ਹੁਕਮਨਾਮਾ ਸਾਹਿਬ

Hukamnama Sahib

Tuesday, 20 October 2009

ਮੰਗਲਵਾਰ, ੬ ਕੱਤਕ (ਸੰਮਤ ੫੪੧ ਨਾਨਕਸ਼ਾਹੀ)

Ang 656 · Raag Sorath · Bhagat Kabeer Ji

Reading: Permalink

ਗੁਰਮੁਖੀ (Gurmukhi)

ਸੋਰਠਿ

soraTh

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥

bahu parapa(n)ch kar par dhan liaavai ||

ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

sut dhaaraa peh aan luTaavai ||1||

ਮਨ ਮੇਰੇ ਭੂਲੇ ਕਪਟੁ ਨ ਕੀਜੈ ॥

man mere bhoole kapaT na keejai ||

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥

a(n)t niberaa tere jeea peh leejai ||1|| rahaau ||

ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥

chhin chhin tan chheejai jaraa janaavai ||

ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥

tab teree ok koiee paaneeo na paavai ||2||

ਕਹਤੁ ਕਬੀਰੁ ਕੋਈ ਨਹੀ ਤੇਰਾ ॥

kahat kabeer koiee nahee teraa ||

ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥

hiradhai raam kee na japeh saveraa ||3||9||

English Translation

SORAT’H:

ONE UNIVERSAL CREATOR GOD. BY THE GRACE OF THE TRUE GURU:

Practicing great hypocrisy, he acquires the wealth of others. Returning home, he squanders it on his wife and children. || 1 ||

O my mind, do not practice deception, even inadvertently. In the end, your own soul shall have to answer for its account. || 1 || Pause ||

Moment by moment, the body is wearing away, and old age is asserting itself. And then, when you are old, no one shall pour water into your cup. || 2 ||

Says Kabeer, no one belongs to you. Why not chant the Lord’s Name in your heart, when you are still young ? || 3 || 9 ||

ਪੰਜਾਬੀ ਵਿਆਖਿਆ (Punjabi Explanation)

ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈ।੧।

ਹੇ ਮੇਰੇ ਭੁੱਲੇ ਹੋਏ ਮਨ! ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ ਧੋਖਾ ਫ਼ਰੇਬ ਨਾਂਹ ਕਰਿਆ ਕਰ। ਆਖ਼ਰ ਨੂੰ ਇਹਨਾਂ ਮੰਦ ਕਰਮਾਂ ਦਾ ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।ਰਹਾਉ।

ਵੇਖ ਇਹਨਾਂ ਠੱਗੀਆਂ ਵਿਚ ਹੀ ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ, ਜਦੋਂ ਤੂੰ ਬੁੱਢਾ ਹੋ ਗਿਆ ਤੇ ਹਿੱਲਣ-ਜੋਗਾ ਨਾਂਹ ਰਿਹਾ ਤਦੋਂ ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ, ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ।੨।

ਤੈਨੂੰ ਕਬੀਰ ਆਖਦਾ ਹੈ- ਹੇ ਜਿੰਦੇ! ਕਿਸੇ ਨੇ ਭੀ ਤੇਰਾ ਸਾਥੀ ਨਹੀਂ ਬਣਨਾ। ਇੱਕ ਪ੍ਰਭੂ ਹੀ ਅਸਲ ਸਾਥੀ ਹੈ। ਤੂੰ ਵੇਲੇ ਸਿਰ ਹੁਣੇ ਹੁਣੇ ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ।੩।੯।

Source: SGPC Official; BaniDB · Read Ang 656 in Sri Guru Granth Sahib Ji

On this day in earlier years

  • Monday, 20 October 2008 ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥ Ang 596 · Raag Sorath
  • Saturday, 20 October 2007 ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ Ang 634 · Raag Sorath
  • Friday, 20 October 2006 ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ Ang 595 · Raag Sorath
  • Thursday, 20 October 2005 ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥ Ang 692 · Raag Dhanaasree
  • Wednesday, 20 October 2004 ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ Ang 621 · Raag Sorath
  • Monday, 20 October 2003 ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥ Ang 570 · Raag Vadhans