ਹੁਕਮਨਾਮਾ ਸਾਹਿਬ

Hukamnama Sahib

Wednesday, 03 June 2009

ਬੁੱਧਵਾਰ, ੨੦ ਜੇਠ (ਸੰਮਤ ੫੪੧ ਨਾਨਕਸ਼ਾਹੀ)

Ang 744 · Raag Soohee · Guru Arjan Dev Ji

Reading: Permalink

ਗੁਰਮੁਖੀ (Gurmukhi)

ਸੂਹੀ ਮਹਲਾ ੫ ਘਰੁ ੩ ॥

soohee mahalaa panjavaa ghar teejaa ||

ਗੋਬਿੰਦਾ ਗੁਣ ਗਾਉ ਦਇਆਲਾ ॥

gobi(n)dhaa gun gaau dhiaalaa ||

ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥

dharasan dheh pooran kirapaalaa || rahaau ||

ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥

kar kirapaa tum hee pratipaalaa ||

ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥

jeeau pi(n)dd sabh tumaraa maalaa ||1||

ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥

a(n)mirat naam chalai jap naalaa ||

ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥

naanak jaachai sa(n)t ravaalaa ||2||32||38||

English Translation

SOOHEE, FIFTH MEHL:

I sing the Glorious Praises of the Lord of the Universe, the Merciful Lord. Please, bless me with the Blessed Vision of Your Darshan, O Perfect, Compassionate Lord. || 1 || Pause ||

Please, grant Your Grace, and cherish me. My soul and body are all Your property. ||1||

Only meditation on the Ambrosial Naam, the Name of the Lord, will go along with you. Nanak begs for the dust of the Saints. || 2 || 32 || 38 ||

ਪੰਜਾਬੀ ਵਿਆਖਿਆ (Punjabi Explanation)

ਹੇ ਗੋਬਿੰਦ! ਹੇ ਦਇਆਲ! ਹੇ ਪੂਰਨ ਕਿਰਪਾਲ! ਮੈਨੂੰ ਆਪਣਾ ਦਰਸਨ ਦੇਹ ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾਂ।ਰਹਾਉ।

ਹੇ ਗੋਬਿੰਦ! ਤੂੰ ਹੀ ਕਿਰਪਾ ਕਰਕੇ ਅਸਾਂ ਜੀਵਾਂ ਦੀ ਪਾਲਣਾ ਕਰਦਾ ਹੈਂ। ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ।੧।

ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਜਪਿਆ ਕਰ, ਇਹੀ ਇਥੋਂ ਜੀਵਾਂ ਦੇ ਨਾਲ ਜਾਂਦਾ ਹੈ। ਨਾਨਕ ਭੀ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ।੨।੩੨।੩੮।

Source: SGPC Official; BaniDB · Read Ang 744 in Sri Guru Granth Sahib Ji

On this day in earlier years

  • Tuesday, 03 June 2008 ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥ Ang 709 · Raag Jaithsree
  • Sunday, 03 June 2007 ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ Ang 679 · Raag Dhanaasree
  • Friday, 03 June 2005 ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ Ang 679 · Raag Dhanaasree
  • Thursday, 03 June 2004 ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ Ang 687 · Raag Dhanaasree
  • Tuesday, 03 June 2003 ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ Ang 613 · Raag Sorath
  • Monday, 03 June 2002 ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥ Ang 596 · Raag Sorath