ਹੁਕਮਨਾਮਾ ਸਾਹਿਬ

Hukamnama Sahib

Wednesday, 27 February 2002

ਬੁੱਧਵਾਰ, ੧੬ ਫੱਗਣ (ਸੰਮਤ ੫੩੩ ਨਾਨਕਸ਼ਾਹੀ)

Ang 793 · Raag Soohee · Bhagat Ravi Daas Ji

Reading: Permalink

ਗੁਰਮੁਖੀ (Gurmukhi)

ਸੂਹੀ ॥

soohee ||

ਜੋ ਦਿਨ ਆਵਹਿ ਸੋ ਦਿਨ ਜਾਹੀ ॥

jo dhin aaveh so dhin jaahee ||

ਕਰਨਾ ਕੂਚੁ ਰਹਨੁ ਥਿਰੁ ਨਾਹੀ ॥

karanaa kooch rahan thir naahee ||

ਸੰਗੁ ਚਲਤ ਹੈ ਹਮ ਭੀ ਚਲਨਾ ॥

sa(n)g chalat hai ham bhee chalanaa ||

ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥

dhoor gavan sir uoopar maranaa ||1||

ਕਿਆ ਤੂ ਸੋਇਆ ਜਾਗੁ ਇਆਨਾ ॥

kiaa too soiaa jaag iaanaa ||

ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥

tai jeevan jag sach kar jaanaa ||1|| rahaau ||

ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥

jin jeeau dheeaa su rijak a(n)baraavai ||

ਸਭ ਘਟ ਭੀਤਰਿ ਹਾਟੁ ਚਲਾਵੈ ॥

sabh ghaT bheetar haaT chalaavai ||

ਕਰਿ ਬੰਦਿਗੀ ਛਾਡਿ ਮੈ ਮੇਰਾ ॥

kar ba(n)dhigee chhaadd mai meraa ||

ਹਿਰਦੈ ਨਾਮੁ ਸਮੑਾਰਿ ਸਵੇਰਾ ॥੨॥

hiradhai naam sam(h)aar saveraa ||2||

ਜਨਮੁ ਸਿਰਾਨੋ ਪੰਥੁ ਨ ਸਵਾਰਾ ॥

janam siraano pa(n)th na savaaraa ||

ਸਾਂਝ ਪਰੀ ਦਹ ਦਿਸ ਅੰਧਿਆਰਾ ॥

saa(n)jh paree dheh dhis a(n)dhiaaraa ||

ਕਹਿ ਰਵਿਦਾਸ ਨਿਦਾਨਿ ਦਿਵਾਨੇ ॥

keh ravidhaas nidhaan dhivaane ||

ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥

chetas naahee dhuneeaa fan khaane ||3||2||

English Translation

Soohee:

That day which comes, that day shall go.

You must march on; nothing remains stable.

Our companions are leaving, and we must leave as well.

We must go far away. Death is hovering over our heads. ||1||

Why are you asleep? Wake up, you ignorant fool!

You believe that your life in the world is true. ||1||Pause||

The One who gave you life shall also provide you with nourishment.

In each and every heart, He runs His shop.

Meditate and renounce all concepts of "I am" and "Mine."

Within your heart, contemplate the Naam, the Name of the Lord, sometime. ||2||

Your life has passed away, but you have not arranged your path.

Evening has set in, and soon there will be darkness on all sides.

Says Ravi Daas, O ignorant mad-man,

don't you realize, that this world is the house of death?! ||3||2||

ਪੰਜਾਬੀ ਵਿਆਖਿਆ (Punjabi Explanation)

ਸੂਹੀ।

ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ।

ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ ।

ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ;

ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ।੧।

ਹੇ ਅੰਞਾਣ! ਹੋਸ਼ ਕਰ । ਤੂੰ ਕਿਉਂ ਸੌਂ ਰਿਹਾ ਹੈਂ?

ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ।੧।ਰਹਾਉ।

ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ,

ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ ।

ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)—ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ,

ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ।੨।

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੰੂ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ;

ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ ।

ਰਵਿਦਾਸ ਆਖਦਾ ਹੈ—ਹੇ ਕਮਲੇ ਮਨੁੱਖ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ,

ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ।੩।੨।

Source: BaniDB · Read Ang 793 in Sri Guru Granth Sahib Ji