ਹੁਕਮਨਾਮਾ ਸਾਹਿਬ
Hukamnama Sahib
Tuesday, 24 March 2009
ਮੰਗਲਵਾਰ, ੧੧ ਚੇਤ (ਸੰਮਤ ੫੪੧ ਨਾਨਕਸ਼ਾਹੀ)
Ang 746 · Raag Soohee · Guru Arjan Dev Ji
ਗੁਰਮੁਖੀ (Gurmukhi)
ਸੂਹੀ ਮਹਲਾ ੫ ॥
soohee mahalaa panjavaa ||
ਰਾਸਿ ਮੰਡਲੁ ਕੀਨੋ ਆਖਾਰਾ ॥
raas ma(n)ddal keeno aakhaaraa ||
ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥
sagalo saaj rakhio paasaaraa ||1|| rahaau ||
ਬਹੁ ਬਿਧਿ ਰੂਪ ਰੰਗ ਆਪਾਰਾ ॥
bahu bidh roop ra(n)g aapaaraa ||
ਪੇਖੈ ਖੁਸੀ ਭੋਗ ਨਹੀ ਹਾਰਾ ॥
pekhai khusee bhog nahee haaraa ||
ਸਭਿ ਰਸ ਲੈਤ ਬਸਤ ਨਿਰਾਰਾ ॥੧॥
sabh ras lait basat niraaraa ||1||
ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥
baran chihan naahee mukh na maasaaraa ||
ਕਹਨੁ ਨ ਜਾਈ ਖੇਲੁ ਤੁਹਾਰਾ ॥
kahan na jaiee khel tuhaaraa ||
ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥
naanak ren sa(n)t charanaaraa ||2||2||45||
English Translation
SOOHEE, 5th GURU :
The Lord has made this world a stage; He fashioned the expanse of the entire creation. || 1 || Pause ||
He fashioned it in various ways, with limitless colors and forms. He watches over it with joy, and He never tires of enjoying it. He enjoys all the delights, and yet He remains unattached. || 1 ||
He has no color, no sign, no mouth and no beard. I cannot describe Your play. Nanak is the dust of the feet of the Saints. || 2 || 2 || 45 ||
ਪੰਜਾਬੀ ਵਿਆਖਿਆ (Punjabi Explanation)
ਹੇ ਭਾਈ! ਇਹ ਸਾਰਾ ਜਗਤ–ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ। ਇਹ ਮਾਨੋ ਉਸ ਨੇ ਰਾਸਾਂ ਪਾਉਣ ਲਈ ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ।ਰਹਾਉ।
ਹੇ ਭਾਈ ਇਸ ਜਗਤ-ਅਖਾੜੇ ਵਿਚ ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ ਪਰਮਾਤਮਾ ਆਪ ਇਸ ਨੂੰ ਖ਼ੁਸ਼ੀ ਨਾਲ ਵੇਖਦਾ ਹੈ, ਪਦਾਰਥਾਂ ਦੇ ਭੋਗ ਭੋਗਦਾ ਹੈ, ਪਰ ਭੋਗਦਾ ਥੱਕਦਾ ਨਹੀਂ। ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ।੧।
ਹੇ ਪ੍ਰਭੂ ! ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ। ਹੇ ਨਾਨਕ! ਆਖ- ਹੇ ਪ੍ਰਭੂ ਮੈਂ ਤੇਰੇ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੨।੨।।੪੫।
Source: SGPC Official; BaniDB · Read Ang 746 in Sri Guru Granth Sahib Ji