ਹੁਕਮਨਾਮਾ ਸਾਹਿਬ

Hukamnama Sahib

Monday, 20 January 2014

ਸੋਮਵਾਰ, ੭ ਮਾਘ (ਸੰਮਤ ੫੪੫ ਨਾਨਕਸ਼ਾਹੀ)

Ang 626 · Raag Sorath · Guru Arjan Dev Ji

Reading: Permalink

ਗੁਰਮੁਖੀ (Gurmukhi)

ਸੋਰਠਿ ਮਹਲਾ ੫ ॥

soraTh mahalaa panjavaa ||

ਗੁਰ ਅਪੁਨੇ ਬਲਿਹਾਰੀ ॥

gur apune balihaaree ||

ਜਿਨਿ ਪੂਰਨ ਪੈਜ ਸਵਾਰੀ ॥

jin pooran paij savaaree ||

ਮਨ ਚਿੰਦਿਆ ਫਲੁ ਪਾਇਆ ॥

man chi(n)dhiaa fal paiaa ||

ਪ੍ਰਭੁ ਅਪੁਨਾ ਸਦਾ ਧਿਆਇਆ ॥੧॥

prabh apunaa sadhaa dhiaaiaa ||1||

ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥

sa(n)tahu tis bin avar na koiee ||

ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥

karan kaaran prabh soiee || rahaau ||

ਪ੍ਰਭਿ ਅਪਨੈ ਵਰ ਦੀਨੇ ॥

prabh apanai var dheene ||

ਸਗਲ ਜੀਅ ਵਸਿ ਕੀਨੇ ॥

sagal jeea vas keene ||

ਜਨ ਨਾਨਕ ਨਾਮੁ ਧਿਆਇਆ ॥

jan naanak naam dhiaaiaa ||

ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥

taa sagale dhookh miTaiaa ||2||5||69||

English Translation

Sorat'h, Fifth Mehla:

I am a sacrifice to my Guru.

He has totally preserved my honor.

I have obtained the fruits of my mind's desires.

I meditate forever on my God. ||1||

O Saints, without Him, there is no other at all.

He is God, the Cause of causes. ||Pause||

My God has given me His Blessing.

He has made all creatures subject to me.

Servant Nanak meditates on the Naam, the Name of the Lord,

and all his sorrows depart. ||2||5||69||

ਪੰਜਾਬੀ ਵਿਆਖਿਆ (Punjabi Explanation)

ਸੋਰਠਿ ਪੰਜਵੀਂ ਪਾਤਿਸ਼ਾਹੀ।

ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ

ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ

ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ

ਹੇ ਭਾਈ! ਜੇਹੜਾ ਭੀ ਮਨੱੁਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ

ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ

ਉਹੀ ਪਰਮਾਤਮਾ ਜਗਤ ਦਾ ਮੂਲ ਹੈ ।ਰਹਾਉ

ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ,

ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ ।

ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ

ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ

Source: BaniDB · Read Ang 626 in Sri Guru Granth Sahib Ji

On this day in earlier years

  • Sunday, 20 January 2013 ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ Ang 491 · Raag Gujri
  • Friday, 20 January 2012 ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ Ang 637 · Raag Sorath
  • Thursday, 20 January 2011 ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ Ang 673 · Raag Dhanaasree
  • Wednesday, 20 January 2010 ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ Ang 721 · Raag Tilang
  • Tuesday, 20 January 2009 ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ Ang 715 · Raag Todee
  • Sunday, 20 January 2008 ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ Ang 679 · Raag Dhanaasree