ਹੁਕਮਨਾਮਾ ਸਾਹਿਬ
Hukamnama Sahib
Thursday, 25 December 2003
ਵੀਰਵਾਰ,੧੨ ਪੋਹ (ਸੰਮਤ ੫੩੫ ਨਾਨਕਸ਼ਾਹੀ)
Ang 742
ਗੁਰਮੁਖੀ (Gurmukhi)
ਸੂਹੀ ਮਹਲਾ ੫ ॥
ਦਰਸਨੁ ਦੇਖਿ ਜੀਵਾ ਗੁਰ ਤੇਰਾ ॥
ਪੂਰਨ ਕਰਮੁ ਹੋਇ ਪ੍ਰਭ ਮੇਰਾ ॥ ੧ ॥
ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥
ਦੇਹਿ ਨਾਮੁ ਕਰਿ ਅਪਣੇ ਚੇਰੇ ॥ ੧ ॥ ਰਹਾਉ ॥
ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥
ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥ ੨ ॥
ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥
ਚਰਣ ਕਮਲ ਵਸਹਿ ਮੇਰੈ ਚੀਤਾ ॥ ੩ ॥
ਨਾਨਕੁ ਏਕ ਕਰੈ ਅਰਦਾਸਿ ॥
ਵਿਸਰੁ ਨਾਹੀ ਪੂਰਨ ਗੁਣਤਾਸਿ ॥ ੪ ॥ ੧੮ ॥ ੨੪ ॥
English Translation
SOOHEE, FIFTH MEHL:
Gazing upon the Blessed Vision of Your Darshan, I live. My karma is perfect, O my God. || 1 ||
Please, listen to this prayer, O my God. Please bless me with Your Name, and make me Your chaylaa, Your disciple. || 1 || Pause ||
Please keep me under Your Protection, O God, O Great Giver. By Guru’s Grace, a few people understand this. || 2 ||
Please hear my prayer, O God, my Friend. May Your Lotus Feet abide within my consciousness. || 3 ||
Nanak makes one prayer: may I never forget You, O perfect treasure of virtue. || 4 || 18 || 24 ||
ਪੰਜਾਬੀ ਵਿਆਖਿਆ (Punjabi Explanation)
ਹੇ ਗੁਰੂ! ਤੇਰਾ ਦਰਸ਼ਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ ਤੇ ਮੈਨੂੰ ਗੁਰੂ ਮਿਲ ਜਾਵੇ।੧।
ਹੇ ਮੇਰੇ ਪ੍ਰਭੂ! ਮੇਰੀ ਇਹ ਅਰਜ਼ੋਈ ਸੁਣ, ਗੁਰੂ ਦੇ ਰਾਹੀਂ ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮ ਬਖ਼ਸ਼।੧। ਰਹਾਉ।
ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸ਼ਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।
ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ ਮੇਹਰ ਕਰ ਤੇਰੇ ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।
ਹੇ ਪੂਰਨ ਪ੍ਰਭੂੂ! ਸਭ ਗੁਣਾ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ ਨਾਨਕ ਤੇਰੇ ਦਰ ਤੇ ਇਕ ਅਰਜ਼ ਕਰਦਾ ਹੈ ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ ਨਾਹ ਭੁੱਲ।੪।੧੮।੨੪।
Source: SGPC Official · Read Ang 742 in Sri Guru Granth Sahib Ji