ਹੁਕਮਨਾਮਾ ਸਾਹਿਬ

Hukamnama Sahib

Tuesday, 14 July 2009

ਮੰਗਲਵਾਰ, ੩੦ ਹਾੜ (ਸੰਮਤ ੫੪੧ ਨਾਨਕਸ਼ਾਹੀ)

Ang 724 · Raag Tilang · Guru Arjan Dev Ji

Reading: Permalink

ਗੁਰਮੁਖੀ (Gurmukhi)

ਤਿਲੰਗ ਮਹਲਾ ੫ ਘਰੁ ੩ ॥

tila(n)g mahalaa panjavaa ghar teejaa ||

ਕਰਤੇ ਕੁਦਰਤੀ ਮੁਸਤਾਕੁ ॥

karate kudharatee musataak ||

ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥

dheen dhuneeaa ek toohee sabh khalak hee te paak || rahaau ||

ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥

khin maeh thaap uthaapadhaa aacharaj tere roop ||

ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥

kaun jaanai chalat tere a(n)dhiaare meh dheep ||1||

ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥

khudh khasam khalak jahaan aleh miharavaan khudhai ||

ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥

dhinas rain j tudh araadhe so kiau dhojak jai ||2||

ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥

ajaraieel yaar ba(n)dhe jis teraa aadhaar ||

ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥

guneh us ke sagal aafoo tere jan dhekheh dheedhaar ||3||

ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥

dhuneeaa cheej filahaal sagale sach sukh teraa naau ||

ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥

gur mil naanak boojhiaa sadhaa ekas gaau ||4||4||

English Translation

TILANG, FIFTH MEHL, THIRD HOUSE

O Creator, through Your creative potency, I am in love with You. You alone are my spiritual and temporal Lord; and yet, You are detached from all Your creation. || Pause ||

In an instant, You establish and disestablish. Wondrous is Your form! Who can know Your play? You are the Light in the darkness. || 1 ||

You are the Master of Your creation, the Lord of all the world, O Merciful Lord God. One who worships You day and night — why should he have to go to hell? || 2 ||

Azraa-eel, the Messenger of Death, is the friend of the human being who has Your support, Lord. His sins are all forgiven; Your humble servant gazes upon Your Vision. || 3 ||

All worldly considerations are for the present only. True peace comes only from Your Name. Meeting the Guru, Nanak understands; He sings only Your Praises forever, O Lord. || 4 || 4 ||

ਪੰਜਾਬੀ ਵਿਆਖਿਆ (Punjabi Explanation)

ਹੇ ਕਰਤਾਰ! ਤੇਰੀ ਕੁਦਰਤਿ ਨੂੰ ਵੇਖ ਕੇ ਮੈਂ ਤੇਰੇ ਦਰਸ਼ਨ ਦਾ ਚਾਹਵਾਨ ਹੋ ਗਿਆ ਹਾਂ। ਮੇਰੀ ਦੀਨ ਅਤੇ ਦੁਨੀਆਂ ਦੀ ਦੌਲਤ ਇਕ ਤੂੰ ਹੀ ਹੈਂ ।ਤੂੰ ਸਾਰੀ ਖ਼ਲਕਤ ਤੋਂ ਨਿਰਲੇਪ ਰਹਿੰਦਾ ਹੈਂ। ਰਹਾਉ।

ਹੇ ਕਰਤਾਰ! ਤੂੰ ਇਕ ਛਿਨ ਵਿਚ ਜੀਵਾਂ ਨੂੰ ਬਣਾ ਕੇ ਨਾਸ ਭੀ ਕਰ ਦੇਂਦਾ ਹੈਂ ਤੇਰੇ ਸਰੂਪ ਹੈਰਾਨ ਕਰਨ ਵਾਲੇ ਹਨ। ਕੋਈ ਜੀਵ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ । ਅਗਿਆਨਤਾ ਦੇ ਹਨੇਰੇ ਵਿਚ ਤੂੰ ਆਪ ਹੀ ਜੀਵਾਂ ਵਾਸਤੇ ਚਾਨਣ ਹੈਂ।੧।

ਹੇ ਅੱਲਾ! ਹੇ ਮਿਹਰਬਾਨ ਖ਼ੁਦਾਇ! ਸਾਰੀ ਖ਼ਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈਂ।ਜੇਹੜਾ ਮਨੁੱਖ ਦਿਨ ਰਾਤ ਤੈਨੂੰ ਆਰਾਧਦਾ ਹੈ, ਉਹ ਦੋਜ਼ਕ ਵਿਚ ਕਿਵੇਂ ਜਾ ਸਕਦਾ ਹੈ ?।੨ ।

ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ, ਮੌਤ ਦਾ ਫ਼ਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈਂ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ) ਕਿਉਂਕਿ ਉਸ ਮਨੁੱਖ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ।੩।

ਹੇ ਪ੍ਰਭੂ! ਦੁਨੀਆ ਦੇ ਹੋਰ ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ। ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ ਹੀ ਬਖ਼ਸ਼ਦਾ ਹੈ।ਹੇ ਨਾਨਕ! ਆਖ ਇਹ ਗੱਲ ਮੈਂ ਗੁਰੂ ਨੂੰ ਮਿਲ ਕੇ ਸਮਝੀ ਹੈ,ਇਸ ਵਾਸਤੇ ਮੈਂ ਸਦਾ ਇਕ ਪਰਮਾਤਮਾ ਦਾ ਹੀ ਜਸ ਗਾਉਂਦਾ ਰਹਿੰਦਾ ਹਾਂ।੪।੪।

Source: SGPC Official; BaniDB · Read Ang 724 in Sri Guru Granth Sahib Ji

On this day in earlier years

  • Monday, 14 July 2008 ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥ Ang 707 · Raag Jaithsree
  • Saturday, 14 July 2007 ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥ Ang 644 · Raag Gond
  • Friday, 14 July 2006 ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥ Ang 630 · Raag Sorath
  • Thursday, 14 July 2005 ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ Ang 742 · Raag Soohee
  • Wednesday, 14 July 2004 ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ Ang 771 · Raag Soohee
  • Monday, 14 July 2003 ਜਿਨੑੀ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ ॥ Ang 636 · Raag Sorath