ਹੁਕਮਨਾਮਾ ਸਾਹਿਬ

Hukamnama Sahib

Friday, 14 June 2002

ਸ਼ੁੱਕਰਵਾਰ, ੩੨ ਜੇਠ (ਸੰਮਤ ੫੩੪ ਨਾਨਕਸ਼ਾਹੀ)

Ang 903 · Raag Raamkalee · Guru Nanak Dev Ji

Reading: Permalink

ਗੁਰਮੁਖੀ (Gurmukhi)

ਰਾਮਕਲੀ ਮਹਲਾ ੧ ॥

raamakalee mahalaa pehilaa ||

ਜਗੁ ਪਰਬੋਧਹਿ ਮੜੀ ਬਧਾਵਹਿ ॥

jag parabodheh maRee badhaaveh ||

ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥

aasan tiaag kaahe sach paaveh ||

ਮਮਤਾ ਮੋਹੁ ਕਾਮਣਿ ਹਿਤਕਾਰੀ ॥

mamataa moh kaaman hitakaaree ||

ਨਾ ਅਉਧੂਤੀ ਨਾ ਸੰਸਾਰੀ ॥੧॥

naa aaudhootee naa sa(n)saaree ||1||

ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥

jogee bais rahahu dhubidhaa dhukh bhaagai ||

ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥

ghar ghar maagat laaj na laagai ||1|| rahaau ||

ਗਾਵਹਿ ਗੀਤ ਨ ਚੀਨਹਿ ਆਪੁ ॥

gaaveh geet na cheeneh aap ||

ਕਿਉ ਲਾਗੀ ਨਿਵਰੈ ਪਰਤਾਪੁ ॥

kiau laagee nivarai parataap ||

ਗੁਰ ਕੈ ਸਬਦਿ ਰਚੈ ਮਨ ਭਾਇ ॥

gur kai sabadh rachai man bhai ||

ਭਿਖਿਆ ਸਹਜ ਵੀਚਾਰੀ ਖਾਇ ॥੨॥

bhikhiaa sahaj veechaaree khai ||2||

ਭਸਮ ਚੜਾਇ ਕਰਹਿ ਪਾਖੰਡੁ ॥

bhasam chaRai kareh paakha(n)dd ||

ਮਾਇਆ ਮੋਹਿ ਸਹਹਿ ਜਮ ਡੰਡੁ ॥

maiaa moh saheh jam dda(n)dd ||

ਫੂਟੈ ਖਾਪਰੁ ਭੀਖ ਨ ਭਾਇ ॥

fooTai khaapar bheekh na bhai ||

ਬੰਧਨਿ ਬਾਧਿਆ ਆਵੈ ਜਾਇ ॥੩॥

ba(n)dhan baadhiaa aavai jai ||3||

ਬਿੰਦੁ ਨ ਰਾਖਹਿ ਜਤੀ ਕਹਾਵਹਿ ॥

bi(n)dh na raakheh jatee kahaaveh ||

ਮਾਈ ਮਾਗਤ ਤ੍ਰੈ ਲੋਭਾਵਹਿ ॥

maiee maagat trai lobhaaveh ||

ਨਿਰਦਇਆ ਨਹੀ ਜੋਤਿ ਉਜਾਲਾ ॥

niradhiaa nahee jot ujaalaa ||

ਬੂਡਤ ਬੂਡੇ ਸਰਬ ਜੰਜਾਲਾ ॥੪॥

booddat boodde sarab ja(n)jaalaa ||4||

ਭੇਖ ਕਰਹਿ ਖਿੰਥਾ ਬਹੁ ਥਟੂਆ ॥

bhekh kareh khi(n)thaa bahu thaTooaa ||

ਝੂਠੋ ਖੇਲੁ ਖੇਲੈ ਬਹੁ ਨਟੂਆ ॥

jhooTho khel khelai bahu naTooaa ||

ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥

a(n)tar agan chi(n)taa bahu jaare ||

ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥

vin karamaa kaise utaras paare ||5||

ਮੁੰਦ੍ਰਾ ਫਟਕ ਬਨਾਈ ਕਾਨਿ ॥

mu(n)dhraa faTak banaiee kaan ||

ਮੁਕਤਿ ਨਹੀ ਬਿਦਿਆ ਬਿਗਿਆਨਿ ॥

mukat nahee bidhiaa bigiaan ||

ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥

jihavaa i(n)dhree saadh luobhaanaa ||

ਪਸੂ ਭਏ ਨਹੀ ਮਿਟੈ ਨੀਸਾਨਾ ॥੬॥

pasoo bhe nahee miTai neesaanaa ||6||

ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥

tirabidh logaa tirabidh jogaa ||

ਸਬਦੁ ਵੀਚਾਰੈ ਚੂਕਸਿ ਸੋਗਾ ॥

sabadh veechaarai chookas sogaa ||

ਊਜਲੁ ਸਾਚੁ ਸੁ ਸਬਦੁ ਹੋਇ ॥

uoojal saachu su sabadh hoi ||

ਜੋਗੀ ਜੁਗਤਿ ਵੀਚਾਰੇ ਸੋਇ ॥੭॥

jogee jugat veechaare soi ||7||

ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥

tujh peh nau nidh too karanai jog ||

ਥਾਪਿ ਉਥਾਪੇ ਕਰੇ ਸੁ ਹੋਗੁ ॥

thaap uthaape kare su hog ||

ਜਤੁ ਸਤੁ ਸੰਜਮੁ ਸਚੁ ਸੁਚੀਤੁ ॥

jat sat sa(n)jam sach sucheet ||

ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥

naanak jogee tirabhavan meet ||8||2||

English Translation

Raamkalee, First Mehla:

You preach to the world, and set up your house.

Abandoning your Yogic postures, how will you find the True Lord?

You are attached to possessiveness and the love of sexual pleasure.

You are not a renunciate, nor a man of the world. ||1||

Yogi, remain seated, and the pain of duality will run away from you.

You beg from door to door, and you don't feel ashamed. ||1||Pause||

You sing the songs, but you do not understand your own self.

How will the burning pain within be relieved?

Through the Word of the Guru's Shabad, let your mind be absorbed in the Lord's Love,

and you will intuitively experience the charity of contemplation. ||2||

You apply ashes to your body, while acting in hypocrisy.

Attached to Maya, you will be beaten by Death's heavy club.

Your begging bowl is broken; it will not hold the charity of the Lord's Love.

Bound in bondage, you come and go. ||3||

You do not control your seed and semen, and yet you claim to practice abstinence.

You beg from Maya, lured by the three qualities.

You have no compassion; the Lord's Light does not shine in you.

You are drowned, drowned in worldly entanglements. ||4||

You wear religious robes, and your patched coat assumes many disguises.

You play all sorts of false tricks, like a juggler.

The fire of anxiety burns brightly within you.

Without the karma of good actions, how can you cross over? ||5||

You make ear-rings of glass to wear in your ears.

But liberation does not come from learning without understanding.

You are lured by the tastes of the tongue and sex organs.

You have become a beast; this sign cannot be erased. ||6||

The people of the world are entangled in the three modes; the Yogis are entangled in the three modes.

Contemplating the Word of the Shabad, sorrows are dispelled.

Through the Shabad, one becomes radiant, pure and truthful.

One who contemplates the true lifestyle is a Yogi. ||7||

The nine treasures are with You, Lord; You are potent, the Cause of causes.

You establish and disestablish; whatever You do, happens.

One who practices celibacy, chastity, self-control, truth and pure consciousness

- O Nanak, that Yogi is the friend of the three worlds. ||8||2||

ਪੰਜਾਬੀ ਵਿਆਖਿਆ (Punjabi Explanation)

ਰਾਮਕਲੀ ਮਹਲਾ ੧ ॥

ਹੇ ਜੋਗੀ!) ਤੂੰ ਜਗਤ ਨੂੰ ਉਪਦੇਸ਼ ਕਰਦਾ ਹੈਂ

ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ-ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈਂ?

ਜਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ

ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ ਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ ।੧।

ਹੇ ਜੋਗੀ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ ।

ਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ ।੧।ਰਹਾਉ।

(ਹੇ ਜੋਗੀ! ਤੂੰ ਲੋਕਾਂ ਨੂੰ ਸੁਣਾਣ ਵਾਸਤੇ) ਭਜਨ ਗਾਉਂਦਾ ਹੈਂ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਵੇਖਦਾ ।

(ਤੇਰੇ ਅੰਦਰ ਮਾਇਆ ਦੀ) ਤਪਸ਼ ਲੱਗੀ ਹੋਈ ਹੈ (ਲੋਕਾਂ ਨੂੰ ਗੀਤ ਸੁਣਾਇਆਂ) ਇਹ ਕਿਵੇਂ ਦੂਰ ਹੋਵੇ?

ਜੇਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਲੀਨ ਹੁੰਦਾ ਹੈ,

ਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ (ਪਰਮਾਤਮਾ ਦੇ ਦਰ ਤੋਂ ਨਾਮ ਦੀ) ਭਿੱਛਿਆ (ਲੈ ਕੇ) ਖਾਂਦਾ ਹੈ ।੨।

ਸੁਆਹ ਮਲ ਕੇ (ਤਿਆਗੀ ਹੋਣ ਦਾ, ਪਖੰਡ ਕਰਦਾ ਹੈਂ

ਮਾਇਆ ਦਾ ਮੋਹ (ਪ੍ਰਬਲ) ਹੈ (ਅੰਤਰ ਆਤਮੇ) ਤੂੰ ਜਮ ਦੀ ਸਜ਼ਾ ਭੁਗਤ ਰਿਹਾ ਹੈਂ ।

ਜਿਸ ਮਨੁੱਖ ਦਾ ਹਿਰਦਾ-ਖੱਪਰ ਟੁੱਟ ਜਾਂਦਾ ਹੈ (ਭਾਵ, ਮਾਇਆ ਦੇ ਮੋਹ ਦੇ ਕਾਰਨ ਜਿਸ ਦਾ ਹਿਰਦਾ ਅਡੋਲ ਨਹੀਂ ਰਹਿ ਜਾਂਦਾ) ਉਸ ਵਿਚ (ਨਾਮ ਦੀ) ਉਹ ਭਿੱਛਿਆ ਨਹੀਂ ਠਹਿਰ ਸਕਦੀ ਜੋ (ਪ੍ਰਭੂ-ਚਰਨਾਂ ਵਿਚ) ਪ੍ਰੇਮ ਦੀ ਰਾਹੀਂ ਮਿਲਦੀ ਹੈ ।

ਅਜੇਹਾ ਮਨੁੱਖ ਮਾਇਆ ਦੀ ਜੇਵੜੀ ਵਿਚ ਬੱਝਾ ਹੋਇਆ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੩।

ਹੇ ਜੋਗੀ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ ।

ਮਾਇਆ ਮੰਗਦਾ ਮੰਗਦਾ ਤੂੰ ਤੈ੍ਰਗੁਣੀ ਮਾਇਆ ਵਿਚ ਫਸ ਰਿਹਾ ਹੈਂ ।

ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ,

(ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿਚ ਡੁੱਬ ਜਾਂਦਾ ਹੈ ।੪।

(ਹੇ ਜੋਗੀ!) ਗੋਦੜੀ ਆਦਿਕ ਦਾ ਬਹੁਤ ਅਡੰਬਰ ਰਚਾ ਕੇ ਤੂੰ (ਵਿਖਾਵੇ ਲਈ) ਧਾਰਮਿਕ ਪਹਿਰਾਵਾ ਕਰ ਰਿਹਾ ਹੈਂ

ਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ (ਲੋਕਾਂ ਪਾਸੋਂ ਮਾਇਆ ਕਮਾਣ ਲਈ) ਝੂਠਾ ਖੇਲ ਹੀ ਖੇਲਦਾ ਹੈ

ਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ ਅੰਦਰ ਸਾੜ ਰਹੀ ਹੋਵੇ,

ਉਹ ਪਰਮਾਤਮਾ ਦੀ ਮੇਹਰ ਤੋਂ ਬਿਨਾ (ਅੱਗ ਦੇ ਇਸ ਭਾਂਬੜ ਤੋਂ) ਪਾਰ ਨਹੀਂ ਲੰਘ ਸਕਦਾ ।੫।

ਤੂੰ ਕੱਚ ਦੀ ਮੁੰਦ੍ਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿਚ ਪਾਈ ਹੋਈ ਹੈ,

ਪਰ ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ (ਅੰਦਰ ਵੱਸਦੇ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ ।

ਜੇਹੜਾ ਮਨੁੱਖ ਜੀਭ ਤੇ ਇੰਦ੍ਰੀ ਦੇ ਚਸਕੇ ਵਿਚ ਫਸਿਆ ਹੋਇਆ ਹੋਵੇ (ਉਹ ਵੇਖਣ ਨੂੰ ਤਾਂ ਮਨੁੱਖ ਹੈ,

ਪਰ ਅਸਲ ਵਿਚ) ਪਸ਼ੂ ਹੈ, (ਬਾਹਰਲੇ ਤਿਆਗੀ ਭੇਖ ਨਾਲ) ਉਸ ਦਾ ਇਹ ਪਸ਼ੂ-ਪੁਣੇ ਦਾ (ਅੰਦਰਲਾ) ਲੱਛਣ ਮਿਟ ਨਹੀਂ ਸਕਦਾ ।੬।

(ਹੇ ਜੋਗੀ! ਖਿੰਥਾ ਮੁੰਦ੍ਰਾ ਆਦਿਕ ਨਾਲ ਤਾਂ ਤਿਆਗੀ ਨਹੀਂ ਬਣ ਜਾਈਦਾ ।

ਸ਼ਬਦ ਤੋਂ ਬਿਨਾ ਜਿਵੇਂ) ਸਾਧਾਰਨ ਜਗਤ ਤ੍ਰੈਗੁਣੀ ਮਾਇਆ ਵਿਚ ਗ੍ਰਸਿਆ ਹੋਇਆ ਹੈ ਤਿਵੇਂ (ਭੇਖਧਾਰੀ) ਜੋਗੀ ਹੈ ।

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ, (ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੀ) ਉਸ ਦੀ ਚਿੰਤਾ ਮਿਟ ਜਾਂਦੀ ਹੈ ।

ਉਹੀ ਮਨੁੱਖ ਪਵਿਤ੍ਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਤੇ ਉਸ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਵੱਸਦਾ ਹੈ, ਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੁਗਤਿ ਨੂੰ ਸਮਝਦਾ ਹੈ ।੭।

(ਹੇ ਜੋਗੀ!) ਤੂੰ ਸਭ ਕੁਝ ਕਰਣ ਦੇ ਸਮਰੱਥ ਪਰਮਾਤਮਾ ਨੂੰ ਸਿਮਰ, ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵੱਸਦਾ ਹੈ ।

ਉਹ ਆਪ ਹੀ ਜਗਤ ਰਚਨਾ ਕਰ ਕੇ ਆਪ ਹੀ ਨਾਸ ਕਰਦਾ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ ।

ਹੇ ਨਾਨਕ! ਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿਤ੍ਰ ਹੈ ਜਿਸ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਦਾ ਹੈ,

ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਹੈ (ਉਸ ਜੋਗੀ ਨੂੰ ਸਾਰਾ ਜਗਤ ਪਿਆਰ ਕਰਦਾ ਹੈ) ।੮।੨।

Source: BaniDB · Read Ang 903 in Sri Guru Granth Sahib Ji