ਹੁਕਮਨਾਮਾ ਸਾਹਿਬ
Hukamnama Sahib
Wednesday, 22 March 2017
ਬੁੱਧਵਾਰ, ੯ ਚੇਤ (ਸੰਮਤ ੫੪੯ ਨਾਨਕਸ਼ਾਹੀ)
Ang 873 · Raag Gond · Bhagat Naam Dev Ji
ਗੁਰਮੁਖੀ (Gurmukhi)
ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧
raag go(n)dd baanee naamadheau jee kee ghar pehilaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਅਸੁਮੇਧ ਜਗਨੇ ॥
asumedh jagane ||
ਤੁਲਾ ਪੁਰਖ ਦਾਨੇ ॥
tulaa purakh dhaane ||
ਪ੍ਰਾਗ ਇਸਨਾਨੇ ॥੧॥
praag isanaane ||1||
ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥
tau na pujeh har keerat naamaa ||
ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥
apune raameh bhaj re man aalaseeaa ||1|| rahaau ||
ਗਇਆ ਪਿੰਡੁ ਭਰਤਾ ॥
giaa pi(n)dd bharataa ||
ਬਨਾਰਸਿ ਅਸਿ ਬਸਤਾ ॥
banaaras as basataa ||
ਮੁਖਿ ਬੇਦ ਚਤੁਰ ਪੜਤਾ ॥੨॥
mukh bedh chatur paRataa ||2||
ਸਗਲ ਧਰਮ ਅਛਿਤਾ ॥
sagal dharam achhitaa ||
ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥
gur giaan i(n)dhree dhiraRataa ||
ਖਟੁ ਕਰਮ ਸਹਿਤ ਰਹਤਾ ॥੩॥
khaT karam sahit rahataa ||3||
ਸਿਵਾ ਸਕਤਿ ਸੰਬਾਦੰ ॥
sivaa sakat sa(n)baadha(n) ||
ਮਨ ਛੋਡਿ ਛੋਡਿ ਸਗਲ ਭੇਦੰ ॥
man chhodd chhodd sagal bhedha(n) ||
ਸਿਮਰਿ ਸਿਮਰਿ ਗੋਬਿੰਦੰ ॥
simar simar gobi(n)dha(n) ||
ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥
bhaj naamaa taras bhav si(n)dha(n) ||4||1||
English Translation
RAAG GOND, THE WORD OF NAAM DAYV JEE, FIRST HOUSE:
ONE UNIVERSAL CREATOR GOD. BY THE GRACE OF THE TRUE GURU:
The ritual sacrifice of horses, giving one’s weight in gold to charities, and ceremonial cleansing baths — || 1 ||
These are not equal to singing the Praises of the Lord’s Name. Meditate on your Lord, you lazy man! || 1 || Pause ||
Offering sweet rice at Gaya, living on the river banks at Benares, reciting the four Vedas by heart; || 2 ||
Completing all religious rituals, restraining sexual passion by the spiritual wisdom given by the Guru, and performing the six rituals; || 3 ||
Expounding on Shiva and Shakti — O man, renounce and abandon all these things. Meditate, meditate in remembrance on the Lord of the Universe. Meditate, O Naam Dayv, and cross over the terrifying world-ocean. || 4 || 1 ||
ਪੰਜਾਬੀ ਵਿਆਖਿਆ (Punjabi Explanation)
ਜੇ ਕੋਈ ਮਨੁੱਖ ਅਸਮੇਧ ਜੱਗ ਕਰੇ, ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ।੧।
ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ । ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ।੧।ਰਹਾਉ।
ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ, ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ, ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ।੨।
ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ, ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ, ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ,।੩।
ਰਾਮਾਇਣ (ਆਦਿਕ) ਦਾ ਪਾਠ—ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ । ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ, (ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ।੪।੧।
Source: SGPC Official; BaniDB · Read Ang 873 in Sri Guru Granth Sahib Ji