ਹੁਕਮਨਾਮਾ ਸਾਹਿਬ

Hukamnama Sahib

Saturday, 07 March 2009

ਸ਼ਨੀਵਾਰ, ੨੪ ਫੱਗਣ (ਸੰਮਤ ੫੪੦ ਨਾਨਕਸ਼ਾਹੀ)

Ang 623 · Raag Sorath · Guru Arjan Dev Ji

Reading: Permalink

ਗੁਰਮੁਖੀ (Gurmukhi)

ਸੋਰਠਿ ਮਹਲਾ ੫ ॥

soraTh mahalaa panjavaa ||

ਪਾਰਬ੍ਰਹਮਿ ਨਿਬਾਹੀ ਪੂਰੀ ॥

paarabraham nibaahee pooree ||

ਕਾਈ ਬਾਤ ਨ ਰਹੀਆ ਊਰੀ ॥

kaiee baat na raheeaa uooree ||

ਗੁਰਿ ਚਰਨ ਲਾਇ ਨਿਸਤਾਰੇ ॥

gur charan lai nisataare ||

ਹਰਿ ਹਰਿ ਨਾਮੁ ਸਮੑਾਰੇ ॥੧॥

har har naam sam(h)aare ||1||

ਅਪਨੇ ਦਾਸ ਕਾ ਸਦਾ ਰਖਵਾਲਾ ॥

apane dhaas kaa sadhaa rakhavaalaa ||

ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥

kar kirapaa apune kar raakhe maat pitaa jiau paalaa ||1|| rahaau ||

ਵਡਭਾਗੀ ਸਤਿਗੁਰੁ ਪਾਇਆ ॥

vaddabhaagee satigur paiaa ||

ਜਿਨਿ ਜਮ ਕਾ ਪੰਥੁ ਮਿਟਾਇਆ ॥

jin jam kaa pa(n)th miTaiaa ||

ਹਰਿ ਭਗਤਿ ਭਾਇ ਚਿਤੁ ਲਾਗਾ ॥

har bhagat bhai chit laagaa ||

ਜਪਿ ਜੀਵਹਿ ਸੇ ਵਡਭਾਗਾ ॥੨॥

jap jeeveh se vaddabhaagaa ||2||

ਹਰਿ ਅੰਮ੍ਰਿਤ ਬਾਣੀ ਗਾਵੈ ॥

har a(n)mirat baanee gaavai ||

ਸਾਧਾ ਕੀ ਧੂਰੀ ਨਾਵੈ ॥

saadhaa kee dhooree naavai ||

ਅਪੁਨਾ ਨਾਮੁ ਆਪੇ ਦੀਆ ॥

apunaa naam aape dheeaa ||

ਪ੍ਰਭ ਕਰਣਹਾਰ ਰਖਿ ਲੀਆ ॥੩॥

prabh karanahaar rakh leeaa ||3||

ਹਰਿ ਦਰਸਨ ਪ੍ਰਾਨ ਅਧਾਰਾ ॥

har dharasan praan adhaaraa ||

ਇਹੁ ਪੂਰਨ ਬਿਮਲ ਬੀਚਾਰਾ ॥

eih pooran bimal beechaaraa ||

ਕਰਿ ਕਿਰਪਾ ਅੰਤਰਜਾਮੀ ॥

kar kirapaa a(n)tarajaamee ||

ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥

dhaas naanak saran suaamee ||4||8||58||

English Translation

SORAT’H, FIFTH MEHL:

The Supreme Lord God has stood by me and fulfilled me, and nothing is left unfinished. Attached to the Guru’s feet, I am saved; I contemplate and cherish the Name of the Lord, Har, Har. || 1 ||

He is forever the Savior of His slaves. Bestowing His Mercy, He made me His own and preserved me; like a mother or father, He cherishes me. || 1 || Pause ||

By great good fortune, I found the True Guru, who obliterated the path of the Messenger of Death. My consciousness is focused on loving, devotional worship of the Lord. One who lives in this meditation is very fortunate indeed. || 2 ||

He sings the Ambrosial Word of the Guru’s Bani, and bathes in the dust of the feet of the Holy. He Himself bestows His Name. God, the Creator, saves us. || 3 ||

The Blessed Vision of the Lord’s Darshan is the support of the breath of life. This is the perfect, pure wisdom. The Inner-knower, the Searcher of hearts, has granted His Mercy; slave Nanak seeks the Sanctuary of his Lord and Master. || 4 || 8 || 58 ||

ਪੰਜਾਬੀ ਵਿਆਖਿਆ (Punjabi Explanation)

ਹੇ ਭਾਈ! ਸਦਾ ਤੋਂ ਹੀ ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ। ਸੇਵਕ ਨੂੰ ਕਿਸੇ ਗੱਲੋਂ ਕੋਈ ਕਮੀ ਨਹੀਂ ਰਹਿੰਦੀ। ਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ। ਗੁਰੂ ਨੇ ਸੇਵਕਾਂ ਨੂੰ ਸਦਾ ਹੀ ਚਰਨੀਂ ਲਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਹੈ।੧।

ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ। ਜਿਵੇਂ ਮਾਪੇ ਬੱਚਿਆਂ ਨੂੰ ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ।੧।ਰਹਾਉ।

ਹੇ ਭਾਈ! ਵੑਡੇ ਭਾਗਾਂ ਵਾਲੇ ਮਨੁੱਖਾਂ ਨੇ ਉਹ ਗੁਰੂ ਲੱਭ ਲਿਆ, ਜਿਸ ਗੁਰੂ ਨੇ ਉਹਨਾਂ ਵਾਸਤੇ ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ। ਉਹ ਵੑਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ।੨।

ਹੇ ਭਾਈ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਆਤਮਕ ਜੀਵਣ ਦੇਣ ਵਾਲੀ ਬਾਣੀ ਗਾਉਂਦਾ ਰਹਿੰਦਾ ਹੈ, ਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ ਆਪਾ-ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ। ਪਰਮਾਤਮਾ ਨੇ ਆਪ ਹੀ ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ।੩।

ਹੇ ਭਾਈ! ਪ੍ਰਭੂ ਦੇ ਸੇਵਕ ਦਾ ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ ਕਿ ਪਰਮਾਤਮਾ ਦਾ ਦਰਸ਼ਨ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਹੈ। ਹੇ ਦਾਸ ਨਾਨਕ! ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ- ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੀ ਸਰਨ ਆਇਆ ਹਾਂ।੪।੮।੫੮।

Source: SGPC Official; BaniDB · Read Ang 623 in Sri Guru Granth Sahib Ji

On this day in earlier years

  • Friday, 07 March 2008 ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ Ang 677 · Raag Dhanaasree
  • Wednesday, 07 March 2007 ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ Ang 731 · Raag Soohee
  • Tuesday, 07 March 2006 ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ Ang 747 · Raag Soohee
  • Monday, 07 March 2005 ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ Ang 687 · Raag Dhanaasree
  • Sunday, 07 March 2004 ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ Ang 679 · Raag Dhanaasree
  • Friday, 07 March 2003 ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ Ang 729 · Raag Soohee