ਹੁਕਮਨਾਮਾ ਸਾਹਿਬ

Hukamnama Sahib

Thursday, 08 January 2009

ਵੀਰਵਾਰ, ੨੬ ਪੋਹ (ਸੰਮਤ ੫੪੦ ਨਾਨਕਸ਼ਾਹੀ)

Ang 681 · Raag Dhanaasree · Guru Arjan Dev Ji

Reading: Permalink

ਗੁਰਮੁਖੀ (Gurmukhi)

ਧਨਾਸਰੀ ਮਹਲਾ ੫ ॥

dhanaasaree mahalaa panjavaa ||

ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥

chhaddai leeo mahaa balee te apane charan paraat ||

ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥

ek naam dheeo man ma(n)taa binas na katahoo jaat ||1||

ਸਤਿਗੁਰਿ ਪੂਰੈ ਕੀਨੀ ਦਾਤਿ ॥

satigur poorai keenee dhaat ||

ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥

har har naam dheeo keeratan kau bhiee hamaaree gaat || rahaau ||

ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥

a(n)geekaar keeo prabh apunai bhagatan kee raakhee paat ||

ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥

naanak charan gahe prabh apane sukh paio dhin raat ||2||10||41||

English Translation

DHANAASAREE, FIFTH MEHL:

He has saved me from the awful power of Maya, by attaching me to His feet. He gave my mind the Mantra of the Naam, the Name of the One Lord, which shall never perish or leave me. || 1 ||

The Perfect True Guru has given this gift. He has blessed me with the Kirtan of the Praises of the Name of the Lord, Har, Har, and I am emancipated. || Pause ||

My God has made me His own, and saved the honor of His devotee. Nanak has grasped the feet of his God, and has found peace, day and night. || 2 || 10 || 41 ||

ਪੰਜਾਬੀ ਵਿਆਖਿਆ (Punjabi Explanation)

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਗੁਰੂ ਉਸ ਨੂੰ ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ ਮਾਇਆ ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ।੧।

ਹੇ ਭਾਈ! ਪੂਰੇ ਗੁਰੂ ਨੇ ਮੇਰੇ ਉਤੇ ਬਖ਼ਸ਼ਸ਼ ਕੀਤੀ ਹੈ। ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, ਜਿਸ ਦੀ ਬਰਕਤ ਨਾਲ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ। ਰਹਾਉ।

ਹੇ ਭਾਈ! ਪ੍ਰਭੂ ਨੇ ਸਦਾ ਹੀ ਆਪਣੇ ਭਗਤਾਂ ਦਾ ਪੱਖ ਕੀਤਾ ਹੈ, ਭਗਤਾਂ ਦੀ ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

Source: SGPC Official; BaniDB · Read Ang 681 in Sri Guru Granth Sahib Ji

On this day in earlier years

  • Tuesday, 08 January 2008 ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ Ang 694 · Raag Dhanaasree
  • Monday, 08 January 2007 ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ Ang 837 · Raag Bilaaval
  • Sunday, 08 January 2006 ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ Ang 681 · Raag Dhanaasree
  • Saturday, 08 January 2005 ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ Ang 677 · Raag Dhanaasree
  • Thursday, 08 January 2004 ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ Ang 655 · Raag Sorath
  • Wednesday, 08 January 2003 ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥ Ang 748 · Raag Soohee