ਹੁਕਮਨਾਮਾ ਸਾਹਿਬ

Hukamnama Sahib

Thursday, 16 May 2019

ਵੀਰਵਾਰ, ੨ ਜੇਠ (ਸੰਮਤ ੫੫੧ ਨਾਨਕਸ਼ਾਹੀ)

Ang 522 · Raag Dhanaasree · Bhagat Kabeer Ji

Reading: Permalink

ਗੁਰਮੁਖੀ (Gurmukhi)

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥

raam simar raam simar raam simar bhaiee ||

ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥

raam naam simaran bin booddate adhikaiee ||1|| rahaau ||

ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥

banitaa sut dheh greh sa(n)pat sukhadhaiee ||

ਇਨੑ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥

ein(h) mai kachh naeh tero kaal avadh aaiee ||1||

ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥

ajaamal gaj ganikaa patit karam keene ||

ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥

teuoo utar paar pare raam naam leene ||2||

ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥

sookar kookar jon bhrame tuoo laaj na aaiee ||

ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥

raam naam chhaadd a(n)mirat kaahe bikh khaiee ||3||

ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥

taj bharam karam bidh nikhedh raam naam lehee ||

ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥

gur prasaadh jan kabeer raam kar sanehee ||4||5||

English Translation

SHALOK, FIFTH MEHL:

Millions of obstacles stand in the way of one who forgets the Name. O Nanak, night and day, he croaks like a raven in a deserted house. || 1 ||

FIFTH MEHL: Beauteous is that season, when I am united with my Beloved. I do not forget Him for a moment or an instant; O Nanak, I contemplate Him constantly. || 2 ||

PAUREE: Even brave and mighty men cannot withstand the powerful and overwhelming army which the five passions have gathered. The ten organs of sensation attach even detached renunciates to sensory pleasures. They seek to conquer and overpower them, and so increase their following. The world of the three dispositions is under their influence; no one can stand against them. So tell me — how can the fort of doubt and the moat of Maya be overcome? Worshipping the Perfect Guru, this awesome force is subdued. I stand before Him, day and night, with my palms pressed together. || 15 ||

ਪੰਜਾਬੀ ਵਿਆਖਿਆ (Punjabi Explanation)

ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕੋ੍ਰੜਾਂ ਵਿਘਨ ਆ ਘੇਰਦੇ ਹਨ; ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ) ।ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ, ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ।੨।

(ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲ੍ਹਿਆ ਨਹੀਂ, ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ, (ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ, ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ, ਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ । ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ, (ਮਾਇਆ ਦੀ ਖ਼ਾਤਰ ਜੀਵਾਂ ਦੀ) ਭਟਕਣਾ (ਇਹ, ਮਾਨੋ, ਇਹਨਾਂ ਪੰਜਾਂ ਦਾ) ਕਿਲ੍ਹਾ ਹੈ ਤੇ ਮਾਇਆ (ਦਾ ਮੋਹ, ਉਸ ਕਿਲ੍ਹੇ ਦੇ ਦੁਆਲੇ ਡੂੰਘੀ) ਖਾਈ (ਪੁੱਟੀ ਹੋਈ) ਹੈ, (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ? ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ।੧੫।

Source: SGPC Official; BaniDB · Read Ang 522 in Sri Guru Granth Sahib Ji

On this day in earlier years

  • Wednesday, 16 May 2018 ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ Ang 471 · Raag Aasaa
  • Tuesday, 16 May 2017 ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ Ang 670 · Raag Dhanaasree
  • Monday, 16 May 2016 ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ Ang 658 · Raag Sorath
  • Saturday, 16 May 2015 ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥ Ang 797 · Raag Bilaaval
  • Friday, 16 May 2014 ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ Ang 670 · Raag Dhanaasree
  • Thursday, 16 May 2013 ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ Ang 740 · Raag Soohee