ਹੁਕਮਨਾਮਾ ਸਾਹਿਬ
Hukamnama Sahib
Saturday, 23 January 2010
ਸ਼ਨੀਵਾਰ, ੧੧ ਮਾਘ (ਸੰਮਤ ੫੪੧ ਨਾਨਕਸ਼ਾਹੀ)
Ang 776 · Raag Soohee · Guru Raam Daas Ji
ਗੁਰਮੁਖੀ (Gurmukhi)
ਸੂਹੀ ਛੰਤ ਮਹਲਾ ੪ ॥
soohee chha(n)t mahalaa chauthhaa ||
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥
maarehis ve jan haumai bikhiaa jin har prabh milan na dhiteeaa ||
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥
dheh ka(n)chan ve va(n)neeaa in haumai maar viguteeaa ||
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥
moh maiaa ve sabh kaalakhaa in manmukh mooR sajuteeaa ||
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥
jan naanak gurmukh ubare gur sabadhee haumai chhuTeeaa ||1||
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥
vas aanih ve jan is man kau man baase jiau nit bhaudhiaa ||
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥
dhukh rain ve vihaaneeaa nit aasaa aas karedhiaa ||
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥
gur paiaa ve sa(n)t jano man aas pooree har chaudhiaa ||
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥
jan naanak prabh dheh matee chhadd aasaa nit sukh saudhiaa ||2||
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥
saa dhan aasaa chit kare raam raajiaa har prabh sejaReeaai aaiee ||
ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥
meraa Thaakur agam dhiaal hai raam raajiaa kar kirapaa leh milaiee ||
ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥
merai man tan lochaa gurmukhe raam raajiaa har saradhaa sej vichhaiee ||
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥
jan naanak har prabh bhaaneeaa raam raajiaa miliaa sahaj subhaiee ||3||
ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥
eikat sejai har prabho raam raajiaa gur dhase har meleiee ||
ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥
mai man tan prem bairaag hai raam raajiaa gur mele kirapaa kareiee ||
ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥
hau gur viTahu ghol ghumaiaa raam raajiaa jeeau satigur aagai dheiee ||
ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥
gur tuThaa jeeau raam raajiaa jan naanak har meleiee ||4||2||6||5||7||6||18||
English Translation
SOOHEE, CHHANT, FOURTH MEHL:
Eradicate the poison of egotism, O human being; it is holding you back from meeting your Lord God. This golden-colored body has been disfigured and ruined by egotism. Attachment to Maya is total darkness; this foolish, self-willed manmukh is attached to it. O servant Nanak, the Gurmukh is saved; through the Word of the Guru’s Shabad, he is released from egotism. || 1 ||
Overcome and subdue this mind; your mind wanders around continually, like a falcon. The mortal’s life-night passes painfully, in constant hope and desire. I have found the Guru, O humble Saints; my mind’s hopes are fulfilled, chanting the Lord’s Name. Please bless servant Nanak, O God, with such understanding, that abandoning false hopes, he may always sleep in peace. || 2 ||
The bride hopes in her mind, that her Sovereign Lord God will come to her bed. My Lord and Master is infinitely compassionate; O Sovereign Lord, be merciful, and merge me into Yourself. My mind and body long to behold the Guru’s face. O Sovereign Lord, I have spread out my bed of loving faith. O servant Nanak, when the bride pleases her Lord God, her Sovereign Lord meets her with natural ease. || 3 ||
My Lord God, my Sovereign Lord, is on the one bed. The Guru has shown me how to meet my Lord. My mind and body are filled with love and affection for my Sovereign Lord. In His Mercy, the Guru has united me with Him. I am a sacrifice to my Guru, O my Sovereign Lord; I surrender my soul to the True Guru. When the Guru is totally pleased, O servant Nanak, he unites the soul with the Lord, the Sovereign Lord. || 4 || 2 || 6 || 18 ||
ਪੰਜਾਬੀ ਵਿਆਖਿਆ (Punjabi Explanation)
ਹੇ ਭਾਈ! ਜਿਸ ਹਉਮੈ ਨੇ, ਜਿਸ ਮਾਇਆ ਨੇ ਜੀਵ ਨੂੰ ਕਦੇ ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ, ਇਸ ਮਾਇਆ ਨੂੰ ਆਪਣੇ ਅੰਦਰੋਂ ਮਾਰ ਮੁਕਾਓ। ਹੇ ਭਾਈ! ਵੇਖੋ! ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, ਪਰ ਜਿੱਥੇ ਹਉਮੈ ਆ ਵੜੀ, ਇਸ ਹਉਮੈ ਨੇ ਉਸ ਸਰੀਰ ਨੂੰ ਮਾਰ ਕੇ ਖ਼ੁਆਰ ਕਰ ਦਿੱਤਾ। ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ ਆਪਣੇ ਆਪ ਨੂੰ ਇਸ ਕਾਲਖ ਨਾਲ ਹੀ ਜੋੜ ਰੱਖਿਆ ਹੈ। ਹੇ ਦਾਸ ਨਾਨਕ! ਆਖ ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਹਊਮੇ ਤੋਂ ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖਲਾਸੀ ਮਿਲ ਜਾਂਦੀ ਹੈ।੧।
ਹੇ ਭਾਈ! ਆਪਣੇ ਇਸ ਮਨ ਨੂੰ ਸਦਾ ਆਪਣੇ ਵੱਸ ਵਿਚ ਰੱਖੋ। ਮਨੁੱਖ ਦਾ ਇਹ ਮਨ ਸਦਾ ਬਾਸੇ (ਸ਼ਿਕਾਰੀ ਪੰਛੀ) ਵਾਂਗ ਭਟਕਦਾ ਰਹਿੰਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਰਾਤ ਦੁੱਖ ਵਿਚ ਹੀ ਬੀਤਦੀ ਹੈ। ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ ਨਾਮ ਜਪਦਿਆਂ ਉਸ ਦੇ ਮਨ ਵਿਚ ਉੱਠੀ ਹਰਿ-ਨਾਮ ਸਿਮਰਨ ਦੀ ਆਸ ਪੂਰੀ ਹੋ ਜਾਂਦੀ ਹੈ। ਹੇ ਦਾਸ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ- ਹੇ ਪ੍ਰਭੂ! ਮੈਨੂੰ ਵੀ ਆਪਣਾ ਨਾਮ ਜਪਣ ਦੀ ਸੂਝ ਬਖ਼ਸ਼। ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।੨।
ਹੇ ਭਾਈ! ਗੁਰੂ ਦੀ ਸਰਨ ਪਈ ਰਹਿਣ ਵਾਲੀ ਜੀਵ-ਇਸਤ੍ਰੀ ਆਪਣੇ ਚਿੱਤ ਵਿਚ ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ ਆਸ ਕਰਦੀ ਰਹਿੰਦੀ ਹੈ, ਤੇ ਆਖਦੀ ਹੈ- ਹੇ ਪ੍ਰਭੂ ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਆ ਵੱਸ! ਹੇ ਪ੍ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, ਪਰ ਤੂੰ ਮੇਰੇ ਲਈ ਅਪਹੁੰਚ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਮਿਲਾ ਲੈ। ਹੇ ਪ੍ਰਭੂ-ਪਾਤਿਸ਼ਾਹ! ਗੁਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ ਤੇਰੇ ਮਿਲਾਪ ਦੀ ਤਾਂਘ ਪੈਦਾ ਹੋ ਚੁਕੀ ਹੈ। ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ। ਹੇ ਦਾਸ ਨਾਨਕ! ਆਖ-ਹੇ ਪ੍ਰਭੂ ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵ-ਇਸਤ੍ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੂੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੍ਰੇਮ ਵਿਚ ਟਿਕੀ ਨੂੰ ਮਿਲ ਪੈਦਾ ਹੈਂ।੩।
ਹੇ ਭਾਈ! ਜੀਵ-ਇਸਤ੍ਰੀ ਦੀ ਇੱਕੋ ਹੀ ਹਿਰਦਾ-ਸੇਜ ਉੱਤੇ ਹਰੀ ਪ੍ਰਭੂ ਵੱਸਦਾ ਹੈ, ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦੇ ਮਿਲਾਪ ਲਈ ਖਿੱਚ ਹੈ, ਤਾਂਘ ਹੈ ਪਰ ਜਿਸ ਜੀਵ ਇਸਤ੍ਰੀ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ ਨਾਲ ਮਿਲਾਂਦਾ ਹੈ। ਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ ਆਪਣੀ ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ। ਹੇ ਦਾਸ ਨਾਨਕ! ਆਖ- ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ।੪।੨।੬।੧੮।
Source: SGPC Official; BaniDB · Read Ang 776 in Sri Guru Granth Sahib Ji