ਹੁਕਮਨਾਮਾ ਸਾਹਿਬ

Hukamnama Sahib

Monday, 25 December 2023

ਸੋਮਵਾਰ, ੧੦ ਪੋਹ (ਸੰਮਤ ੫੫੫ ਨਾਨਕਸ਼ਾਹੀ)

Ang 842 · Raag Bilaaval · Guru Amar Daas Ji

Reading: Permalink

ਗੁਰਮੁਖੀ (Gurmukhi)

ਬਿਲਾਵਲੁ ਮਹਲਾ ੩ ॥

bilaaval mahalaa teejaa ||

ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥

aadh purakh aape sirasaT saaje ||

ਜੀਅ ਜੰਤ ਮਾਇਆ ਮੋਹਿ ਪਾਜੇ ॥

jeea ja(n)t maiaa moh paaje ||

ਦੂਜੈ ਭਾਇ ਪਰਪੰਚਿ ਲਾਗੇ ॥

dhoojai bhai parapa(n)ch laage ||

ਆਵਹਿ ਜਾਵਹਿ ਮਰਹਿ ਅਭਾਗੇ ॥

aaveh jaaveh mareh abhaage ||

ਸਤਿਗੁਰਿ ਭੇਟਿਐ ਸੋਝੀ ਪਾਇ ॥

satigur bheTiaai sojhee pai ||

ਪਰਪੰਚੁ ਚੂਕੈ ਸਚਿ ਸਮਾਇ ॥੧॥

parapa(n)ch chookai sach samai ||1||

ਜਾ ਕੈ ਮਸਤਕਿ ਲਿਖਿਆ ਲੇਖੁ ॥

jaa kai masatak likhiaa lekh ||

ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥

taa kai man vasiaa prabh ek ||1|| rahaau ||

ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥

sirasaT upai aape sabh vekhai ||

ਕੋਇ ਨ ਮੇਟੈ ਤੇਰੈ ਲੇਖੈ ॥

koi na meTai terai lekhai ||

ਸਿਧ ਸਾਧਿਕ ਜੇ ਕੋ ਕਹੈ ਕਹਾਏ ॥

sidh saadhik je ko kahai kahaae ||

ਭਰਮੇ ਭੂਲਾ ਆਵੈ ਜਾਏ ॥

bharame bhoolaa aavai jaae ||

ਸਤਿਗੁਰੁ ਸੇਵੈ ਸੋ ਜਨੁ ਬੂਝੈ ॥

satigur sevai so jan boojhai ||

ਹਉਮੈ ਮਾਰੇ ਤਾ ਦਰੁ ਸੂਝੈ ॥੨॥

haumai maare taa dhar soojhai ||2||

ਏਕਸੁ ਤੇ ਸਭੁ ਦੂਜਾ ਹੂਆ ॥

ekas te sabh dhoojaa hooaa ||

ਏਕੋ ਵਰਤੈ ਅਵਰੁ ਨ ਬੀਆ ॥

eko varatai avar na beeaa ||

ਦੂਜੇ ਤੇ ਜੇ ਏਕੋ ਜਾਣੈ ॥

dhooje te je eko jaanai ||

ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥

gur kai sabadh har dhar neesaanai ||

ਸਤਿਗੁਰੁ ਭੇਟੇ ਤਾ ਏਕੋ ਪਾਏ ॥

satigur bheTe taa eko paae ||

ਵਿਚਹੁ ਦੂਜਾ ਠਾਕਿ ਰਹਾਏ ॥੩॥

vichahu dhoojaa Thaak rahaae ||3||

ਜਿਸ ਦਾ ਸਾਹਿਬੁ ਡਾਢਾ ਹੋਇ ॥

jis dhaa saahib ddaaddaa hoi ||

ਤਿਸ ਨੋ ਮਾਰਿ ਨ ਸਾਕੈ ਕੋਇ ॥

tis no maar na saakai koi ||

ਸਾਹਿਬ ਕੀ ਸੇਵਕੁ ਰਹੈ ਸਰਣਾਈ ॥

saahib kee sevak rahai saranaiee ||

ਆਪੇ ਬਖਸੇ ਦੇ ਵਡਿਆਈ ॥

aape bakhase dhe vaddiaaiee ||

ਤਿਸ ਤੇ ਊਪਰਿ ਨਾਹੀ ਕੋਇ ॥

tis te uoopar naahee koi ||

ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥

kaun ddarai ddar kis kaa hoi ||4||

ਗੁਰਮਤੀ ਸਾਂਤਿ ਵਸੈ ਸਰੀਰ ॥

gurmatee saa(n)t vasai sareer ||

ਸਬਦੁ ਚੀਨਿੑ ਫਿਰਿ ਲਗੈ ਨ ਪੀਰ ॥

sabadh cheeni(h) fir lagai na peer ||

ਆਵੈ ਨ ਜਾਇ ਨਾ ਦੁਖੁ ਪਾਏ ॥

aavai na jai naa dhukh paae ||

ਨਾਮੇ ਰਾਤੇ ਸਹਜਿ ਸਮਾਏ ॥

naame raate sahaj samaae ||

ਨਾਨਕ ਗੁਰਮੁਖਿ ਵੇਖੈ ਹਦੂਰਿ ॥

naanak gurmukh vekhai hadhoor ||

ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥

meraa prabh sadh rahiaa bharapoor ||5||

ਇਕਿ ਸੇਵਕ ਇਕਿ ਭਰਮਿ ਭੁਲਾਏ ॥

eik sevak ik bharam bhulaae ||

ਆਪੇ ਕਰੇ ਹਰਿ ਆਪਿ ਕਰਾਏ ॥

aape kare har aap karaae ||

ਏਕੋ ਵਰਤੈ ਅਵਰੁ ਨ ਕੋਇ ॥

eko varatai avar na koi ||

ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥

man ros keejai je dhoojaa hoi ||

ਸਤਿਗੁਰੁ ਸੇਵੇ ਕਰਣੀ ਸਾਰੀ ॥

satigur seve karanee saaree ||

ਦਰਿ ਸਾਚੈ ਸਾਚੇ ਵੀਚਾਰੀ ॥੬॥

dhar saachai saache veechaaree ||6||

ਥਿਤੀ ਵਾਰ ਸਭਿ ਸਬਦਿ ਸੁਹਾਏ ॥

thitee vaar sabh sabadh suhaae ||

ਸਤਿਗੁਰੁ ਸੇਵੇ ਤਾ ਫਲੁ ਪਾਏ ॥

satigur seve taa fal paae ||

ਥਿਤੀ ਵਾਰ ਸਭਿ ਆਵਹਿ ਜਾਹਿ ॥

thitee vaar sabh aaveh jaeh ||

ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥

gur sabadh nihachal sadhaa sach samaeh ||

ਥਿਤੀ ਵਾਰ ਤਾ ਜਾ ਸਚਿ ਰਾਤੇ ॥

thitee vaar taa jaa sach raate ||

ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥

bin naavai sabh bharameh kaache ||7||

ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥

manmukh mareh mar bigatee jaeh ||

ਏਕੁ ਨ ਚੇਤਹਿ ਦੂਜੈ ਲੋਭਾਹਿ ॥

ek na cheteh dhoojai lobhaeh ||

ਅਚੇਤ ਪਿੰਡੀ ਅਗਿਆਨ ਅੰਧਾਰੁ ॥

achet pi(n)ddee agiaan a(n)dhaar ||

ਬਿਨੁ ਸਬਦੈ ਕਿਉ ਪਾਏ ਪਾਰੁ ॥

bin sabadhai kiau paae paar ||

ਆਪਿ ਉਪਾਏ ਉਪਾਵਣਹਾਰੁ ॥

aap upaae upaavanahaar ||

ਆਪੇ ਕੀਤੋਨੁ ਗੁਰ ਵੀਚਾਰੁ ॥੮॥

aape keeton gur veechaar ||8||

ਬਹੁਤੇ ਭੇਖ ਕਰਹਿ ਭੇਖਧਾਰੀ ॥

bahute bhekh kareh bhekhadhaaree ||

ਭਵਿ ਭਵਿ ਭਰਮਹਿ ਕਾਚੀ ਸਾਰੀ ॥

bhav bhav bharameh kaachee saaree ||

ਐਥੈ ਸੁਖੁ ਨ ਆਗੈ ਹੋਇ ॥

aaithai sukh na aagai hoi ||

ਮਨਮੁਖ ਮੁਏ ਅਪਣਾ ਜਨਮੁ ਖੋਇ ॥

manmukh mue apanaa janam khoi ||

ਸਤਿਗੁਰੁ ਸੇਵੇ ਭਰਮੁ ਚੁਕਾਏ ॥

satigur seve bharam chukaae ||

ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥

ghar hee a(n)dhar sach mahal paae ||9||

ਆਪੇ ਪੂਰਾ ਕਰੇ ਸੁ ਹੋਇ ॥

aape pooraa kare su hoi ||

ਏਹਿ ਥਿਤੀ ਵਾਰ ਦੂਜਾ ਦੋਇ ॥

eh thitee vaar dhoojaa dhoi ||

ਸਤਿਗੁਰ ਬਾਝਹੁ ਅੰਧੁ ਗੁਬਾਰੁ ॥

satigur baajhahu a(n)dh gubaar ||

ਥਿਤੀ ਵਾਰ ਸੇਵਹਿ ਮੁਗਧ ਗਵਾਰ ॥

thitee vaar seveh mugadh gavaar ||

ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥

naanak gurmukh boojhai sojhee pai ||

ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥

eikat naam sadhaa rahiaa samai ||10||2||

English Translation

BILAAVAL, THIRD MEHL:

The Primal Lord Himself formed the Universe. The beings and creatures are engrossed in emotional attachment to Maya. In the love of duality, they are attached to the illusory material world. The unfortunate ones die, and continue to come and go. Meeting with the True Guru, understanding is obtained. Then, the illusion of the material world is shattered, and one merges in Truth. || 1 ||

One who has such pre-ordained destiny inscribed upon his forehead — the One God abides within his mind. || 1 || Pause ||

He created the Universe, and He Himself beholds all. No one can erase Your record, Lord. If someone calls himself a Siddha or a seeker, he is deluded by doubt, and will continue coming and going. That humble being alone understands, who serves the True Guru. Conquering his ego, he finds the Lord’s Door. || 2 ||

From the One Lord, all others were formed. The One Lord is pervading everywhere; there is no other at all. Renouncing duality, one comes to know the One Lord. Through the Word of the Guru’s Shabad, one knows the Lord’s Door, and His Banner. Meeting the True Guru, one finds the One Lord. Duality is subdued within. || 3 ||

One who belongs to the All-powerful Lord and Master — no one can destroy him. The Lord’s servant remains under His protection; The Lord Himself forgives him, and blesses him with glorious greatness. There is none higher than Him. Why should he be afraid? What should he ever fear? || 4 ||

Through the Guru’s Teachings, peace and tranquility abide within the body. Remember the Word of the Shabad, and you shall never suffer pain. You shall not have to come or go, or suffer in sorrow. Imbued with the Naam, the Name of the Lord, you shall merge in celestial peace. O Nanak, the Gurmukh beholds Him ever-present, close at hand. My God is always fully pervading everywhere. || 5 ||

Some are selfless servants, while others wander, deluded by doubt. The Lord Himself does, and causes everything to be done. The One Lord is all-pervading; there is no other at all. The mortal might complain, if there were any other. Serve the True Guru; this is the most excellent action. In the Court of the True Lord, you shall be judged true. || 6 ||

All the lunar days, and the days of the week are beautiful, when one contemplates the Shabad. If one serves the True Guru, he obtains the fruits of his rewards. The omens and days all come and go. But the Word of the Guru’s Shabad is eternal and unchanging. Through it, one merges in the True Lord. The days are auspicious, when one is imbued with Truth. Without the Name, all the false ones wander deluded. || 7 ||

The self-willed manmukhs die, and dead, they fall into the most evil state. They do not remember the One Lord; they are deluded by duality. The human body is unconscious, ignorant and blind. Without the Word of the Shabad, how can anyone cross over? The Creator Himself creates. He Himself contemplates the Guru’s Word. || 8 ||

The religious fanatics wear all sorts of religious robes. They roll around and wander around, like the false dice on the board. They find no peace, here or hereafter. The self-willed manmukhs waste away their lives, and die. Serving the True Guru, doubt is driven away. Deep within the home of the heart, one finds the Mansion of the True Lord’s Presence. || 9 ||

Whatever the Perfect Lord does, that alone happens. Concern with these omens and days leads only to duality. Without the True Guru, there is only pitch darkness. Only idiots and fools worry about these omens and days. O Nanak, the Gurmukh obtains understanding and realization; he remains forever merged in the Name of the One Lord. || 10 || 2 ||

ਪੰਜਾਬੀ ਵਿਆਖਿਆ (Punjabi Explanation)

ਹੇ ਭਾਈ! ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, (ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ । (ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ ।ਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ, (ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।੧।

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ, ਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ।੧।ਰਹਾਉ।

ਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ । (ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ ।ਹੇ ਭਾਈ! (ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ, ਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।ਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ । ਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ।੨।

ਹੇ ਭਾਈ! (ਪਰਮਾਤਮਾ ਤੋਂ) ਵੱਖਰਾ ਦਿੱਸਦਾ ਇਹ ਸਾਰਾ ਜਗਤ ਇਕ ਪਰਮਾਤਮਾ ਤੋਂ ਹੀ ਬਣਿਆ ਹੈ । (ਸਾਰੇ ਜਗਤ ਵਿਚ) ਇਕ ਪ੍ਰਭੂ ਹੀ ਮੌਜੂਦ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ ।ਜੇ (ਮਨੁੱਖ) ਇਸ ਵੱਖਰੇ ਦਿੱਸ ਰਹੇ ਜਗਤ (ਦੇ ਮੋਹ) ਤੋਂ (ਉੱਚਾ ਹੋ ਕੇ) ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖੇ, ਤਾਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਰਾਹਦਾਰੀ ਸਮੇਤ (ਬਿਨਾ ਰੋਕ-ਟੋਕ) ਪ੍ਰਭੂ ਦੇ ਦਰ ਤੇ (ਪਹੁੰਚ ਜਾਂਦਾ ਹੈ) ।ਜੇ (ਮਨੁੱਖ ਨੂੰ) ਗੁਰੂ ਮਿਲ ਪਏ, ਤਾਂ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਅਤੇ (ਆਪਣੇ) ਅੰਦਰੋਂ ਵੱਖਰੇ ਦਿੱਸ ਰਹੇ ਜਗਤ ਦਾ ਮੋਹ ਰੋਕ ਰੱਖਦਾ ਹੈ।੩।

ਹੇ ਭਾਈ! (ਮਾਇਆ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਆਪ ਹੋਵੇ, ਉਸ ਨੂੰ ਕੋਈ (ਕਾਮਾਦਿਕ ਵੈਰੀ) ਢਾਹ ਨਹੀਂ ਸਕਦਾ । (ਕਿਉਂਕਿ) ਸੇਵਕ (ਆਪਣੇ) ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪ ਹੀ (ਉਸ ਉਤੇ) ਬਖ਼ਸ਼ਸ਼ ਕਰਦਾ ਹੈ, (ਤੇ, ਉਸ ਨੂੰ) ਇੱਜ਼ਤ ਦੇਂਦਾ ਹੈ ।ਹੇ ਭਾਈ! ਉਸ (ਪਰਮਾਤਮਾ) ਨਾਲੋਂ ਵੱਡਾ ਹੋਰ ਕੋਈ ਨਹੀਂ ਹੈ (ਸੇਵਕ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ, ਇਸ ਵਾਸਤੇ) ਕਿਸੇ ਤੋਂ ਨਹੀਂ ਡਰਦਾ, ਉਸ ਨੂੰ ਕਿਸੇ (ਕਾਮਾਦਿਕ ਵੈਰੀ) ਦਾ ਡਰ-ਦਬਾਉ ਨਹੀਂ ਹੁੰਦਾ।੪।

ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ (ਕਾਮਾਦਿਕ ਵੈਰੀ ਤੋਂ ਕੋਈ) ਕਲੇਸ਼ ਨਹੀਂ ਪੋਹ ਸਕਦਾ । ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਸ ਗੇੜ ਦਾ) ਦੁੱਖ ਨਹੀਂ ਸਹਾਰਦਾ । ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ।ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪਰਮਾਤਮਾ ਨੂੰ ਆਪਣੇ) ਅੰਗ-ਸੰਗ ਵੱਸਦਾ ਵੇਖਦਾ ਹੈ (ਅਤੇ ਆਖਦਾ ਹੈ ਕਿ) ਮੇਰਾ ਪਰਮਾਤਮਾ ਸਦਾ ਹਰ ਥਾਂ ਮੌਜੂਦ ਹੈ।੫।

ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਕਈ (ਜੀਵਾਂ ਨੂੰ ਉਸ ਨੇ ਆਪਣੇ) ਸੇਵਕ ਬਣਾਇਆ ਹੋਇਆ ਹੈ, ਅਤੇ ਕਈ ਜੀਵਾਂ ਨੂੰ ਭਟਕਣਾ (ਪਾ ਕੇ) ਕੁਰਾਹੇ ਪਾਇਆ ਹੋਇਆ ਹੈ । (ਹਰ ਥਾਂ) ਪਰਮਾਤਮਾ ਆਪ ਹੀ ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ । (ਕਿਸੇ ਨੂੰ ਗੁਰਮੁਖ ਅਤੇ ਕਿਸੇ ਨੂੰ ਮਨਮੁਖ ਵੇਖ ਕੇ) ਮਨ ਵਿਚ ਗਿਲਾ ਤਾਂ ਹੀ ਕੀਤਾ ਜਾਏ ਜੇ (ਪਰਮਾਤਮਾ ਤੋਂ ਬਿਨਾ ਕਿਤੇ) ਕੋਈ ਹੋਰ ਹੋਵੇ ।ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ, ਵਿਚਾਰਵਾਨ (ਮੰਨੇ ਜਾਂਦੇ) ਹਨ (ਗੁਰੂ ਦੀ ਸਰਨ ਪਏ ਰਹਿਣਾ ਹੀ) ਸਭ ਤੋਂ ਸ੍ਰੇਸ਼ਟ ਕਰਤੱਬ ਹੈ।੬।

ਹੇ ਭਾਈ! (ਲੋਕ ਖ਼ਾਸ ਖ਼ਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖ਼ਾਸ ਖ਼ਾਸ ਧਾਰਮਿਕ ਕਰਮ ਕਰਦੇ ਹਨ ਅਤੇ ਖ਼ਾਸ ਖ਼ਾਸ ਫਲ ਮਿਲਣ ਦੀ ਆਸ ਰੱਖਦੇ ਹਨ, ਪਰ) ਸਾਰੀਆਂ ਥਿੱਤਾਂ ਸਾਰੇ ਵਾਰ (ਤਦੋਂ ਹੀ) ਸੋਹਣੇ ਹਨ (ਜੇ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜੇ ਰਹਿਣ) । (ਮਨੁੱਖ) ਗੁਰੂ ਦੀ ਸਰਨ ਪਏ, ਤਦੋਂ ਹੀ (ਮਨੁੱਖਾ ਜੀਵਨ ਦਾ ਸ੍ਰੇਸ਼ਟ) ਫਲ ਹਾਸਲ ਕਰਦਾ ਹੈ । ਇਹ ਥਿੱਤਾਂ ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ । ਗੁਰੂ ਦਾ ਸ਼ਬਦ (ਹੀ) ਅਟੱਲ ਰਹਿਣ ਵਾਲਾ ਹੈ (ਸ਼ਬਦ ਦੀ ਬਰਕਤ ਨਾਲ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਦਾ ਲੀਨ ਰਹਿ ਸਕਦੇ ਹਨ, (ਇਹ) ਥਿੱਤਾਂ ਤੇ ਵਾਰ ਤਦੋਂ ਹੀ (ਮਨੁੱਖਾਂ ਲਈ ਭਲੇ ਹੁੰਦੇ ਹਨ) ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ । ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਕ ਜੀਵਨ ਵਾਲੇ (ਹੋਣ ਕਰ ਕੇ) ਭਟਕਦੇ ਰਹਿੰਦੇ ਹਨ।੭।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਆਤਮਕ ਮੌਤੇ ਮਰ ਕੇ (ਜਗਤ ਤੋਂ) ਮੰਦੀ ਆਤਮਕ ਹਾਲਤ ਵਿਚ ਹੀ ਜਾਂਦੇ ਹਨ (ਕਿਉਂਕਿ) ਉਹ (ਕਦੇ) ਪਰਮਾਤਮਾ ਦਾ ਸਿਮਰਨ ਨਹੀਂ ਕਰਦੇ; ਅਤੇ ਮਾਇਆ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ । ਹੇ ਭਾਈ! ਮੂਰਖ ਮਤਿ ਵਾਲਾ ਮਨੁੱਖ, ਆਤਮਕ ਜੀਵਨ ਵਲੋਂ ਬੇ-ਸਮਝ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਸਦਾ ਵਿਕਾਰਾਂ ਵਿਚ ਹੀ ਡੁੱਬਾ ਰਹਿੰਦਾ ਹੈ) । (ਪਰ ਜੀਵ ਦੇ ਵੱਸ ਦੀ ਗੱਲ ਨਹੀਂ), (ਜੀਵਾਂ ਨੂੰ) ਪੈਦਾ ਕਰਨ ਦੀ ਸਮਰਥਾ ਵਾਲੇ ਪਰਮਾਤਮਾ ਨੇ ਆਪ (ਹੀ ਜੀਵਾਂ ਨੂੰ) ਪੈਦਾ ਕੀਤਾ ਹੈ, (ਉਸ ਨੇ) ਆਪ ਹੀ (ਸਹੀ ਜੀਵਨ ਬਾਰੇ) ਗੁਰੂ ਦਾ (ਦੱਸਿਆ) ਵਿਚਾਰ ਬਣਾਇਆ ਹੋਇਆ ਹੈ (ਗੁਰੂ ਦੇ ਰਸਤੇ ਉੱਤੇ ਉਹ ਆਪ ਹੀ ਜੀਵਾਂ ਨੂੰ ਤੋਰਦਾ ਹੈ)।੮।

ਹੇ ਭਾਈ! ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ ਅਨੇਕਾਂ ਭੇਖ ਕਰਦੇ ਰਹਿੰਦੇ ਹਨ, (ਤੀਰਥ ਆਦਿਕ ਕਈ ਥਾਈਂ) ਭੌਂ ਭੋਂ ਕੇ ਭਟਕਦੇ ਰਹਿੰਦੇ ਹਨ, (ਅਜਿਹੇ ਮਨੁੱਖ) ਕੱਚੀਆਂ ਨਰਦਾਂ (ਵਾਂਗ ਵਿਕਾਰਾਂ ਤੋਂ ਮਾਰ ਖਾਂਦੇ ਹੀ ਰਹਿੰਦੇ ਹਨ) ਉਹਨਾਂ ਨੂੰ ਆਤਮਕ ਆਨੰਦ ਨਾਹ ਇਸ ਲੋਕ ਵਿਚ ਮਿਲਦਾ ਹੈ ਨਾਹ ਪਰਲੋਕ ਵਿਚ ਮਿਲਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਅਜਿਹੇ ਮਨੁੱਖ) ਆਪਣਾ ਮਨੁੱਖ ਜਨਮ ਅਜਾਈਂ ਗਵਾ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ।ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰੋਂ) ਭਟਕਣਾ ਮੁਕਾ ਲੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਹੀ ਸਦਾ-ਥਿਰ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ (ਉਸ ਨੂੰ ਥਿੱਤਾਂ ਆਦਿਕ ਦਾ ਆਸਰਾ ਲੈ ਕੇ ਤੀਰਥ ਆਦਿਕਾਂ ਤੇ ਭਟਕਣ ਦੀ ਲੋੜ ਨਹੀਂ ਪੈਂਦੀ)।੯।

ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ ।ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ ।ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।੧੦।੨।

Source: SGPC Official; BaniDB · Read Ang 842 in Sri Guru Granth Sahib Ji

On this day in earlier years

  • Sunday, 25 December 2022 ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ Ang 574 · Raag Vadhans
  • Saturday, 25 December 2021 ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ Ang 639 · Raag Sorath
  • Friday, 25 December 2020 ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ Ang 692 · Raag Dhanaasree
  • Wednesday, 25 December 2019 ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ Ang 711 · Raag Todee
  • Tuesday, 25 December 2018 ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ Ang 643 · Raag Sorath
  • Monday, 25 December 2017 ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ Ang 675 · Raag Dhanaasree