ਹੁਕਮਨਾਮਾ ਸਾਹਿਬ

Hukamnama Sahib

Friday, 15 September 2006

ਸ਼ੁੱਕਰਵਾਰ, ੩੦ ਭਾਦੋਂ (ਸੰਮਤ ੫੩੮ ਨਾਨਕਸ਼ਾਹੀ)

Ang 699 · Raag Jaithsree · Guru Raam Daas Ji

Reading: Permalink

ਗੁਰਮੁਖੀ (Gurmukhi)

ਜੈਤਸਰੀ ਮਹਲਾ ੪ ॥

jaitasaree mahalaa chauthhaa ||

ਆਪੇ ਜੋਗੀ ਜੁਗਤਿ ਜੁਗਾਹਾ ॥

aape jogee jugat jugaahaa ||

ਆਪੇ ਨਿਰਭਉ ਤਾੜੀ ਲਾਹਾ ॥

aape nirabhau taaRee laahaa ||

ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓੁਮਾਹਾ ਰਾਮ ॥੧॥

aape hee aap aap varatai aape naam oumaahaa raam ||1||

ਆਪੇ ਦੀਪ ਲੋਅ ਦੀਪਾਹਾ ॥

aape dheep loa dheepaahaa ||

ਆਪੇ ਸਤਿਗੁਰੁ ਸਮੁੰਦੁ ਮਥਾਹਾ ॥

aape satigur samu(n)dh mathaahaa ||

ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥

aape math math tat kaddaae jap naam ratan oumaahaa raam ||2||

ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥

sakhee milahu mil gun gaavaahaa ||

ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥

gurmukh naam japahu har laahaa ||

ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

har har bhagat dhiraRee man bhaiee har har naam oumaahaa raam ||3||

ਆਪੇ ਵਡ ਦਾਣਾ ਵਡ ਸਾਹਾ ॥

aape vadd dhaanaa vadd saahaa ||

ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥

gurmukh poo(n)jee naam visaahaa ||

ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥

har har dhaat karahu prabh bhaavai gun naanak naam oumaahaa raam ||4||4||10||

English Translation

Jaitsree, Fourth Mehla:

He Himself is the Yogi, and the way throughout the ages.

The Fearless Lord Himself is absorbed in Samaadhi.

He Himself, all by Himself, is all-pervading; He Himself blesses us with sincere love for the Naam, the Name of the Lord. ||1||

He Himself is the lamp, and the Light pervading all the worlds.

He Himself is the True Guru; He Himself churns the ocean.

He Himself churns it, churning up the essence; meditating on the jewel of the Naam, sincere love comes to the surface. ||2||

O my companions, let us meet and join together, and sing His Glorious Praises.

As Gurmukh, chant the Naam, and earn the profit of the Lord's Name.

Devotional worship of the Lord, Har, Har, has been implanted within me; it is pleasing to my mind. The Name of the Lord, Har, Har, brings a sincere love. ||3||

He Himself is supremely wise, the greatest King.

As Gurmukh, purchase the merchandise of the Naam.

O Lord God, Har, Har, bless me with such a gift, that Your Glorious Virtues seem pleasing to me; Nanak is filled with sincere love and yearning for the Lord. ||4||4||10||

ਪੰਜਾਬੀ ਵਿਆਖਿਆ (Punjabi Explanation)

ਜੈਤਸਰੀ ਚੌਥੀ ਪਾਤਿਸ਼ਾਹੀ।

ਹੇ ਭਾਈ! ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਸਭ ਜੁਗਾਂ ਵਿਚ ਜੋਗ ਦੀ ਜੁਗਤਿ ਹੈ,

ਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ

ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਵਿਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ।੧।

ਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ ।

ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ ।

ਆਪ ਹੀ (ਬਾਣੀ ਦੇ ਸਮੁੰਦਰ ਨੂੰ) ਰਿੜਕ ਰਿੜਕ (ਵਿਚਾਰ-ਵਿਚਾਰ) ਕੇ (ਇਸ ਵਿਚੋਂ) ਮੱਖਣ (ਅਸਲੀਅਤ) ਲਭਾਂਦਾ ਹੈ, ਆਪ ਹੀ (ਆਪਣਾ) ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ ।੨।

ਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ

ਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ

ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ ।

ਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ

ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰੋ

ਹੇ ਨਾਨਕ! (ਆਖ—) ਹੇ ਹਰੀ! ਹੇ ਪ੍ਰਭੂ! (ਮੈਨੂੰ ਆਪਣੇ ਨਾਮ ਦੀ) ਦਾਤਿ ਬਖ਼ਸ਼, ਜੇ ਤੈਨੂੰ ਚੰਗਾ ਲੱਗੇ, ਤਾਂ ਮੇਰੇ ਅੰਦਰ ਤੇਰਾ ਨਾਮ ਵੱਸੇ, ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਉ ਪੈਦਾ ਹੋਵੇ ।੪।੪।੧੦।

Source: BaniDB · Read Ang 699 in Sri Guru Granth Sahib Ji

On this day in earlier years

  • Thursday, 15 September 2005 ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ Ang 663 · Raag Dhanaasree
  • Wednesday, 15 September 2004 ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ Ang 676 · Raag Dhanaasree
  • Monday, 15 September 2003 ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ Ang 722 · Raag Tilang