ਹੁਕਮਨਾਮਾ ਸਾਹਿਬ

Hukamnama Sahib

Monday, 21 May 2012

ਸੋਮਵਾਰ, ੮ ਜੇਠ (ਸੰਮਤ ੫੪੪ ਨਾਨਕਸ਼ਾਹੀ)

Ang 517 · Raag Gujri · Guru Arjan Dev Ji

Reading: Permalink

ਗੁਰਮੁਖੀ (Gurmukhi)

ਰਾਗੁ ਗੂਜਰੀ ਵਾਰ ਮਹਲਾ ੫

raag goojaree vaar mahalaa panjavaa

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਸਲੋਕੁ ਮਃ ੫ ॥

salok mahalaa panjavaa ||

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥

a(n)tar gur aaraadhanaa jihavaa jap gur naau ||

ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥

netree satigur pekhanaa sravanee sunanaa gur naau ||

ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥

satigur setee ratiaa dharageh paieeaai Thaau ||

ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥

kahu naanak kirapaa kare jis no eh vath dhei ||

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

jag meh utam kaadde'eeh virale keiee kei ||1||

ਮਃ ੫ ॥

mahalaa panjavaa ||

ਰਖੇ ਰਖਣਹਾਰਿ ਆਪਿ ਉਬਾਰਿਅਨੁ ॥

rakhe rakhanahaar aap ubaarian ||

ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥

gur kee pairee pai kaaj savaarian ||

ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥

hoaa aap dhiaal manahu na visaarian ||

ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥

saadh janaa kai sa(n)g bhavajal taarian ||

ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥

saakat ni(n)dhak dhusaT khin maeh bidhaarian ||

ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥

tis saahib kee Tek naanak manai maeh ||

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥

jis simarat sukh hoi sagale dhookh jaeh ||2||

English Translation

Raag Goojaree, Vaar, Fifth Mehla:

One Universal Creator God. By The Grace Of The True Guru:

Shalok, Fifth Mehla:

Deep within yourself, worship the Guru in adoration, and with your tongue, chant the Guru's Name.

Let your eyes behold the True Guru, and let your ears hear the Guru's Name.

Attuned to the True Guru, you shall receive a place of honor in the Court of the Lord.

Says Nanak, this treasure is bestowed on those who are blessed with His Mercy.

In the midst of the world, they are known as the most pious - they are rare indeed. ||1||

Fifth Mehla:

O Savior Lord, save us and take us across.

Falling at the feet of the Guru, our works are embellished with perfection.

You have become kind, merciful and compassionate; we do not forget You from our minds.

In the Saadh Sangat, the Company of the Holy, we are carried across the terrifying world-ocean.

In an instant, You have destroyed the faithless cynics and slanderous enemies.

That Lord and Master is my Anchor and Support; O Nanak, hold firm in your mind.

Remembering Him in meditation, happiness comes, and all sorrows and pains simply vanish. ||2||

ਪੰਜਾਬੀ ਵਿਆਖਿਆ (Punjabi Explanation)

ਰਾਗ ਗੂਜਰੀ ਮਰਸੀਆ। ਪੰਜਵੀਂ ਪਾਤਿਸ਼ਾਹੀ।

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਲੋਕ ਪੰਜਵੀਂ ਪਾਤਿਸ਼ਾਹੀ।

ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ,

ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ,

ਜੇ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ ।

ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ,

ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ।੧।

ਪੰਜਵੀਂ ਪਾਤਿਸ਼ਾਹੀ।

ਰੱਖਿਆ ਕਰਨ ਵਾਲੇ ਪਰਮਾਤਮਾ ਨੇ ਜਿਨ੍ਹਾਂ ਬੰਦਿਆਂ ਦੀ ਮਦਦ ਕੀਤੀ, ਉਹਨਾਂ ਨੂੰ ਉਸ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ,

ਉਹਨਾਂ ਨੂੰ ਗੁਰੂ ਦੀ ਪੈਰੀਂ ਪਾ ਕੇ ਉਹਨਾਂ ਦੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ,

ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ,

ਉਹਨਾਂ ਨੂੰ ਗੁਰਮੁਖਾਂ ਦੀ ਸੰਗਤਿ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ ।

ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ ।

ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ

ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।੨।

Source: BaniDB · Read Ang 517 in Sri Guru Granth Sahib Ji

On this day in earlier years

  • Saturday, 21 May 2011 ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ Ang 738 · Raag Soohee
  • Friday, 21 May 2010 ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ Ang 727 · Raag Tilang
  • Thursday, 21 May 2009 ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ Ang 634 · Raag Sorath
  • Wednesday, 21 May 2008 ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ Ang 659 · Raag Sorath
  • Monday, 21 May 2007 ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ Ang 620 · Raag Sorath
  • Sunday, 21 May 2006 ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ Ang 737 · Raag Soohee