ਹੁਕਮਨਾਮਾ ਸਾਹਿਬ

Hukamnama Sahib

Friday, 26 October 2018

ਸ਼ੁੱਕਰਵਾਰ, ੧੦ ਕੱਤਕ (ਸੰਮਤ ੫੫੦ ਨਾਨਕਸ਼ਾਹੀ)

Ang 693 · Raag Dhanaasree · Bhagat Naam Dev Ji

Reading: Permalink

ਗੁਰਮੁਖੀ (Gurmukhi)

ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥

maaravaaR jaise neer baalahaa bel baalahaa karahalaa ||

ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥

jiau kura(n)k nis naadh baalahaa tiau merai man raamieeaa ||1||

ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥

teraa naam rooRo roop rooRo at ra(n)g rooRo mero raamieeaa ||1|| rahaau ||

ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥

jiau dharanee kau i(n)dhr baalahaa kusam baas jaise bhavaralaa ||

ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥

jiau kokil kau a(n)b baalahaa tiau merai man raamieeaa ||2||

ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥

chakavee kau jaise soor baalahaa maan sarovar ha(n)sulaa ||

ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥

jiau tarunee kau ka(n)t baalahaa tiau merai man raamieeaa ||3||

ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥

baarik kau jaise kheer baalahaa chaatirak mukh jaise jaladharaa ||

ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥

machhulee kau jaise neer baalahaa tiau merai man raamieeaa ||4||

ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥

saadhik sidh sagal mun chaaheh birale kaahoo ddeeThulaa ||

ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥

sagal bhavan tero naam baalahaa tiau naame man beeThulaa ||5||3||

English Translation

DHANAASAREE, THE WORD OF DEVOTEE NAAM DAYV JEE:

ONE UNIVERSAL CREATOR GOD. BY THE GRACE OF THE TRUE GURU:

As water is very precious in the desert, and the creeper weeds are dear to the camel, and the tune of the hunter’s bell at night is enticing to the deer, so is the Lord to my mind. || 1 ||

Your Name is so beautiful! Your form is so beautiful! Your Love is so very beautiful, O my Lord. || 1 || Pause ||

As rain is dear to the earth, and the flower’s fragrance is dear to the bumble bee, and the mango is dear to the cuckoo, so is the Lord to my mind. || 2 ||

As the sun is dear to the chakvi duck, and the lake of Man Sarovar is dear to the swan, and the husband is dear to his wife, so is the Lord to my mind. || 3 ||

As milk is dear to the baby, and the raindrop is dear to the mouth of the sparrow-hawk, as as water is dear to the fish, so is the Lord to my mind. || 4 ||

All the seekers, Siddhas and silent sages seek Him, but only a rare few behold Him. Just as Your Name is dear to all the Universe, so is the Lord dear to Naam Dayv’s mind. || 5 || 3 ||

ਪੰਜਾਬੀ ਵਿਆਖਿਆ (Punjabi Explanation)

ਜਿਵੇਂ ਮਾਰਵਾੜ (ਦੇਸ) ਵਿਚ ਪਾਣੀ ਪਿਆਰਾ ਲੱਗਦਾ ਹੈ, ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ, ਜਿਵੇਂ ਹਰਨ ਨੂੰ ਰਾਤ ਵੇਲੇ (ਘੰਡੇਹੇੜੇ ਦੀ) ਅਵਾਜ਼ ਪਿਆਰੀ ਲੱਗਦੀ ਹੈ, ਜਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਲੱਗਦਾ ਹੈ।੧।

ਹੇ ਮੇਰੇ ਸੋਹਣੇ ਰਾਮ! ਤੇਰਾ ਨਾਮ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ।੧।ਰਹਾਉ।

ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ, ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ, ਤਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।੨।

ਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ; ਜਿਵੇਂ ਹੰਸ ਨੂੰ ਮਾਨਸਰੋਵਰ ਪਿਆਰਾ ਲੱਗਦਾ ਹੈ; ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।੩।

ਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ, ਜਿਵੇਂ ਪਪੀਹੇ ਦੇ ਮੂੰਹ ਨੂੰ ਬੱਦਲ ਪਿਆਰਾ ਲੱਗਦਾ ਹੈ, ਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।੪।

(ਜੋਗ) ਸਾਧਨਾ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ (ਸੋਹਣੇ ਰਾਮ ਦਾ ਦਰਸ਼ਨ ਕਰਨਾ) ਚਾਹੁੰਦੇ ਹਨ, ਪਰ ਕਿਸੇ ਵਿਰਲੇ ਨੂੰ ਦੀਦਾਰ ਹੁੰਦਾ ਹੈ; (ਹੇ ਮੇਰੇ ਸੋਹਣੇ ਰਾਮ! ਜਿਵੇਂ) ਸਾਰੇ ਭਵਨਾਂ (ਦੇ ਜੀਵਾਂ) ਨੂੰ ਤੇਰਾ ਨਾਮ ਪਿਆਰਾ ਹੈ, ਤਿਵੇਂ ਹੀ ਮੈਂ ਨਾਮੇ ਦੇ ਮਨ ਵਿਚ ਭੀ ਤੂੰ ਬੀਠੁਲ ਪਿਆਰਾ ਹੈਂ।੫।

੩। ਨੋਟ :—ਇੱਥੇ ‘ਬੀਠੁਲ’ ਤੋਂ ਕਿਸੇ ਕ੍ਰਿਸ਼ਨ-ਮੂਰਤੀ ਦਾ ਭਾਵ ਨਹੀਂ, ਕਿਉਂਕਿ ‘ਰਹਾਉ’ ਦੀ ਤੁਕ ਵਿਚ ਉਸ ਨੂੰ ‘ਰਾਮਈਆ’ ਆਖ ਕੇ ਸੰਬੋਧਨ ਕਰਦੇ ਹਨ; ਹਰੇਕ ‘ਬੰਦ’ ਦੇ ਅਖ਼ੀਰ ਵਿਚ ਭੀ ਜਿਸ ਨੂੰ ‘ਰਾਮਈਆ’ ਆਖਦੇ ਹਨ, ਉਸੇ ਨੂੰ ਅਖ਼ੀਰਲੇ ਬੰਦ ਵਿਚ ‘ਬੀਠੁਲਾ’ ਆਖਿਆ ਗਿਆ ਹੈ । ਨਾਮਦੇਵ ਜੀ ਦਾ ‘ਰਾਮਈਆ’ ਤੇ ‘ਬੀਠੁਲ’ ਇੱਕੋ ਹੀ ਹੈ । ਜੇ ਨਾਮਦੇਵ ਜੀ ਕ੍ਰਿਸ਼ਨ-ਉਪਾਸ਼ਕ ਹੁੰਦੇ ਤਾਂ ਉਸ ਨੂੰ ‘ਰਾਮਈਆ’ ਨਾ ਆਖਦੇ ।

Source: SGPC Official; BaniDB · Read Ang 693 in Sri Guru Granth Sahib Ji

On this day in earlier years

  • Thursday, 26 October 2017 ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ Ang 738 · Raag Soohee
  • Wednesday, 26 October 2016 ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ Ang 694 · Raag Dhanaasree
  • Monday, 26 October 2015 ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ Ang 715 · Raag Todee
  • Sunday, 26 October 2014 ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ Ang 620 · Raag Sorath
  • Saturday, 26 October 2013 ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ Ang 682 · Raag Dhanaasree
  • Friday, 26 October 2012 ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥ Ang 748 · Raag Soohee