ਹੁਕਮਨਾਮਾ ਸਾਹਿਬ

Hukamnama Sahib

Friday, 27 March 2009

ਸ਼ੁੱਕਰਵਾਰ, ੧੪ ਚੇਤ (ਸੰਮਤ ੫੪੧ ਨਾਨਕਸ਼ਾਹੀ)

Ang 744 · Raag Soohee · Guru Arjan Dev Ji

Reading: Permalink

ਗੁਰਮੁਖੀ (Gurmukhi)

ਸੂਹੀ ਮਹਲਾ ੫ ਘਰੁ ੩ ॥

soohee mahalaa panjavaa ghar teejaa ||

ਗੋਬਿੰਦਾ ਗੁਣ ਗਾਉ ਦਇਆਲਾ ॥

gobi(n)dhaa gun gaau dhiaalaa ||

ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥

dharasan dheh pooran kirapaalaa || rahaau ||

ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥

kar kirapaa tum hee pratipaalaa ||

ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥

jeeau pi(n)dd sabh tumaraa maalaa ||1||

ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥

a(n)mirat naam chalai jap naalaa ||

ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥

naanak jaachai sa(n)t ravaalaa ||2||32||38||

English Translation

SOOHEE, FIFTH MEHL:

I sing the Glorious Praises of the Lord of the Universe, the Merciful Lord. Please, bless me with the Blessed Vision of Your Darshan, O Perfect, Compassionate Lord. || 1 || Pause ||

Please, grant Your Grace, and cherish me. My soul and body are all Your property. ||1||

Only meditation on the Ambrosial Naam, the Name of the Lord, will go along with you. Nanak begs for the dust of the Saints. || 2 || 32 || 38 ||

ਪੰਜਾਬੀ ਵਿਆਖਿਆ (Punjabi Explanation)

ਹੇ ਗੋਬਿੰਦ! ਹੇ ਦਇਆਲ! ਹੇ ਪੂਰਨ ਕਿਰਪਾਲ! ਮੈਨੂੰ ਆਪਣਾ ਦਰਸਨ ਦੇਹ ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾਂ।ਰਹਾਉ।

ਹੇ ਗੋਬਿੰਦ! ਤੂੰ ਹੀ ਕਿਰਪਾ ਕਰਕੇ ਅਸਾਂ ਜੀਵਾਂ ਦੀ ਪਾਲਣਾ ਕਰਦਾ ਹੈਂ। ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ।੧।

ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਜਪਿਆ ਕਰ, ਇਹੀ ਇਥੋਂ ਜੀਵਾਂ ਦੇ ਨਾਲ ਜਾਂਦਾ ਹੈ। ਨਾਨਕ ਭੀ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ।੨।੩੨।੩੮।

Source: SGPC Official; BaniDB · Read Ang 744 in Sri Guru Granth Sahib Ji

On this day in earlier years

  • Thursday, 27 March 2008 ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ Ang 679 · Raag Dhanaasree
  • Tuesday, 27 March 2007 ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥ Ang 709 · Raag Jaithsree
  • Monday, 27 March 2006 ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ Ang 791 · Raag Soohee
  • Sunday, 27 March 2005 ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ Ang 625 · Raag Sorath
  • Saturday, 27 March 2004 ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ Ang 733 · Raag Soohee
  • Thursday, 27 March 2003 ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ Ang 776 · Raag Soohee