ਹੁਕਮਨਾਮਾ ਸਾਹਿਬ
Hukamnama Sahib
Friday, 11 March 2005
ਸ਼ੁੱਕਰਵਾਰ, ੨੮ ਫੱਗਣ (ਸੰਮਤ ੫੩੬ ਨਾਨਕਸ਼ਾਹੀ)
Ang 881 · Raag Raamkalee · Guru Raam Daas Ji
ਗੁਰਮੁਖੀ (Gurmukhi)
ਰਾਮਕਲੀ ਮਹਲਾ ੪ ॥
raamakalee mahalaa chauthhaa ||
ਜੇ ਵਡ ਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥
je vadd bhaag hoveh vadd mere jan miladhiaa ddil na laieeaai ||
ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥੧॥
har jan a(n)mirat ku(n)T sar neeke vaddabhaagee tit naavaieeaai ||1||
ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ॥
raam mo kau har jan kaarai laieeaai ||
ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥
hau paanee pakhaa peesau sa(n)t aagai pag mal mal dhoor mukh laieeaai ||1|| rahaau ||
ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ ॥
har jan vadde vadde vadd uooche jo satagur mel milaieeaai ||
ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ ॥੨॥
satagur jevadd avar na koiee mil satagur purakh dhiaaieeaai ||2||
ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ॥
satagur saran pare tin paiaa mere Thaakur laaj rakhaieeaai ||
ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ ॥੩॥
eik apanai suaai aai baheh gur aagai jiau bagul samaadh lagaieeaai ||3||
ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥
bagulaa kaag neech kee sa(n)gat jai kara(n)g bikhoo mukh laieeaai ||
ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥
naanak mel mel prabh sa(n)gat mil sa(n)gat ha(n)s karaieeaai ||4||4||
English Translation
Raamkalee, Fourth Mehla:
If I am blessed with supreme high destiny, I will meet the humble servants of the Lord, without delay.
The Lord's humble servants are pools of ambrosial nectar; by great good fortune, one bathes in them. ||1||
O Lord, let me work for the humble servants of the Lord.
I carry water, wave the fan and grind the corn for them; I massage and wash their feet. I apply the dust of their feet to my forehead. ||1||Pause||
The Lord's humble servants are great, very great, the greatest and most exalted; they lead us to meet the True Guru.
No one else is as great as the True Guru; meeting the True Guru, I meditate on the Lord, the Primal Being. ||2||
Those who seek the Sanctuary of the True Guru find the Lord. My Lord and Master saves their honor.
Some come for their own purposes, and sit before the Guru; they pretend to be in Samaadhi, like storks with their eyes closed. ||3||
Associating with the wretched and the lowly, like the stork and the crow, is like feeding on a carcass of poison.
Nanak: O God, unite me with the Sangat, the Congregation. United with the Sangat, I will become a swan. ||4||4||
ਪੰਜਾਬੀ ਵਿਆਖਿਆ (Punjabi Explanation)
ਰਾਮਕਲੀ ਚੌਥੀ ਪਾਤਿਸ਼ਾਹੀ।
ਹੇ ਭਾਈ! ਸੰਤ ਜਨਾਂ ਨੂੰ ਮਿਲਣ ਵਿਚ ਰਤਾ ਭੀ ਢਿੱਲ ਨਹੀਂ ਕਰਨੀ ਚਾਹੀਦੀ । ਜੇ ਮੇਰੇ ਵੱਡੇ ਭਾਗ ਜਾਗ ਪੈਣ (ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ) ।
ਹੇ ਭਾਈ! ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸੋਹਣੇ ਚਸ਼ਮੇ ਹਨ, ਸੋਹਣੇ ਸਰੋਵਰ ਹਨ । ਉਸ ਚਸ਼ਮੇ ਵਿਚ ਉਸ ਸਰੋਵਰ ਵਿਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ ।੧।
ਹੇ (ਮੇਰੇ) ਰਾਮ! ਮੈਨੂੰ (ਆਪਣੇ) ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ ।
ਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾਂ ਝੱਲਾਂ, (ਆਟਾ) ਪੀਹਾਂ । ਮੈਂ ਸੰਤ ਜਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾਂ ।੧।ਰਹਾਉ।
ਹੇ ਭਾਈ! ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ ।
ਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ । ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ।੨।
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ, ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਮੇਰੇ ਮਾਲਕ-ਪ੍ਰਭੂ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਰੱਖ ਲਈ ।
ਪਰ ਅਨੇਕਾਂ ਬੰਦੇ ਐਸੇ ਭੀ ਹਨ ਜੋ ਆਪਣੀ ਕਿਸੇ ਗ਼ਰਜ਼ ਦੀ ਖ਼ਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੁਲੇ ਵਾਂਗ ਸਮਾਧੀ ਲਾ ਲੈਂਦੇ ਹਨ ।੩।
ਹੇ ਭਾਈ! ਬਗੁਲਾ ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਭੀ ਹਨ, ਤਾਂ ਇਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿਚ ਪਾਂਦੇ ਹਨ ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ—) ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲਾਈ ਰੱਖ । ਗੁਰੂ ਦੀ ਸੰਗਤਿ ਵਿਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ ।੪।੪।
Source: BaniDB · Read Ang 881 in Sri Guru Granth Sahib Ji