ਹੁਕਮਨਾਮਾ ਸਾਹਿਬ

Hukamnama Sahib

Friday, 27 October 2006

ਸ਼ੁੱਕਰਵਾਰ, ੧੧ ਕੱਤਕ (ਸੰਮਤ ੫੩੮ ਨਾਨਕਸ਼ਾਹੀ)

Ang 737 · Raag Soohee · Guru Arjan Dev Ji

Reading: Permalink

ਗੁਰਮੁਖੀ (Gurmukhi)

ਸੂਹੀ ਮਹਲਾ ੫ ॥

soohee mahalaa panjavaa ||

ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥

girahu vas gur keenaa hau ghar kee naar ||

ਦਸ ਦਾਸੀ ਕਰਿ ਦੀਨੀ ਭਤਾਰਿ ॥

dhas dhaasee kar dheenee bhataar ||

ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥

sagal samagree mai ghar kee joRee ||

ਆਸ ਪਿਆਸੀ ਪਿਰ ਕਉ ਲੋੜੀ ॥੧॥

aas piaasee pir kau loRee ||1||

ਕਵਨ ਕਹਾ ਗੁਨ ਕੰਤ ਪਿਆਰੇ ॥

kavan kahaa gun ka(n)t piaare ||

ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥

sughaR saroop dhiaal muraare ||1|| rahaau ||

ਸਤੁ ਸੀਗਾਰੁ ਭਉ ਅੰਜਨੁ ਪਾਇਆ ॥

sat seegaar bhau a(n)jan paiaa ||

ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥

a(n)mirat naam ta(n)bol mukh khaiaa ||

ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥

ka(n)gan basatr gahane bane suhaave ||

ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥

dhan sabh sukh paavai jaa(n) pir ghar aavai ||2||

ਗੁਣ ਕਾਮਣ ਕਰਿ ਕੰਤੁ ਰੀਝਾਇਆ ॥

gun kaaman kar ka(n)t reejhaiaa ||

ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥

vas kar leenaa gur bharam chukaiaa ||

ਸਭ ਤੇ ਊਚਾ ਮੰਦਰੁ ਮੇਰਾ ॥

sabh te uoochaa ma(n)dhar meraa ||

ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥

sabh kaaman tiaagee priau preetam meraa ||3||

ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥

pragaTiaa soor jot ujeeaaraa ||

ਸੇਜ ਵਿਛਾਈ ਸਰਧ ਅਪਾਰਾ ॥

sej vichhaiee saradh apaaraa ||

ਨਵ ਰੰਗ ਲਾਲੁ ਸੇਜ ਰਾਵਣ ਆਇਆ ॥

nav ra(n)g laal sej raavan aaiaa ||

ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥

jan naanak pir dhan mil sukh paiaa ||4||4||

English Translation

Soohee, Fifth Mehla:

The Giver has put this household of my being under my own control. I am now the mistress of the Lord's Home.

My Husband Lord has made the ten senses and organs of actions my slaves.

I have gathered together all the faculties and facilities of this house.

I am thirsty with desire and longing for my Husband Lord. ||1||

What Glorious Virtues of my Beloved Husband Lord should I describe?

He is All-knowing, totally beautiful and merciful; He is the Destroyer of ego. ||1||Pause||

I am adorned with Truth, and I have applied the mascara of the Fear of God to my eyes.

I have chewed the betel-leaf of the Ambrosial Naam, the Name of the Lord.

My bracelets, robes and ornaments beautifully adorn me.

The soul-bride becomes totally happy, when her Husband Lord comes to her home. ||2||

By the charms of virtue, I have enticed and fascinated my Husband Lord.

He is under my power - the Guru has dispelled my doubts.

My mansion is lofty and elevated.

Renouncing all other brides, my Beloved has become my lover. ||3||

The sun has risen, and its light shines brightly.

I have prepared my bed with infinite care and faith.

My Darling Beloved is new and fresh; He has come to my bed to enjoy me.

O Servant Nanak, my Husband Lord has come; the soul-bride has found peace. ||4||4||

ਪੰਜਾਬੀ ਵਿਆਖਿਆ (Punjabi Explanation)

ਸੂਹੀ ਪੰਜਵੀਂ ਪਾਤਿਸ਼ਾਹੀ।

(ਹੇ ਸਖੀ!) ਉਸ ਖਸਮ-ਪ੍ਰਭੂ ਨੇ ਗੁਰੂ ਦੀ ਰਾਹੀਂ (ਮੇਰਾ) ਸਰੀਰ-ਘਰ (ਮੇਰੇ) ਵੱਸ ਵਿਚ ਕਰ ਦਿੱਤਾ ਹੈ (ਹੁਣ) ਮੈਂ (ਉਸ ਦੀ ਕਿਰਪਾ ਨਾਲ ਇਸ) ਘਰ ਦੀ ਮਾਲਕਾ ਬਣ ਗਈ ਹਾਂ ।

ਉਸ ਖਸਮ ਨੇ ਦਸਾਂ ਹੀ ਇੰਦ੍ਰਿਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ

ਉੱਚੇ ਆਤਮਕ ਗੁਣਾਂ ਦਾ) ਮੈਂ ਆਪਣੇ ਸਰੀਰ-ਘਰ ਦਾ ਸਾਰਾ ਸਾਮਾਨ ਜੋੜ ਕੇ (ਸਜਾ ਕੇ) ਰੱਖ ਦਿੱਤਾ ਹੈ

ਹੁਣ ਮੈਂ ਪ੍ਰਭੂ-ਪਤੀ ਦੇ ਦਰਸਨ ਦੀ ਆਸ ਤੇ ਤਾਂਘ ਵਿਚ ਉਸ ਦੀ ਉਡੀਕ ਕਰ ਰਹੀ ਹਾਂ ।੧।

ਪ੍ਰਭੂ-ਕੰਤ ਦੇ ਮੈਂ ਕੇਹੜੇ ਕੇਹੜੇ ਗੁਣ ਦੱਸਾਂ?

(ਹੇ ਸਖੀ!) ਸੁਚੱਜੇ, ਦਇਆਵਾਨ।੧।ਰਹਾਉ।

(ਹੇ ਸਖੀ! ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਸੁੱਚੇ ਆਚਰਨ ਨੂੰ ਮੈਂ (ਆਪਣੇ ਜੀਵਨ ਦਾ) ਸਿੰਗਾਰ ਬਣਾ ਲਿਆ ਹੈ, ਉਸ ਦੇ ਡਰ-ਅਦਬ (ਦਾ) ਮੈਂ (ਅੱਖਾਂ ਵਿਚ) ਸੁਰਮਾ ਪਾ ਲਿਆ ਹੈ

(ਉਸ ਦੀ ਮੇਹਰ ਨਾਲ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਪਾਨ ਮੈਂ ਮੂੰਹ ਨਾਲ ਖਾਧਾ ਹੈ

ਹੇ ਸਖੀ! ਜਦੋਂ ਪ੍ਰਭੂ-ਪਤੀ ਹਿਰਦੇ-ਘਰ ਵਿਚ ਆ ਵੱਸਦਾ ਹੈ, ਤਦੋਂ ਜੀਵ-ਇਸਤ੍ਰੀ ਸਾਰੇ ਸੁਖ ਹਾਸਲ ਕਰ ਲੈਂਦੀ ਹੈ, ਉਸ ਦੇ ਕੰਗਣ, ਕੱਪੜੇ, ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਹਨ

(ਸਾਰੇ ਧਾਰਮਿਕ ਉੱਦਮ ਸਫਲ ਹੋ ਜਾਂਦੇ ਹਨ) ।੨।

ਹੇ ਸਖੀ! ਗੁਰੂ ਨੇ (ਜਿਸ ਜੀਵ-ਇਸਤ੍ਰੀ ਦੀ) ਭਟਕਣਾ ਦੂਰ ਕਰ ਦਿੱਤੀ, ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਵੱਸ ਵਿਚ ਕਰ ਲਿਆ, ਗੁਣਾਂ ਦੇ ਟੂਣੇ ਬਣਾ ਕੇ ਉਸ ਨੇ ਪ੍ਰਭੂ-ਪਤੀ ਨੂੰ ਖ਼ੁਸ਼ ਕਰ ਲਿਆ

(ਹੇ ਸਖੀ! ਉਸ ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਮੇਰਾ ਹਿਰਦਾ

ਘਰ ਸਭ (ਵਾਸਨਾਵਾਂ) ਤੋਂ ਉੱਚਾ ਹੋ ਗਿਆ ਹੈ ।

ਹੋਰ ਸਾਰੀਆਂ ਇਸਤ੍ਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ ।੩।

ਹੇ ਸਖੀ! (ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ) ਸੂਰਜ ਚੜ੍ਹ ਪਿਆ ਹੈ, (ਆਤਮਕ ਜੀਵਨ ਦੀ) ਜੋਤਿ ਜਗ ਪਈ ਹੈ

ਬੇਅੰਤ ਪ੍ਰਭੂ ਦੀ ਸਰਧਾ ਦੀ ਸੇਜ ਮੈਂ ਵਿਛਾ ਦਿੱਤੀ ਹੈ (ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਪੂਰੀ ਸਰਧਾ ਬਣ ਗਈ ਹੈ),

ਹੁਣ ਆਪਣੀ ਮੇਹਰ ਨਾਲ ਹੀ) ਉਹ ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉਤੇ ਆ ਬੈਠਾ ਹੈ

ਹੇ ਦਾਸ ਨਾਨਕ! (ਆਖ—) ਪ੍ਰਭੂ-ਪਤੀ ਨੂੰ ਮਿਲ ਕੇ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ ।੪।੪।

Source: BaniDB · Read Ang 737 in Sri Guru Granth Sahib Ji

On this day in earlier years

  • Thursday, 27 October 2005 ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ Ang 737 · Raag Soohee
  • Wednesday, 27 October 2004 ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥ Ang 709 · Raag Jaithsree
  • Monday, 27 October 2003 ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥ Ang 768 · Raag Soohee
  • Sunday, 27 October 2002 ਜੇ ਭੁਲੀ ਜੇ ਚੁਕੀ ਸਾੲਂੀ ਭੀ ਤਹਿੰਜੀ ਕਾਢੀਆ ॥ Ang 761 · Raag Soohee