ਹੁਕਮਨਾਮਾ ਸਾਹਿਬ

Hukamnama Sahib

Friday, 17 November 2017

ਸ਼ੁੱਕਰਵਾਰ, ੨ ਮੱਘਰ (ਸੰਮਤ ੫੪੯ ਨਾਨਕਸ਼ਾਹੀ)

Ang 694 · Raag Dhanaasree · Bhagat Ravi Daas Ji

Reading: Permalink

ਗੁਰਮੁਖੀ (Gurmukhi)

ਧਨਾਸਰੀ ਭਗਤ ਰਵਿਦਾਸ ਜੀ ਕੀ

dhanaasaree bhagat ravidhaas jee kee

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥

ham sar dheen dhiaal na tum sar ab pateeaar kiaa keejai ||

ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥

bachanee tor mor man maanai jan kau pooran dheejai ||1||

ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥

hau bal bal jaau ramieeaa kaarane ||

ਕਾਰਨ ਕਵਨ ਅਬੋਲ ॥ ਰਹਾਉ ॥

kaaran kavan abol || rahaau ||

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥

bahut janam bichhure the maadhau ih janam tum(h)aare lekhe ||

ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

keh ravidhaas aas lag jeevau chir bhio dharasan dhekhe ||2||1||

English Translation

DHANAASAREE, DEVOTEE RAVI DAAS JEE:

ONE UNIVERSAL CREATOR GOD. BY THE GRACE OF THE TRUE GURU:

There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. || 1 ||

I am a sacrifice, a sacrifice to the Lord. O Lord, why are You silent? || Pause ||

For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. || 2 || 1 ||

ਪੰਜਾਬੀ ਵਿਆਖਿਆ (Punjabi Explanation)

ਹੇ ਮਾਧੋ! ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। ਹੇ ਸੋਹਣੇ ਰਾਮ! ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।

ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ? ਰਹਾਉ। ਰਵਿਦਾਸ ਆਖਦਾ ਹੈ – ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ । ਮੇਹਰ ਕਰ, ਮੇਰਾ ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, ਦਰਸ਼ਨ ਦੀ ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।

Source: SGPC Official; BaniDB · Read Ang 694 in Sri Guru Granth Sahib Ji

On this day in earlier years

  • Thursday, 17 November 2016 ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ Ang 668 · Raag Dhanaasree
  • Monday, 17 November 2014 ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ Ang 545 · Raag Bihaagraa
  • Sunday, 17 November 2013 ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ Ang 643 · Raag Sorath
  • Saturday, 17 November 2012 ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ Ang 525 · Raag Gujri
  • Thursday, 17 November 2011 ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ Ang 684 · Raag Dhanaasree
  • Wednesday, 17 November 2010 ਜਿਨੑੀ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ ॥ Ang 636 · Raag Sorath