ਹੁਕਮਨਾਮਾ ਸਾਹਿਬ

Hukamnama Sahib

Saturday, 08 December 2018

ਸ਼ਨਿਚਰਵਾਰ, ੨੩ ਮੱਘਰ (ਸੰਮਤ ੫੫੦ ਨਾਨਕਸ਼ਾਹੀ)

Ang 626 · Raag Sorath · Guru Arjan Dev Ji

Reading: Permalink

ਗੁਰਮੁਖੀ (Gurmukhi)

ਸੋਰਠਿ ਮਹਲਾ ੫ ॥

soraTh mahalaa panjavaa ||

ਗੁਰ ਅਪੁਨੇ ਬਲਿਹਾਰੀ ॥

gur apune balihaaree ||

ਜਿਨਿ ਪੂਰਨ ਪੈਜ ਸਵਾਰੀ ॥

jin pooran paij savaaree ||

ਮਨ ਚਿੰਦਿਆ ਫਲੁ ਪਾਇਆ ॥

man chi(n)dhiaa fal paiaa ||

ਪ੍ਰਭੁ ਅਪੁਨਾ ਸਦਾ ਧਿਆਇਆ ॥੧॥

prabh apunaa sadhaa dhiaaiaa ||1||

ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥

sa(n)tahu tis bin avar na koiee ||

ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥

karan kaaran prabh soiee || rahaau ||

ਪ੍ਰਭਿ ਅਪਨੈ ਵਰ ਦੀਨੇ ॥

prabh apanai var dheene ||

ਸਗਲ ਜੀਅ ਵਸਿ ਕੀਨੇ ॥

sagal jeea vas keene ||

ਜਨ ਨਾਨਕ ਨਾਮੁ ਧਿਆਇਆ ॥

jan naanak naam dhiaaiaa ||

ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥

taa sagale dhookh miTaiaa ||2||5||69||

English Translation

SORAT’H, FIFTH MEHL:

I am a sacrifice to my Guru. He has totally preserved my honor. I have obtained the fruits of my mind’s desires. I meditate forever on my God. || 1 ||

O Saints, without Him, there is no other at all. He is God, the Cause of causes. || Pause ||

My God has given me His Blessing. He has made all creatures subject to me. Servant Nanak meditates on the Naam, the Name of the Lord, and all his sorrows depart. || 2 || 5 || 69 ||

ਪੰਜਾਬੀ ਵਿਆਖਿਆ (Punjabi Explanation)

ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ । ਹੇ ਭਾਈ! ਜੇਹੜਾ ਭੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।੧।

ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ । ਉਹੀ ਪਰਮਾਤਮਾ ਜਗਤ ਦਾ ਮੂਲ ਹੈ।ਰਹਾਉ।

ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ । ਹੇ ਦਾਸ ਨਾਨਕ! (ਆਖ—ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ।੨।੫।੬੯।

Source: SGPC Official; BaniDB · Read Ang 626 in Sri Guru Granth Sahib Ji

On this day in earlier years

  • Friday, 08 December 2017 ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ Ang 696 · Raag Jaithsree
  • Thursday, 08 December 2016 ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ Ang 567 · Raag Vadhans
  • Tuesday, 08 December 2015 ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥ Ang 438 · Raag Aasaa
  • Monday, 08 December 2014 ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ Ang 709 · Raag Jaithsree
  • Sunday, 08 December 2013 ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ Ang 737 · Raag Soohee
  • Saturday, 08 December 2012 ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ Ang 708 · Raag Jaithsree