ਹੁਕਮਨਾਮਾ ਸਾਹਿਬ

Hukamnama Sahib

Wednesday, 28 May 2008

ਬੁੱਧਵਾਰ, ੧੫ ਜੇਠ (ਸੰਮਤ ੫੪੦ ਨਾਨਕਸ਼ਾਹੀ)

Ang 800 · Raag Bilaaval · Guru Raam Daas Ji

Reading: Permalink

ਗੁਰਮੁਖੀ (Gurmukhi)

ਬਿਲਾਵਲੁ ਮਹਲਾ ੪ ॥

bilaaval mahalaa chauthhaa ||

ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥

anadh mool dhiaaio purakhotam anadhin anadh ana(n)dhe ||

ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥

dharam rai kee kaan chukaiee sabh chooke jam ke chha(n)dhe ||1||

ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥

jap man har har naam guobi(n)dhe ||

ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥

vaddabhaagee gur satigur paiaa gun gaae paramaana(n)dhe ||1|| rahaau ||

ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥

saakat mooR maiaa ke badhik vich maiaa fireh fira(n)dhe ||

ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥

tirasanaa jalat kirat ke baadhe jiau telee baladh bhava(n)dhe ||2||

ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥

gurmukh sev lage se udhare vaddabhaagee sev kara(n)dhe ||

ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥

jin har japiaa tin fal paiaa sabh tooTe maiaa fa(n)dhe ||3||

ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥

aape Thaakur aape sevak sabh aape aap govi(n)dhe ||

ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥

jan naanak aape aap sabh varatai jiau raakhai tivai raha(n)dhe ||4||6||

English Translation

Bilaaval, Fourth Mehla:

I meditate on the source of bliss, the Sublime Primal Being; night and day, I am in ecstasy and bliss.

The Righteous Judge of Dharma has no power over me; I have cast off all subservience to the Messenger of Death. ||1||

Meditate, O mind, on the Naam, the Name of the Lord of the Universe.

By great good fortune, I have found the Guru, the True Guru; I sing the Glorious Praises of the Lord of supreme bliss. ||1||Pause||

The foolish faithless cynics are held captive by Maya; in Maya, they continue wandering, wandering around.

Burnt by desire, and bound by the karma of their past actions, they go round and round, like the ox at the mill press. ||2||

The Gurmukhs, who focus on serving the Guru, are saved; by great good fortune, they perform service.

Those who meditate on the Lord obtain the fruits of their rewards, and the bonds of Maya are all broken. ||3||

He Himself is the Lord and Master, and He Himself is the servant. The Lord of the Universe Himself is all by Himself.

O servant Nanak, He Himself is All-pervading; as He keeps us, we remain. ||4||6||

ਪੰਜਾਬੀ ਵਿਆਖਿਆ (Punjabi Explanation)

ਬਿਲਾਵਲ ਚੌਥੀ ਪਾਤਿਸ਼ਾਹੀ।

ਹੇ ਮਨ! ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿਚ ਲੀਨ ਰਹਿੰਦਾ ਹੈ,

ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ ।੧।

ਹੇ (ਮੇਰੇ) ਮਨ! ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ ।

ਜਿਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਦੇ ਗੁਣ ਗਾਂਦਾ ਹੈ (ਸੋ, ਹੇ ਮਨ! ਗੁਰੂ ਦੀ ਸਰਨ ਪਉ) ।੧।ਰਹਾਉ।

ਹੇ ਮਨ! ਪਰਮਾਤਮਾ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਮਾਇਆ (ਦੇ ਮੋਹ) ਵਿਚ ਬੱਝੇ ਰਹਿੰਦੇ ਹਨ, ਅਤੇ ਮਾਇਆ ਦੀ ਖ਼ਾਤਰ ਹੀ ਸਦਾ ਭਟਕਦੇ ਰਹਿੰਦੇ ਹਨ ।

ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਉਹ ਮਨੁੱਖ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੇ ਰਹਿੰਦੇ ਹਨ ਅਤੇ (ਜਨਮ ਮਰਨ ਦੇ ਗੇੜ ਵਿਚ) ਭੌਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦੁਆਲੇ ਸਦਾ ਭੌਂਦੇ ਹਨ ।੨।

ਹੇ ਮਨ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗ ਪਏ, ਉਹ (ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਗਏ । (ਪਰ, ਹੇ ਮਨ!) ਵੱਡੇ ਭਾਗਾਂ ਵਾਲੇ ਮਨੁੱਖ ਹੀ ਸੇਵਾ-ਭਗਤੀ ਕਰਦੇ ਹਨ ।

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ (ਤ੍ਰਿਸ਼ਨਾ-ਅੱਗ ਵਿਚ ਸੜਨ ਤੋਂ ਬਚਣ ਦਾ) ਫਲ ਪ੍ਰਾਪਤ ਕਰ ਲਿਆ । ਉਹਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਹੀਆਂ ਟੁੱਟ ਜਾਂਦੀਆਂ ਹਨ ।੩।

(ਪਰ ਹੇ ਮਨ!) ਪ੍ਰਭੂ ਆਪ ਹੀ (ਜੀਵਾਂ ਦਾ) ਮਾਲਕ ਹੈ (ਸਭ ਵਿਚ ਵਿਆਪਕ ਹੋ ਕੇ) ਆਪ ਹੀ (ਆਪਣੀ) ਸੇਵਾ-ਭਗਤੀ ਕਰਨ ਵਾਲਾ ਹੈ, ਹਰ ਥਾਂ ਗੋਬਿੰਦ-ਪ੍ਰਭੂ ਆਪ ਹੀ ਆਪ ਮੌਜੂਦ ਹੈ ।

ਹੇ ਦਾਸ ਨਾਨਕ! ਹਰ ਥਾਂ ਪ੍ਰਭੂ ਆਪ ਹੀ ਆਪ ਵੱਸ ਰਿਹਾ ਹੈ । ਜਿਵੇਂ ਉਹ (ਜੀਵਾਂ ਨੂੰ) ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਬਾਹ ਕਰਦੇ ਹਨ (ਕੋਈ ਉਸ ਦਾ ਸਿਮਰਨ ਕਰਦੇ ਹਨ, ਕੋਈ ਮਾਇਆ ਵਿਚ ਭਟਕਦੇ ਹਨ) ।੪।੬।

Source: BaniDB · Read Ang 800 in Sri Guru Granth Sahib Ji

On this day in earlier years

  • Monday, 28 May 2007 ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ Ang 581 · Raag Vadhans
  • Sunday, 28 May 2006 ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ Ang 679 · Raag Dhanaasree
  • Saturday, 28 May 2005 ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ Ang 705 · Raag Jaithsree
  • Friday, 28 May 2004 ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ Ang 723 · Raag Tilang
  • Wednesday, 28 May 2003 ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥ Ang 925 · Raag Raamkalee
  • Tuesday, 28 May 2002 ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ Ang 791 · Raag Soohee