ਹੁਕਮਨਾਮਾ ਸਾਹਿਬ
Hukamnama Sahib
Saturday, 23 March 2013
ਸ਼ਨੀਵਾਰ ੧੦ ਚੇਤ (ਸੰਮਤ ੫੪੫ ਨਾਨਕਸ਼ਾਹੀ)
Ang 521 · Raag Gujri · Guru Arjan Dev Ji
ਗੁਰਮੁਖੀ (Gurmukhi)
ਸਲੋਕ ਮਃ ੫ ॥
salok mahalaa panjavaa ||
ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥
ladham labhanahaar karam kara(n)dho maa piree ||
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥
eiko sirajanahaar naanak biaa na paseeaai ||1||
ਮਃ ੫ ॥
mahalaa panjavaa ||
ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿੑ ਕੈ ॥
paapaRiaa pachhaaR baan sachaavaa sa(n)ni(h) kai ||
ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥
gur ma(n)traRaa chitaar naanak dhukh na theeviee ||2||
ਪਉੜੀ ॥
pauRee ||
ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥
vaahu vaahu sirajanahaar paieean Thaadd aap ||
ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥
jeea ja(n)t miharavaan tis no sadhaa jaap ||
ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥
dhiaa dhaaree samarath chuke bil bilaap ||
ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥
naThe taap dhukh rog poore gur prataap ||
ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥
keeteean aapanee rakh gareeb nivaaj thaap ||
ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥
aape lian chhaddai ba(n)dhan sagal kaap ||
ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥
tisan bujhee aas pu(n)nee man sa(n)tokh dhraap ||
ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥
vaddee hoo(n) vaddaa apaar khasam jis lep na pu(n)n paap ||13||
English Translation
SHALOK, FIFTH MEHL:
I have found the object of my search — my Beloved took pity on me. There is One Creator; O Nanak, I do not see any other. || 1 ||
FIFTH MEHL: Take aim with the arrow of Truth, and shoot down sin. Cherish the Words of the Guru’s Mantra, O Nanak, and you shall not suffer in pain. || 2 ||
PAUREE: Waaho! Waaho! The Creator Lord Himself has brought about peace and tranquility. He is Kind to all beings and creatures; meditate forever on Him. The all-powerful Lord has shown Mercy, and my cries of suffering are ended. My fevers, pains and diseases are gone, by the Grace of the Perfect Guru. The Lord has established me, and protected me; He is the Cherisher of the poor. He Himself has delivered me, breaking all my bonds. My thirst is quenched, my hopes are fulfilled, and my mind is contented and satisfied. The greatest of the great, the Infinite Lord and Master — He is not affected by virtue and vice. || 13 ||
ਪੰਜਾਬੀ ਵਿਆਖਿਆ (Punjabi Explanation)
ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ, (ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ।੧।
ਹੇ ਨਾਨਕ! ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ, ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ।੨।
(ਹੇ ਭਾਈ!) ਉਸ ਕਰਤਾਰ ਨੂੰ ‘ਧੰਨ ਧੰਨ’ ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ, ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ । ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ, ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ । (ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ, ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ, ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ। (ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ।੧੩।
Source: SGPC Official; BaniDB · Read Ang 521 in Sri Guru Granth Sahib Ji