ਹੁਕਮਨਾਮਾ ਸਾਹਿਬ

Hukamnama Sahib

Saturday, 15 August 2026

ਸ਼ਨਿਚਰਵਾਰ, ੩੧ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Ang 716 · Raag Todee · Guru Arjan Dev Ji

Reading: Permalink

🔊 Listen to the Hukamnama Sahib (SGPC)

🎙️ Katha (Punjabi explanation) (SGPC)

ਗੁਰਮੁਖੀ (Gurmukhi)

ਟੋਡੀ ਮਃ ੫ ॥

Toddee mahalaa panjavaa ||

ਮਾਈ ਮੇਰੇ ਮਨ ਕੀ ਪਿਆਸ ॥

maiee mere man kee piaas ||

ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥

eik khin reh na sakau bin preetam dharasan dhekhan kau dhaaree man aas || rahaau ||

ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥

simarau naam nira(n)jan karate man tan te sabh kilavikh naas ||

ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥

pooran paarabraham sukhadhaate abinaasee bimal jaa ko jaas ||1||

ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥

sa(n)t prasaadh mere poor manorath kar kirapaa bheTe gunataas ||

ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥

saa(n)t sahaj sookh man upajio koT soor naanak paragaas ||2||5||24||

English Translation

TODEE, FIFTH MEHL:

O my mother, my mind is so thirsty. I cannot survive, even for an instant, without my Beloved. My mind is filled with the desire to behold the Blessed Vision of His Darshan. || Pause ||

I meditate in remembrance on the Naam, the Name of the immaculate Creator Lord; all the sins and errors of my mind and body are washed away. The Perfect Supreme Lord God, the eternal, imperishable Giver of peace — spotless and pure are His Praises. || 1 ||

By the Grace of the Saints, my desires have been fulfilled; in His Mercy, the Lord, the treasure of virtue, has met me. Peace and tranquility, poise and pleasure, have welled up within my mind; millions of suns, O Nanak, illuminate me. || 2 || 5 || 24 ||

ਪੰਜਾਬੀ ਵਿਆਖਿਆ (Punjabi Explanation)

ਹੇ ਮਾਂ! ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ । ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ । ਮੇਰੇ ਮਨ ਦੀ ਇਹ ਪਿਆਸ (ਸਦਾ ਟਿਕੀ ਰਹਿੰਦੀ ਹੈ)।ਰਹਾਉ।

ਹੇ ਮਾਂ! ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ, ਉਸ ਨਿਰੰਜਨ ਕਰਤਾਰ ਦਾ, ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ । (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ।੧।

ਹੇ ਨਾਨਕ! (ਆਖ—ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ । (ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ।੨।੫।੨੪।

Source: SGPC Official; BaniDB · Read Ang 716 in Sri Guru Granth Sahib Ji

On this day in earlier years

  • Friday, 15 August 2025 ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ Ang 947 · Raag Raamkalee
  • Thursday, 15 August 2024 ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ Ang 633 · Raag Sorath
  • Tuesday, 15 August 2023 ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥ Ang 623 · Raag Sorath
  • Monday, 15 August 2022 ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ Ang 672 · Raag Dhanaasree
  • Sunday, 15 August 2021 ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ Ang 711 · Raag Todee
  • Saturday, 15 August 2020 ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ Ang 694 · Raag Dhanaasree