ਹੁਕਮਨਾਮਾ ਸਾਹਿਬ
Hukamnama Sahib
Wednesday, 19 August 2009
ਬੁੱਧਵਾਰ, ੪ ਭਾਦੋਂ (ਸੰਮਤ ੫੪੧ ਨਾਨਕਸ਼ਾਹੀ)
Ang 807 · Raag Bilaaval · Guru Arjan Dev Ji
ਗੁਰਮੁਖੀ (Gurmukhi)
ਬਿਲਾਵਲੁ ਮਹਲਾ ੫ ॥
bilaaval mahalaa panjavaa ||
ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥
rog giaa prabh aap gavaiaa ||
ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥
needh piee sukh sahaj ghar aaiaa ||1|| rahaau ||
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥
raj raj bhojan khaavahu mere bhaiee ||
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥
a(n)mirat naam ridh maeh dhiaaiee ||1||
ਨਾਨਕ ਗੁਰ ਪੂਰੇ ਸਰਨਾਈ ॥
naanak gur poore saranaiee ||
ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
jin apane naam kee paij rakhaiee ||2||8||26||
English Translation
BILAAVAL, FIFTH MEHL:
The disease is gone; God Himself took it away. I sleep in peace; peaceful poise has come to my home. || 1 || Pause ||
Eat to your fill, O my Siblings of Destiny. Meditate on the Ambrosial Naam, the Name of the Lord, within your heart. || 1 ||
Nanak has entered the Sanctuary of the Perfect Guru, who has preserved the honor of His Name. || 2 || 8 || 26 ||
ਪੰਜਾਬੀ ਵਿਆਖਿਆ (Punjabi Explanation)
ਹੇ ਭਾਈ! ਗੁਰੂ ਦੇ ਰਾਹੀਂ ਆਪਣੇ ਨਾਮ ਦੀ ਦਾਤਿ ਦੇ ਕੇ ਜਿਸ ਮਨੁੱਖ ਦਾ ਰੋਗ ਪ੍ਰਭੂ ਨੇ ਆਪ ਦੂਰ ਕੀਤਾ ਹੈ, ਉਸੇ ਦਾ ਹੀ ਰੋਗ ਦੂਰ ਹੋਇਆ ਹੈ। ਨਾਮ ਦੀ ਬਰਕਤ ਨਾਲ ਉਸ ਮਨੁੱਖ ਨੂੰ ਆਤਮਕ ਸ਼ਾਂਤੀ ਮਿਲ ਜਾਂਦੀ ਹੈ, ਉਸ ਨੂੰ ਸੁਖ ਅਤੇ ਆਤਮਕ ਅਡੋਲਤਾ ਵਾਲੀ ਅਵਸਥਾ ਮਿਲ ਜਾਂਦੀ ਹੈ।੧।ਰਹਾਉ।
ਹੇ ਮੇਰੇ ਵੀਰ! ਪਰਮਾਤਮਾ ਦਾ ਨਾਮ ਜਿੰਦ ਦੀ ਖ਼ੁਰਾਕ ਹੈ, ਇਹ ਖ਼ੁਰਾਕ ਰੱਜ ਰੱਜ ਕੇ ਖਾਇਆ ਕਰ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਧਿਆਇਆ ਕਰ।੧।
ਹੇ ਨਾਨਕ! ਆਖ- ਹੇ ਭਾਈ! ਪੂਰੇ ਗੁਰੂ ਦੀ ਸ਼ਰਨ ਪਿਆ ਰਹੁ ਗੁਰੂ ਸ਼ਰਨ-ਪਏ ਦੀ ਸਹਾਇਤਾ ਕਰਨ ਵਾਲਾ ਹੈ, ਤੇ ਉਸ ਗੁਰੂ ਨੇ ਸਦਾ ਆਪਣੇ ਇਸ ਨਾਮ ਦੀ ਲਾਜ ਰੱਖੀ ਹੈ।੨।੮।੨੬।
Source: SGPC Official; BaniDB · Read Ang 807 in Sri Guru Granth Sahib Ji