ਹੁਕਮਨਾਮਾ ਸਾਹਿਬ
Hukamnama Sahib
Thursday, 11 January 2018
ਵੀਰਵਾਰ, ੨੮ ਪੋਹ (ਸੰਮਤ ੫੪੯ ਨਾਨਕਸ਼ਾਹੀ)
Ang 795 · Raag Bilaaval · Guru Nanak Dev Ji
ਗੁਰਮੁਖੀ (Gurmukhi)
ਬਿਲਾਵਲੁ ਮਹਲਾ ੧ ॥
bilaaval mahalaa pehilaa ||
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥
man ma(n)dhar tan ves kala(n)dhar ghaT hee teerath naavaa ||
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥
ek sabadh merai praan basat hai baahuR janam na aavaa ||1||
ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥
man bedhiaa dhiaal setee meree maiee ||
ਕਉਣੁ ਜਾਣੈ ਪੀਰ ਪਰਾਈ ॥
kaun jaanai peer paraiee ||
ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥
ham naahee chi(n)t paraiee ||1|| rahaau ||
ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥
agam agochar alakh apaaraa chi(n)taa karahu hamaaree ||
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮੑਾਰੀ ॥੨॥
jal thal maheeal bharipur leenaa ghaT ghaT jot tum(h)aaree ||2||
ਸਿਖ ਮਤਿ ਸਭ ਬੁਧਿ ਤੁਮੑਾਰੀ ਮੰਦਿਰ ਛਾਵਾ ਤੇਰੇ ॥
sikh mat sabh budh tum(h)aaree ma(n)dhir chhaavaa tere ||
ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥
tujh bin avar na jaanaa mere saahibaa gun gaavaa nit tere ||3||
ਜੀਅ ਜੰਤ ਸਭਿ ਸਰਣਿ ਤੁਮੑਾਰੀ ਸਰਬ ਚਿੰਤ ਤੁਧੁ ਪਾਸੇ ॥
jeea ja(n)t sabh saran tum(h)aaree sarab chi(n)t tudh paase ||
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥
jo tudh bhaavai soiee cha(n)gaa ik naanak kee aradhaase ||4||2||
English Translation
BILAAWAL, FIRST MEHL:
My mind is the temple, and my body is the simple cloth of the humble seeker; deep within my heart, I bathe at the sacred shrine. The One Word of the Shabad abides within my mind; I shall not come to be born again. || 1 ||
My mind is pierced through by the Merciful Lord, O my mother! Who can know the pain of another? I think of none other than the Lord. || 1 || Pause ||
O Lord, inaccessible, unfathomable, invisible and infinite: please, take care of me! In the water, on the land and in sky, You are totally pervading. Your Light is in each and every heart. || 2 ||
All teachings, instructions and understandings are Yours; the mansions and sanctuaries are Yours as well. Without You, I know no other, O my Lord and Master; I continually sing Your Glorious Praises. || 3 ||
All beings and creatures seek the Protection of Your Sanctuary; all thought of their care rests with You. That which pleases Your Will is good; this alone is Nanak’s prayer. || 4 || 2 ||
ਪੰਜਾਬੀ ਵਿਆਖਿਆ (Punjabi Explanation)
ਮੇਰਾ ਮਨ ਪ੍ਰਭੂ-ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ, ਮੇਰਾ ਸਰੀਰ ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ ਹੈ। ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ, ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸਨਾਨ ਕਰਦਾ ਹਾਂ। ਪਰਮਾਤਮਾ ਦੀ ਸਿਫ਼ਤਿ ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ। ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ।੧।
ਹੇ ਮੇਰੀ ਮਾਂ! ਮੇਰਾ ਮਨ ਦਇਆ-ਦੇ-ਘਰ ਪ੍ਰਭੂ ਦੇ ਚਰਨਾਂ ਵਿਚ ਵਿੱਝ ਗਿਆ ਹੈ। ਹੁਣ ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਆਸ ਨਹੀਂ ਰੱਖਦਾ, ਕਿਉਂਕਿ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ।੧।ਰਹਾਉ।
ਹੇ ਅਪਹੁਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ। ਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ ਜੀਵ ਦੇ ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ।੨।
ਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ। ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ।੩।
ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ। ਨਾਨਕ ਦੀ ਤੇਰੇ ਦਰ ਤੇ ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ, ਮੈਂ ਸਦਾ ਤੇਰੀ ਰਜ਼ਾ ਵਿਚ ਰਾਜ਼ੀ ਰਹਾਂ।੪।੨।
Source: SGPC Official; BaniDB · Read Ang 795 in Sri Guru Granth Sahib Ji