ਹੁਕਮਨਾਮਾ ਸਾਹਿਬ

Hukamnama Sahib

Thursday, 22 July 2010

ਵੀਰਵਾਰ, ੭ ਸਾਵਣ (ਸੰਮਤ ੫੪੨ ਨਾਨਕਸ਼ਾਹੀ)

Ang 746 · Raag Soohee · Guru Arjan Dev Ji

Reading: Permalink

ਗੁਰਮੁਖੀ (Gurmukhi)

ਸੂਹੀ ਮਹਲਾ ੫ ॥

soohee mahalaa panjavaa ||

ਤਉ ਮੈ ਆਇਆ ਸਰਨੀ ਆਇਆ ॥

tau mai aaiaa saranee aaiaa ||

ਭਰੋਸੈ ਆਇਆ ਕਿਰਪਾ ਆਇਆ ॥

bharosai aaiaa kirapaa aaiaa ||

ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥

jiau bhaavai tiau raakhahu suaamee maarag gureh paThaiaa ||1|| rahaau ||

ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥

mahaa dhutar maiaa || jaise pavan jhulaiaa ||1||

ਸੁਨਿ ਸੁਨਿ ਹੀ ਡਰਾਇਆ ॥

sun sun hee ddaraiaa ||

ਕਰਰੋ ਧ੍ਰਮਰਾਇਆ ॥੨॥

kararo dhramaraiaa ||2||

ਗ੍ਰਿਹ ਅੰਧ ਕੂਪਾਇਆ ॥

gireh a(n)dh koopaiaa ||

ਪਾਵਕੁ ਸਗਰਾਇਆ ॥੩॥

paavak sagaraiaa ||3||

ਗਹੀ ਓਟ ਸਾਧਾਇਆ ॥

gahee oT saadhaiaa ||

ਨਾਨਕ ਹਰਿ ਧਿਆਇਆ ॥

naanak har dhiaaiaa ||

ਅਬ ਮੈ ਪੂਰਾ ਪਾਇਆ ॥੪॥੩॥੪੬॥

ab mai pooraa paiaa ||4||3||46||

English Translation

SOOHEE, FIFTH MEHL:

I have come to You. I have come to Your Sanctuary. I have come to place my faith in You. I have come seeking Mercy. If it pleases You, save me, O my Lord and Master. The Guru has placed me upon the Path. || 1 || Pause ||

Maya is very treacherous and difficult to pass through. It is like a violent wind-storm. || 1 ||

I am so afraid to hear that the Righteous Judge of Dharma is so strict and stern. || 2 ||

The world is a deep, dark pit; it is all on fire. || 3 ||

I have grasped the Support of the Holy Saints. Nanak meditates on the Lord. Now, I have found the Perfect Lord. || 4 || 3 || 46 ||

ਪੰਜਾਬੀ ਵਿਆਖਿਆ (Punjabi Explanation)

ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ । ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ । (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ)।੧।ਰਹਾਉ।

ਹੇ ਪ੍ਰਭੂ! ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।੧।

ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ।੨।

ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ, ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ।ਹੇ ਨਾਨਕ (ਆਖ—ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ, ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ।੪।੩।੪੬।

Source: SGPC Official; BaniDB · Read Ang 746 in Sri Guru Granth Sahib Ji

On this day in earlier years

  • Wednesday, 22 July 2009 ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥ Ang 603 · Raag Sorath
  • Tuesday, 22 July 2008 ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ Ang 687 · Raag Dhanaasree
  • Sunday, 22 July 2007 ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ Ang 647 · Raag Sorath
  • Saturday, 22 July 2006 ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ Ang 696 · Raag Jaithsree
  • Friday, 22 July 2005 ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ Ang 657 · Raag Sorath
  • Thursday, 22 July 2004 ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ Ang 711 · Raag Todee