ਹੁਕਮਨਾਮਾ ਸਾਹਿਬ

Hukamnama Sahib

Friday, 01 May 2015

ਸ਼ੁਕਰਵਾਰ, ੧੮ ਵੈਸਾਖ (ਸੰਮਤ ੫੪੭ ਨਾਨਕਸ਼ਾਹੀ)

Ang 407 · Raag Aasaa · Guru Arjan Dev Ji

Reading: Permalink

ਗੁਰਮੁਖੀ (Gurmukhi)

ਆਸਾ ਮਹਲਾ ੫ ॥

aasaa mahalaa panjavaa ||

ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

gureh dhikhaio loinaa ||1|| rahaau ||

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥

e'eeteh uooteh ghaT ghaT ghaT ghaT too(n)hee too(n)hee mohinaa ||1||

ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥

kaaran karanaa dhaaran dharanaa ekai ekai sohinaa ||2||

ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥

sa(n)tan parasan balihaaree dharasan naanak sukh sukh soinaa ||3||4||144||

English Translation

AASAA, FIFTH MEHL:

The Guru has revealed Him to my eyes. || 1 || Pause ||

Here and there, in each and every heart, and each and every being, You, O Fascinating Lord, You exist. || 1 ||

You are the Creator, the Cause of causes, the Support of the earth; You are the One and only, Beauteous Lord. || 2 ||

Meeting the Saints, and beholding the Blessed Vision of their Darshan, Nanak is a sacrifice to them; he sleeps in absolute peace. || 3 || 4 || 144 ||

ਪੰਜਾਬੀ ਵਿਆਖਿਆ (Punjabi Explanation)

(ਹੇ ਮੋਹਨ-ਪ੍ਰਭੂ!) ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸਨ ਕਰਾ ਦਿੱਤਾ ਹੈ।੧।ਰਹਾਉ।

(ਹੁਣ) ਹੇ ਮੋਹਨ! ਇਸ ਲੋਕ ਵਿਚ, ਪਰਲੋਕ ਵਿਚ, ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ (ਮੈਨੂੰ) ਤੂੰ ਹੀ ਦਿੱਸ ਰਿਹਾ ਹੈਂ।੧।

(ਹੁਣ) ਹੇ ਸੋਹਣੇ ਪ੍ਰਭੂ! (ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਇਕ ਤੂੰ ਹੀ ਸਾਰੇ ਜਗਤ ਦਾ ਮੂਲ ਰਚਨ ਵਾਲਾ ਹੈਂ, ਇਕ ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲਾ ਹੈਂ।੨।

ਹੇ ਨਾਨਕ! (ਆਖ—ਹੇ ਮੋਹਨ ਪ੍ਰਭੂ!) ਮੈਂ ਤੇਰੇ ਸੰਤਾਂ ਦੇ ਚਰਨ ਛੁੰਹਦਾ ਹਾਂ ਉਹਨਾਂ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ (ਸੰਤਾਂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਹੁੰਦਾ ਹੈ, ਤੇ) ਸਦਾ ਲਈ ਆਤਮਕ ਆਨੰਦ ਵਿਚ ਲੀਨਤਾ ਪ੍ਰਾਪਤ ਹੁੰਦੀ ਹੈ।੩।੪।੧੪੪।

Source: SGPC Official; BaniDB · Read Ang 407 in Sri Guru Granth Sahib Ji

On this day in earlier years

  • Thursday, 01 May 2014 ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ Ang 708 · Raag Jaithsree
  • Wednesday, 01 May 2013 ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ Ang 706 · Raag Jaithsree
  • Tuesday, 01 May 2012 ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ Ang 647 · Raag Sorath
  • Sunday, 01 May 2011 ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥ Ang 814 · Raag Bilaaval
  • Saturday, 01 May 2010 ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ Ang 690 · Raag Dhanaasree
  • Friday, 01 May 2009 ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥ Ang 436 · Raag Aasaa