ਹੁਕਮਨਾਮਾ ਸਾਹਿਬ

Hukamnama Sahib

Wednesday, 23 December 2009

ਬੁੱਧਵਾਰ, ੧੦ ਪੋਹ (ਸੰਮਤ ੫੪੧ ਨਾਨਕਸ਼ਾਹੀ)

Ang 513 · Raag Gujri · Guru Amar Daas Ji

Reading: Permalink

ਗੁਰਮੁਖੀ (Gurmukhi)

ਸਲੋਕੁ ਮਃ ੩ ॥

salok mahalaa teejaa ||

ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥

haumai mamataa mohanee manmukhaa no giee khai ||

ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥

jo moh dhoojai chit laidhe tinaa viaap rahee lapaTai ||

ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥

gur kai sabadh parajaaleeaai taa eh vichahu jai ||

ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥

tan man hovai ujalaa naam vasai man aai ||

ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥

naanak maiaa kaa maaran har naam hai gurmukh paiaa jai ||1||

ਮਃ ੩ ॥

mahalaa teejaa ||

ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥

eih man ketaRiaa jug bharamiaa thir rahai na aavai jai ||

ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥

har bhaanaa taa bharamaian kar parapa(n)ch khel upai ||

ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥

jaa har bakhase taa gur milai asathir rahai samai ||

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥

naanak man hee te man maaniaa naa kichh marai na jai ||2||

English Translation

SHALOK, THIRD MEHL:

By egotism and pride, the self-willed manmukhs are enticed, and consumed. Those who center their consciousness on duality are caught in it, and remain stuck. But when it is burnt away by the Word of the Guru’s Shabad, only then does it depart from within. The body and mind become radiant and bright, and the Naam, the Name of the Lord, comes to dwell within the mind. O Nanak, the Lord’s Name is the antidote to Maya; the Gurmukh obtains it. || 1 ||

THIRD MEHL: This mind has wandered through so many ages; it has not remained stable — it continues coming and going. When it is pleasing to the Lord’s Will, then He causes the soul to wander; He has set the world-drama in motion. When the Lord forgives, then one meets the Guru, and becoming stable, he remains absorbed in the Lord. O Nanak, through the mind, the mind is satisfied, and then, nothing comes or goes. || 2 ||

PAUREE: The body is the fortress of the Infinite Lord; it is obtained only by destiny. The Lord Himself dwells within the body; He Himself is the Enjoyer of pleasures. He Himself remains detached and unaffected; while unattached, He is still attached. He does whatever He pleases, and whatever He does, comes to pass. The Gurmukh meditates on the Lord’s Name, and separation from the Lord is ended. || 13 ||

ਪੰਜਾਬੀ ਵਿਆਖਿਆ (Punjabi Explanation)

ਹਉਮੈ ਤੇ ਅਪਣੱਤ ਸਰੂਪ ਵਾਲੀ ਮਾਇਆ ਮਾਨੋਂ ਚੁੜੇਲ ਹੈ ਜੋ ਆਪ-ਹੁਦਰਿਆਂ ਨੂੰ ਹੜੱਪ ਕਰ ਜਾਂਦੀ ਹੈ, ਜੋ ਮਨੁੱਖ ਰੱਬ ਨੂੰ ਛੱਡ ਕਿਸੇ ਹੋਰ ਦੇ ਮੋਹ ਵਿਚ ਚਿੱਤ ਜੋੜਦੇ ਹਨ, ਉਹਨਾਂ ਨੂੰ ਚੰਬੜ ਕੇ ਆਪਣੇ ਵੱਸ ਵਿਚ ਕਰ ਲੈਂਦੀ ਹੈ। ਜੇ ਗੁਰੂ ਦੇ ਸ਼ਬਦ ਨਾਲ ਇਸ ਨੂੰ ਚੰਗੀ ਤਰ੍ਹਾਂ ਸਾੜੀਏ, ਜਿਵੇਂ ਚੰਬੜੇ ਹੋਏ ਭੂਤਾਂ-ਚੁੜੇਲਾਂ ਨੂੰ ਮਾਂਦਰੀ ਲੋਕ ਅੱਗ ਨਾਲ ਸਾੜਨ ਦਾ ਡਰਾਵਾ ਦੇਂਦੇ ਸੁਣੀਦੇ ਹਨ, ਤਾਂ ਇਹ ਅੰਦਰੋਂ ਨਿਕਲਦੀ ਹੈ; ਸਰੀਰ ਤੇ ਮਨ ਸੁਅੱਛ ਹੋ ਜਾਂਦਾ ਹੈ; ਪ੍ਰਭੂ ਦਾ ਨਾਮ ਮਨ ਵਿਚ ਆ ਵੱਸਦਾ ਹੈ। ਹੇ ਨਾਨਕ! ਇਸ ਮਾਇਆ ਸੰਖੀਏ ਨੂੰ ਕੁਸ਼ਤਾ ਕਰਨ ਦੀ ਬੂਟੀ ਇਕ ਹਰਿ-ਨਾਮ ਹੀ ਹੈ ਜੋ ਗੁਰੂ ਤੋਂ ਹੀ ਮਿਲ ਸਕਦਾ ਹੈ।੧।

ਮ:੩॥ ਮਨੁੱਖ ਦਾ ਇਹ ਮਨ ਕਈ ਜੁਗ ਭਟਕਦਾ ਰਹਿੰਦਾ ਹੈ, ਪਰਮਾਤਮਾ ਵਿਚ ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ; ਪਰ ਇਹ ਗੱਲ ਪ੍ਰਭੂ ਨੂੰ ਏਸੇ ਤਰ੍ਹਾਂ ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ ਜਗਤ-ਰੂਪ ਖੇਡ ਬਣਾ ਕੇ ਜੀਵਾਂ ਨੂੰ ਇਸ ਵਿਚ ਭਰਮਾਇਆ ਹੋਇਆ ਹੈ। ਜਦੋਂ ਪ੍ਰਭੂ ਆਪ ਮਿਹਰ ਕਰਦਾ ਹੈ ਤਾਂ ਜੀਵ ਨੂੰ ਗੁਰੂ ਮਿਲਦਾ ਹੈ, ਫਿਰ ਇਹ ਪ੍ਰਭੂ ਵਿਚ ਜੁੜ ਕੇ ਟਿਕਿਆ ਰਹਿੰਦਾ ਹੈ; ਇਸ ਤਰ੍ਹਾਂ ਹੇ ਨਾਨਕ! ਮਨ ਅੰਦਰੋਂ ਹੀ ਪ੍ਰਭੂ-ਨਾਮ ਵਿਚ ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਂਹ ਕੁਝ ਮਰਦਾ ਹੈ ਨਾਂਹ ਜੰਮਦਾ ਹੈ।੨।

ਪਉੜੀ ॥ ਮਨੁੱਖਾ-ਸਰੀਰ ਮਾਨੋਂ ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ, ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ ਕਿਤੇ ਤਾਂ ਰਸ ਭੋਗ ਰਿਹਾ ਹੈ, ਕਿਤੇ ਆਪ ਜੋਗੀ ਪ੍ਰਭੂ ਵਿਰੱਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ। ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ। ਜੀਵਾਂ ਨੂੰ ‘ਰਸ ਭੋਗੀ’ ਬਨਾਣ ਵਾਲਾ ਭੀ ਆਪ ਹੈ ਤੇ ‘ਅਤੀਤੁ ਅਲਿਪਤੁ’ ਬਨਾਣ ਵਾਲਾ ਭੀ ਆਪ। ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ ਮਾਇਕ ਰਸ-ਰੂਪ ਸਾਰੇ ਵਿਛੋੜੇ ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ ਦੂਰ ਹੋ ਜਾਂਦੇ ਹਨ।੧੩।

Source: SGPC Official; BaniDB · Read Ang 513 in Sri Guru Granth Sahib Ji

On this day in earlier years

  • Tuesday, 23 December 2008 ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ Ang 728 · Raag Soohee
  • Sunday, 23 December 2007 ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ Ang 654 · Raag Sorath
  • Saturday, 23 December 2006 ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ Ang 681 · Raag Dhanaasree
  • Friday, 23 December 2005 ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥ Ang 713 · Raag Todee
  • Thursday, 23 December 2004 ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥ Ang 618 · Raag Sorath
  • Tuesday, 23 December 2003 ਜੇ ਭੁਲੀ ਜੇ ਚੁਕੀ ਸਾੲਂੀ ਭੀ ਤਹਿੰਜੀ ਕਾਢੀਆ ॥ Ang 761 · Raag Soohee