੰ ਸੁਣੇਗਾ ਅਤੇ ਪੜ੍ਰਹੇਗਾ,

ਦੂਖ ਪਾਪ ਤਿਹ ਨਿਕਟਿ ਨ ਆਵੈ ॥

dhookh paap teh nikaT na aavai ||

ਦੁੱਖ ਅਤੇ ਪਾਪ ਉਸ ਦੇ ਨੇੜੇ ਨਹੀਂ ਆਣਗੇ।

ਬਿਸਨ ਭਗਤਿ ਕੀ ਏ ਫਲ ਹੋਈ ॥

bisan bhagat kee e fal hoiee ||

ਵਿਸ਼ਣੂ ਭਗਤੀ ਕਰਨ ਦਾ (ਇਹੀ ਫਲ) ਪ੍ਰਾਪਤ ਹੋਵੇਗਾ

ਆਧਿ ਬਯਾਧਿ ਛ੍ਵੈ ਸਕੈ ਨ ਕੋਇ ॥੮੫੯॥

aadh bayaadh chhavai sakai na koi ||859||

ਕਿ ਕੋਈ ਆਧਿ ਜਾ ਬਿਆਧਿ (ਉਸ ਭਗਤ ਨੂੰ) ਛੋਹ ਵੀ ਨਹੀਂ ਸਕੇਗੀ ॥੮੫੯॥

He, who will listen to this story and sing it, he will be free from the sufferings and sins. The reward of the devotion to Vishnu (and his incarnation Ram) that no ailment of any kind will touch him.859.

ਸੰਮਤ ਸੱਤ੍ਰਹ ਸਹਸ ਪਚਾਵਨ ॥

sa(n)mat sa'treh sahas pachaavan ||

ਸੰਮਤ ੧੭੫੫ ਦੀ

This Granth (book) has been complete (and improved)

ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥

haaR vadhee pirathamai sukh dhaavan ||

ਸੁਖਦਾਇਕ ਹਾੜ ਵਦੀ ਏਕਮ ਨੂੰ

In Vadi first in the month of Asaarh in the year

ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥

tavai prasaadh kar gra(n)th sudhaaraa ||

ਤੇਰੀ ਕ੍ਰਿਪਾ ਨਾਲ ਗ੍ਰੰਥ ਪੂਰਾ ਕੀਤਾ ਹੈ।

Seventeen hundred and fifty-five

ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥

bhool paree lahu leh sudhaaraa ||860||

(ਜਿਥੇ ਕੋਈ) ਭੁੱਲ ਹੋਈ ਵੇਖੋ ਤਾ ਉਸ ਨੂੰ ਸੋਧ ਲਵੋ ॥੮੬੦॥

If there has remained any error in it, then kindly correct it.860.

ਦੋਹਰਾ ॥

dhoharaa ||

ਦੋਹਰਾ

DOHRA

ਨੇਤ੍ਰ ਤੁੰਗ ਕੇ ਚਰਨ ਤਰ ਸਤਦ੍ਰੱਵ ਤੀਰ ਤਰੰਗ ॥

netr tu(n)g ke charan tar satadhra'v teer tara(n)g ||

ਨੈਣਾ ਦੇਵੀ ਪਰਬਤ ਦੇ ਪੈਰਾ ਹੇਠ ਲਹਿਰਾ ਵਾਲੀ ਸਤਲੁਜ ਨਦੀ ਦੀ ਕੰਢੇ ਉਤੇ (ਅਨੰਦਪੁਰ ਵਿੱਚ)

ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ ॥੮੬੧॥

sree bhagavat pooran keeyo raghubar kathaa prasa(n)g ||861||

ਸ੍ਰੀ ਭਗਵਾਨ (ਨੇ ਮਿਹਰ ਕਰਕੇ) ਸ੍ਰੀ ਰਾਮ ਦਾ ਕਥਾ-ਪ੍ਰਸੰਗ ਪੂਰਾ ਕੀਤਾ ॥੮੬੧॥

The story of Raghuvir Ram was complete by the Grace of God on the bank of Sutlej in the valley of the mountain.861.

ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦਿ ॥

saadh asaadh jaano nahee baadh subaadh bibaadh ||

ਮੈਂ ਚੰਗੇ ਮਾੜੇ ਅਤੇ ਵਾਦ-ਵਿਵਾਦ ਤੇ ਸੁਵਾਦ ਨੂੰ ਵੀ ਨਹੀਂ ਜਾਣਦਾ।

The saint be not considered as unsaintly ever and the debate as controversial ever

ਗ੍ਰੰਥ ਸਕਲ ਪੂਰਣ ਕੀਯੋ ਭਗਵਤ ਕ੍ਰਿਪਾ ਪ੍ਰਸਾਦਿ ॥੮੬੨॥

gra(n)th sakal pooran keeyo bhagavat kirapaa prasaadh ||862||

ਬਸ ਸ੍ਰੀ ਭਗਵਾਨ ਦੀ ਕ੍ਰਿਪਾ ਅਤੇ ਮਿਹਰ ਕਰਕੇ ਹੀ ਸਾਰਾ ਗ੍ਰੰਥ ਪੂਰਾ ਕੀਤਾ ਹੈ ॥੮੬੨॥

This whole Granth (book) has been completed by the Grace of God.862.

ਸ੍ਵੈਯਾ ॥

savaiyaa ||

ਸ੍ਵੈਯਾ

SWAYYA

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥

pai gahe jab te tumare tab te kouoo aa(n)kh tare nahee aanayo ||

ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖਾ ਹੇਠਾ ਨਹੀਂ ਲਿਆਉਾਂਦਾ।

O God! the day when I caught hold of your feet, I do not bring anyone else under my sight

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥

raam raheem puraan kuraan anek kahai(n) mat ek na maanayo ||

ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾ ਮੱਤ ਕਹੇ ਗਏ ਹਨ। (ਪਰ ਮੈਂ ਕਿਸੇ) ਇਕ ਨੂੰ ਵੀ ਨਹੀਂ ਮੰਨਦਾ।

None other is liked by me now the Puranas and the Quran try to know Thee by the names of Ram and Rahim and talk about you through several stories,

ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥

si(n)mirat saasatr bedh sabhai bahu bhedh kahai ham ek na jaanayo ||

ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦੱਸਦੇ ਹਨ, ਪਰ ਮੈਂ ਇਕ ਵੀ ਨਹੀਂ ਜਾਣਿਆ।

The Simritis, Shastras and Vedas describe several mysteries of yours, but I do not agree with any of them.

ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥

sree asipaan kirapaa tumaree kar mai na kahayo sabh toh bakhaanayo ||863||

ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ)। (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ ॥੮੬੩॥

O sword-wielder God! This all has been described by Thy Grace, what power can I have to write all this?.863.

ਦੋਹਰਾ ॥

dhoharaa ||

ਦੋਹਰਾ

DOHRA

ਸਗਲ ਦੁਆਰ ਕਉ ਛਾਡਿ ਕੈ ਗਹਯੋ ਤੁਹਾਰੋ ਦੁਆਰ ॥

sagal dhuaar kau chhaadd kai gahayo tuhaaro dhuaar ||

ਸਾਰੇ ਦਰਾ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ।

O Lord! I have forsaken all other doors and have caught hold of only Thy door. O Lord! Thou has caught hold of my arm

ਬਾਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤੁਹਾਰ ॥੮੬੪॥

baeh gahe kee laaj as gobi(n)dh dhaas tuhaar ||864||

ਤੁਹਾਨੂੰ ਬਾਹ ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾ ॥੮੬੪॥

I, Govind, am Thy serf, kindly take (care of me and) protect my honour.864.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

One Universal Creator God. By The Grace Of The True Guru:

ਰਾਮਕਲੀ ਮਹਲਾ ੩ ਅਨੰਦੁ

raamakalee mahalaa teejaa ana(n)dhu

ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।

Raamkalee, Third Mehla, Anand ~ The Song Of Bliss:

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

One Universal Creator God. By The Grace Of The True Guru:

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥

ana(n)dh bhiaa meree maae satiguroo mai paiaa ||

ਹੇ ਭਾਈ ਮਾਂ! (ਮੇਰੇ ਅੰਦਰ) ਪੂਰਨ ਖਿੜਾਉ ਪੈਦਾ ਹੋ ਗਿਆ ਹੈ (ਕਿਉਂਕਿ) ਮੈਨੂੰ ਗੁਰੂ ਮਿਲ ਪਿਆ ਹੈ ।

I am in ecstasy, O my mother, for I have found my True Guru.

ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥

satigur ta paiaa sahaj setee man vajeeaa vaadhaieeaa ||

ਮੈਨੂੰ ਗੁਰੂ ਮਿਲਿਆ ਹੈ, ਤੇ ਨਾਲ ਹੀ ਅਡੋਲ ਅਵਸਥਾ ਭੀ ਪ੍ਰਾਪਤ ਹੋ ਗਈ ਹੈ (ਭਾਵ, ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ); ਮੇਰੇ ਮਨ ਵਿਚ (ਮਾਨੋ) ਖ਼ੁਸ਼ੀ ਦੇ ਵਾਜੇ ਵੱਜ ਪਏ ਹਨ,

I have found the True Guru, with intuitive ease, and my mind vibrates with the music of bliss.

ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥

raag ratan paravaar pareeaa sabadh gaavan aaieeaa ||

ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ (ਮੇਰੇ ਮਨ ਵਿਚ, ਮਾਨੋ,) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵਣ ਆ ਗਏ ਹਨ ।

The jewelled melodies and their related celestial harmonies have come to sing the Word of the Shabad.

ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥

sabadho ta gaavahu haree keraa man jinee vasaiaa ||

(ਹੇ ਭਾਈ! ਤੁਸੀ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੋ । ਜਿਨ੍ਹਾਂ ਜਿਨ੍ਹਾਂ ਨੇ ਸਿਫ਼ਤਿ-ਸਾਲਾਹ ਦਾ ਸ਼ਬਦ ਮਨ ਵਿਚ ਵਸਾਇਆ ਹੈ,

The Lord dwells within the minds of those who sing the Shabad.

ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥

kahai naanak ana(n)dh hoaa satiguroo mai paiaa ||1||

ਨਾਨਕ ਆਖਦਾ ਹੈ (ਮੇਰੇ ਅੰਦਰ ਭੀ) ਆਨੰਦ ਬਣ ਗਿਆ ਹੈ (ਕਿਉਂਕਿ) ਮੈਨੂੰ ਸਤਿਗੁਰੂ ਮਿਲ ਪਿਆ ਹੈ ।੧।

Says Nanak, I am in ecstasy, for I have found my True Guru. ||1||

ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥

e man meriaa too sadhaa rahu har naale ||

ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ ।

O my mind, remain always with the Lord.

ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥

har naal rahu too ma(n)n mere dhookh sabh visaaranaa ||

ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ । ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ ।

Remain always with the Lord, O my mind, and all sufferings will be forgotten.

ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥

a(n)geekaar oh kare teraa kaaraj sabh savaaranaa ||

ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ ।

He will accept You as His own, and all your affairs will be perfectly arranged.

ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥

sabhanaa galaa samarath suaamee so kiau manahu visaare ||

(ਹੇ ਭਾਈ!) ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ?

Our Lord and Master is all-powerful to do all things, so why forget Him from your mind?

ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥

kahai naanak ma(n)n mere sadhaa rahu har naale ||2||

ਨਾਨਕ ਆਖਦਾ ਹੈ—ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ।੨।

Says Nanak, O my mind, remain always with the Lord. ||2||

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥

saache saahibaa kiaa naahee ghar terai ||

ਹੇ ਸਦਾ ਕਾਇਮ ਰਹਿਣ ਵਾਲੇ ਮਾਲਕ (-ਪ੍ਰਭੂ)! ਤੇਰੇ ਘਰ ਵਿਚ ਕੇਹੜੀ ਚੀਜ਼ ਨਹੀਂ ਹੈ?

O my True Lord and Master, what is there which is not in Your celestial home?

ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥

ghar ta terai sabh kichh hai jis dheh su paave ||

ਤੇਰੇ ਘਰ ਵਿਚ ਤਾਂ ਹਰੇਕ ਚੀਜ਼ ਮੌਜੂਦ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈਂ ,

Everything is in Your home; they receive, unto whom You give.

ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥

sadhaa sifat salaeh teree naam man vasaave ||

ਤੇਰਾ ਨਾਮ ਤੇ ਤੇਰੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ) ।

Constantly singing Your Praises and Glories, Your Name is enshrined in the mind.

ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥

naam jin kai man vasiaa vaaje sabadh ghanere ||

ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਤੇਰਾ) ਨਾਮ ਵੱਸਦਾ ਹੈ (ਉਹਨਾਂ ਦੇ ਅੰਦਰ, ਮਾਨੋ,) ਬੇਅੰਤ ਸਾਜ਼ਾਂ ਦੀਆਂ (ਮਿਲਵੀਆਂ) ਸੁਰਾਂ ਵੱਜਣ ਲੱਗ ,ਪੈਂਦੀਆਂ ਹਨ

The divine melody of the Shabad vibrates for those, within whose minds the Naam abides.

ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥

kahai naanak sache saahib kiaa naahee ghar terai ||3||

ਨਾਨਕ ਆਖਦਾ ਹੈ—ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੇ ਘਰ ਵਿਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ ।੩।

Says Nanak, O my True Lord and Master, what is there which is not in Your home? ||3||

ਸਾਚਾ ਨਾਮੁ ਮੇਰਾ ਆਧਾਰੋ ॥

saachaa naam meraa aadhaaro ||

ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ।

The True Name is my only support.

ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥

saach naam adhaar meraa jin bhukhaa sabh gavaieeaa ||

ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ, ਜਿਸ (ਹਰਿ-ਨਾਮ) ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ,

The True Name is my only support; it satisfies all hunger.

ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥

kar saa(n)t sukh man aai vasiaa jin ichhaa sabh pujaieeaa ||

ਜੋ ਹਰਿ-ਨਾਮ (ਮੇਰੇ ਅੰਦਰ) ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿਚ ਆ ਟਿਕਿਆ ਹੈ, ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ ।

It has brought peace and tranquility to my mind; it has fulfilled all my desires.

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥

sadhaa kurabaan keetaa guroo viTahu jis dheeaa eh vaddiaaieeaa ||

ਮੈਂ (ਆਪਣੇ ਆਪ ਨੂੰ) ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ, ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ ।

I am forever a sacrifice to the Guru, who possesses such glorious greatness.

ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥

kahai naanak sunahu sa(n)tahu sabadh dharahu piaaro ||

ਨਾਨਕ ਆਖਦਾ ਹੈ—ਹੇ ਸੰਤ ਜਨੋ! (ਗੁਰੂ ਦਾ ਸ਼ਬਦ) ਸੁਣੋ, ਗੁਰੂ ਦੇ ਸ਼ਬਦ ਵਿਚ ਪਿਆਰ ਬਣਾਓ ।

Says Nanak, listen, O Saints; enshrine love for the Shabad.

ਸਾਚਾ ਨਾਮੁ ਮੇਰਾ ਆਧਾਰੋ ॥੪॥

saachaa naam meraa aadhaaro ||4||

ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ ।੪।

The True Name is my only support. ||4||

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥

vaaje pa(n)ch sabadh tit ghar sabhaagai ||

ਉਸ ਭਾਗਾਂ ਵਾਲੇ (ਹਿਰਦੇ-) ਘਰ ਵਿਚ (ਮਾਨੋ) ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ ,

The Panch Shabad, the five primal sounds, vibrate in that blessed house.

ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥

ghar sabhaagai sabadh vaaje kalaa jit ghar dhaareeaa ||

ਉਸ ਹਿਰਦੇ ਵਿਚ ਪੂਰਨ ਆਨੰਦ ਬਣ ਜਾਂਦਾ ਹੈ,ਜਿਸ (ਹਿਰਦੇ-) ਘਰ ਵਿਚ (ਹੇ ਪ੍ਰਭੂ! ਤੂੰ) ਸੱਤਿਆ ਪਾਈ ਹੈ,

In that blessed house, the Shabad vibrates; He infuses His almighty power into it.

ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥

pa(n)ch dhoot tudh vas keete kaal ka(n)Tak maariaa ||

ਉਸ ਦੇ ਪੰਜੇ ਕਾਮਾਦਿਕ ਵੈਰੀ ਤੂੰ ਕਾਬੂ ਵਿਚ ਕਰ ਦੇਂਦਾ ਹੈਂ, ਤੇ ਡਰਾਣ ਵਾਲਾ ਕਾਲ (ਭਾਵ, ਮੌਤ ਦਾ ਡਰ) ਦੁੂਰ ਕਰ ਦੇਂਦਾ ਹੈਂ ।

Through You, we subdue the five demons of desire, and slay Death, the torturer.

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥

dhur karam paiaa tudh jin kau s naam har kai laage ||

ਪਰ ਸਿਰਫ਼ ਉਹੀ ਮਨੁੱਖ ਹਰਿ-ਨਾਮ ਵਿਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ (ਸਿਮਰਨ ਦਾ ਲੇਖ ਲਿਖ ਕੇ) ਰੱਖ ਦਿੱਤਾ ਹੈ ।

Those who have such pre-ordained destiny are attached to the Lord's Name.

ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥

kahai naanak teh sukh hoaa tit ghar anahadh vaaje ||5||

ਨਾਨਕ ਆਖਦਾ ਹੈ—ਉਸ ਹਿਰਦੇ-ਘਰ ਵਿਚ ਸੁਖ ਪੈਦਾ ਹੁੰਦਾ ਹੈ, ਉਸ ਹਿਰਦੇ ਵਿਚ (ਮਾਨੋ) ਇਕ-ਰਸ (ਵਾਜੇ) ਵੱਜਦੇ ਹਨ ।੫।

Says Nanak, they are at peace, and the unstruck sound current vibrates within their homes. ||5||

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥

anadh sunahu vaddabhaageeho sagal manorath poore ||

ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ ।

Listen to the song of bliss, O most fortunate ones; all your longings shall be fulfilled.

ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥

paarabraham prabh paiaa utare sagal visoore ||

ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ ।

I have obtained the Supreme Lord God, and all sorrows have been forgotten.

ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥

dhookh rog sa(n)taap utare sunee sachee baanee ||

ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ ।

Pain, illness and suffering have departed, listening to the True Bani.

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥

sa(n)t saajan bhe sarase poore gur te jaanee ||

ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝੀ ਬਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ ।

The Saints and their friends are in ecstasy, knowing the Perfect Guru.

ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥

sunate puneet kahate pavit satigur rahiaa bharapoore ||

ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ ।

Pure are the listeners, and pure are the speakers; the True Guru is all-pervading and permeating.

ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥

binava(n)t naanak gur charan laage vaaje anahadh toore ||40||1||

ਨਾਨਕ ਬੇਨਤੀ ਕਰਦਾ ਹੈ—ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ ।੪੦।

Prays Nanak, touching the Guru's Feet, the unstruck sound current of the celestial bugles vibrates and resounds. ||40||1||

ਮੁੰਦਾਵਣੀ ਮਹਲਾ ੫ ॥

mu(n)dhaavanee mahalaa panjavaa ||

(ਮੁੰਦਾਵਣੀ) ਸਰਪੋਸ ਕੋ ਕਹਿਤੇ ਹੈਂ: ਜੈਸੇ ਥਾਲ ਮੇਂ ਪ੍ਰਸਾਦ ਰਖਕਰ ਊਪਰ ਸੇ ਉਸ ਕੋ ਸਰਪੋਸ ਸੇ ਮੂੰਦ ਦੇਤੇ ਹੈਂ। ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥

Mundaavanee, Fifth Mehla:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥

thaal vich ti(n)n vasatoo pieeo sat sa(n)tokh veechaaro ||

ਹੇ ਭਾਈ! (ਉਸ ਮਨੁੱਖ ਦੇ ਹਿਰਦੇ-) ਥਾਲ ਵਿਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ—ਇਹ ਤਿੰਨ ਵਸਤੂਆਂ ਟਿਕੀਆਂ ਰਹਿੰਦੀਆਂ ਹਨ,

Upon this Plate, three things have been placed: Truth, Contentment and Contemplation.

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥

a(n)mirat naam Thaakur kaa pio jis kaa sabhas adhaaro ||

ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆ ਵੱਸਦਾ ਹੈ (ਇਹ ‘ਅੰਮ੍ਰਿਤ ਨਾਮੁ’ ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ ।

The Ambrosial Nectar of the Naam, the Name of our Lord and Master, has been placed upon it as well; it is the Support of all.

ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥

je ko khaavai je ko bhu(n)chai tis kaa hoi udhaaro ||

(ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ ।

One who eats it and enjoys it shall be saved.

ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥

eh vasat tajee neh jaiee nit nit rakh ur dhaaro ||

ਹੇ ਭਾਈ! (ਜੇ ਆਤਮਕ ‘ਉਧਾਰ’ ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿਚ ਸਾਂਭ ਰੱਖ ।

This thing can never be forsaken; keep this always and forever in your mind.

ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥

tam sa(n)saar charan lag tareeaai sabh naanak braham pasaaro ||1||

ਹੇ ਨਾਨਕ! (ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ) ।੧।

The dark world-ocean is crossed over, by grasping the Feet of the Lord; O Nanak, it is all the extension of God. ||1||

ਸਲੋਕ ਮਹਲਾ ੫ ॥

salok mahalaa panjavaa ||

ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਮਾਪਤੀ ਪਰ ਬੇਨਤੀ ਕਰਤੇ ਹੈਂ:

Shalok, Fifth Mehla:

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥

teraa keetaa jaato naahee maino jog keetoiee ||

ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤਿ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ ।

I have not appreciated what You have done for me, Lord; only You can make me worthy.

ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥

mai niraguniaare ko gun naahee aape taras pioiee ||

ਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ । ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ ।

I am unworthy - I have no worth or virtues at all. You have taken pity on me.

ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥

taras piaa miharaamat hoiee satigur sajan miliaa ||

ਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ) ।

You took pity on me, and blessed me with Your Mercy, and I have met the True Guru, my Friend.

ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥

naanak naam milai taa(n) jeevaa(n) tan man theevai hariaa ||1||

(ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ ।੧।

O Nanak, if I am blessed with the Naam, I live, and my body and mind blossom forth. ||1||

ਪਉੜੀ ॥

pauRee ||

ਪਉੜੀ।

Pauree:

ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥

tithai too samarath jithai koi naeh ||

(ਹੇ ਪ੍ਰਭੂ!) ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ,

Where You are, Almighty Lord, there is no one else.

ਓਥੈ ਤੇਰੀ ਰਖ ਅਗਨੀ ਉਦਰ ਮਾਹਿ ॥

othai teree rakh aganee udhar maeh ||

ਮਾਂ ਦੇ ਪੇਟ ਦੀ ਅੱਗ ਵਿਚ ਜੀਵ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ ।

There, in the fire of the mother's womb, You protected us.

ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥

sun kai jam ke dhoot nai terai chhadd jaeh ||

(ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ (ਨੇੜੇ ਨਹੀਂ ਢੁਕਦੇ), ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂੰ) ਛੱਡ ਕੇ ਚਲੇ ਜਾਂਦੇ ਹਨ ।

Hearing Your Name, the Messenger of Death runs away.

ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥

bhaujal bikham asagaahu gur sabadhee paar paeh ||

ਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ ।

The terrifying, treacherous, impassible world-ocean is crossed over, through the Word of the Guru's Shabad.

ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥

jin kau lagee piaas a(n)mrit sei khaeh ||

ਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੱੁਖ-ਪਿਆਸ ਪੈਦਾ ਹੋਈ ਹੈ,

Those who feel thirst for You, take in Your Ambrosial Nectar.

ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥

kal meh eho pu(n)n gun govi(n)dh gaeh ||

ਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ ।

This is the only act of goodness in this Dark Age of Kali Yuga, to sing the Glorious Praises of the Lord of the Universe.

ਸਭਸੈ ਨੋ ਕਿਰਪਾਲੁ ਸਮੑਾਲੇ ਸਾਹਿ ਸਾਹਿ ॥

sabhasai no kirapaal sam(h)aale saeh saeh ||

ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ ।

He is Merciful to all; He sustains us with each and every breath.

ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥੯॥

birathaa koi na jai j aavai tudh aaeh ||9||

ਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ।੯।

Those who come to You with love and faith are never turned away empty-handed. ||9||

ਸਲੋਕੁ ਮਃ ੫ ॥

salok mahalaa panjavaa ||

ਸਲੋਕ ਪੰਜਵੀਂ ਪਾਤਿਸ਼ਾਹੀ।

Shalok, Fifth Mehla:

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥

a(n)tar gur aaraadhanaa jihavaa jap gur naau ||

ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ,

Deep within yourself, worship the Guru in adoration, and with your tongue, chant the Guru's Name.

ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥

netree satigur pekhanaa sravanee sunanaa gur naau ||

ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ,

Let your eyes behold the True Guru, and let your ears hear the Guru's Name.

ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥

satigur setee ratiaa dharageh paieeaai Thaau ||

ਜੇ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ ।

Attuned to the True Guru, you shall receive a place of honor in the Court of the Lord.

ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥

kahu naanak kirapaa kare jis no eh vath dhei ||

ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ,

Says Nanak, this treasure is bestowed on those who are blessed with His Mercy.

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

jag meh utam kaadde'eeh virale keiee kei ||1||

ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ।੧।

In the midst of the world, they are known as the most pious - they are rare indeed. ||1||

ਮਃ ੫ ॥

mahalaa panjavaa ||

ਪੰਜਵੀਂ ਪਾਤਿਸ਼ਾਹੀ।

Fifth Mehla:

ਰਖੇ ਰਖਣਹਾਰਿ ਆਪਿ ਉਬਾਰਿਅਨੁ ॥

rakhe rakhanahaar aap ubaarian ||

ਰੱਖਿਆ ਕਰਨ ਵਾਲੇ ਪਰਮਾਤਮਾ ਨੇ ਜਿਨ੍ਹਾਂ ਬੰਦਿਆਂ ਦੀ ਮਦਦ ਕੀਤੀ, ਉਹਨਾਂ ਨੂੰ ਉਸ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ,

O Savior Lord, save us and take us across.

ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥

gur kee pairee pai kaaj savaarian ||

ਉਹਨਾਂ ਨੂੰ ਗੁਰੂ ਦੀ ਪੈਰੀਂ ਪਾ ਕੇ ਉਹਨਾਂ ਦੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ,

Falling at the feet of the Guru, our works are embellished with perfection.

ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥

hoaa aap dhiaal manahu na visaarian ||

ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ,

You have become kind, merciful and compassionate; we do not forget You from our minds.

ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥

saadh janaa kai sa(n)g bhavajal taarian ||

ਉਹਨਾਂ ਨੂੰ ਗੁਰਮੁਖਾਂ ਦੀ ਸੰਗਤਿ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ ।

In the Saadh Sangat, the Company of the Holy, we are carried across the terrifying world-ocean.

ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥

saakat ni(n)dhak dhusaT khin maeh bidhaarian ||

ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ ।

In an instant, You have destroyed the faithless cynics and slanderous enemies.

ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥

tis saahib kee Tek naanak manai maeh ||

ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ

That Lord and Master is my Anchor and Support; O Nanak, hold firm in your mind.

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥

jis simarat sukh hoi sagale dhookh jaeh ||2||

ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।੨।

Remembering Him in meditation, happiness comes, and all sorrows and pains simply vanish. ||2||

Text, transliteration and translations courtesy of BaniDB (Khalis Foundation). Punjabi viakhia follows Prof. Sahib Singh's Sri Guru Granth Sahib Darpan where available.