ਹੁਕਮਨਾਮਾ ਸਾਹਿਬ

Hukamnama Sahib

Sunday, 02 October 2005

ਐਤਵਾਰ, ੧੭ ਅੱਸੂ (ਸੰਮਤ ੫੩੭ ਨਾਨਕਸ਼ਾਹੀ)

Ang 529 · Raag Dayv Gandhaaree · Guru Arjan Dev Ji

Reading: Permalink

ਗੁਰਮੁਖੀ (Gurmukhi)

ਦੇਵਗੰਧਾਰੀ ਮਹਲਾ ੫ ॥

dhevaga(n)dhaaree mahalaa panjavaa ||

ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥

har praan prabhoo sukhadhaate ||

ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥

gur prasaadh kaahoo jaate ||1|| rahaau ||

ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥

sa(n)t tumaare tumare preetam tin kau kaal na khaate ||

ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥

ra(n)g tumaarai laal bhe hai raam naam ras maate ||1||

ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥

mahaa kilabikh koT dhokh rogaa prabh dhirasaT tuhaaree haate ||

ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥

sovat jaag har har har gaiaa naanak gur charan paraate ||2||8||

English Translation

Dayv-Gandhaaree, Fifth Mehla:

The Lord God is my praanaa, my breath of life; He is the Giver of peace.

By Guru's Grace, only a few know Him. ||1||Pause||

Your Saints are Your Beloveds; death does not consume them.

They are dyed in the deep crimson color of Your Love, and they are intoxicated with the sublime essence of the Lord's Name. ||1||

The greatest sins, and millions of pains and diseases are destroyed by Your Gracious Glance, O God.

While sleeping and waking, Nanak sings the Lord's Name, Har, Har, Har; he falls at the Guru's feet. ||2||8||

ਪੰਜਾਬੀ ਵਿਆਖਿਆ (Punjabi Explanation)

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ!

ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ।

ਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੱੁਚੇ ਜੀਵਨ ਨੂੰ ਮੁਕਾ ਨਹੀਂ ਸਕਦੀ ।

ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ ।੧।

ਹੇ ਪ੍ਰਭੂ! (ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕੋ੍ਰੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ ।

ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ।

Source: BaniDB · Read Ang 529 in Sri Guru Granth Sahib Ji

On this day in earlier years

  • Saturday, 02 October 2004 ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ Ang 625 · Raag Sorath
  • Thursday, 02 October 2003 ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ Ang 764 · Raag Soohee
  • Wednesday, 02 October 2002 ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ Ang 633 · Raag Sorath