ਹੁਕਮਨਾਮਾ ਸਾਹਿਬ
Hukamnama Sahib
Sunday, 29 May 2016
ਐਤਵਾਰ, ੧੬ ਜੇਠ (ਸੰਮਤ ੫੪੮ ਨਾਨਕਸ਼ਾਹੀ)
Ang 589 · Raag Vadhans · Guru Amar Daas Ji
ਗੁਰਮੁਖੀ (Gurmukhi)
ਸਲੋਕ ਮਃ ੩ ॥
salok mahalaa teejaa ||
ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥
ratanaa paarakh jo hovai su ratanaa kare veechaar ||
ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥
ratanaa saar na jaaniee agiaanee a(n)dh a(n)dhaar ||
ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥
ratan guroo kaa sabadh hai boojhai boojhanahaar ||
ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥
moorakh aap ganaidhe mar ja(n)meh hoi khuaar ||
ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥
naanak ratanaa so lahai jis gurmukh lagai piaar ||
ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥
sadhaa sadhaa naam ucharai har naamo nit biauhaar ||
ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥
kirapaa kare je aapanee taa har rakhaa ur dhaar ||1||
ਮਃ ੩ ॥
mahalaa teejaa ||
ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥
satigur kee sev na keeneeaa har naam na lago piaar ||
ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥
mat tum jaanahu oi jeevadhe oi aap maare karataar ||
ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥
haumai vaddaa rog hai bhai dhoojai karam kamai ||
ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥
naanak manmukh jeevadhiaa mue har visariaa dhukh pai ||2||
ਪਉੜੀ ॥
pauRee ||
ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥
jis a(n)tar hiradhaa sudh hai tis jan kau sabh namasakaaree ||
ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥
jis a(n)dhar naam nidhaan hai tis jan kau hau balihaaree ||
ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥
jis a(n)dhar budh bibek hai har naam muraaree ||
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥
so satigur sabhanaa kaa mit hai sabh tiseh piaaree ||
ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥
sabh aatam raam pasaariaa gur budh beechaaree ||9||
English Translation
SHALOK, THIRD MEHL:
He is the Assayer of jewels; He contemplates the jewel. The ignorant person is totally blind — he does not appreciate the value of the jewel. The Jewel is the Word of the Guru’s Shabad; the Knower alone knows it. The fools take pride in themselves, and are ruined in birth and death. O Nanak, he alone obtains the jewel, who, as Gurmukh, enshrines love for it. Chant the Naam, the Name of the Lord, forever and ever — make the Name of the Lord your daily occupation. If God grants His Grace, then He is enshrined within my heart. || 1 ||
THIRD MEHL: They do not serve the True Guru, and they do not embrace love for the Lord’s Name. Do not even think that they are alive — the Creator Lord Himself has killed them. Egotism is such a terrible disease; in the love of duality, they do their deeds. O Nanak, the self-willed manmukhs are in a living death; forgetting the Lord, they suffer in pain. || 2 ||
PAUREE: Let all bow in reverence, to that humble being whose heart is pure within. I am a sacrifice to that humble being whose mind is filled with the treasure of the Naam. He has a discriminating intellect; he meditates on the Name of the Lord. That True Guru is a friend to all; everyone is dear to Him. The Lord, the Supreme Soul, is pervading everywhere; reflect upon the wisdom of the Guru’s Teachings. || 9 ||
ਪੰਜਾਬੀ ਵਿਆਖਿਆ (Punjabi Explanation)
ਜੋ ਮਨੁੱਖ ਰਤਨਾਂ ਦੀ ਕਦਰ ਜਾਣਦਾ ਹੈ, ਉਹੀ ਰਤਨਾਂ ਦੀ ਸੋਚ ਵਿਚਾਰ ਕਰਦਾ ਹੈ, ਪਰ ਅੰਨ੍ਹਾ ਤੇ ਅਗਿਆਨੀ ਬੰਦਾ ਰਤਨਾਂ ਦੀ ਕਦਰ ਨਹੀਂ ਪਾ ਸਕਦਾ, ਕੋਈ ਸੂਝ ਵਾਲਾ ਮਨੁੱਖ ਸਮਝਦਾ ਹੈ ਕਿ (ਅਸਲ) ਰਤਨ ਸਤਿਗੁਰੂ ਦਾ ਸ਼ਬਦ ਹੈ । ਪਰ, ਮੂਰਖ ਬੰਦੇ (ਗੁਰ-ਸ਼ਬਦ ਨੂੰ ਸਮਝਣ ਦੇ ਥਾਂ) ਆਪਣੇ ਆਪ ਨੂੰ ਵੱਡਾ ਜਤਾਉਂਦੇ ਹਨ ਤੇ ਖ਼ੁਆਰ ਹੋ ਹੋ ਕੇ ਮਰਦੇ ਜੰਮਦੇ ਰਹਿੰਦੇ ਹਨ । ਹੇ ਨਾਨਕ! ਉਹੀ ਮਨੁੱਖ (ਗੁਰ-ਸ਼ਬਦ ਰੂਪ) ਰਤਨਾਂ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ (ਗੁਰ-ਸ਼ਬਦ ਦੀ) ਲਗਨ ਲੱਗਦੀ ਹੈ; ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ । ਜੇ ਪਰਮਾਤਮਾ ਆਪਣੀ ਮੇਹਰ ਕਰੇ, ਤਾਂ ਮੈਂ ਭੀ ਉਸ ਦਾ ਨਾਮ ਹਿਰਦੇ ਵਿਚ ਪਰੋ ਰੱਖਾਂ।੧।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ, ਜਿਨ੍ਹਾਂ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣੀ, ਇਹ ਨਾ ਸਮਝੋ ਕਿ ਉਹ ਬੰਦੇ ਜੀਊਂਦੇ ਹਨ, ਉਹਨਾਂ ਨੂੰ ਕਰਤਾਰ ਨੇ ਆਪ ਹੀ (ਆਤਮਕ ਮੌਤੇ) ਮਾਰ ਦਿੱਤਾ ਹੈ; ਮਾਇਆ ਦੇ ਮੋਹ ਵਿਚ ਕਰਮ ਕਰ ਕਰ ਕੇ ਉਹਨਾਂ ਨੂੰ ਹਉਮੈ ਦਾ ਰੋਗ (ਚੰਬੜਿਆ ਹੋਇਆ) ਹੈ; ਹੇ ਨਾਨਕ! ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜੀਊਂਦੇ ਹੀ ਮੋਏ ਜਾਣੋ । ਜੋ ਮਨੁੱਖ ਰੱਬ ਨੂੰ ਭੁਲਾਉਂਦਾ ਹੈ; ਉਹ ਦੁਖ ਪਾਉਂਦਾ ਹੈ।੨।
ਜਿਸ ਦਾ ਅੰਦਰਲਾ ਹਿਰਦਾ ਪਵਿੱਤ੍ਰ ਹੈ, ਉਸ ਨੂੰ ਸਾਰੇ ਜੀਵ ਨਮਸਕਾਰ ਕਰਦੇ ਹਨ; ਜਿਸਦੇ ਹਿਰਦੇ ਵਿਚ ਨਾਮ (ਰੂਪ) ਖ਼ਜ਼ਾਨਾ ਹੈ ਉਸ ਤੋਂ ਮੈਂ ਸਦਕੇ ਹਾਂ । ਜਿਸ ਦੇ ਅੰਦਰ (ਭਲੀ) ਮਤਿ ਹੈ, (ਚੰਗੇ ਮੰਦੇ ਦੀ) ਪਛਾਣ ਹੈ ਤੇ ਹਰੀ ਮੁਰਾਰੀ ਦਾ ਨਾਮ ਹੈ, ਉਹ ਸਤਿਗੁਰੂ ਸਭ ਜੀਵਾਂ ਦਾ ਮਿੱਤ੍ਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲੱਗਦੀ ਹੈ (ਕਿਉਂਕਿ) ਸਤਿਗੁਰੂ ਦੀ ਸਮਝ ਨੇ ਤਾਂ ਇਹ ਸਮਝਿਆ ਹੈ ਕਿ ਸਭ ਥਾਈਂ ਪਰਮਾਤਮਾ ਨੇ ਆਪਣਾ ਆਪ ਪਸਾਰਿਆ ਹੋਇਆ ਹੈ।੯।
Source: SGPC Official; BaniDB · Read Ang 589 in Sri Guru Granth Sahib Ji