ਹੁਕਮਨਾਮਾ ਸਾਹਿਬ

Hukamnama Sahib

Tuesday, 13 May 2003

ਮੰਗਲਵਾਰ, ੩੦ ਵੈਸਾਖ (ਸੰਮਤ ੫੩੫ ਨਾਨਕਸ਼ਾਹੀ)

Ang 827 · Raag Bilaaval · Guru Arjan Dev Ji

Reading: Permalink

ਗੁਰਮੁਖੀ (Gurmukhi)

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮

raag bilaaval mahalaa panjavaa dhupadhe ghar atthvaa

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥

mai naahee prabh sabh kichh teraa ||

ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥

e'eeghai niragun uooghai saragun kel karat bich suaamee meraa ||1|| rahaau ||

ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥

nagar meh aap baahar fun aapan prabh mere ko sagal baseraa ||

ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥

aape hee raajan aape hee raiaa keh keh Thaakur keh keh cheraa ||1||

ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥

kaa kau dhuraau kaa siau balaba(n)chaa jeh jeh pekhau teh teh neraa ||

ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥

saadh moorat gur bheTio naanak mil saagar boo(n)dh nahee an heraa ||2||1||117||

English Translation

Raag Bilaaval, Fifth Mehla, Dho-Padhay, Eighth House:

One Universal Creator God. By The Grace Of The True Guru:

I am nothing, God; everything is Yours.

In this world, You are the absolute, formless Lord; in the world hereafter, You are the related Lord of form. You play it both ways, O my Lord and Master. ||1||Pause||

You exist within the city, and beyond it as well; O my God, You are everywhere.

You Yourself are the King, and You Yourself are the subject. In one place, You are the Lord and Master, and in another place, You are the slave. ||1||

From whom should I hide? Whom should I try to deceive? Wherever I look, I see Him near at hand.

I have met with Guru Nanak, the Embodiment of the Holy Saints. When the drop of water merges into the ocean, it cannot be distinguished as separate again. ||2||1||117||

ਪੰਜਾਬੀ ਵਿਆਖਿਆ (Punjabi Explanation)

ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ । (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ ।

ਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ । ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ।੧।ਰਹਾਉ।

ਹੇ ਭਾਈ! (ਹਰੇਕ ਸਰੀਰ-) ਨਗਰ ਵਿਚ ਪ੍ਰਭੂ ਆਪ ਹੀ ਹੈ, ਬਾਹਰ (ਸਾਰੇ ਜਗਤ ਵਿਚ) ਭੀ ਆਪ ਹੀ ਹੈ । ਸਭ ਜੀਵਾਂ ਵਿਚ ਮੇਰੇ ਪ੍ਰਭੂ ਦਾ ਹੀ ਨਿਵਾਸ ਹੈ ।

ਹੇ ਭਾਈ! ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਰਈਅਤ ਹੈ । ਕਿਤੇ ਮਾਲਕ ਬਣਿਆ ਹੋਇਆ ਹੈ । ਕਿਤੇ ਸੇਵਕ ਬਣਿਆ ਹੋਇਆ ਹੈ ।੧।

ਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਹਰ ਥਾਂ ਪਰਮਾਤਮਾ ਹੀ (ਹਰੇਕ ਦੇ) ਅੰਗ-ਸੰਗ ਵੱਸ ਰਿਹਾ ਹੈ । (ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ, ਇਸ ਵਾਸਤੇ) ਕਿਸ ਪਾਸੋਂ ਕੋਈ ਝੂਠ-ਲੁਕਾਉ ਕੀਤਾ ਜਾਏ, ਤੇ, ਕਿਸ ਨਾਲ ਕੋਈ ਠੱਗੀ-ਫ਼ਰੇਬ ਕੀਤਾ ਜਾਏ? (ਉਹ ਤਾਂ ਸਭ ਕੁਝ ਵੇਖਦਾ ਜਾਣਦਾ ਹੈ) ।

ਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ ।੨।੧।੧੧੭।

Source: BaniDB · Read Ang 827 in Sri Guru Granth Sahib Ji

On this day in earlier years

  • Monday, 13 May 2002 ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥ Ang 444 · Raag Aasaa