ਹੁਕਮਨਾਮਾ ਸਾਹਿਬ

Hukamnama Sahib

Monday, 05 May 2008

ਸੋਮਵਾਰ, ੨੩ ਵੈਸਾਖ (ਸੰਮਤ ੫੪੦ ਨਾਨਕਸ਼ਾਹੀ)

Ang 562 · Raag Vadhans · Guru Arjan Dev Ji

Reading: Permalink

ਗੁਰਮੁਖੀ (Gurmukhi)

ਵਡਹੰਸੁ ਮਹਲਾ ੫ ਘਰੁ ੧

vaddaha(n)s mahalaa panjavaa ghar pehilaa

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਅਤਿ ਊਚਾ ਤਾ ਕਾ ਦਰਬਾਰਾ ॥

at uoochaa taa kaa dharabaaraa ||

ਅੰਤੁ ਨਾਹੀ ਕਿਛੁ ਪਾਰਾਵਾਰਾ ॥

a(n)t naahee kichh paaraavaaraa ||

ਕੋਟਿ ਕੋਟਿ ਕੋਟਿ ਲਖ ਧਾਵੈ ॥

koT koT koT lakh dhaavai ||

ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥

eik til taa kaa mahal na paavai ||1||

ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥

suhaavee kaunu su velaa jit prabh melaa ||1|| rahaau ||

ਲਾਖ ਭਗਤ ਜਾ ਕਉ ਆਰਾਧਹਿ ॥

laakh bhagat jaa kau aaraadheh ||

ਲਾਖ ਤਪੀਸਰ ਤਪੁ ਹੀ ਸਾਧਹਿ ॥

laakh tapeesar tap hee saadheh ||

ਲਾਖ ਜੋਗੀਸਰ ਕਰਤੇ ਜੋਗਾ ॥

laakh jogeesar karate jogaa ||

ਲਾਖ ਭੋਗੀਸਰ ਭੋਗਹਿ ਭੋਗਾ ॥੨॥

laakh bhogeesar bhogeh bhogaa ||2||

ਘਟਿ ਘਟਿ ਵਸਹਿ ਜਾਣਹਿ ਥੋਰਾ ॥

ghaT ghaT vaseh jaaneh thoraa ||

ਹੈ ਕੋਈ ਸਾਜਣੁ ਪਰਦਾ ਤੋਰਾ ॥

hai koiee saajan paradhaa toraa ||

ਕਰਉ ਜਤਨ ਜੇ ਹੋਇ ਮਿਹਰਵਾਨਾ ॥

karau jatan je hoi miharavaanaa ||

ਤਾ ਕਉ ਦੇਈ ਜੀਉ ਕੁਰਬਾਨਾ ॥੩॥

taa kau dheiee jeeau kurabaanaa ||3||

ਫਿਰਤ ਫਿਰਤ ਸੰਤਨ ਪਹਿ ਆਇਆ ॥

firat firat sa(n)tan peh aaiaa ||

ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥

dhookh bhram hamaaraa sagal miTaiaa ||

ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥

mahal bulaiaa prabh a(n)mrit bhoo(n)chaa ||

ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥

kahu naanak prabh meraa uoochaa ||4||1||

English Translation

Wadahans, Fifth Mehla, First House:

One Universal Creator God. By The Grace Of The True Guru:

His Darbaar, His Court, is the most lofty and exalted.

It has no end or limitations.

Millions, millions, tens of millions seek,

but they cannot find even a tiny bit of His Mansion. ||1||

What is that auspicious moment, when God is met? ||1||Pause||

Tens of thousands of devotees worship Him in adoration.

Tens of thousands of ascetics practice austere discipline.

Tens of thousands of Yogis practice Yoga.

Tens of thousands of pleasure seekers seek pleasure. ||2||

He dwells in each and every heart, but only a few know this.

Is there any friend who can rip apart the screen of separation?

I can only make the effort, if the Lord is merciful to me.

I sacrifice my body and soul to Him. ||3||

After wandering around for so long, I have finally come to the Saints;

all of my pains and doubts have been eradicated.

God summoned me to the Mansion of His Presence, and blessed me with the Ambrosial Nectar of His Name.

Says Nanak, my God is lofty and exalted. ||4||1||

ਪੰਜਾਬੀ ਵਿਆਖਿਆ (Punjabi Explanation)

ਵਡਹੰਸ ਪੰਜਵੀਂ ਪਾਤਿਸ਼ਾਹੀ।

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹੇ ਭਾਈ! ਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ

ਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ ।

ਮਨੁੱਖ ਲੱਖਾਂ ਵਾਰੀ ਜਤਨ ਕਰੇ ਕੋ੍ਰੜਾਂ ਵਾਰੀ ਜਤਨ ਕਰੇ

(ਪਰ ਆਪਣੇ ਜਤਨਾਂ ਨਾਲ) ਪਰਮਾਤਮਾ ਦੀ ਹਜ਼ੂਰੀ ਰਤਾ ਭਰ ਭੀ ਹਾਸਲ ਨਹੀਂ ਕਰ ਸਕਦਾ ।੧।

ਹੇ ਭਾਈ! ਉਹ ਕੈਸਾ ਸੋਹਣਾ ਸਮਾ ਹੁੰਦਾ ਹੈ! ਉਹ ਕੈਸੀ ਸੋਹਣੀ ਘੜੀ ਹੁੰਦੀ ਹੈ, ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ।੧।ਰਹਾਉ।

ਹੇ ਭਾਈ! ਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ

(ਜਿਸ ਦੇ ਮਿਲਾਪ ਦੀ ਖ਼ਾਤਰ) ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ

ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ-ਸਾਧਨ ਕਰਦੇ ਰਹਿੰਦੇ ਹਨ

ਲੱਖਾਂ ਹੀ ਵੱਡੇ ਵੱਡੇ ਭੋਗੀ (ਜਿਸ ਦੇ ਦਿੱਤੇ) ਪਦਾਰਥ ਭੋਗਦੇ ਰਹਿੰਦੇ ਹਨ (ਉਸ ਦਾ ਅੰਤ ਕੋਈ ਨਹੀਂ ਪਾ ਸਕਿਆ) ।੨।

ਹੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਪਰ ਬਹੁਤ ਥੋੜੇ ਮਨੁੱਖ (ਇਸ ਭੇਤ ਨੂੰ) ਜਾਣਦੇ ਹਨ

(ਕਿਉਂਕਿ ਜੀਵਾਂ ਦੇ ਅੰਦਰ ਤੇਰੇ ਨਾਲੋਂ ਵਿੱਥ ਬਣੀ ਰਹਿੰਦੀ ਹੈ) ਕੋਈ ਵਿਰਲਾ ਹੀ ਗੁਰਮੁਖਿ ਹੁੰਦਾ ਹੈ ਜੇਹੜਾ (ਉਸ) ਵਿੱਥ ਨੂੰ ਦੂਰ ਕਰਦਾ ਹੈ ।

ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ

ਮੈਂ ਜਤਨ ਕਰਦਾ ਹਾਂ ਕਿ ਉਹ ਗੁਰਮੁਖ ਮੇਰੇ ਉਤੇ ਦਇਆਵਾਨ ਹੋਵੇ ।੩।

ਹੇ ਭਾਈ! ਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਪਹੁੰਚਿਆ

(ਗੁਰੂ ਨੇ) ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ ।

(ਗੁਰੂ ਦੀ ਕਿਰਪਾ ਨਾਲ ਪ੍ਰਭੂ ਨੇ ਮੈਨੂੰ) ਆਪਣੀ ਹਜ਼ੂਰੀ ਵਿਚ ਸੱਦ ਲਿਆ (ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ, ਤੇ,)

ਮੈਂ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ । ਹੇ ਨਾਨਕ! ਆਖ—ਮੇਰਾ ਪ੍ਰਭੂ ਸਭ ਤੋਂ ਉੱਚਾ ਹੈ ।੪।੧।

Source: BaniDB · Read Ang 562 in Sri Guru Granth Sahib Ji

On this day in earlier years

  • Saturday, 05 May 2007 ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ Ang 659 · Raag Sorath
  • Friday, 05 May 2006 ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ Ang 753 · Raag Soohee
  • Thursday, 05 May 2005 ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ Ang 471 · Raag Aasaa
  • Wednesday, 05 May 2004 ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ Ang 733 · Raag Soohee
  • Monday, 05 May 2003 ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ Ang 816 · Raag Bilaaval