ਹੁਕਮਨਾਮਾ ਸਾਹਿਬ

Hukamnama Sahib

Wednesday, 15 June 2022

ਬੁੱਧਵਾਰ, ੧ ਹਾੜ (ਸੰਮਤ ੫੫੪ ਨਾਨਕਸ਼ਾਹੀ)

Ang 672 · Raag Dhanaasree · Guru Arjan Dev Ji

Reading: Permalink

ਗੁਰਮੁਖੀ (Gurmukhi)

ਧਨਾਸਰੀ ਮਹਲਾ ੫ ॥

dhanaasaree mahalaa panjavaa ||

ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥

vadde vadde raajan ar bhooman taa kee tirasan na boojhee ||

ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥

lapaT rahe maiaa ra(n)g maate lochan kachhoo na soojhee ||1||

ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥

bikhiaa meh kin hee tirapat na paiee ||

ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥

jiau paavak ieedhan nahee dhraapai bin har kahaa aghaiee || rahaau ||

ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥

dhin dhin karat bhojan bahu bi(n)jan taa kee miTai na bhookhaa ||

ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥

audham karai suaan kee niaaiee chaare ku(n)Taa ghokhaa ||2||

ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥

kaamava(n)t kaamee bahu naaree par gireh joh na chookai ||

ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥

dhin prat karai karai pachhutaapai sog lobh meh sookai ||3||

ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥

har har naam apaar amolaa a(n)mrit ek nidhaanaa ||

ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥

sookh sahaj aana(n)dh sa(n)tan kai naanak gur te jaanaa ||4||6||

English Translation

DHANAASAREE, FIFTH MEHL:

The desires of the greatest of the great kings and landlords cannot be satisfied. They remain engrossed in Maya, intoxicated with the pleasures of their wealth; their eyes see nothing else at all. || 1 ||

No one has ever found satisfaction in sin and corruption. The flame is not satisfied by more fuel; how can one be satisfied without the Lord? || Pause ||

Day after day, he eats his meals with many different foods, but his hunger is not eradicated. He runs around like a dog, searching in the four directions. || 2 ||

The lustful, lecherous man desires many women, and he never stops peeking into the homes of others. Day after day, he commits adultery again and again, and then he regrets his actions; he wastes away in misery and greed. || 3 ||

The Name of the Lord, Har, Har, is incomparable and priceless; it is the treasure of Ambrosial Nectar. The Saints abide in peace, poise and bliss; O Nanak, through the Guru, this is known. || 4 || 6 ||

ਪੰਜਾਬੀ ਵਿਆਖਿਆ (Punjabi Explanation)

ਹੇ ਭਾਈ ! ਦੁਨੀਆਂ ਵਿਚ ਵਡੇ ਵਡੇ ਰਾਜੇ ਹਨ, ਵਡੇ ਵਡੇ ਜ਼ਿਮੀਦਾਰ ਹਨ, ਮਾਇਆ ਵਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ । ਮਾਇਆ ਤੋਂ ਬਿਨਾ ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ।੧।

ਹੇ ਭਾਈ ! ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵਲੋਂ ਰੱਜ ਪ੍ਰਾਪਤ ਨਹੀਂ ਕੀਤਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ । ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਹੀ ਨਹੀਂ ਸਕਦਾ।ਰਹਾਉ ।

ਹੇ ਭਾਈ ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ ਸੁਆਦਲੇ ਖਾਣਿਆਂ ਦੀ ਭੁੱਖ ਕਦੇ ਨਹੀਂ ਮੁੱਕਦੀ । ਸੁਆਦਲੇ ਖਾਣਿਆਂ ਦੀ ਖ਼ਾਤਰ ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ।੨।

ਹੇ ਭਾਈ ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ । ਉਹ ਹਰ ਰੋਜ਼ ਵਿਸ਼ੇ-ਪਾਪ ਕਰਦਾ ਹੈ, ਤੇ, ਪਛੁਤਾਂਦਾ ਭੀ ਹੈ । ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ।੩।

ਹੇ ਭਾਈ ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ, ਇਸ ਨਾਮ-ਖ਼ਜਾਨੇ ਦੀ ਬਰਕਤਿ ਨਾਲ ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ । ਪਰ ਹੇ ਨਾਨਕ ! ਗੁਰੂ ਪਾਸੋਂ ਹੀ ਇਸ ਖ਼ਜਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ।੪।੬।

Source: SGPC Official; BaniDB · Read Ang 672 in Sri Guru Granth Sahib Ji

On this day in earlier years

  • Tuesday, 15 June 2021 ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ Ang 662 · Raag Dhanaasree
  • Monday, 15 June 2020 ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ Ang 546 · Raag Bihaagraa
  • Saturday, 15 June 2019 ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ Ang 709 · Raag Bilaaval
  • Friday, 15 June 2018 ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ Ang 653 · Raag Sorath
  • Thursday, 15 June 2017 ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ Ang 584 · Raag Vadhans
  • Wednesday, 15 June 2016 ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ Ang 678 · Raag Dhanaasree