ਹੁਕਮਨਾਮਾ ਸਾਹਿਬ
Hukamnama Sahib
Monday, 07 September 2026
ਸੋਮਵਾਰ, ੨੨ ਭਾਦੋਂ (ਸੰਮਤ ੫੫੮ ਨਾਨਕਸ਼ਾਹੀ)
Ang 499 · Raag Gujri · Guru Arjan Dev Ji
🔊 Listen to the Hukamnama Sahib (SGPC)
🎙️ Katha (Punjabi explanation) (SGPC)
ਗੁਰਮੁਖੀ (Gurmukhi)
ਗੂਜਰੀ ਮਹਲਾ ੫ ॥
goojaree mahalaa panjavaa ||
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥
maat pitaa bhaiee sut ba(n)dhap tin kaa bal hai thoraa ||
ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥
anik ra(n)g maiaa ke pekhe kichh saath na chaalai bhoraa ||1||
ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥
Thaakur tujh bin aaeh na moraa ||
ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮੑਰਾ ਧੋਰਾ ॥੧॥ ਰਹਾਉ ॥
moh anaath niragun gun naahee mai aahio tum(h)raa dhoraa ||1|| rahaau ||
ਬਲਿ ਬਲਿ ਬਲਿ ਬਲਿ ਚਰਣ ਤੁਮੑਾਰੇ ਈਹਾ ਊਹਾ ਤੁਮੑਾਰਾ ਜੋਰਾ ॥
bal bal bal bal charan tum(h)aare ieehaa uoohaa tum(h)aaraa joraa ||
ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥
saadhasa(n)g naanak dharas paio binasio sagal nihoraa ||2||7||16||
English Translation
GUJRI, FIFTH MEHL:
Mother, father, siblings, children and relatives — their power is insignificant. I have seen the many pleasures of Maya, but none goes with them in the end. || 1 ||
O Lord Master, other than You, no one is mine. I am a worthless orphan, devoid of merit; I long for Your Support. || 1 || Pause ||
I am a sacrifice, a sacrifice, a sacrifice, a sacrifice to Your lotus feet; here and hereafter, Yours is the only power. In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. || 2 || 7 || 16 ||
ਪੰਜਾਬੀ ਵਿਆਖਿਆ (Punjabi Explanation)
ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ—ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ । ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ।੧।
ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ । ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ । ਮੈਂ ਤੇਰਾ ਹੀ ਆਸਰਾ ਤੱਕਿਆ ਹੈ।੧।ਰਹਾਉ।
ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ । ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ । ਹੇ ਨਾਨਕ! (ਆਖ—ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ।੨।੭।੧੬।
Source: SGPC Official; BaniDB · Read Ang 499 in Sri Guru Granth Sahib Ji