ਹੁਕਮਨਾਮਾ ਸਾਹਿਬ

Hukamnama Sahib

Tuesday, 06 August 2013

ਮੰਗਲਵਾਰ, ੨੨ ਸਾਵਣ (ਸੰਮਤ ੫੪੫ ਨਾਨਕਸ਼ਾਹੀ)

Ang 656 · Raag Sorath · Bhagat Kabeer Ji

Reading: Permalink

ਗੁਰਮੁਖੀ (Gurmukhi)

ਸੰਤਹੁ ਮਨ ਪਵਨੈ ਸੁਖੁ ਬਨਿਆ ॥

sa(n)tahu man pavanai sukh baniaa ||

ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥

kichh jog paraapat ganiaa || rahaau ||

ਗੁਰਿ ਦਿਖਲਾਈ ਮੋਰੀ ॥

gur dhikhalaiee moree ||

ਜਿਤੁ ਮਿਰਗ ਪੜਤ ਹੈ ਚੋਰੀ ॥

jit mirag paRat hai choree ||

ਮੂੰਦਿ ਲੀਏ ਦਰਵਾਜੇ ॥

moo(n)dh le'ee dharavaaje ||

ਬਾਜੀਅਲੇ ਅਨਹਦ ਬਾਜੇ ॥੧॥

baajeeale anahadh baaje ||1||

ਕੁੰਭ ਕਮਲੁ ਜਲਿ ਭਰਿਆ ॥

ku(n)bh kamal jal bhariaa ||

ਜਲੁ ਮੇਟਿਆ ਊਭਾ ਕਰਿਆ ॥

jal meTiaa uoobhaa kariaa ||

ਕਹੁ ਕਬੀਰ ਜਨ ਜਾਨਿਆ ॥

kahu kabeer jan jaaniaa ||

ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

jau jaaniaa tau man maaniaa ||2||10||

English Translation

O Saints, my windy mind has now become peaceful and still.

It seems that I have learned something of the science of Yoga. ||Pause||

The Guru has shown me the hole,

through which the deer carefully enters.

I have now closed off the doors,

and the unstruck celestial sound current resounds. ||1||

The pitcher of my heart-lotus is filled with water;

I have spilled out the water, and set it upright.

Says Kabeer, the Lord's humble servant, this I know.

Now that I know this, my mind is pleased and appeased. ||2||10||

ਪੰਜਾਬੀ ਵਿਆਖਿਆ (Punjabi Explanation)

ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ

ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ।ਰਹਾਉ।

ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹ

ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (

) ਦਰਵਾਜ਼ੇ (ਗਿਆਨ-ਇੰਦ੍ਰੇ : ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ

ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ।੧।

(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ,

(ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ ।

ਹੇ ਦਾਸ ਕਬੀਰ! (ਹੁਣ) ਆਖ—ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ,

ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ।੨।੧੦।

Source: BaniDB · Read Ang 656 in Sri Guru Granth Sahib Ji

On this day in earlier years

  • Monday, 06 August 2012 ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ Ang 703 · Raag Jaithsree
  • Saturday, 06 August 2011 ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ Ang 549 · Raag Bihaagraa
  • Friday, 06 August 2010 ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ Ang 711 · Raag Todee
  • Thursday, 06 August 2009 ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ Ang 712 · Raag Todee
  • Wednesday, 06 August 2008 ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ Ang 613 · Raag Sorath
  • Monday, 06 August 2007 ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥ Ang 741 · Raag Soohee