ਹੁਕਮਨਾਮਾ ਸਾਹਿਬ
Hukamnama Sahib
Thursday, 23 April 2009
ਵੀਰਵਾਰ, ੧੦ ਵੈਸਾਖ (ਸੰਮਤ ੫੪੧ ਨਾਨਕਸ਼ਾਹੀ)
Ang 684 · Raag Dhanaasree · Guru Arjan Dev Ji
ਗੁਰਮੁਖੀ (Gurmukhi)
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥
gur ke charan jeea kaa nisataaraa ||
ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥
samu(n)dh saagar jin khin meh taaraa ||1|| rahaau ||
ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥
koiee hoaa karam rat koiee teerath naiaa ||
ਦਾਸੰੀ ਹਰਿ ਕਾ ਨਾਮੁ ਧਿਆਇਆ ॥੧॥
dhaasa(n)ee har kaa naam dhiaaiaa ||1||
ਬੰਧਨ ਕਾਟਨਹਾਰੁ ਸੁਆਮੀ ॥
ba(n)dhan kaaTanahaar suaamee ||
ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥
jan naanak simarai a(n)tarajaamee ||2||3||57||
English Translation
DHANAASAREE, FIFTH MEHL:
The Guru’s feet emancipate the soul. They carry it across the world-ocean in an instant. || 1 || Pause ||
Some love rituals, and some bathe at sacred shrines of pilgrimage. The Lord’s slaves meditate on His Name. || 1 ||
The Lord Master is the Breaker of bonds. Servant Nanak meditates in remembrance on the Lord, the Inner-knower, the Searcher of hearts. || 2 || 3 || 57 ||
ਪੰਜਾਬੀ ਵਿਆਖਿਆ (Punjabi Explanation)
ਹੇ ਭਾਈ! ਜਿਸ ਗੁਰੂ ਨੇ ਸ਼ਰਨ ਆਏ ਮਨੁੱਖ ਨੂੰ ਸਦਾ ਇਕ ਛਿਨ ਵਿਚ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ; ਉਸ ਗੁਰੂ ਦੇ ਚਰਨਾਂ ਦਾ ਧਿਆਨ ਜਿੰਦ ਵਾਸਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹਨ।੧।ਰਹਾਉ।
ਹੇ ਭਾਈ! ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ; ਕੋਈ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ। ਪਰਮਾਤਮਾ ਦੇ ਦਾਸਾਂ ਨੇ ਸਦਾ ਪਰਮਾਤਮਾ ਦਾ ਨਾਮ ਹੀ ਸਿਮਰਿਆ ਹੈ।੧।
ਹੇ ਭਾਈ! ਦਾਸ ਨਾਨਕ ਭੀ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਜੋ ਸਭ ਦੇ ਦਿਲ ਦੀ ਜਾਨਣ ਵਾਲਾ ਹੈ, ਜੋ ਸਭ ਦਾ ਮਾਲਕ ਹੈ, ਜੋ ਜੀਵਾਂ ਦੇ ਮਾਇਆ ਦੇ ਬੰਧਨ ਕੱਟਣ ਦੀ ਸਮਰਥਾ ਰੱਖਦਾ ਹੈ।੨।੩।੫੭।
Source: SGPC Official; BaniDB · Read Ang 684 in Sri Guru Granth Sahib Ji