ਹੁਕਮਨਾਮਾ ਸਾਹਿਬ

Hukamnama Sahib

Wednesday, 31 March 2010

ਬੁੱਧਵਾਰ, ੧੮ ਚੇਤ (ਸੰਮਤ ੫੪੨ ਨਾਨਕਸ਼ਾਹੀ)

Ang 901 · Raag Raamkalee · Guru Arjan Dev Ji

Reading: Permalink

ਗੁਰਮੁਖੀ (Gurmukhi)

ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ

raag raamakalee mahalaa panjavaa ghar doojaa dhupadhe

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਗਾਵਹੁ ਰਾਮ ਕੇ ਗੁਣ ਗੀਤ ॥

gaavahu raam ke gun geet ||

ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥

naam japat param sukh paieeaai aavaa gaun miTai mere meet ||1|| rahaau ||

ਗੁਣ ਗਾਵਤ ਹੋਵਤ ਪਰਗਾਸੁ ॥

gun gaavat hovat paragaas ||

ਚਰਨ ਕਮਲ ਮਹਿ ਹੋਇ ਨਿਵਾਸੁ ॥੧॥

charan kamal meh hoi nivaas ||1||

ਸੰਤਸੰਗਤਿ ਮਹਿ ਹੋਇ ਉਧਾਰੁ ॥

sa(n)tasa(n)gat meh hoi udhaar ||

ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥

naanak bhavajal utaras paar ||2||1||57||

English Translation

Raag Raamkalee, Fifth Mehla, Second House, Dho-Padhay:

One Universal Creator God. By The Grace Of The True Guru:

Sing the songs of Praise of the Lord.

Chanting the Naam, the Name of the Lord, total peace is obtained; coming and going is ended, my friend. ||1||Pause||

Singing the Glorious Praises of the Lord, one is enlightened,

and comes to dwell in His lotus feet. ||1||

In the Society of the Saints, one is saved.

O Nanak, he crosses over the terrifying world-ocean. ||2||1||57||

ਪੰਜਾਬੀ ਵਿਆਖਿਆ (Punjabi Explanation)

ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੁਪਦੇ।

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹੇ ਮੇਰੇ ਮਿੱਤਰ! ਪਰਮਾਤਮਾ ਦੇ ਗੁਣਾਂ ਦੇ ਗੀਤ (ਸਦਾ) ਗਾਂਦਾ ਰਹੁ ।

ਪਰਮਾਤਮਾ ਦਾ ਨਾਮ ਜਪਦਿਆਂ ਸਭ ਤੋਂ ਸੇ੍ਰਸ਼ਟ ਸੁਖ ਹਾਸਲ ਕਰ ਲਈਦਾ ਹੈ ਅਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।੧।ਰਹਾਉ।

ਹੇ ਮਿੱਤਰ! ਪਰਮਾਤਮਾ ਦੇ ਗੁਣ ਗਾਂਦਿਆਂ (ਮਨ ਵਿਚ ਸਹੀ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ

ਅਤੇ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ।੧।

ਗੁਰੂ ਦੀ ਸੰਗਤਿ ਵਿਚ ਰਿਹਾਂ ਤੇਰਾ ਪਾਰ-ਉਤਾਰਾ ਹੋ ਜਾਇਗਾ

ਹੇ ਨਾਨਕ! (ਆਖ—ਹੇ ਮਿੱਤਰ!) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ

Source: BaniDB · Read Ang 901 in Sri Guru Granth Sahib Ji

On this day in earlier years

  • Tuesday, 31 March 2009 ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ Ang 673 · Raag Dhanaasree
  • Monday, 31 March 2008 ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥ Ang 702 · Raag Jaithsree
  • Saturday, 31 March 2007 ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥ Ang 591 · Raag Vadhans
  • Friday, 31 March 2006 ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ Ang 573 · Raag Vadhans
  • Thursday, 31 March 2005 ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ Ang 728 · Raag Soohee
  • Wednesday, 31 March 2004 ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ Ang 843 · Raag Bilaaval