ਹੁਕਮਨਾਮਾ ਸਾਹਿਬ

Hukamnama Sahib

Monday, 16 April 2012

ਸੋਮਵਾਰ, ੪ ਵੈਸਾਖ (ਸੰਮਤ ੫੪੪ ਨਾਨਕਸ਼ਾਹੀ)

Ang 405 · Raag Aasaa · Guru Arjan Dev Ji

Reading: Permalink

ਗੁਰਮੁਖੀ (Gurmukhi)

ਰਾਗੁ ਆਸਾ ਮਹਲਾ ੫ ਘਰੁ ੧੨

raag aasaa mahalaa panjavaa ghar baarvaa

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥

tiaag sagal siaanapaa bhaj paarabraham nira(n)kaar ||

ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥

ek saache naam baajhahu sagal dheesai chhaar ||1||

ਸੋ ਪ੍ਰਭੁ ਜਾਣੀਐ ਸਦ ਸੰਗਿ ॥

so prabh jaaneeaai sadh sa(n)g ||

ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥

gur prasaadhee boojheeaai ek har kai ra(n)g ||1|| rahaau ||

ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥

saran samarath ek keree dhoojaa naahee Thaau ||

ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥

mahaa bhaujal la(n)gheeaai sadhaa har gun gaau ||2||

ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥

janam maran nivaareeaai dhukh na jam pur hoi ||

ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥

naam nidhaan soiee paae kirapaa kare prabh soi ||3||

ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥

ek Tek adhaar eko ek kaa man jor ||

ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥

naanak japeeaai mil saadhasa(n)gat har bin avar na hor ||4||1||136||

English Translation

Raag Aasaa, Fifth Mehla, Twelfth House:

One Universal Creator God. By The Grace Of The True Guru:

Renounce all your cleverness and remember the Supreme, Formless Lord God.

Without the One True Name, everything appears as dust. ||1||

Know that God is always with you.

By Guru's Grace, one understands, and is imbued with the Love of the One Lord. ||1||Pause||

Seek the Shelter of the One All-powerful Lord; there is no other place of rest.

The vast and terrifying world-ocean is crossed over, singing continually the Glorious Praises of the Lord. ||2||

Birth and death are overcome, and one does not have to suffer in the City of Death.

He alone obtains the treasure of the Naam, the Name of the Lord, unto whom God shows His Mercy. ||3||

The One Lord is my Anchor and Support; the One Lord alone is the power of my mind.

O Nanak, joining the Saadh Sangat, the Company of the Holy, meditate on Him; without the Lord, there is no other at all. ||4||1||136||

ਪੰਜਾਬੀ ਵਿਆਖਿਆ (Punjabi Explanation)

ਰਾਗ ਆਸਾ ਪੰਜਵੀਂ ਪਾਤਸ਼ਾਹੀ।

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

(ਹੇ ਭਾਈ! ਸੰਸਾਰ-ਸਮੰੁਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ ।

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੰੁਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੰੁਦੀ) ਹੈ ।੧।

(ਹੇ ਭਾਈ! ਜੇ ਸੰਸਾਰ-ਸਮੰੁਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ

ਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ ।੧।ਰਹਾਉ।

(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ

ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ (ਇਸ ਵਾਸਤੇ, ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੰੁਦਰ ਤੋਂ ਪਾਰ ਲੰਘਿਆ ਜਾ ਸਕੇਗਾ ।੨।

(ਹੇ ਭਾਈ! ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੰੁਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ ।

(ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ।੩।

(ਹੇ ਭਾਈ!) ਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ ।

(ਇਸ ਵਾਸਤੇ) ਹੇ ਨਾਨਕ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ।੪।੧।੧੩੬।

Source: BaniDB · Read Ang 405 in Sri Guru Granth Sahib Ji

On this day in earlier years

  • Saturday, 16 April 2011 ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥ Ang 744 · Raag Soohee
  • Friday, 16 April 2010 ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ Ang 702 · Raag Jaithsree
  • Thursday, 16 April 2009 ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥ Ang 707 · Raag Jaithsree
  • Wednesday, 16 April 2008 ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥ Ang 596 · Raag Sorath
  • Monday, 16 April 2007 ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ Ang 497 · Raag Gujri
  • Sunday, 16 April 2006 ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ Ang 657 · Raag Sorath