ਹੁਕਮਨਾਮਾ ਸਾਹਿਬ

Hukamnama Sahib

Sunday, 10 March 2013

ਐਤਵਾਰ ੨੭ ਫੱਗਣ (ਸੰਮਤ ੫੪੪ ਨਾਨਕਸ਼ਾਹੀ)

Ang 539 · Raag Bihaagraa · Guru Raam Daas Ji

Reading: Permalink

ਗੁਰਮੁਖੀ (Gurmukhi)

ਬਿਹਾਗੜਾ ਮਹਲਾ ੪ ॥

bihaagaRaa mahalaa chauthhaa ||

ਹਉ ਬਲਿਹਾਰੀ ਤਿਨੑ ਕਉ ਮੇਰੀ ਜਿੰਦੁੜੀਏ ਜਿਨੑ ਹਰਿ ਹਰਿ ਨਾਮੁ ਅਧਾਰੋ ਰਾਮ ॥

hau balihaaree tin(h) kau meree ji(n)dhuRe'e jin(h) har har naam adhaaro raam ||

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥

gur satigur naam dhiraRaiaa meree ji(n)dhuRe'e bikh bhaujal taaranahaaro raam ||

ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥

jin ik man har dhiaaiaa meree ji(n)dhuRe'e tin sa(n)t janaa jaikaaro raam ||

ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥

naanak har jap sukh paiaa meree ji(n)dhuRe'e sabh dhookh nivaaranahaaro raam ||1||

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥

saa rasanaa dhan dha(n)n hai meree ji(n)dhuRe'e gun gaavai har prabh kere raam ||

ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥

te sravan bhale sobhaneek heh meree ji(n)dhuRe'e har keeratan suneh har tere raam ||

ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥

so sees bhalaa pavitr paavan hai meree ji(n)dhuRe'e jo jai lagai gur paire raam ||

ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥

gur viTahu naanak vaariaa meree ji(n)dhuRe'e jin har har naam chitere raam ||2||

ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥

te netr bhale paravaan heh meree ji(n)dhuRe'e jo saadhoo satigur dhekheh raam ||

ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥

te hasat puneet pavitr heh meree ji(n)dhuRe'e jo har jas har har lekheh raam ||

ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ॥

tis jan ke pag nit pooje'eeh meree ji(n)dhuRe'e jo maarag dharam chaleseh raam ||

ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥

naanak tin viTahu vaariaa meree ji(n)dhuRe'e har sun har naam maneseh raam ||3||

ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥

dharat paataal aakaas hai meree ji(n)dhuRe'e sabh har har naam dhiaavai raam ||

ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥

paun paanee baisa(n)taro meree ji(n)dhuRe'e nit har har har jas gaavai raam ||

ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥

van tiran sabh aakaar hai meree ji(n)dhuRe'e mukh har har naam dhiaavai raam ||

ਨਾਨਕ ਤੇ ਹਰਿ ਦਰਿ ਪੈਨੑਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥

naanak te har dhar pain(h)aiaa meree ji(n)dhuRe'e jo gurmukh bhagat man laavai raam ||4||4||

English Translation

BIHAAGRAA, FOURTH MEHL:

I am a sacrifice, O my soul, to those who take the Support of the Name of the Lord, Har, Har. The Guru, the True Guru, implanted the Name within me, O my soul; He has carried me across the terrifying world-ocean of poison. Those who have single-mindedly meditated on the Lord, O my soul — I proclaim the victory of those saintly beings. Nanak has found peace, meditating on the Lord, O my soul; the Lord is the Destroyer of all pain. || 1 ||

Blessed, blessed is that tongue, O my soul, which sings the Glorious Praises of the Lord God. Sublime and splendid are those ears, O my soul, which listen to the Kirtan of the Your Praises, O Lord. Sublime, pure and sacred is that head, O my soul, which falls at the Guru’s feet. Nanak is a sacrifice to the Guru, O my soul, who has placed the Name of the Lord, Har, Har, in my consciousness. || 2 ||

Blessed and approved are those eyes, O my soul, which gaze upon the Holy True Guru. Sacred and pure are those hands, O my soul, which write the Praises of the Lord, Har, Har. I worship continually the feet of that humble being, O my soul, who walks on the Path of Dharma, the path of righteousness. Nanak is a sacrifice to those, O my soul, who hear of the Lord, and believe in the Lord’s Name. || 3 ||

The earth, the nether regions of the underworld, and the Akaashic ethers, O my soul, all meditate on the Name of the Lord, Har, Har. Wind, water and fire, O my soul, continually sing the Praises of the Lord, Har, Har, Har. The woods, the meadows and the whole creation, O my soul, meditate with their mouths on the Name of the Lord, Har, Har. O Nanak, one who, as Gurmukh, focuses his consciousness on the Lord’s devotional worship, O my soul, is robed in honor in the Court of the Lord. || 4 || 4 ||

ਪੰਜਾਬੀ ਵਿਆਖਿਆ (Punjabi Explanation)

ਹੇ ਮੇਰੀ ਸੋਹਣੀ ਜਿੰਦੇ ! ਆਖ – ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ । ਹੇ ਮੇਰੀ ਸੋਹਣੀ ਜਿੰਦੇ ! ਗੁਰੂ ਨੇ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ । ਗੁਰੂ ਮਾਇਆ ਦੇ ਮੋਹ ਦੇ ਜਹਿਰ ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰਥਾ ਰੱਖਦਾ ਹੈ ।ਹੇ ਮੇਰੀ ਸੋਹਣੀ ਜਿੰਦੇ ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਹਰ ਥਾਂ ਸੋਭਾ- ਵਡਿਆਈ ਹੁੰਦੀ ਹੈ । ਹੇ ਨਾਨਕ ! ਆਖ- ਹੇ ਮੇਰੀ ਸੋਹਣੀ ਜਿੰਦੇ ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।੧।

ਹੇ ਮੇਰੀ ਸੋਹਣੀ ਜਿੰਦੇ !ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ ਸਦਾ ਪਰਮਾਤਮਾ ਦੇ ਗੁਣ ਗਾਂਦੀ ਰਹਿੰਦੀ ਹੈ ।ਹੇ ਮੇਰੀ ਸੋਹਣੀ ਜਿੰਦੇ ! ਆਖ- ਹੇ ਪ੍ਰਭੂ ! ਉਹ ਕੰਨ ਸੋਹਣੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ ।ਹੇ ਮੇਰੀ ਸੋਹਣੀ ਜਿੰਦੇ ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ ।ਹੇ ਮੇਰੀ ਸੋਹਣੀ ਜਿੰਦੇ ! ਨਾਨਕ ਉਸ ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਨਾਨਕ ਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ।੨।

ਹੇ ਮੇਰੀ ਸੋਹਣੀ ਜਿੰਦੇ ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸ਼ਨ ਕਰਦੀਆਂ ਰਹਿੰਦੀਆਂ ਹਨ, ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਲਿਖਦੇ ਰਹਿੰਦੇ ਹਨ ।ਹੇ ਮੇਰੀ ਸੋਹਣੀ ਜਿੰਦੇ ! ਉਸ ਮਨੁੱਖ ਦੇ ਉਹ ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ ਪੈਰ ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ ।ਹੇ ਮੇਰੀ ਸੋਹਣੀ ਜਿੰਦੇ ! ਨਾਨਕ ਉਹਨਾਂ ਵਡ-ਭਾਗੀ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ , ਜੀਵਨ-ਅਧਾਰ ਬਣਾ ਲੈਂਦੇ ਹਨ।੩।

ਹੇ ਮੇਰੀ ਸੋਹਣੀ ਜਿੰਦੇ ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ ।ਹੇ ਮੇਰੀ ਸੋਹਣੀ ਜਿੰਦੇ ! ਹਵਾ, ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤਿ ਸਾਲਾਹ ਦਾ ਗੀਤ ਗਾ ਰਿਹਾ ਹੈ ।ਹੇ ਮੇਰੀ ਸੋਹਣੀ ਜਿੰਦੇ ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਹੇ ਨਾਨਕ ! ਆਖ- ਹੇ ਮੇਰੀ ਸੋਹਣੀ ਜਿੰਦੇ ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਮਾਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ।੪।੪।

Source: SGPC Official; BaniDB · Read Ang 539 in Sri Guru Granth Sahib Ji

On this day in earlier years

  • Saturday, 10 March 2012 ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ Ang 767 · Raag Soohee
  • Thursday, 10 March 2011 ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥ Ang 510 · Raag Gujri
  • Wednesday, 10 March 2010 ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ Ang 708 · Raag Jaithsree
  • Tuesday, 10 March 2009 ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ Ang 729 · Raag Soohee
  • Monday, 10 March 2008 ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ Ang 724 · Raag Tilang
  • Saturday, 10 March 2007 ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ Ang 673 · Raag Dhanaasree