ਹੁਕਮਨਾਮਾ ਸਾਹਿਬ

Hukamnama Sahib

Wednesday, 25 August 2010

ਬੁੱਧਵਾਰ, ੧੦ ਭਾਦੋਂ (ਸੰਮਤ ੫੪੨ ਨਾਨਕਸ਼ਾਹੀ)

Ang 626 · Raag Sorath · Guru Arjan Dev Ji

Reading: Permalink

ਗੁਰਮੁਖੀ (Gurmukhi)

ਸੋਰਠਿ ਮਹਲਾ ੫ ॥

soraTh mahalaa panjavaa ||

ਤਾਪੁ ਗਵਾਇਆ ਗੁਰਿ ਪੂਰੇ ॥

taap gavaiaa gur poore ||

ਵਾਜੇ ਅਨਹਦ ਤੂਰੇ ॥

vaaje anahadh toore ||

ਸਰਬ ਕਲਿਆਣ ਪ੍ਰਭਿ ਕੀਨੇ ॥

sarab kaliaan prabh keene ||

ਕਰਿ ਕਿਰਪਾ ਆਪਿ ਦੀਨੇ ॥੧॥

kar kirapaa aap dheene ||1||

ਬੇਦਨ ਸਤਿਗੁਰਿ ਆਪਿ ਗਵਾਈ ॥

bedhan satigur aap gavaiee ||

ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥

sikh sa(n)t sabh sarase hoe har har naam dhiaaiee || rahaau ||

ਜੋ ਮੰਗਹਿ ਸੋ ਲੇਵਹਿ ॥

jo ma(n)geh so leveh ||

ਪ੍ਰਭ ਅਪਣਿਆ ਸੰਤਾ ਦੇਵਹਿ ॥

prabh apaniaa sa(n)taa dheveh ||

ਹਰਿ ਗੋਵਿਦੁ ਪ੍ਰਭਿ ਰਾਖਿਆ ॥

har govidh prabh raakhiaa ||

ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥

jan naanak saach subhaakhiaa ||2||6||70||

English Translation

SORAT’H, FIFTH MEHL:

The Perfect Guru has dispelled the fever. The unstruck melody of the sound current resounds. God has bestowed all comforts. In His Mercy, He Himself has given them. || 1 ||

The True Guru Himself has eradicated the disease. All the Sikhs and Saints are filled with joy, meditating on the Name of the Lord, Har, Har. || Pause ||

They obtain that which they ask for. God gives to His Saints. God saved Hargobind. Servant Nanak speaks the Truth. || 2 || 6 || 70 ||

ਪੰਜਾਬੀ ਵਿਆਖਿਆ (Punjabi Explanation)

ਪੂਰੇ ਗੁਰੂ ਨੇ ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ, ਉਸ ਦੇ ਅੰਦਰ ਆਤਮਕ ਆਨੰਦ ਦੇ ਮਾਨੋਂ ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਸ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧।

ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਗੁਰੂ ਨੇ ਆਪ ਉਸ ਦੀ ਹਰੇਕ ਪੀੜਾ ਦੂਰ ਕਰ ਦਿੱਤੀ। ਰਹਾਉ।

ਹੇ ਪ੍ਰਭੂ! ਤੇਰੇ ਦਰ ਤੋਂ ਤੇਰੇ ਸੰਤ ਜਨ ਜੋ ਕੁਝ ਭੀ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦੇਂਦਾ ਹੈਂ। ਹੇ ਭਾਈ! ਬਾਲਕ ਹਰਿ-ਗੋਬਿੰਦ ਨੂੰ ਭੀ ਪ੍ਰਭੂ ਨੇ ਆਪ ਬਚਾਇਆ ਹੈ, ਕਿਸੇ ਦੇਵੀ ਆਦਿਕ ਨੇ ਨਹੀਂ। ਹੇ ਦਾਸ ਨਾਨਕ! ਆਖ- ਮੈਂ ਤਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦।

Source: SGPC Official; BaniDB · Read Ang 626 in Sri Guru Granth Sahib Ji

On this day in earlier years

  • Tuesday, 25 August 2009 ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥ Ang 682 · Raag Dhanaasree
  • Monday, 25 August 2008 ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ Ang 731 · Raag Soohee
  • Saturday, 25 August 2007 ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ Ang 694 · Raag Dhanaasree
  • Friday, 25 August 2006 ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ Ang 625 · Raag Sorath
  • Thursday, 25 August 2005 ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ Ang 609 · Raag Sorath
  • Wednesday, 25 August 2004 ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ Ang 723 · Raag Tilang