ਹੁਕਮਨਾਮਾ ਸਾਹਿਬ

Hukamnama Sahib

Tuesday, 22 December 2009

ਮੰਗਲਵਾਰ, ੯ ਪੋਹ (ਸੰਮਤ ੫੪੧ ਨਾਨਕਸ਼ਾਹੀ)

Ang 656 · Raag Sorath · Bhagat Kabeer Ji

Reading: Permalink

ਗੁਰਮੁਖੀ (Gurmukhi)

ਸੋਰਠਿ

soraTh

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥

bahu parapa(n)ch kar par dhan liaavai ||

ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

sut dhaaraa peh aan luTaavai ||1||

ਮਨ ਮੇਰੇ ਭੂਲੇ ਕਪਟੁ ਨ ਕੀਜੈ ॥

man mere bhoole kapaT na keejai ||

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥

a(n)t niberaa tere jeea peh leejai ||1|| rahaau ||

ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥

chhin chhin tan chheejai jaraa janaavai ||

ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥

tab teree ok koiee paaneeo na paavai ||2||

ਕਹਤੁ ਕਬੀਰੁ ਕੋਈ ਨਹੀ ਤੇਰਾ ॥

kahat kabeer koiee nahee teraa ||

ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥

hiradhai raam kee na japeh saveraa ||3||9||

English Translation

SORAT’H:

ONE UNIVERSAL CREATOR GOD. BY THE GRACE OF THE TRUE GURU:

Practicing great hypocrisy, he acquires the wealth of others. Returning home, he squanders it on his wife and children. || 1 ||

O my mind, do not practice deception, even inadvertently. In the end, your own soul shall have to answer for its account. || 1 || Pause ||

Moment by moment, the body is wearing away, and old age is asserting itself. And then, when you are old, no one shall pour water into your cup. || 2 ||

Says Kabeer, no one belongs to you. Why not chant the Lord’s Name in your heart, when you are still young ? || 3 || 9 ||

ਪੰਜਾਬੀ ਵਿਆਖਿਆ (Punjabi Explanation)

ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈ।੧।

ਹੇ ਮੇਰੇ ਭੁੱਲੇ ਹੋਏ ਮਨ! ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ ਧੋਖਾ ਫ਼ਰੇਬ ਨਾਂਹ ਕਰਿਆ ਕਰ। ਆਖ਼ਰ ਨੂੰ ਇਹਨਾਂ ਮੰਦ ਕਰਮਾਂ ਦਾ ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।ਰਹਾਉ।

ਵੇਖ ਇਹਨਾਂ ਠੱਗੀਆਂ ਵਿਚ ਹੀ ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ, ਜਦੋਂ ਤੂੰ ਬੁੱਢਾ ਹੋ ਗਿਆ ਤੇ ਹਿੱਲਣ-ਜੋਗਾ ਨਾਂਹ ਰਿਹਾ ਤਦੋਂ ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ, ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ।੨।

ਤੈਨੂੰ ਕਬੀਰ ਆਖਦਾ ਹੈ- ਹੇ ਜਿੰਦੇ! ਕਿਸੇ ਨੇ ਭੀ ਤੇਰਾ ਸਾਥੀ ਨਹੀਂ ਬਣਨਾ। ਇੱਕ ਪ੍ਰਭੂ ਹੀ ਅਸਲ ਸਾਥੀ ਹੈ। ਤੂੰ ਵੇਲੇ ਸਿਰ ਹੁਣੇ ਹੁਣੇ ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ।੩।੯।

Source: SGPC Official; BaniDB · Read Ang 656 in Sri Guru Granth Sahib Ji

On this day in earlier years

  • Monday, 22 December 2008 ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ Ang 730 · Raag Soohee
  • Saturday, 22 December 2007 ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ Ang 757 · Raag Soohee
  • Friday, 22 December 2006 ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ Ang 725 · Raag Tilang
  • Thursday, 22 December 2005 ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ Ang 629 · Raag Sorath
  • Wednesday, 22 December 2004 ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ Ang 581 · Raag Vadhans
  • Sunday, 22 December 2002 ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥ Ang 623 · Raag Sorath