ਹੁਕਮਨਾਮਾ ਸਾਹਿਬ
Hukamnama Sahib
Saturday, 31 December 2005
ਸ਼ਨਿੱਚਰਵਾਰ, ੧੭ ਪੋਹ (ਸੰਮਤ ੫੩੭ ਨਾਨਕਸ਼ਾਹੀ)
Ang 847 · Raag Bilaaval · Guru Arjan Dev Ji
ਗੁਰਮੁਖੀ (Gurmukhi)
ਬਿਲਾਵਲੁ ਮਹਲਾ ੫ ਛੰਤ ਮੰਗਲ
bilaaval mahalaa panjavaa chha(n)t ma(n)gal
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸਲੋਕੁ ॥
salok ||
ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥
su(n)dhar saa(n)t dhiaal prabh sarab sukhaa nidh peeau ||
ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥
sukh saagar prabh bheTiaai naanak sukhee hot ih jeeau ||1||
English Translation
Bilaaval, Fifth Mehla, Chhant, Mangal ~ The Song Of Joy:
One Universal Creator God. By The Grace Of The True Guru:
Shalok:
God is beautiful, tranquil and merciful; He is the treasure of absolute peace, my Husband Lord.
Meeting with God, the Ocean of Peace, O Nanak, this soul becomes happy. ||1||
ਪੰਜਾਬੀ ਵਿਆਖਿਆ (Punjabi Explanation)
ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ ਮੰਗਲ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸਲੋਕ।
ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ।
ਹੇ ਨਾਨਕ! ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ।੧।
Source: BaniDB · Read Ang 847 in Sri Guru Granth Sahib Ji