ਹੁਕਮਨਾਮਾ ਸਾਹਿਬ

Hukamnama Sahib

Saturday, 09 October 2010

ਸ਼ਨਿੱਚਰਵਾਰ, ੨੩ ਅੱਸੂ (ਸੰਮਤ ੫੪੨ ਨਾਨਕਸ਼ਾਹੀ)

Ang 493 · Raag Gujri · Guru Raam Daas Ji

Reading: Permalink

ਗੁਰਮੁਖੀ (Gurmukhi)

ਗੂਜਰੀ ਮਹਲਾ ੪ ॥

goojaree mahalaa chauthhaa ||

ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥

har jan uootam uootam baanee mukh boleh paraupakaare ||

ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥

jo jan sunai saradhaa bhagat setee kar kirapaa har nisataare ||1||

ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥

raam mo kau har jan mel piaare ||

ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥

mere preetam praan satigur gur pooraa ham paapee gur nisataare ||1|| rahaau ||

ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥

gurmukh vaddabhaagee vaddabhaage jin har har naam adhaare ||

ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥

har har a(n)mrit har ras paaveh gurmat bhagat bha(n)ddaare ||2||

ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥

jin dharasan satigur sat purakh na paiaa te bhaagaheen jam maare ||

ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥

se kookar sookar garadhabh paveh garabh jonee dhay maare mahaa hatiaare ||3||

ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥

dheen dhiaal hoh jan uoopar kar kirapaa leh ubaare ||

ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥

naanak jan har kee saranaiee har bhaavai har nisataare ||4||3||

English Translation

Goojaree, Fourth Mehla:

The humble servants of the Lord are exalted, and exalted is their speech. With their mouths, they speak for the benefit of others.

Those who listen to them with faith and devotion, are blessed by the Lord; showering His Mercy, He saves them. ||1||

Lord, please, let me meet the beloved servants of the Lord.

The True Guru, the Perfect Guru, is my Beloved, my very breath of life; the Guru has saved me, the sinner. ||1||Pause||

The Gurmukhs are fortunate, so very fortunate; their Support is the Name of the Lord, Har, Har.

They obtain the Ambrosial Nectar of the Name of the Lord, Har, Har; through the Guru's Teachings, they obtain this treasure-house of devotional worship. ||2||

Those who do not obtain the Blessed Vision of the Darshan of the True Guru, the True Primal Being, are most unfortunate; they are destroyed by the Messenger of Death.

They are like dogs, pigs and jackasses; they are cast into the womb of reincarnation, and the Lord strikes them down as the worst of murderers. ||3||

O Lord, Kind to the poor, please shower Your mercy upon Your humble servant, and save him.

Servant Nanak has entered the Lord's Sanctuary; if it pleases You, Lord, please save him. ||4||3||

ਪੰਜਾਬੀ ਵਿਆਖਿਆ (Punjabi Explanation)

ਗੂਜਰੀ ਚੌਥੀ ਪਾਤਿਸ਼ਾਹੀ।

ਹੇ ਭਾਈ! ਪਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੰੁਦੇ ਹਨ; ਉਹਨਾਂ ਦੇ ਬਚਨ ਸ੍ਰੇਸ਼ਟ ਹੰੁਦੇ ਹਨ, ਇਹ ਸ੍ਰੇਸ਼ਟ ਬਚਨ ਉਹ ਆਪਣੇ ਮੂੰਹੋਂ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ ।

ਜੇਹੜਾ ਮਨੁੱਖ ਸੰਤ ਜਨਾਂ ਦੇ ਉੱਤਮ ਬਚਨ ਸਰਧਾ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ, ਪਰਮਾਤਮਾ ਕਿਰਪਾ ਕਰ ਕੇ ਉਸ ਨੂੰ (ਭਵ-ਸਾਗਰ ਤੋਂ) ਪਾਰ ਲੰਘਾ ਦੇਂਦਾ ਹੈ ।੧।

ਹੇ ਪਿਆਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ । ਹੇ ਭਾਈ! ਪੂਰਾ ਸਤਿਗੁਰੂ ਮੈਨੂੰ ਜਿੰਦ-ਜਾਨ ਵਰਗਾ ਪਿਆਰਾ ਹੈ ।

ਮੈਨੂੰ ਪਾਪੀ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ ।੧।ਰਹਾਉ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ,

ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪ੍ਰਾਪਤ ਕਰ ਲੈਂਦਾ ਹਨ, ਗੁਰੂ ਦੀ ਮਤਿ ਉਤੇ ਤੁਰਿਆਂ (ਉਹਨਾਂ ਦੇ ਅੰਦਰ) ਪ੍ਰਭੂ-ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ।੨।

ਪਰ ਜਿਨ੍ਹਾਂ ਮਨੁੱਖਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੰੁਦਾ ਹੈ ।

ਉਹ ਮਨੁੱਖ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਉਹਨਾਂ ਨਿਰਦਈ ਮਨੁੱਖਾਂ ਨੂੰ ਪਰਮਾਤਮਾ ਨੇ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ।੩।

ਹੇ ਭਾਈ! ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਆਪਣੇ ਦਾਸ ਉੱਤੇ ਮੇਹਰ ਕਰ, ਤੇ, ਦਾਸ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ ।

ਹੇ ਨਾਨਕ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੪।੩।

Source: BaniDB · Read Ang 493 in Sri Guru Granth Sahib Ji

On this day in earlier years

  • Friday, 09 October 2009 ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ Ang 666 · Raag Dhanaasree
  • Thursday, 09 October 2008 ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥ Ang 563 · Raag Vadhans
  • Tuesday, 09 October 2007 ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ Ang 608 · Raag Sorath
  • Monday, 09 October 2006 ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ Ang 635 · Raag Sorath
  • Sunday, 09 October 2005 ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ Ang 626 · Raag Sorath
  • Saturday, 09 October 2004 ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ Ang 660 · Raag Dhanaasree