ਹੁਕਮਨਾਮਾ ਸਾਹਿਬ

Hukamnama Sahib

Friday, 13 November 2009

ਸ਼ੁੱਕਰਵਾਰ, ੩੦ ਕੱਤਕ (ਸੰਮਤ ੫੪੧ ਨਾਨਕਸ਼ਾਹੀ)

Ang 552 · Raag Bihaagraa · Guru Amar Daas Ji

Reading: Permalink

ਗੁਰਮੁਖੀ (Gurmukhi)

ਸਲੋਕ ਮਃ ੩ ॥

salok mahalaa teejaa ||

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥

satigur kee sevaa safal hai je ko kare chit lai ||

ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥

naam padhaarath paieeaai achi(n)t vasai man aai ||

ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥

janam maran dhukh kaTeeaai haumai mamataa jai ||

ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥

autam padhavee paieeaai sache rahai samai ||

ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥

naanak poorab jin kau likhiaa tinaa satigur miliaa aai ||1||

ਮਃ ੩ ॥

mahalaa teejaa ||

ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥

naam rataa satiguroo hai kalijug bohith hoi ||

ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥

gurmukh hovai su paar pavai jinaa a(n)dhar sachaa soi ||

ਨਾਮੁ ਸਮੑਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥

naam sam(h)aale naam sa(n)grahai naame hee pat hoi ||

ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥

naanak satigur paiaa karam paraapat hoi ||2||

ਪਉੜੀ ॥

pauRee ||

ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥

aape paaras aap dhaat hai aap keeton ka(n)chan ||

ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥

aape Thaakur sevak aape aape hee paap kha(n)ddan ||

ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥

aape sabh ghaT bhogavai suaamee aape hee sabh a(n)jan ||

ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥

aap bibek aap sabh betaa aape gurmukh bha(n)jan ||

ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥

jan naanak saalaeh na rajai tudh karate too har sukhadhaataa vaddan ||10||

English Translation

SHALOK, THIRD MEHL:

Service to the True Guru is fruitful, if one does so with a sincere mind. The treasure of the Naam is obtained, and the mind comes to be free of anxiety. The pains of birth and death are eradicated, and the mind is rid of egotism and possessiveness. One achieves the ultimate state, and remains absorbed in the True One. O Nanak, the True Guru comes and meets those who have such pre-ordained destiny. || 1 ||

THIRD MEHL: The True Guru is attuned to the Naam; He is the boat in this Dark Age of Kali Yuga. One who becomes Gurmukh crosses over; the True Lord abides within him. He remembers the Naam, he gathers in the Naam, and he obtains honor through the Naam. Nanak has found the True Guru; by His Grace, the Name is obtained. || 2 ||

PAUREE: He Himself is the Philosopher’s Stone, He Himself is the metal, and He Himself is transformed into gold. He Himself is the Lord and Master, He Himself is the servant, and He Himself is the Destroyer of sins. He Himself enjoys every heart; the Lord Master Himself is the basis of all illusion. He Himself is the discerning one, and He Himself is the Knower of all; He Himself breaks the bonds of the Gurmukhs. Servant Nanak is not satisfied by merely praising You, O Creator Lord; You are the Great Giver of peace. || 10 ||

ਪੰਜਾਬੀ ਵਿਆਖਿਆ (Punjabi Explanation)

ਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ –ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ । ਹਉਮੈ ਮਮਤਾ ਦੂਰ ਹੋ ਜਾਂਦੀ ਹੈ ਤੇ ਇਹ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ । ਹਜ਼ੂਰੀ ਵਿਚ ਵੱਡਾ ਰੁਤਬਾ ਮਿਲਦਾ ਹੈ, ਮਨੁੱਖ ਸੱਚੇ ਹਰੀ ਵਿਚ ਸਮਾਇਆ ਰਹਿੰਦਾ ਹੈ । ਪਰ ਸਤਿਗੁਰੂ ਦਾ ਲੱਭਣਾ ਕੋਈ ਸੁਖੱਲੀ ਗੱਲ ਨਹੀਂ; ਹੇ ਨਾਨਕ ! ਮੁੱਢ ਤੋਂ ਕੀਤੇ ਹੋਏ ਚੰਗੇ ਕੰਮਾਂ ਅਨੁਸਾਰ ਜਿਨ੍ਹਾਂ ਦੇ ਹਿਰਦੇ ਵਿਚ ਚੰਗੇ ਸੰਸਕਾਰ ਉੱਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ। ਭਾਵ, ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ।੧।

ਸਤਿਗੁਰੂ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੁੰਦਾ ਹੈ ਤੇ ਕਲਿਜੁਗ ਦੇ ਜੀਆਂ ਨੂੰ ਤਾਰਨ ਲਈ ਜਹਾਜ਼ ਬਣਦਾ ਹੈ; ਕਿਉਂਕਿ ਉਹ ਨਾਮ ਨੂੰ ਸਾਂਭਦਾ ਹੈ ਤੇ ਨਾਮ ਧਨ ਇਕੱਠਾ ਕਰਦਾ ਹੈ ਹਰੀ ਦੀ ਦਰਗਾਹ ਵਿਚ ਆਦਰ ਭੀ ਨਾਮ ਨਾਲ ਹੀ ਹੁੰਦਾ ਹੈ । ਹੇ ਨਾਨਕ ! ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਮੇਹਰ ਨਾਲ ਹੀ ਭਾਵ, ਬਖ਼ਸ਼ਸ਼ ਦਾ ਪਾਤ੍ਰ ਬਣਿਆਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ।੨।

ਪ੍ਰਭੂ ਸੁਆਮੀ ਆਪ ਹੀ ਪਾਰਸ ਹੈ, ਆਪ ਹੀ ਲੋਹਾ ਹੈ ਤੇ ਉਸ ਨੇ ਆਪ ਹੀ ਉਸ ਤੋਂ ਸੋਨਾ ਬਣਾਇਆ ਹੈ, ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਪਾਪ ਦੂਰ ਕਰਨ ਵਾਲਾ ਹੈ, ਸਾਰੇ ਸਰੀਰਾਂ ਵਿਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ ਤੇ ਸਾਰੀ ਮਾਇਆ ਭੀ ਆਪ ਹੀ ਹੈ; ਆਪ ਹੀ ਬਿਬੇਕ ਭਾਵ ਗਿਆਨ ਹੈ, ਆਪ ਹੀ ਸਾਰੇ ਬਿਬੇਕ ਨੂੰ ਜਾਨਣ ਵਾਲਾ ਹੈ ਤੇ ਆਪ ਹੀ ਸਤਿਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਬੰਧਨ ਤੋੜਨ ਵਾਲਾ ਹੈ। ਹੇ ਕਰਤਾਰ! ਦਾਸ ਨਾਨਕ ਤੇਰੀ ਸਿਫਤਿ ਸਾਲਾਹ ਕਰ ਕੇ ਰੱਜਦਾ ਨਹੀਂ । ਭਾਵ ਮੈਂ ਤੇਰੀ ਕੇਹੜੀ ਕੇਹੜੀ ਸਿਫ਼ਤਿ ਕਰਾਂ?, ਤੁੰ ਸਭ ਤੋਂ ਵੱਡਾ ਸੁਖਾਂ ਦਾ ਦਾਤਾ ਹੈਂ।੧੦।

Source: SGPC Official; BaniDB · Read Ang 552 in Sri Guru Granth Sahib Ji

On this day in earlier years

  • Thursday, 13 November 2008 ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ Ang 569 · Raag Vadhans
  • Tuesday, 13 November 2007 ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ Ang 712 · Raag Todee
  • Monday, 13 November 2006 ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ Ang 665 · Raag Dhanaasree
  • Sunday, 13 November 2005 ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ Ang 665 · Raag Dhanaasree
  • Saturday, 13 November 2004 ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ Ang 777 · Raag Soohee
  • Thursday, 13 November 2003 ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ Ang 682 · Raag Dhanaasree