ਹੁਕਮਨਾਮਾ ਸਾਹਿਬ
Hukamnama Sahib
Friday, 03 December 2004
ਸ਼ੁੱਕਰਵਾਰ, ੧੮ ਮੱਘਰ (ਸੰਮਤ ੫੩੬ ਨਾਨਕਸ਼ਾਹੀ)
Ang 500 · Raag Gujri · Guru Arjan Dev Ji
ਗੁਰਮੁਖੀ (Gurmukhi)
ਗੂਜਰੀ ਮਹਲਾ ੫ ॥
goojaree mahalaa panjavaa ||
ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥
apajas miTai hovai jag keerat dharageh baisan paieeaai ||
ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥੧॥
jam kee traas naas hoi khin meh sukh anadh setee ghar jaieeaai ||1||
ਜਾ ਤੇ ਘਾਲ ਨ ਬਿਰਥੀ ਜਾਈਐ ॥
jaa te ghaal na birathee jaieeaai ||
ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥
aaTh pahar simarahu prabh apanaa man tan sadhaa dhiaaieeaai ||1|| rahaau ||
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥
moh saran dheen dhukh bha(n)jan too(n) dheh soiee prabh paieeaai ||
ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥
charan kamal naanak ra(n)g raate har dhaaseh paij rakhaieeaai ||2||13||22||
English Translation
Goojaree, Fifth Mehla:
His bad reputation is erased, he is acclaimed all over the world, and he obtains a seat in the Court of the Lord.
The fear of death is removed in an instant, and he goes to the Lord's House in peace and bliss. ||1||
His works do not go in vain.
Twenty-four hours a day, remember your God in meditation; meditate on Him continually in your mind and body. ||1||Pause||
I seek Your Sanctuary, O Destroyer of the pains of the poor; whatever You give me, God, that is what I receive.
Nanak is imbued with the love of Your lotus feet; O Lord, please preserve the honor of Your slave. ||2||13||22||
ਪੰਜਾਬੀ ਵਿਆਖਿਆ (Punjabi Explanation)
ਗੂਜਰੀ ਪੰਜਵੀਂ ਪਾਤਿਸ਼ਾਹੀ।
(ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਪਹਿਲੀ) ਬਦਨਾਮੀ ਮਿਟ ਜਾਂਦੀ ਹੈ, ਜਗਤ ਵਿਚ ਸੋਭਾ ਹੋਣ ਲੱਗ ਪੈਂਦੀ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲ ਜਾਂਦਾ ਹੈ ।
(ਹੇ ਭਾਈ! ਸਿਮਰਨ ਦੀ ਸਹਾਇਤਾ ਨਾਲ) ਮੌਤ ਦਾ ਸਹਮ ਇਕ ਖਿਨ ਵਿਚ ਮੁੱਕ ਜਾਂਦਾ ਹੈ, ਸੁਖ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਪਹੰੁਚ ਜਾਈਦਾ ਹੈ ।੧।
ਹੇ ਭਾਈ! ਮਨ ਵਿਚ ਹਿਰਦੇ ਵਿਚ ਸਦਾ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ
ਹੇ ਭਾਈ! ਅੱਠੇ ਪਹਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰਹੋ ।
ਹੇ ਨਾਨਕ! (ਆਖ—) ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ । ਜੋ ਕੁਝ ਤੂੰ ਆਪ ਦੇਂਦਾ ਹੈਂ ਜੀਵਾਂ ਨੂੰ ਉਹੀ ਕੁਝ ਮਿਲ ਸਕਦਾ ਹੈ ।
ਤੇਰੇ ਦਾਸ ਤੇਰੇ ਸੋਹਣੇ ਕੋਮਲ ਚਰਨਾਂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੂੰ ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈਂ ।੨।੧੩।੨੨।
Source: BaniDB · Read Ang 500 in Sri Guru Granth Sahib Ji