ਹੁਕਮਨਾਮਾ ਸਾਹਿਬ

Hukamnama Sahib

Friday, 13 July 2007

ਸ਼ੁੱਕਰਵਾਰ, ੨੯ ਹਾੜ (ਸੰਮਤ ੫੩੯ ਨਾਨਕਸ਼ਾਹੀ)

Ang 812 · Raag Bilaaval · Guru Arjan Dev Ji

Reading: Permalink

ਗੁਰਮੁਖੀ (Gurmukhi)

ਬਿਲਾਵਲੁ ਮਹਲਾ ੫ ॥

bilaaval mahalaa panjavaa ||

ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥

maaTee te jin saajiaa kar dhuralabh dheh ||

ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ ॥੧॥

anik chhidhr man meh ddake niramal dhirasaTeh ||1||

ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥

kiau bisarai prabh manai te jis ke gun eh ||

ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥੧॥ ਰਹਾਉ ॥

prabh taj rache j aan siau so raleeaai kheh ||1|| rahaau ||

ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥

simarahu simarahu saas saas mat bilam kareh ||

ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥੨॥

chhodd prapa(n)ch prabh siau rachahu taj kooRe neh ||2||

ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ॥

jin anik ek bahu ra(n)g ke'ee hai hosee eh ||

ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ ॥੩॥

kar sevaa tis paarabraham gur te mat leh ||3||

ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ ॥

uooche te uoochaa vaddaa sabh sa(n)g baraneh ||

ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ॥੪॥੧੭॥੪੭॥

dhaas dhaas ko dhaasaraa naanak kar leh ||4||17||47||

English Translation

Bilaaval, Fifth Mehla:

He fashioned you from clay, and made your priceless body.

He covers the many faults in your mind, and makes you look immaculate and pure. ||1||

So why do you forget God from your mind? He has done so many good things for you.

One who forsakes God, and blends himself with another, in the end is blended with dust. ||1||Pause||

Meditate, meditate in remembrance with each and every breath - do not delay!

Renounce worldly affairs, and merge yourself into God; forsake false loves. ||2||

He is many, and He is One; He takes part in the many plays. This is as He is, and shall be.

So serve that Supreme Lord God, and accept the Guru's Teachings. ||3||

God is said to be the highest of the high, the greatest of all, our companion.

Please, let Nanak be the slave of the slave of Your slaves. ||4||17||47||

ਪੰਜਾਬੀ ਵਿਆਖਿਆ (Punjabi Explanation)

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਹੇ ਭਾਈ! ਜਿਸ ਪਰਮਾਤਮਾ ਨੇ (ਜੀਵ ਦਾ) ਦੁਰਲੱਭ ਮਨੁੱਖਾ ਸਰੀਰ ਬਣਾ ਕੇ ਮਿੱਟੀ ਤੋਂ ਇਸ ਨੂੰ ਪੈਦਾ ਕਰ ਦਿੱਤਾ,

ਉਸ ਨੇ ਹੀ ਜੀਵ ਦੇ ਅਨੇਕਾਂ ਹੀ ਐਬ ਉਸ ਦੇ ਮਨ ਵਿਚ ਲੁਕਾ ਰੱਖੇ ਹਨ, ਜੀਵ ਦਾ ਸਰੀਰ ਫਿਰ ਭੀ ਸਾਫ਼-ਸੁਥਰਾ ਦਿੱਸਦਾ ਹੈ ।੧।

ਹੇ ਭਾਈ! ਜਿਸ (ਪਰਮਾਤਮਾ) ਦੇ ਇਹ (ਅਨੇਕਾਂ) ਗੁਣ ਹਨ, ਉਹ ਸਾਡੇ ਮਨ ਤੋਂ ਕਦੇ ਭੀ ਭੁੱਲਣਾ ਨਹੀਂ ਚਾਹੀਦਾ ।

ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਛੱਡ ਕੇ ਹੋਰ ਹੋਰ ਪਦਾਰਥਾਂ ਨਾਲ ਮੋਹ ਬਣਾਂਦਾ ਹੈ, ਉਹ ਮਿੱਟੀ ਵਿਚ ਰਲ ਜਾਂਦਾ ਹੈ (ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ) ।੧।ਰਹਾਉ।

ਹੇ ਭਾਈ! ਹਰੇਕ ਸਾਹ ਦੇ ਨਾਲ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ । ਵੇਖਣਾ, ਰਤਾ ਭੀ ਢਿੱਲ ਨਾਹ ਕਰਨੀ ।

ਹੇ ਭਾਈ! ਦੁਨੀਆ ਦੇ ਨਾਸਵੰਤ ਪਦਾਰਥਾਂ ਦਾ ਪਿਆਰ ਤਿਆਗ ਕੇ, ਦਿੱਸਦੇ ਜਗਤ ਦਾ ਮੋਹ ਛੱਡ ਕੇ, ਪਰਮਾਤਮਾ ਨਾਲ ਪਿਆਰ ਬਣਾਈ ਰੱਖੋ ।੨।

ਹੇ ਭਾਈ! ਜਿਸ ਇੱਕ ਪਰਮਾਤਮਾ ਨੇ (ਆਪਣੇ ਆਪ ਤੋਂ ਜਗਤ ਦੇ) ਇਹ ਅਨੇਕਾਂ ਬਹੁਤ ਰੰਗ ਬਣਾ ਦਿੱਤੇ ਹਨ, ਉਹ ਹੁਣ ਭੀ (ਹਰ ਥਾਂ) ਮੌਜੂਦ ਹੈ, ਅਗਾਂਹ ਨੂੰ ਭੀ (ਸਦਾ) ਕਾਇਮ ਰਹੇਗਾ ।

ਗੁਰੂ ਤੋਂ ਸਿੱਖਿਆ ਲੈ ਕੇ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ ।੩।

ਹੇ ਭਾਈ! ਉਹ ਪ੍ਰਭੂ (ਜਗਤ ਦੀਆਂ) ਉੱਚੀਆਂ ਤੋ ਉੱਚੀਆਂ ਹਸਤੀਆਂ ਨਾਲੋਂ ਭੀ ਉੱਚਾ ਹੈ, ਵੱਡਿਆਂ ਤੋਂ ਭੀ ਵੱਡਾ ਹੈ, ਉਂਞ ਉਹ ਸਾਰੇ ਜੀਵਾਂ ਦੇ ਨਾਲ (ਵੱਸਦਾ ਭੀ) ਦੱਸਿਆ ਜਾਂਦਾ ਹੈ ।

ਹੇ ਨਾਨਕ! (ਉਸ ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ ਆਖ—ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਛੋਟਾ ਜਿਹਾ ਦਾਸ ਬਣਾ ਲੈ ।੪।੧੭।੪੭।

Source: BaniDB · Read Ang 812 in Sri Guru Granth Sahib Ji

On this day in earlier years

  • Thursday, 13 July 2006 ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ Ang 617 · Raag Sorath
  • Wednesday, 13 July 2005 ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ Ang 621 · Raag Sorath
  • Tuesday, 13 July 2004 ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥ Ang 900 · Raag Raamkalee
  • Sunday, 13 July 2003 ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥ Ang 601 · Raag Sorath
  • Saturday, 13 July 2002 ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥ Ang 442 · Raag Aasaa