ਹੁਕਮਨਾਮਾ ਸਾਹਿਬ

Hukamnama Sahib

Monday, 24 January 2011

ਸੋਮਵਾਰ, ੧੧ ਮਾਘ (ਸੰਮਤ ੫੪੨ ਨਾਨਕਸ਼ਾਹੀ)

Ang 836 · Raag Bilaaval · Guru Raam Daas Ji

Reading: Permalink

ਗੁਰਮੁਖੀ (Gurmukhi)

ਬਿਲਾਵਲੁ ਮਹਲਾ ੪ ॥

bilaaval mahalaa chauthhaa ||

ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥

mai man tan prem agam Thaakur kaa khin khin saradhaa man bahut uThieeaa ||

ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥

gur dhekhe saradhaa man pooree jiau chaatirak priau priau boo(n)dh mukh pieeaa ||1||

ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥

mil mil sakhee har kathaa sunieeaa ||

ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥

satigur dhiaa kare prabh mele mai tis aagai sir kaT kaT pieeaa ||1|| rahaau ||

ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ ॥

rom rom man tan ik bedhan mai prabh dhekhe bin needh na pieeaa ||

ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥

baidhak naaTik dhekh bhulaane mai hiradhai man tan prem peer lagieeaa ||2||

ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥

hau khin pal reh na sakau bin preetam jiau bin amalai amalee mar gieeaa ||

ਜਿਨ ਕਉ ਪਿਆਸ ਹੋਇ ਪ੍ਰਭ ਕੇਰੀ ਤਿਨੑ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ ॥੩॥

jin kau piaas hoi prabh keree tin(h) avar na bhaavai bin har ko dhuieeaa ||3||

ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥

koiee aan aan meraa prabhoo milaavai hau tis viTahu bal bal ghum gieeaa ||

ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥੪॥

anek janam ke vichhuRe jan mele jaa sat sat satigur saran pavieeaa ||4||

ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥

sej ek eko prabh Thaakur mahal na paavai manmukh bharamieeaa ||

ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥

gur gur karat saran je aavai prabh aai milai khin ddeel na pieeaa ||5||

ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥

kar kar kiriaachaar vadhaae man paakha(n)dd karam kapaT lobhieeaa ||

ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥

besuaa kai ghar beTaa janamiaa pitaa taeh kiaa naam sadhieeaa ||6||

ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥

poorab janam bhagat kar aae gur har har har har bhagat jamieeaa ||

ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥

bhagat bhagat karate har paiaa jaa har har har har naam samieeaa ||7||

ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥

prabh aan aan mahi(n)dhee peesaiee aape ghol ghol a(n)g lieeaa ||

ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥

jin kau Thaakur kirapaa dhaaree baeh pakar naanak kadd lieeaa ||8||6||2||1||6||9||

English Translation

BILAAVAL, FOURTH MEHL:

My mind and body are filled with love for my Inaccessible Lord and Master. Each and every instant, I am filled with immense faith and devotion. Gazing upon the Guru, my mind’s faith is fulfilled, like the song-bird, which cries and cries, until the rain-drop falls into its mouth. || 1 ||

Join with me, join with me, O my companions, and teach me the Sermon of the Lord. The True Guru has mercifully united me with God. Cutting off my head, and chopping it into pieces, I offer it to Him. || 1 || Pause ||

Each and every hair on my head, and my mind and body, suffer the pains of separation; without seeing my God, I cannot sleep. The doctors and healers look at me, and are perplexed. Within my heart, mind and body, I feel the pain of divine love. || 2 ||

I cannot live for a moment, for even an instant, without my Beloved, like the opium addict who cannot live without opium. Those who thirst for God, do not love any other. Without the Lord, there is no other at all. || 3 ||

If only someone would come and unite me with God; I am devoted, dedicated, a sacrifice to him. After being separated from the Lord for countless incarnations, I am re-united with Him, entering the Sanctuary of the True, True, True Guru. || 4 ||

There is one bed for the soul-bride, and the same bed for God, her Lord and Master. The self-willed manmukh does not obtain the Mansion of the Lord’s Presence; she wanders around, in limbo. Uttering, “Guru, Guru”, she seeks His Sanctuary; so God comes to meet her, without a moment’s delay. || 5 ||

One may perform many rituals, but the mind is filled with hypocrisy, evil deeds and greed. When a son is born in the house of a prostitute, who can tell the name of his father? || 6 ||

Because of devotional worship in my past incarnations, I have been born into this life. The Guru has inspired me to worship the Lord, Har, Har, Har, Har. Worshipping, worshipping Him with devotion, I found the Lord, and then I merged into the Name of the Lord, Har, Har, Har, Har. || 7 ||

God Himself came and ground the henna leaves into powder, and applied it to my body. Our Lord and Master showers His Mercy upon us, and grasps hold of our arms; O Nanak, He lifts us up and saves us. || 8 || 6 || 9 || 2 || 1 || 6 || 9 ||

ਪੰਜਾਬੀ ਵਿਆਖਿਆ (Punjabi Explanation)

ਹੇ ਸਹੇਲੀਏ! ਮੇਰੇ ਮਨ ਵਿਚ, ਮੇਰੇ ਤਨ ਵਿਚ, ਅਪਹੁੰਚ ਮਾਲਕ-ਪ੍ਰਭੂ ਦਾ ਪਿਆਰ ਪੈਦਾ ਹੋ ਚੁਕਾ ਹੈ, ਮੇਰੇ ਮਨ ਵਿਚ ਘੜੀ ਘੜੀ ਉਸ ਦੇ ਮਿਲਾਪ ਦੀ ਤੀਬਰ ਤਾਂਘ ਪੈਦਾ ਹੋ ਰਹੀ ਹੈ । ਹੇ ਸਹੇਲੀਏ! ਗੁਰੂ ਦਾ ਦਰਸਨ ਕਰ ਕੇ ਮਨ ਦੀ ਇਹ ਤਾਂਘ ਪੂਰੀ ਹੁੰਦੀ ਹੈ, ਜਿਵੇਂ ‘ਪ੍ਰਿਉ ਪ੍ਰਿਉ’ ਕੂਕਦੇ ਪਪੀਹੇ ਦੇ ਮੂੰਹ ਵਿਚ (ਵਰਖਾ ਦੀ) ਬੂੰਦ ਪੈ ਜਾਂਦੀ ਹੈ।੧।

ਹੇ ਸਹੇਲੀਏ! ਆ, ਇਕੱਠੀਆਂ ਬੈਠੀਏ, ਇਕੱਠੀਆਂ ਬੈਠੀਏ, (ਤੇ, ਬੈਠ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀਏ । ਜਿਸ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ (ਨਾਲ) ਮਿਲਾ ਦੇਂਦਾ ਹੈ । ਉਸ (ਗੁਰੂ) ਅੱਗੇ ਮੇਰਾ ਸਿਰ ਮੁੜ ਮੁੜ ਕੁਰਬਾਨ ਹੁੰਦਾ ਹੈ।੧।ਰਹਾਉ।

ਹੇ ਸਹੇਲੀਏ! ਮੇਰੇ ਹਰੇਕ ਰੋਮ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ (ਪ੍ਰਭੂ ਤੋਂ ਵਿਛੋੜੇ ਦੀ) ਪੀੜ ਹੈ, ਪ੍ਰਭੂ ਦਾ ਦਰਸਨ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਹੁੰਦੀ । ਹਕੀਮ (ਮੇਰੀ) ਨਬਜ਼ ਵੇਖ ਕੇ (ਹੀ) ਗ਼ਲਤੀ ਖਾ ਜਾਂਦੇ ਹਨ, ਮੇਰੇ ਹਿਰਦੇ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ, ਤਾਂ ਪ੍ਰਭੂ-ਪਿਆਰ ਦੀ ਪੀੜ ਉਠ ਰਹੀ ਹੈ।੨।

ਹੇ ਸਹੇਲੀਏ! ਜਿਵੇਂ ਕੋਈ ਨਸ਼ਈ ਮਨੁੱਖ ਨਸ਼ੇ ਤੋਂ ਬਿਨਾ ਮਰਨ-ਹਾਕਾ ਹੋ ਜਾਂਦਾ ਹੈ, ਤਿਵੇਂ ਮੈਂ ਪ੍ਰੀਤਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦੀ । ਹੇ ਸਹੇਲੀਏ! ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦੀ ਤਾਂਘ ਹੁੰਦੀ ਹੈ, ਉਹਨਾਂ ਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਚੰਗਾ ਨਹੀਂ ਲੱਗਦਾ।੩।

ਹੇ ਸਹੇਲੀਏ! ਜੇ ਕੋਈ ਆ ਕੇ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲਾ ਦੇਵੇ, ਤਾਂ ਮੈਂ ਉਸ ਤੋਂ ਸਦਕੇ ਕੁਰਬਾਨ ਜਾਂਦੀ ਹਾਂ । ਹੇ ਸਹੇਲੀਏ! ਜਦੋਂ ਸਤਿਗੁਰੂ ਦੀ ਸਰਨ ਪਈਦਾ ਹੈ, ਤਾਂ ਸਤਿਗੁਰੂ ਅਨੇਕਾਂ ਜਨਮਾਂ ਦੇ ਵਿਛੁੜਿਆਂ ਨੂੰ (ਪ੍ਰਭੂ ਨਾਲ) ਮਿਲਾ ਦੇਂਦਾ ਹੈ।੪।

ਹੇ ਸਹੇਲੀਏ! (ਜੀਵ-ਇਸਤ੍ਰੀ ਦੀ) ਇਕੋ ਹਿਰਦਾ-ਸੇਜ ਹੈ ਜਿਸ ਉਤੇ ਠਾਕੁਰੁ-ਪ੍ਰਭੂ ਆਪ ਹੀ ਵੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਪਤੀ ਦਾ) ਟਿਕਾਣਾ ਨਹੀਂ ਲੱਭ ਸਕਦੀ, ਉਹ ਭਟਕਦੀ ਹੀ ਫਿਰਦੀ ਹੈ । ਜੇ ਉਹ ‘ਗੁਰ ਗੁਰੂ’ ਕਰਦੀ ਗੁਰੂ ਦੀ ਸਰਨ ਆ ਪਏ, ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ।੫।

ਪਰ ਜੇ ਕੋਈ ਮਨੁੱਖ (ਗੁਰੂ ਦਾ ਆਸਰਾ ਛੱਡ ਕੇ, ਹਰਿ-ਨਾਮ ਦਾ ਸਿਮਰਨ ਭੁਲਾ ਕੇ) ਮੁੜ ਮੁੜ (ਤੀਰਥ-ਜਾਤ੍ਰਾ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮ) ਕਰ ਕੇ ਇਹਨਾਂ ਕਰਮ ਕਾਂਡੀ ਕਰਮਾਂ ਨੂੰ ਹੀ ਵਧਾਂਦਾ ਜਾਏ, ਤਾਂ ਉਸ ਦੇ ਮਨ ਵਿਚ ਲੋਭ ਵਲ-ਛਲ ਵਿਖਾਵੇ ਆਦਿਕ ਦਾ ਕਰਮ ਹੀ ਟਿਕਿਆ ਰਹੇਗਾ (ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ) । ਬਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਏ, ਤਾਂ ਉਸ ਪੁੱਤਰ ਦੇ ਪਿਉ ਦਾ ਕੋਈ ਨਾਮ ਨਹੀਂ ਦੱਸਿਆ ਜਾ ਸਕਦਾ।੬।

ਹੇ ਭਾਈ! (ਜਿਹੜੇ ਮਨੁੱਖ) ਪੂਰਬਲੇ ਜਨਮ ਵਿਚ (ਪਰਮਾਤਮਾ ਦੀ) ਭਗਤੀ ਕਰ ਕੇ (ਹੁਣ ਮਨੁੱਖਾ ਜਨਮ ਵਿਚ) ਆਏ ਹਨ, ਗੁਰੂ ਨੇ (ਉਹਨਾਂ ਦੇ ਅੰਦਰ) ਹਰ ਵੇਲੇ ਭਗਤੀ ਕਰਨ ਦਾ ਬੀਜ ਬੀਜ ਦਿੱਤਾ ਹੈ । ਜਦੋਂ ਉਹ ਹਰ ਵੇਲੇ ਹਰਿ-ਨਾਮ ਸਿਮਰਦਿਆਂ ਸਿਮਰਦਿਆਂ ਹਰਿ-ਨਾਮ ਵਿਚ ਲੀਨ ਹੋ ਗਏ, ਤਦੋਂ ਹਰ ਵੇਲੇ ਭਗਤੀ ਕਰਦਿਆਂ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ।੭।

(ਪਰ, ਹੇ ਭਾਈ! ਪਰਮਾਤਮਾ ਦੀ ਭਗਤੀ ਕਰਨਾ ਜੀਵ ਦੇ ਆਪਣੇ ਇਖ਼ਤਿਆਰ ਦੀ ਗੱਲ ਨਹੀਂ ਹੈ । ਇਹ ਘਾਲ-ਕਮਾਈ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ । ਪ੍ਰਭੂ ਦੀ ਭਗਤੀ ਕਰਨੀ, ਮਾਨੋ, ਮਹਿੰਦੀ ਨੂੰ ਪੀਸਣ ਸਮਾਨ ਹੈ । ਇਸਤ੍ਰੀ ਮਹਿੰਦੀ ਨੂੰ ਆਪ ਹੀ ਪੀਂਹਦੀ ਹੈ, ਆਪ ਹੀ ਘਸਾਂਦੀ ਹੈ, ਤੇ ਆਪ ਹੀ ਉਸ ਨੂੰ ਆਪਣੇ ਹੱਥਾਂ-ਪੈਰਾਂ ਤੇ ਲਾਂਦੀ ਹੈ । ਉਹ ਆਪ ਹੀ ਮਹਿੰਦੀ ਨੂੰ ਇਸ ਯੋਗ ਬਣਾਂਦੀ ਹੈ ਕਿ ਉਹ ਉਸ ਇਸਤ੍ਰੀ ਦੇ ਅੰਗਾਂ ਤੇ ਲੱਗ ਸਕੇ) । ਪ੍ਰਭੂ ਨੇ ਆਪ ਹੀ (ਜੀਵ ਦੇ ਮਨ ਨੂੰ ਆਪਣੇ ਚਰਨਾਂ ਵਿਚ) ਲਿਆ ਲਿਆ ਕੇ (ਭਗਤੀ ਕਰਨ ਦੀ) ਮਹਿੰਦੀ (ਜੀਵ ਪਾਸੋਂ) ਪਿਹਾਈ ਹੈ, ਫਿਰ ਆਪ ਹੀ ਉਸ ਦੀ ਭਗਤੀ-ਰੂਪ ਮਹਿੰਦੀ ਨੂੰ ਘੋਲ ਘੋਲ ਕੇ (ਰੰਗੀਲੀ ਪਿਆਰ-ਭਰੀ ਬਣਾ ਬਣਾ ਕੇ) ਆਪਣੇ ਚਰਨਾਂ ਵਿਚ ਉਸ ਨੂੰ ਜੋੜਿਆ ਹੈ । ਹੇ ਨਾਨਕ! (ਆਖ—ਹੇ ਭਾਈ!) ਜਿਨ੍ਹਾਂ ਉਤੇ ਮਾਲਕ-ਪ੍ਰਭੂ ਨੇ ਮਿਹਰ ਕੀਤੀ, ਉਹਨਾਂ ਦੀ ਬਾਂਹ ਫੜ ਕੇ (ਉਹਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਬਾਹਰ) ਕੱਢ ਲਿਆ।੮।੬।੯।

Source: SGPC Official; BaniDB · Read Ang 836 in Sri Guru Granth Sahib Ji

On this day in earlier years

  • Sunday, 24 January 2010 ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ Ang 734 · Raag Soohee
  • Saturday, 24 January 2009 ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ Ang 625 · Raag Sorath
  • Thursday, 24 January 2008 ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ Ang 681 · Raag Dhanaasree
  • Wednesday, 24 January 2007 ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ Ang 777 · Raag Soohee
  • Tuesday, 24 January 2006 ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ Ang 676 · Raag Dhanaasree
  • Saturday, 24 January 2004 ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ Ang 716 · Raag Todee